ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਹਿੰਦੀ ਫਿਲਮ ਇੰਡਸਟਰੀ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਦਿਲਜੀਤ ਦੁਸਾਂਝ 6 ਜਨਵਰੀ ਨੂੰ ਆਪਣਾ 39ਵਾਂ ਜਨਮਦਿਨ (Diljit Dosanjh 39th Birthday) ਮਨਾ ਰਹੇ ਹਨ।
ਦਿਲਜੀਤ ਦੀ ਪੰਜਾਬੀ ਭਾਸ਼ਾ ਤੋਂ ਲੈ ਕੇ ਹਿੰਦੀ ਬੋਲਣ ਵਾਲੇ ਦਰਸ਼ਕਾਂ ਤੱਕ ਦੀ ਇੱਕ ਲੰਮੀ ਫੈਨ ਫਾਲੋਇੰਗ ਹੈ। ਦੁਸਾਂਝ ਨੇ ਪੰਜਾਬੀ ਇੰਡਸਟਰੀ 'ਚ ਸ਼ੁਰੂ ਤੋਂ ਹੀ ਆਪਣੀ ਕਾਬਲੀਅਤ ਦਿਖਾਈ ਹੈ, ਇਸ ਦੇ ਨਾਲ ਹੀ ਦਿਲਜੀਤ (Diljit Dosanjh 39th Birthday) ਨੇ ਬਾਲੀਵੁੱਡ 'ਚ ਵੀ ਝੰਡੇ ਗੱਡੇ ਹਨ। ਇਸ ਲਈ ਦਿਲਜੀਤ ਦੇ ਜਨਮਦਿਨ 'ਤੇ ਆਓ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਦੇ ਹਾਂ ਜੋ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।
ਦਿਲਜੀਤ ਦੇ ਵਿਆਹ ਨਾਲ ਜੁੜੀ ਗੱਲ: ਦਿਲਜੀਤ ਬਾਰੇ ਅਜਿਹੀਆਂ ਖਬਰਾਂ ਆਈਆਂ ਸਨ ਕਿ ਉਹ ਵਿਆਹਿਆ ਹੋਇਆ ਹੈ ਅਤੇ ਉਸ ਦਾ ਇਕ ਬੇਟਾ ਹੈ ਪਰ ਦਿਲਜੀਤ ਨੇ ਇਸ ਬਾਰੇ ਕਦੇ ਗੱਲ ਨਹੀਂ ਕੀਤੀ। ਇਸੇ ਲਈ ਉਸ ਬਾਰੇ ਕਹੀਆਂ ਗਈਆਂ ਜ਼ਿਆਦਾਤਰ ਗੱਲਾਂ ਸਿਰਫ਼ ਕਿਆਸਅਰਾਈਆਂ ਹੀ ਹਨ। ਇੱਕ ਇੰਟਰਵਿਊ ਵਿੱਚ ਦਿਲਜੀਤ ਨੇ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਕੰਮ ਦਾ ਨਤੀਜਾ ਭੁਗਤਣਾ ਪਵੇ, ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਲਾਈਮਲਾਈਟ ਤੋਂ ਦੂਰ ਰੱਖਿਆ।
ਬਣਿਆ ਅੰਤਰਰਾਸ਼ਟਰੀ ਸਟਾਰ: ਦਿਲਜੀਤ (Diljit Dosanjh Birthday) ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਜਾਣਿਆ ਜਾਂਦਾ ਹੈ। ਸਾਲ 2009 'ਚ ਦਿਲਜੀਤ ਨੇ ਰੈਪਰ ਹਨੀ ਸਿੰਘ ਨਾਲ 'ਗੋਲੀਆਂ' ਗੀਤ ਗਾਇਆ, ਜਿਸ ਨਾਲ ਉਹ ਅੰਤਰਰਾਸ਼ਟਰੀ ਸਟਾਰ ਬਣ ਗਿਆ।
