ETV Bharat / entertainment

Kareena Kapoor New Film: ਏਕਤਾ ਕਪੂਰ ਦੀ ਇਸ ਨਵੀਂ ਫਿਲਮ ਦਾ ਹਿੱਸਾ ਬਣੀ ਕਰੀਨਾ ਕਪੂਰ, ਇੱਕ ਸਾਲ ਦੇ ਵਕਫ਼ੇ ਬਾਅਦ ਕਰੇਗੀ ਸ਼ਾਨਦਾਰ ਵਾਪਸੀ - The Buckingham Murders

Kareena Kapoor: ਕਰੀਨਾ ਕਪੂਰ ਇੰਨੀਂ ਦਿਨੀਂ ਹਿੰਦੀ ਫਿਲਮ 'ਦਿ ਬਕਿੰਘਮ ਮਰਡਜ਼' (The Buckingham Murders) ਨੂੰ ਲੈ ਕੇ ਚਰਚਾ ਵਿੱਚ ਹੈ, ਇਸ ਦਾ ਨਿਰਮਾਣ ਟੀਵੀ ਸੀਰੀਅਲਜ਼ ਦੀ ਰਾਣੀ ਏਕਤਾ ਕਪੂਰ ਕਰੇਗੀ।

Kareena Kapoor New Film
Kareena Kapoor New Film
author img

By ETV Bharat Punjabi Team

Published : Oct 17, 2023, 1:35 PM IST

ਚੰਡੀਗੜ੍ਹ: ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਕਰੀਬ ਇੱਕ ਸਾਲ ਦੇ ਵਕਫ਼ੇ ਬਾਅਦ ਇੱਕ ਹੋਰ ਸ਼ਾਨਦਾਰ ਸਿਨੇਮਾ ਪਾਰੀ ਵੱਲ ਵਧਣ ਜਾ ਰਹੀ ਹੈ, ਜਿਸ ਨੂੰ ਪ੍ਰਸਿੱਧ ਨਿਰਮਾਤਰੀ ਏਕਤਾ ਕਪੂਰ ਵੱਲੋਂ ਆਪਣੀ ਨਵੀਂ ਹਿੰਦੀ ਫਿਲਮ 'ਦਿ ਬਕਿੰਘਮ ਮਰਡਜ਼' (The Buckingham Murders) ਵਿੱਚ ਇੱਕ ਬਹੁਤ ਹੀ ਅਹਿਮ ਅਤੇ ਲੀਡਿੰਗ ਰੋਲ (Kareena Kapoor upcoming film) ਲਈ ਚੁਣਿਆ ਗਿਆ ਹੈ।

ਸਾਲ 2022 ਦੇ ਅਗਸਤ ਮਹੀਨੇ 'ਚ ਆਈ 'ਆਮਿਰ ਖਾਨ ਪ੍ਰੋਡੋਕਸ਼ਨਜ਼' ਦੀ ਬਹੁ-ਚਰਚਿਤ ਫਿਲਮ 'ਲਾਲ ਸਿੰਘ ਚੱਢਾ' ਵਿੱਚ ਨਜ਼ਰੀ ਪਈ ਇਹ ਖੂਬਸੂਰਤ ਬਾਲੀਵੁੱਡ ਅਦਾਕਾਰਾ ਕੁਝ ਸਮੇਂ ਦੀ ਚੁੱਪ ਬਾਅਦ ਆਖਰਕਾਰ ਇੱਕ ਵਾਰ ਫਿਰ ਸਿਲਵਰ ਸਕਰੀਨ ਦਾ ਸ਼ਾਨਦਾਰ ਹਿੱਸਾ ਬਣਨ ਜਾ ਰਹੀ ਹੈ, ਜਿਨ੍ਹਾਂ ਦੀ ਇਸ ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਜਾ ਰਹੀ ਹੈ।

'ਬਾਲਾ ਜੀ ਟੈਲੀ ਫਿਲਮਜ਼' ਵੱਲੋਂ 'ਕਰੀਨਾ ਕਪੂਰ ਖਾਨ', 'ਇਹ ਮਹਾਨਾ ਫਿਲਮਜ਼' ਅਤੇ 'ਟੀ.ਬੀ.ਐਮ ਫਿਲਮਜ਼ ਪ੍ਰੋਡੋਕਸ਼ਨਜ਼' ਦੇ ਸੰਯੁਕਤ ਸਹਿ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮੰਨੇ-ਪ੍ਰਮੰਨੇ ਫਿਲਮਕਾਰ ਹੰਸਲ ਮਹਿਤਾ ਕਰਨਗੇ, ਜੋ ਹਿੰਦੀ ਸਿਨੇਮਾ ਦੀਆਂ ਕਈ ਸਫਲ ਫਿਲਮਾਂ ਨਾਲ ਜੁੜੇ ਰਹੇ ਹਨ।

