ETV Bharat / entertainment

ਮੁਸੀਬਤਾਂ 'ਚ ਘਿਰੇ ਕਰਨਵੀਰ ਬੋਹਰਾ...ਔਰਤ ਨਾਲ ਧੋਖਾਧੜੀ ਦੇ ਦੋਸ਼ 'ਚ ਮਾਮਲਾ ਦਰਜ

ਟੀਵੀ ਦੇ ਮਸ਼ਹੂਰ ਅਦਾਕਾਰ ਕਰਨਵੀਰ ਬੋਹਰਾ 'ਤੇ ਇਕ ਮਹਿਲਾ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਸੀਬਤਾਂ 'ਚ ਘਿਰੇ ਕਰਨਵੀਰ ਬੋਹਰਾ...ਔਰਤ ਨਾਲ ਧੋਖਾਧੜੀ ਦੇ ਦੋਸ਼ 'ਚ ਮਾਮਲਾ ਦਰਜ
ਮੁਸੀਬਤਾਂ 'ਚ ਘਿਰੇ ਕਰਨਵੀਰ ਬੋਹਰਾ...ਔਰਤ ਨਾਲ ਧੋਖਾਧੜੀ ਦੇ ਦੋਸ਼ 'ਚ ਮਾਮਲਾ ਦਰਜ
author img

By

Published : Jun 15, 2022, 1:49 PM IST

ਹੈਦਰਾਬਾਦ: ਮਸ਼ਹੂਰ ਟੀਵੀ ਐਕਟਰ ਕਰਨਵੀਰ ਬੋਹਰਾ ਬਾਰੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਐਕਟਰ ਖਿਲਾਫ 40 ਸਾਲਾ ਔਰਤ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਔਰਤ ਨੇ ਓਸ਼ੀਵਾਰਾ ਥਾਣੇ 'ਚ ਐਕਟਰ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਔਰਤ ਨੇ ਅਦਾਕਾਰ 'ਤੇ ਉਸ ਨਾਲ 1.99 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਔਰਤ ਦੀ ਸ਼ਿਕਾਇਤ 'ਤੇ ਕਰਨਵੀਰ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਔਰਤ ਦਾ ਦੋਸ਼ ਹੈ ਕਿ ਕਰਨਵੀਰ ਬੋਹਰਾ ਨੇ 2.5 ਫੀਸਦੀ ਵਿਆਜ ਦਰ ਨਾਲ 1.99 ਕਰੋੜ ਰੁਪਏ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਸਮੇਂ ਸਿਰ ਅਜਿਹਾ ਨਹੀਂ ਕਰ ਸਕਿਆ। ਔਰਤ ਨੇ ਪੁਲਿਸ ਨੂੰ ਅੱਗੇ ਦੱਸਿਆ ਕਿ ਅਦਾਕਾਰ ਨੇ ਉਸ ਨੂੰ ਸਿਰਫ਼ 1 ਕਰੋੜ ਰੁਪਏ ਵਾਪਸ ਕੀਤੇ ਹਨ।

ਔਰਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ: ਔਰਤ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਇਹ ਵੀ ਦਾਅਵਾ ਕੀਤਾ ਹੈ ਕਿ ਜਦੋਂ ਉਸ ਨੇ ਬਾਕੀ ਪੈਸੇ ਮੰਗੇ ਤਾਂ ਕਰਨਵੀਰ ਅਤੇ ਉਸ ਦੀ ਪਤਨੀ ਤੇਜਿੰਦਰ ਸਿੱਧੂ ਨੇ ਔਰਤ ਨੂੰ ਕੋਈ ਤਸੱਲੀਬਖਸ਼ ਜਵਾਬ ਨਾ ਦੇਣ 'ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਦੇ ਨਾਲ ਹੀ ਮਹਿਲਾ ਦੀ ਸ਼ਿਕਾਇਤ 'ਤੇ ਓਸ਼ੀਵਾੜਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

'ਲਾਕ ਅੱਪ' 'ਚ ਨਜ਼ਰ ਆਏ ਸਨ ਕਰਨਵੀਰ: ਤੁਹਾਨੂੰ ਦੱਸ ਦੇਈਏ ਕਿ ਐਕਟਰ ਕਰਨਵੀਰ ਬੋਹਰਾ ਇਸ ਸਾਲ ਕੰਗਨਾ ਰਣੌਤ ਦੇ ਓਟੀਟੀ ਰਿਐਲਿਟੀ ਸ਼ੋਅ ‘ਲਾਕ ਅੱਪ’ ਵਿੱਚ ਨਜ਼ਰ ਆਏ ਸਨ। ਕਰਣਵੀਰ ਨੇ ਸ਼ੋਅ 'ਚ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਵੀ ਸ਼ੋਅ 'ਚ ਉਨ੍ਹਾਂ ਦੀ ਖੇਡ ਕਾਫੀ ਪਸੰਦ ਆਈ।

ਇਸ ਸ਼ੋਅ 'ਚ ਉਨ੍ਹਾਂ ਨੇ ਵਾਈਲਡ ਕਾਰਡ ਰਾਹੀਂ ਐਂਟਰੀ ਲਈ ਸੀ। 72 ਦਿਨਾਂ ਤੱਕ ਚੱਲੇ ਇਸ ਸ਼ੋਅ 'ਚ ਕਰਨਵੀਰ ਦੇ ਬੱਚੇ ਅਤੇ ਪਤਨੀ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ। ਇਸ ਤੋਂ ਪਹਿਲਾਂ ਕਰਨਵੀਰ ਬਿੱਗ ਬੌਸ ਵਿੱਚ ਵੀ ਹਿੱਸਾ ਲੈ ਚੁੱਕੇ ਹਨ।

ਇਹ ਵੀ ਪੜ੍ਹੋ:ਕਿਆਰਾ ਅਡਵਾਨੀ ਨੇ ਕਰੀਮ ਰੰਗ ਦੀ ਸਾੜੀ ਵਿੱਚ ਦਿਖਾਏ ਜਲਵੇ...

ETV Bharat Logo

Copyright © 2024 Ushodaya Enterprises Pvt. Ltd., All Rights Reserved.