ਹੈਦਰਾਬਾਦ: ਬਾਲੀਵੁੱਡ ਦੀ ਵਿਵਾਦਿਤ 'ਕੁਈਨ' ਕੰਗਨਾ ਰਣੌਤ ਨੇ ਬਾਲੀਵੁੱਡ 'ਚ ਆਪਣੀ ਖਾਸ ਅਤੇ ਵਿਲੱਖਣ ਪਛਾਣ ਬਣਾਈ ਹੈ। ਸਾਲ 2006 'ਚ ਫਿਲਮ 'ਗੈਂਗਸਟਰ' ਨਾਲ ਬਾਲੀਵੁੱਡ 'ਚ ਧਮਾਕੇਦਾਰ ਐਂਟਰੀ ਕਰਨ ਵਾਲੀ ਇਸ ਅਦਾਕਾਰਾ ਨੂੰ ਹਿੰਦੀ ਸਿਨੇਮਾ 'ਚ 17 ਸਾਲ ਹੋ ਗਏ ਹਨ। ਕੰਗਨਾ ਨੇ ਆਪਣੇ ਲੰਬੇ ਫਿਲਮੀ ਕਰੀਅਰ 'ਚ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤੀਆਂ ਹਨ। ਕੰਗਨਾ ਰਣੌਤ ਨੇ ਇਨ੍ਹਾਂ 17 ਸਾਲਾਂ 'ਚ 40 ਫਿਲਮਾਂ 'ਚ ਕੰਮ ਕੀਤਾ ਹੈ। ਕੰਗਨਾ ਦੀ 40ਵੀਂ ਫਿਲਮ 'ਤੇਜਸ' 27 ਅਕਤੂਬਰ ਨੂੰ ਰਿਲੀਜ਼ ਹੋਈ ਸੀ।
'ਤੇਜਸ' ਨੂੰ ਲੈ ਕੇ ਕੰਗਨਾ ਰਣੌਤ (kangana ranaut flop movie list) ਦੇ ਪ੍ਰਸ਼ੰਸਕਾਂ 'ਚ ਖਾਸ ਕ੍ਰੇਜ਼ ਸੀ ਪਰ ਕੰਗਨਾ ਦੀ ਇਹ ਫਿਲਮ ਵੀ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ 'ਚ ਅਸਫਲ ਹੁੰਦੀ ਨਜ਼ਰ ਆ ਰਹੀ ਹੈ। ਫਿਲਮ ਓਪਨਿੰਗ ਦਿਨ ਹੀ ਠੰਡੀ ਨਜ਼ਰ ਆਈ ਹੈ। ਪਿਛਲੇ 8 ਸਾਲਾਂ 'ਚ ਕੰਗਨਾ ਦੀਆਂ 11 ਫਿਲਮਾਂ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈਆਂ ਹਨ।
ਕੰਗਨਾ ਨੇ ਸਾਲ 2015 'ਚ ਹਿੱਟ ਫਿਲਮ 'ਤਨੂੰ ਵੈਡਸ ਮਨੂੰ ਰਿਟਰਨਸ' ਦਿੱਤੀ ਸੀ। ਇਸ ਤੋਂ ਬਾਅਦ ਕੰਗਨਾ ਦੀ ਝੋਲੀ ਕੋਈ ਵੱਡੀ ਹਿੱਟ ਨਹੀਂ ਨਿਕਲੀ। ਕੀ ਕੰਗਨਾ ਦੇ ਫਿਲਮੀ ਕਰੀਅਰ (kangana ranaut flop movie) ਉਤੇ ਖਤਰਾ ਮੰਡਰਾ ਰਿਹਾ ਹੈ, ਕੀ ਕੰਗਨਾ ਦਾ ਕਰੀਅਰ ਉਸ ਦੇ ਤਿੱਖੇ ਬਿਆਨਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ? ਆਓ ਜਾਣਦੇ ਹਾਂ...।
ਦੱਸ ਦੇਈਏ ਕਿ ਪਿਛਲੇ 8 ਸਾਲਾਂ 'ਚ ਕੰਗਨਾ ਰਣੌਤ ਨੇ 11 ਫਲਾਪ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ 'ਚ ਹੁਣ 'ਤੇਜਸ' ਦਾ ਨਾਂ ਵੀ ਜੁੜਦਾ ਨਜ਼ਰ ਆ ਰਿਹਾ ਹੈ। ਸਾਲ 2019 ਤੋਂ ਹੁਣ ਤੱਕ ਕੰਗਨਾ ਨੇ ਸਾਲ 2020 'ਚ 'ਮਣੀਕਰਨਿਕਾ' (91.19 ਕਰੋੜ) ਅਤੇ ਜੱਜਮੈਂਟਲ (33.11 ਕਰੋੜ), 'ਪੰਗਾ' (28.9 ਕਰੋੜ), 2021 'ਚ ਥਲਾਈਵੀ (4.75 ਕਰੋੜ), ਧਾਕੜ (4.75 ਕਰੋੜ) ਵਰਗੀਆਂ ਵੱਡੀਆਂ ਫਲਾਪ ਫਿਲਮਾਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਉਹ ਸਾਲ 2015 'ਚ 'ਆਈ ਲਵ ਨਿਊਯਾਰਕ' ਅਤੇ 'ਕੱਤੀ ਬੱਤੀ' ਅਤੇ ਸਾਲ 2017 'ਚ 'ਰੰਗੂਨ' ਅਤੇ 'ਸਿਮਰਨ' ਵਰਗੀਆਂ ਫਲਾਪ ਫਿਲਮਾਂ ਵੀ ਦੇ ਚੁੱਕੀ ਹੈ।
- Tejas Box Office Collection Day 2: ਬਾਕਸ ਆਫਿਸ 'ਤੇ ਢਹਿ-ਢੇਰੀ ਹੋਈ ਕੰਗਨਾ ਰਣੌਤ ਦੀ ਫਿਲਮ 'ਤੇਜਸ', ਜਾਣੋ ਦੂਜੇ ਦਿਨ ਦਾ ਕਲੈਕਸ਼ਨ
