ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਬੇਹਤਰੀਨ ਅਤੇ ਖੂਬਸੂਰਤ ਅਦਾਕਾਰਾ ਵਜੋਂ ਆਪਣਾ ਪ੍ਰਸਿੱਧ ਕਿੰਮੀ ਵਰਮਾ ਲਗਭਗ ਇਕ ਦਹਾਕੇ ਬਾਅਦ ਫ਼ਿਰ ਪੰਜਾਬੀ ਸਿਨੇਮਾਂ ਦਾ ਪ੍ਰਭਾਵੀ ਹਿੱਸਾ ਬਣਨ ਲਈ ਤਿਆਰ ਹੈ, ਜੋ ਅਗਲੇ ਦਿਨ੍ਹਾਂ ’ਚ ਰਿਲੀਜ਼ ਹੋਣ ਜਾ ਰਹੀ ਫਿਲਮ ‘ਲਹਿੰਬਰਗਿੰਨੀ’ ਦੁਆਰਾ ਨਵੀਂ ਫ਼ਿਲਮੀ ਸ਼ੁਰੂਆਤ ਕਰੇਗੀ।
![Kimi Verma](https://etvbharatimages.akamaized.net/etvbharat/prod-images/pb-fdk-10034-02-kimmi-verma-ready-to-new-beginning-punjabi-cinema_02032023123317_0203f_1677740597_273.jpg)
ਪੰਜਾਬ ਦੇ ਮਾਲਵਾ ਅਧੀਨ ਆਉਂਦੇ ਸ਼ਹਿਰ ਜਗਰਾਓ ਨਾਲ ਸੰਬੰਧਤ ਕਿੰਮੀ ਵਰਮਾ ਨੂੰ 2012 ਵਿੱਚ ਫਿਲਮ 'ਅੱਜ ਦੇ ਰਾਂਝੇ' ਵਿੱਚ ਦੇਖਿਆ ਗਿਆ ਸੀ, ਇਸ ਫ਼ਿਲਮ ਦਾ ਨਿਰਦੇਸ਼ਨ ਪਾਲੀਵੁੱਡ ਦੇ ਮਸ਼ਹੂਰ ਅਤੇ ਅਜ਼ੀਮ ਨਿਰਦੇਸ਼ਕ ਮਨਮੋਹਨ ਸਿੰਘ ਵੱਲੋਂ ਕੀਤਾ ਗਿਆ ਸੀ।
![Kimi Verma](https://etvbharatimages.akamaized.net/etvbharat/prod-images/pb-fdk-10034-02-kimmi-verma-ready-to-new-beginning-punjabi-cinema_02032023123317_0203f_1677740597_544.jpg)
ਅਮਰੀਕਾ ਦੇ ਫ਼ਰਿਜਨੋ ਵਿਖੇ ਵਸੇਬਾ ਕਰ ਲੈਣ ਕਾਰਨ ਪਿਛਲੇ ਕਈ ਸਾਲਾਂ ਤੋਂ ਆਪਣੀ ਅਸਲ ਕਰਮਭੂਮੀ ਤੋਂ ਦੂਰ ਰਹੀ ਇਸ ਹੋਣਹਾਰ ਅਦਾਕਾਰਾ ਦੇ ਹੁਣ ਤੱਕ ਦੇ ਫ਼ਿਲਮੀ ਕਰੀਅਰ ਵੱਲ ਨਜ਼ਰ ਮਾਰੀਏ ਤਾਂ ‘ਨਸੀਬੋਂ’ ਉਨ੍ਹਾਂ ਦੀ ਪਲੇਠੀ ਪੰਜਾਬੀ ਫ਼ਿਲਮ ਸੀ, ਜਿਸ ਵਿਚ ਉਨ੍ਹਾਂ ਦੀ ਬੇਮਿਸਾਲ ਅਦਾਕਾਰੀ ਨੇ ਹਰ ਦਰਸ਼ਕ ਨੂੰ ਉਨ੍ਹਾਂ ਦੀ ਅਨੂਠੀ ਅਭਿਨੈ ਸਮਰੱਥਾ ਦਾ ਕਾਇਲ ਕਰ ਦਿੱਤਾ ਸੀ। ਇਸ ਉਪਰੰਤ ਆਈਆਂ ‘ਅਸਾਂ ਨੂੰ ਮਾਣ ਵਤਨਾਂ ਦਾ’, ‘ਸ਼ਹੀਦ ਊਧਮ ਸਿੰਘ’, ‘ਜੀ ਆਇਆ ਨੂੰ ’, ‘ਮੇਰਾ ਪਿੰਡ ਮਾਈ ਹੋਮ’, ‘ਸਤਿ ਸ੍ਰੀ ਅਕਾਲ’, ‘ਇਕ ਕੁੜੀ ਪੰਜਾਬ ਦੀ’, ‘ਪਰਵਾਜ਼ ਦਾ ਜਰਨੀ’ ਆਦਿ ਵਿਚ ਵੀ ਉਨ੍ਹਾਂ ਆਪਣੀ ਖੂਬਸੂਰਤ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ।
![Kimi Verma](https://etvbharatimages.akamaized.net/etvbharat/prod-images/pb-fdk-10034-02-kimmi-verma-ready-to-new-beginning-punjabi-cinema_02032023123317_0203f_1677740597_1030.jpg)