ਮੁੰਬਈ ਤੋਂ ਇਲਾਵਾ ਇੰਗਲੈਂਡ ਦੀਆਂ ਵੱਖ-ਵੱਖ ਲੋਕੇਸ਼ਨਜ਼ 'ਤੇ ਜਿਆਦਾਤਰ ਸ਼ੂਟ ਕੀਤੀ ਜਾਣ ਵਾਲੀ ਇਸ ਫਿਲਮ ਦਾ ਲੇਖਨ ਅਸੀਮ ਅਰੋੜਾ, ਰਾਘਵ ਰਾਜ ਕੱਕੜ ਅਤੇ ਕਸ਼ਯਪ ਕਪੂਰ ਕਰ ਰਹੇ ਹਨ, ਜਿਨ੍ਹਾਂ ਅਨੁਸਾਰ ਕਰੀਨਾ ਕਪੂਰ ਖਾਨ ਪਹਿਲੀ ਵਾਰ ਇਸ ਵਿੱਚ ਅਜਿਹੇ ਅਲਹਦਾ ਕਿਰਦਾਰ ਵਿੱਚ ਨਜ਼ਰ ਆਵੇਗੀ, ਜਿਸ ਤਰ੍ਹਾਂ ਦਾ ਰੋਲ ਉਨ੍ਹਾਂ ਵੱਲੋਂ ਪਹਿਲਾਂ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਕ੍ਰਾਈਮ-ਥ੍ਰਿਲਰ ਸਟੋਰੀ ਆਧਾਰਤ ਇਸ ਫਿਲਮ ਵਿੱਚ ਕਰੀਨਾ ਕਪੂਰ ਅਜਿਹੀ ਮਜ਼ਬੂਤ ਮਹਿਲਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ, ਜਿਸ ਨੂੰ ਬਹੁਤ ਸਾਰੀਆਂ ਮਾਨਸਿਕ ਪ੍ਰੇਸ਼ਾਨੀਆਂ ਅਤੇ ਖਤਰਨਾਕ ਮੁਸੀਬਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ, ਪਰ ਉਹ ਹਰ ਔਖੀ ਪਰਸਥਿਤੀ ਦਾ ਸਾਹਮਣਾ ਬਹੁਤ ਹੀ ਹੌਂਸਲੇ ਅਤੇ ਦਲੇਰੀ ਨਾਲ ਕਰਦੀ ਹੈ।

ਮਾਇਆਨਗਰੀ ਮੁੰਬਈ ਦੀਆਂ ਉੱਚ-ਕੋਟੀ ਫਿਲਮ ਅਦਾਕਾਰਾ ਵਿੱਚ ਸ਼ੁਮਾਰ ਰਹੀ ਇਸ ਦਿਲਕਸ਼ ਅਦਾਕਾਰਾ ਦੇ ਮੌਜੂਦਾ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਸੁਜਾਏ ਘੋਸ਼ ਦੀ ਫਿਲਮ 'ਜਾਨੇ ਜਾ' ਦੁਆਰਾ ਓਟੀਟੀ 'ਤੇ ਵੀ ਸ਼ਾਨਦਾਰ ਡੈਬਿਊ ਕੀਤਾ ਜਾ ਚੁੱਕਾ ਹੈ, ਜਿਸ ਤੋਂ ਇਲਾਵਾ ਇੰਨੀਂ ਦਿਨੀਂ ਉਹ ਇੱਕ ਹੋਰ ਚਰਚਿਤ ਹਿੰਦੀ ਫਿਲਮ ਅਤੇ ਅਜੇ ਦੇਵਗਨ-ਰਣਬੀਰ ਸਿੰਘ ਸਟਾਰਰ 'ਸਿੰਘਮ ਅਗੇਨ' ਦੀ ਸ਼ੂਟਿੰਗ ਵਿੱਚ ਵੀ ਬਿਜ਼ੀ ਹੈ, ਜਿਸਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.