ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਖੂਬਸੂਰਤ ਜੋੜੀਆਂ ਵਿੱਚ ਇੱਕ ਜੋੜੀ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦੀ ਵੀ ਹੈ, ਜਿਨ੍ਹਾਂ ਨੇ ਪੰਜਾਬੀ ਮੰਨੋਰੰਜਨ ਜਗਤ ਨੂੰ 'ਤੇਰਾ ਮੇਰਾ ਕੀ ਰਿਸ਼ਤਾ', 'ਮੰਨਤ' ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ।
ਇਹ ਜੋੜੀ ਹੁਣ 13 ਸਾਲਾਂ ਬਾਅਦ ਸਿਲਵਰ ਸਕਰੀਨ 'ਤੇ ਫ਼ਿਰ ਨਜ਼ਰ ਆਉਣ ਵਾਲੀ ਹੈ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਤੂੰ ਹੋਵੇ, ਮੈਂ ਹੋਵਾਂ’ ਵਿਚ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ।
- " class="align-text-top noRightClick twitterSection" data="
">
ਲੰਦਨ ਦੇ ਮਨਮੋਹਕ ਹਿੱਸਿਆ ’ਚ ਸ਼ੂਟ ਕੀਤੀ ਗਈ, ਇਸ ਫ਼ਿਲਮ ਦਾ ਨਿਰਮਾਣ ਨਿਰਮਾਤਾਵਾਂ ਜਯ ਆਰਿਆ, ਸੰਦੀਪ ਟੋਕਾਸ, ਦਿਨੇਸ ਆਰਿਆ, ਰਾਮਪਾਲ ਸਿੰਘ ਗਰੇਵਾਲ, ਹੈਰੀ ਪੰਨੂ ਵੱਲੋਂ ਸੁਯੰਕਤ ਰੂਪ ਵਿਚ ਕੀਤਾ ਗਿਆ ਹੈ, ਜਦਕਿ ਨਿਰਦੇਸ਼ਕ ਵਕੀਲ ਸਿੰਘ , ਜੋ ਇਸ ਤੋਂ ਪਹਿਲਾ ਬਤੌਰ ਐਸੋਸੀਏਟ ਨਿਰਦੇਸ਼ਨ ਦਿੱਗਜ ਨਿਰਦੇਸ਼ਕ ਮਨਮੋਹਨ ਸਿੰਘ ਨਾਲ ਕਈ ਫ਼ਿਲਮਾਂ ਕਰਨ ਅਤੇ ਇੰਨ੍ਹਾਂ ਨੂੰ ਸ਼ਾਨਦਾਰ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਫ਼ਿਲਮ ਦੇ ਟ੍ਰੇਲਰ ਨੂੰ ਮਿਲ ਰਿਹਾ ਹੈ ਪਿਆਰ: ਬੀਤੇ ਦਿਨੀਂ ਜਾਰੀ ਕੀਤੇ ਗਏ ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਿਰਮਾਤਾ ਸੰਦੀਪ ਟੋਕਾਸ ਦੱਸਦੇ ਹਨ ਕਿ ਫ਼ਿਲਮ ਨੂੰ ਹਰ ਪੱਖੋਂ ਸ਼ਾਨਦਾਰ ਬਣਾਉਣ ਵਿਚ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਕੋਈ ਕਸਰ ਬਾਕੀ ਨਹੀਂ ਰੱਖੀ ਗਈ। ਫਿਲਮ ਇਸ ਸਾਲ 10 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਕਹਾਣੀ ਹੋਵੇ, ਗੀਤ, ਸੰਗੀਤ ਜਾਂ ਫ਼ਿਰ ਸਿਨੇਮਾਟੋਗ੍ਰਾਫੀ ਹਰ ਪੱਖ ਬੇਹਤਰੀਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਦਾ ਇਕ ਗੀਤ ‘ਤੇਰੇ ਬਿਨ’ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਆਵਾਜ਼ਨ ਜਸਪਿੰਦਰ ਨਰੂਲਾ ਅਤੇ ਫ਼ਿਰੋਜ ਖ਼ਾਨ ਵੱਲੋਂ ਦਿੱਤੀਆਂ ਗਈਆਂ ਹਨ।
ਫ਼ਿਲਮ ਦੀ ਲੀਡ ਜੋੜੀ ਜਿੰਮੀ ਅਤੇ ਕੁਲਰਾਜ਼ ਵੀ ਹਨ, ਆਪਣੇ ਇਸ ਚਰਚਿਤ ਪੰਜਾਬੀ ਫ਼ਿਲਮ ਪ੍ਰੋਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦਾ ਕਹਿਣਾ ਹੈ ਕਿ ਸਾਲ 2006 ’ਚ ਆਈ ‘ਮੰਨਤ’ ਅਤੇ 2009 ਵਿਚ ਸਿਨੇਮਿਆਂ ਦਾ ਸ਼ਿੰਗਾਰ ਬਣੀ।
ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦੋਹਾਂ ਦੀ ‘ਤੇਰਾ ਮੇਰਾ ਕੀ ਰਿਸ਼ਤਾ’ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ, ਜਿਸ ਨੂੰ ਵੇਖਦਿਆਂ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਵੀਂ ਫ਼ਿਲਮ ਅਤੇ ਉਨ੍ਹਾਂ ਦੀ ਜੋੜ੍ਹੀ ਨੂੰ ਵੀ ਦਰਸ਼ਕ ਪਸੰਦ ਕਰਨ ਗੇ।