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬੀ ਸਿਨੇਮਾ ਦੀ ਇਸ ਸ਼ਾਨਦਾਰ ਅਦਾਕਾਰਾ ਦੇ ਪਿਤਾ ਕ੍ਰਿਸ਼ਨ ਕਮਲ ਵਰਮਾ ਵੀ ਬਤੌਰ ਫ਼ੋਟੋਗ੍ਰਾਫ਼ਰ ਪੰਜਾਬ ਦੇ ਉਚਕੋਟੀ ਫੋਟੋਗ੍ਰਾਫ਼ਰਜ਼ ਅਤੇ ਫ਼ਿਲਮ ਨਿਰਮਾਤਾ ਵਜੋਂ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ, ਜਿੰਨ੍ਹਾਂ ਦੀ ਬਾਲੀਵੁੱਡ ਸਟੂਡਿਓ ਚੇਨ ਨਾਰਥ ਇੰਡੀਆ ਵਿਚ ਖਾਸੀ ਮਕਬੂਲੀਅਤ ਰੱਖਦੀ ਹੈ। ਉਲੇਖਯੋਗ ਇਹ ਵੀ ਹੈ ਕਿ ਕਿੰਮੀ ਵਰਮਾ ਯੂ.ਐਸ.ਏ ਵੱਸ ਜਾਣ ਦੇ ਬਾਵਜੂਦ ਪੰਜਾਬ ਅਤੇ ਪੰਜਾਬੀਅਤ ਤੋਂ ਕਦੇ ਵੀ ਦੂਰ ਨਹੀਂ ਹੋਏ ਅਤੇ ਆਪਣੀਆਂ ਅਸਲ ਜੜ੍ਹਾ ਪ੍ਰਤੀ ਆਪਣੀ ਇਸੇ ਸੋਚ ਦੇ ਚਲਦਿਆਂ ਉਹਨਾਂ ਦੀ ਉਥੇ ਹੋਣ ਵਾਲੇ ਪੰਜਾਬੀ ਸੋਅਜ਼ ਅਤੇ ਈਵੈਂਟ ਵਿਚ ਆਪਣੀ ਮੌਜੂਦਗੀ ਹਮੇਸ਼ਾ ਦਰਜ ਰਹਿੰਦੀ ਹੈ।
![Kimi Verma](https://etvbharatimages.akamaized.net/etvbharat/prod-images/pb-fdk-10034-02-kimmi-verma-ready-to-new-beginning-punjabi-cinema_02032023123317_0203f_1677740597_905.jpg)
ਲਹਿੰਬਰਗਿੰਨੀ ਫਿਲਮ ਬਾਰੇ: ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਸਟਾਰਰ 'ਲਹਿੰਬਰਗਿਨੀ' ਦਾ ਐਲਾਨ ਕਰੀਬ ਇੱਕ ਸਾਲ ਪਹਿਲਾਂ ਕੀਤਾ ਗਿਆ ਸੀ। ਈਸ਼ਾਨ ਚੋਪੜਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਮਾਹਿਰਾ ਸ਼ਰਮਾ, ਕਿੰਮੀ ਵਰਮਾ, ਨਿਰਮਲ ਰਿਸ਼ੀ ਅਤੇ ਸਰਬਜੀਤ ਚੀਮਾ ਵੀ ਨਜ਼ਰ ਆਉਣਗੇ। ਟੀਮ ਨੇ SSD ਪ੍ਰੋਡਕਸ਼ਨ, ਹੈਂਗ ਬੁਆਏਜ਼ ਸਟੂਡੀਓ, 91 ਫਿਲਮਸ ਅਤੇ ਓਮਜੀ ਸਟਾਰ ਸਟੂਡੀਓਜ਼ ਦੇ ਪ੍ਰੋਡਕਸ਼ਨ ਬੈਨਰ ਹੇਠ ਫਿਲਮ ਦੀ ਰਿਲੀਜ਼ ਡੇਟ 28 ਅਪ੍ਰੈਲ ਦਾ ਐਲਾਨ ਕੀਤਾ ਹੈ। ਫਿਲਮ ਦੀ ਕਹਾਣੀ ਅਤੇ ਸੰਕਲਪ ਸੁਖਜੀਤ ਜੈਤੋ ਨੇ ਦਿੱਤਾ ਹੈ। ਸ਼ਬੀਲ ਸ਼ਮਸ਼ੇਰ ਸਿੰਘ, ਜੱਸ ਧਾਮੀ ਅਤੇ ਆਸ਼ੂ ਮੁਨੀਸ਼ ਸਾਹਨੀ ਫਿਲਮਾਂ ਨੂੰ ਪ੍ਰੋਡਿਊਸ ਕਰ ਰਹੇ ਹਨ।
ਇਹ ਵੀ ਪੜ੍ਹੋ: Warning 2 New Release Date: 'ਵਾਰਨਿੰਗ 2' ੀ ਬਦਲੀ ਰਿਲੀਜ਼ ਡੇਟ, ਹੁਣ 17 ਨਵੰਬਰ ਨਹੀਂ ਇਸ ਦਿਨ ਹੋਵੇਗੀ ਰਿਲੀਜ਼