ਬਾਲੀਵੁੱਡ ਫਿਲਮਾਂ: 'ਗੁੱਡ ਨਿਊਜ਼', 'ਫਿਲੌਰੀ', 'ਸੂਰਮਾ', 'ਤੇਰੇ ਨਾਲ ਲਵ ਹੋ ਗਿਆ', 'ਅਰਜੁਨ ਪਟਿਆਲਾ', 'ਸੂਰਜ ਪੇ ਮੰਗਲ ਭਾਰੀ' ਆਦਿ ਅਦਾਕਾਰ ਦੀਆਂ ਬਾਲੀਵੁੱਡ ਫਿਲਮਾਂ ਹਨ, ਇਸ ਤੋਂ ਇਲਾਵਾ ਉਸ ਨੇ ਬਹੁਤ ਸਾਰੀਆਂ ਹਿੰਦੀ ਫਿਲਮਾਂ (Diljit Dosanjh bollywood films) ਨੂੰ ਪੰਜਾਬੀ ਗੀਤ ਵੀ ਦਿੱਤੇ ਹਨ।
ਸਮਾਜਿਕ ਕਾਰਜਾਂ ਵਿੱਚ ਯੋਗਦਾਨ: ਦਿਲਜੀਤ ਇੰਡਸਟਰੀ 'ਚ ਆਪਣੇ ਕੰਮਾਂ ਲਈ ਜਾਣੇ ਜਾਂਦੇ ਹਨ ਪਰ ਇਸ ਤੋਂ ਇਲਾਵਾ ਉਹ ਸਮਾਜਿਕ ਕਾਰਜ ਵੀ ਕਰਦਾ ਹੈ। ਸਾਲ 2013 ਵਿੱਚ ਦਿਲਜੀਤ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਸਾਂਝ ਫਾਊਂਡੇਸ਼ਨ ਨਾਮਕ ਇੱਕ ਚੈਰਿਟੀ ਲਾਂਚ ਕੀਤੀ। ਇਹ ਐਨਜੀਓ ਅਨਾਥ ਆਸ਼ਰਮਾਂ ਅਤੇ ਬਿਰਧ ਆਸ਼ਰਮਾਂ ਵਿੱਚ ਯੋਗਦਾਨ ਪਾਉਂਦੀ ਹੈ।
ਕਿਸਾਨੀ ਸੰਘਰਸ਼ ਵਿੱਚ ਵਿਸ਼ੇਸ਼ ਯੋਗਦਾਨ: ਦੁਸਾਂਝ ਨੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੀ ਮਦਦ ਲਈ 1 ਕਰੋੜ ਦਾ ਦਾਨ ਕੀਤਾ ਸੀ ਅਤੇ ਇਸ ਬਾਰੇ ਕੋਈ ਐਲਾਨ ਵੀ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਦਿਲਜੀਤ ਦੁਸਾਂਝ ਕਿਸਾਨੀ ਸੰਘਰਸ਼ ਵਿੱਚ ਸਰਗਰਮ ਰਹੇ।
ਕੰਗਨਾ ਨਾਲ ਵਿਵਾਦ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਕਿਸਾਨੀ ਧਰਨੇ ਵਿੱਚ ਪਹੁੰਚੀ ਇੱਕ ਬਜ਼ੁਰਗ ਔਰਤ ਉੱਤੇ ਆਪਣੇ ਟਵੀਟ ਰਾਹੀਂ ਟਿੱਪਣੀ ਕੀਤੀ ਸੀ। ਫਿਰ ਪੰਜਾਬੀ ਅਤੇ ਬਾਲੀਵੁੱਡ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਨੇ ਉਸ ਪੋਸਟ 'ਤੇ ਕੰਗਨਾ ਨੂੰ ਜਵਾਬ ਦਿੱਤਾ ਹੈ। ਦਿਲਜੀਤ ਸਿੰਘ ਦੁਸਾਂਝ ਅਤੇ ਕੰਗਨਾ ਰਣੌਤ ਵਿਚਕਾਰ ਟਵਿੱਟਰ ਉਤੇ ਜੰਗ ਛਿੜ ਗਈ ਸੀ।
ਅੱਜ ਉਨ੍ਹਾਂ ਦੇ 39ਵੇਂ ਜਨਮਦਿਨ ਉਤੇ ਈਟੀਵੀ ਭਾਰਤ ਵੱਲੋਂ ਉਹਨਾਂ ਨੂੰ ਢੇਰ ਸਾਰੀਆਂ ਮੁਬਾਰਕਾਂ।
ਇਹ ਵੀ ਪੜ੍ਹੋ:ਤੁਸੀਂ ਗੀਤ 'ਮੂਨ ਰਾਈਜ਼' ਦੀ ਵੀਡੀਓ ਵਿੱਚ ਦੇਖ ਸਕੋਗੇ ਗੁਰੂ ਰੰਧਾਵਾ-ਸ਼ਹਿਨਾਜ਼ ਗਿੱਲ ਦੀ ਕੈਮਿਸਟਰੀ