- Rajkumar Hirani: 'ਡੰਕੀ' ਤੋਂ ਬਾਅਦ ਹੋਵੇਗਾ ਵੱਡਾ ਧਮਾਕਾ, ਰਾਜਕੁਮਾਰ ਹਿਰਾਨੀ ਕਰਨਗੇ ਓਟੀਟੀ 'ਤੇ ਡੈਬਿਊ
- 12th Fail 2nd Day Collection: ਬਾਕਸ ਆਫਿਸ 'ਤੇ ਪਾਸ ਹੋਈ ਵਿਕਰਾਂਤ ਮੈਸੀ ਦੀ 12ਵੀਂ ਫੇਲ੍ਹ, ਜਾਣੋ ਦੂਜੇ ਦਿਨ ਦਾ ਕਲੈਕਸ਼ਨ
ਹੁਣ 27 ਅਕਤੂਬਰ ਨੂੰ ਰਿਲੀਜ਼ ਹੋਈ ਕੰਗਨਾ ਰਣੌਤ ਦੀ ਫਿਲਮ 'ਤੇਜਸ' ਨੇ ਪਹਿਲੇ ਦਿਨ 1.25 ਕਰੋੜ ਅਤੇ ਦੂਜੇ ਦਿਨ 1.48 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਦੋ ਦਿਨਾਂ 'ਚ 'ਤੇਜਸ' ਦਾ ਕੁੱਲ ਕਲੈਕਸ਼ਨ 2.73 ਕਰੋੜ ਹੋ ਗਿਆ ਹੈ। ਕੰਗਨਾ ਦੀ ਪ੍ਰਸਿੱਧੀ ਅਤੇ ਉਸ ਦੇ ਸਟਾਰਡਮ ਨੂੰ ਦੇਖਦੇ ਹੋਏ ਫਿਲਮ ਦੀ ਇਹ ਮੁੱਠੀ ਭਰ ਕਮਾਈ ਉਸ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰ ਰਹੀ ਹੈ। 'ਤੇਜਸ' ਦੀ ਸ਼ੁਰੂਆਤੀ ਕਮਾਈ ਤੋਂ ਵੀ ਪਤਾ ਲੱਗਦਾ ਹੈ ਕਿ ਫਿਲਮ ਫਲਾਪ ਹੋਣ ਵੱਲ ਵੱਧ ਰਹੀ ਹੈ।
ਇਸ ਦੇ ਨਾਲ ਹੀ 'ਤੇਜਸ' ਤੋਂ ਬਾਅਦ ਕੰਗਨਾ ਰਣੌਤ (kangana ranaut) ਚਾਲੂ ਸਾਲ 'ਚ ਆਪਣੀ ਬਹੁ-ਚਰਚਿਤ ਸਿਆਸੀ ਡਰਾਮਾ ਫਿਲਮ 'ਐਮਰਜੈਂਸੀ' 'ਚ ਨਜ਼ਰ ਆਵੇਗੀ। ਕੰਗਨਾ ਰਣੌਤ ਐਮਰਜੈਂਸੀ ਵਿੱਚ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫਿਲਮ 'ਚ ਅਨੁਪਮ ਖੇਰ ਜੈ ਪ੍ਰਕਾਸ਼ ਨਰਾਇਣ, ਸ਼੍ਰੇਅਸ ਤਲਪੜੇ ਅਟਲ ਬਿਹਾਰੀ ਵਾਜਪਾਈ, ਅਸ਼ੋਕ ਛਾਬੜਾ ਮੋਰਾਰਜੀ ਦੇਸਾਈ, ਮਹਿਮਾ ਚੌਧਰੀ ਪੁਪੁਲ ਜੈਕਰ, ਮਿਲਿੰਦ ਸੋਮਨ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਭੂਮਿਕਾ 'ਚ ਹੋਣਗੇ। ਵਿਸਾਕ ਨਾਇਰ ਸੰਜੇ ਗਾਂਧੀ ਦੇ ਕਿਰਦਾਰ 'ਚ ਅਤੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਜਗਜੀਵਨ ਰਾਮ ਦੀ ਭੂਮਿਕਾ 'ਚ ਹੋਣਗੇ।
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ (Kangana Ranaut bollywood career) ਆਪਣੀਆਂ ਫਿਲਮਾਂ ਲਈ ਘੱਟ ਅਤੇ ਆਪਣੇ ਤਿੱਖੇ ਬਿਆਨਾਂ ਲਈ ਜ਼ਿਆਦਾ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਕਾਰਨ ਕੰਗਨਾ ਰਣੌਤ ਹਰ ਰੋਜ਼ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੇ ਨਿਸ਼ਾਨੇ 'ਤੇ ਆਉਂਦੀ ਰਹਿੰਦੀ ਹੈ।
ਅਜਿਹੇ 'ਚ ਅਦਾਕਾਰਾ ਦੀ ਫੈਨ ਫਾਲੋਇੰਗ 'ਚ ਭਾਰੀ ਕਮੀ ਆਈ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲੋਕਾਂ ਦਾ ਕੰਗਨਾ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ ਅਤੇ ਕੰਗਨਾ ਦੇ ਵਿਵਾਦਿਤ ਬਿਆਨਾਂ ਦਾ ਉਸ ਦੇ ਫਿਲਮੀ ਕਰੀਅਰ 'ਤੇ ਕਾਫੀ ਅਸਰ ਪੈ ਰਿਹਾ ਹੈ।