ਮੁੰਬਈ (ਬਿਊਰੋ): ਘਰ-ਘਰ ਦਾ ਮਸ਼ਹੂਰ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਪ੍ਰਸ਼ੰਸਕਾਂ ਲਈ ਇਕ ਹੋਰ ਬੁਰੀ ਖ਼ਬਰ ਆ ਰਹੀ ਹੈ। ਹੁਣ ਇਸ ਸ਼ੋਅ 'ਚ ਰੌਸ਼ਨ ਸੋਢੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਜੈਨੀਫਰ ਮਿਸਤਰੀ ਬੰਸੀਵਾਲ ਨੇ ਸ਼ੋਅ ਛੱਡ ਦਿੱਤਾ ਹੈ। ਅਦਾਕਾਰਾ ਨੇ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ।
ਅਦਾਕਾਰਾ ਪਿਛਲੇ 15 ਸਾਲਾਂ ਤੋਂ ਇਸ ਸ਼ੋਅ ਦਾ ਹਿੱਸਾ ਸੀ। ਇਸ ਤੋਂ ਪਹਿਲਾਂ ਸ਼ੈਲੇਸ਼ ਨੇ ਸ਼ੋਅ ਤੋਂ ਹੱਟ ਕੇ ਸ਼ੋਅ ਮੇਕਰਸ 'ਤੇ ਗੰਭੀਰ ਇਲਜ਼ਾਮ ਲਗਾਏ ਸਨ। ਅਦਾਕਾਰਾ ਦੇ ਇਲਜ਼ਾਮ 'ਤੇ ਹੁਣ ਅਸਿਤ ਮੋਦੀ ਦੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਨੇ ਅਦਾਕਾਰਾ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- ਉਜ਼ਬੇਕਿਸਤਾਨ ਦੇ ਗਾਇਕਾਂ ਨੇ ਗਾਇਆ 'ਭੂਲ ਭੁਲਾਈਆ 2' ਦਾ ਗੀਤ 'ਮੇਰੇ ਢੋਲਣਾ', ਮੁਰੀਦ ਹੋਏ ਕਾਰਤਿਕ ਆਰੀਅਨ
- Alia Bhatt:ਆਲੀਆ ਭੱਟ ਬਣੀ ਅੰਤਰਰਾਸ਼ਟਰੀ ਫੈਸ਼ਨ ਬ੍ਰਾਂਡ Gucci ਦੀ ਪਹਿਲੀ ਭਾਰਤੀ ਗਲੋਬਲ ਅੰਬੈਸਡਰ, ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ
- ਫਿਲਮ ਨਿਰਮਾਣ ਤੋਂ ਬਾਅਦ ਹੁਣ ਨਿਰਦੇਸ਼ਨ ਵੱਲ ਵਧੇ ਗੱਬਰ ਸੰਗਰੂਰ, ਪਹਿਲੀ ਨਿਰਦੇਸ਼ਿਤ ਫਿਲਮ ‘ਵਾਈਟ ਪੰਜਾਬ’ ਰਿਲੀਜ਼ ਲਈ ਤਿਆਰ
ਅਦਾਕਾਰਾ ਦੇ ਇਲਜ਼ਾਮ: ਜੈਨੀਫਰ ਮਿਸਤਰੀ ਬੰਸੀਵਾਲ ਨੇ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ 'ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਹੈ। ਅਦਾਕਾਰਾ ਦਾ ਇਲਜ਼ਾਮ ਹੈ ਕਿ ਅਸਿਤ, ਸੋਹੇਲ ਰਮਾਨੀ ਅਤੇ ਕਾਰਜਕਾਰੀ ਨਿਰਮਾਤਾ ਜਤਿਨ ਬਜਾਜ ਤਿੰਨਾਂ ਨੇ ਮਿਲ ਕੇ ਉਸ ਨਾਲ ਦੁਰਵਿਵਹਾਰ ਕੀਤਾ। ਅਦਾਕਾਰਾ ਨੇ ਦੱਸਿਆ ਕਿ ਇਹ ਹੋਲੀ ਵਾਲੇ ਦਿਨ ਹੋਇਆ ਸੀ। ਅਦਾਕਾਰਾ ਦਾ ਇਲਜ਼ਾਮ ਹੈ ਕਿ ਹੋਲੀ ਵਾਲੇ ਦਿਨ ਉਸ ਨੂੰ ਸੈੱਟ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ ਅਤੇ ਬਾਅਦ 'ਚ ਸਾਰਿਆਂ ਦੇ ਜਾਣ ਤੋਂ ਬਾਅਦ ਉਸ ਨਾਲ ਦੁਰਵਿਵਹਾਰ ਕੀਤਾ ਗਿਆ, ਜਿਸ ਕਾਰਨ ਉਹ ਪਰੇਸ਼ਾਨ ਹੋ ਗਈ।
ਐਕਸ਼ਨ ਮੋਡ ਵਿੱਚ ਨਿਰਮਾਤਾ: ਇਸ ਦੇ ਨਾਲ ਹੀ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਦਾ ਕਹਿਣਾ ਹੈ 'ਸੈੱਟ 'ਤੇ ਜੈਨੀਫਰ ਦਾ ਰਵੱਈਆ ਬਿਲਕੁਲ ਵੀ ਚੰਗਾ ਨਹੀਂ ਸੀ, ਉਹ ਆਪਣੇ ਰੋਲ 'ਤੇ ਧਿਆਨ ਨਹੀਂ ਦੇ ਰਹੀ ਸੀ, ਇੰਨਾ ਹੀ ਨਹੀਂ ਉਸ ਦੀ ਪ੍ਰੋਡਕਸ਼ਨ ਨੂੰ ਸ਼ਿਕਾਇਤ ਕੀਤੀ ਜਾ ਰਹੀ ਸੀ। ਉਸ ਨੇ ਆਪਣੀ ਸ਼ੂਟਿੰਗ ਦੇ ਆਖਰੀ ਦਿਨ ਵੀ ਕਾਫੀ ਗਾਲ੍ਹਾਂ ਕੱਢੀਆਂ। ਅਸਿਤ ਨੇ ਆਪਣੇ 'ਤੇ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।
ਇਸ ਦੇ ਨਾਲ ਹੀ ਸ਼ੋਅ ਦੀ ਡਾਇਰੈਕਸ਼ਨ ਟੀਮ ਦੇ ਮੈਂਬਰ ਅਰਮਾਨ, ਰਿਸ਼ੀ ਦਵੇ ਅਤੇ ਹਰਸ਼ਦ ਜੋਸ਼ੀ ਨੇ ਕਿਹਾ ਹੈ, ਟੀਮ ਨਾਲ ਉਸ ਦਾ ਦੁਰਵਿਵਹਾਰ ਵਧਦਾ ਜਾ ਰਿਹਾ ਸੀ, ਜਦੋਂ ਵੀ ਉਹ ਸ਼ੂਟ ਖਤਮ ਕਰ ਲੈਂਦੀ ਸੀ ਤਾਂ ਉਹ ਬਹੁਤ ਤੇਜ਼ੀ ਨਾਲ ਕਾਰ ਕੱਢ ਲੈਂਦੀ ਸੀ। ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੀ ਸੀ ਕਿ ਉਸ ਦੀ ਕਾਰ ਦੇ ਸੱਜੇ-ਖੱਬੇ ਅਤੇ ਪਿੱਛੇ ਕਿਸੇ ਵੀ ਵਿਅਕਤੀ ਨੂੰ ਸੱਟ ਲੱਗ ਸਕਦੀ ਹੈ, ਉਹ ਸੈੱਟ ਦੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਉਂਦੀ ਸੀ, ਇਸ ਲਈ ਉਸ ਦੇ ਰਵੱਈਏ ਨੂੰ ਦੇਖਦੇ ਹੋਏ, ਅਸੀਂ ਉਸ ਦਾ ਇਕਰਾਰਨਾਮਾ ਖਤਮ ਕਰਨ ਲਈ ਮਜਬੂਰ ਹੋ ਗਏ ਹਾਂ। ਅਸੀਂ ਅਦਾਕਾਰਾਂ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ।