ਚੇਨਈ: ਅਦਾਕਾਰਾ ਜਯਾਪ੍ਰਦਾ ਨੇ ਆਪਣੇ ਖਿਲਾਫ਼ ਛੇ ਮਹੀਨੇ ਦੀ ਸਜ਼ਾ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮਦਰਾਸ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮਦਰਾਸ ਹਾਈ ਕੋਰਟ ਦੇ ਜਸਟਿਸ ਜੈਚੰਦਰਨ ਨੇ ਸ਼ੁੱਕਰਵਾਰ ਨੂੰ ਕਰਮਚਾਰੀ ਰਾਜ ਬੀਮਾ ਨਿਗਮ ਕੰਪਨੀ ਨੂੰ ਜਵਾਬ ਦੇਣ ਦਾ ਆਦੇਸ਼ ਦਿੱਤਾ ਅਤੇ ਅਦਾਕਾਰਾ ਜਯਾਪ੍ਰਦਾ ਦੀ ਅਪੀਲ 'ਤੇ ਸੁਣਵਾਈ 18 ਤਰੀਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਅਦਾਕਾਰਾ ਜਯਾਪ੍ਰਦਾ ਰਾਮਕੁਮਾਰ ਅਤੇ ਰਾਜਬਾਬੂ ਦੇ ਨਾਲ ਚੇਨਈ ਦੇ ਅੰਨਾ ਸਾਲਈ 'ਚ ਇੱਕ ਥਿਏਟਰ ਚਲਾਉਦੀ ਸੀ। ਉਸ ਸਮੇਂ ਨਵੰਬਰ 1991 ਤੋਂ 2002 ਤੱਕ 8 ਲੱਖ 17 ਹਜ਼ਾਰ ਰੁਪਏ, 2002 ਤੋਂ 2005 ਤੱਕ 1 ਲੱਖ 58 ਹਜ਼ਾਰ ਰੁਪਏ ਅਤੇ 2003 ਤੋਂ 1 ਲੱਖ 58 ਹਜ਼ਾਰ ਰੁਪਏ ਆਪਣੇ ਕੰਮ ਕਰਨ ਵਾਲੇ ਮਜ਼ਦੂਰਾ ਤੋਂ ਇਕੱਠੇ ਕੀਤੇ ਈਐਸਆਈ ਦੇ ਪੈਸੇ ਨਾ ਦੇਣ ਦਾ ਦੋਸ਼ ਸੀ।
ਇਸ ਸੰਬੰਧ 'ਚ ESI ਕੰਪਨੀ ਵੱਲੋ ਚੇਨਈ ਐਗਮੋਰ ਕੋਰਟ 'ਚ ਮਾਮਲੇ ਦਾਇਰ ਕੀਤੇ ਗਏ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਜਯਾਪ੍ਰਦਾ ਨੇ ਕਿਹਾ ਕਿ ਕਰਮਚਾਰੀ ਬੀਮਾ ਦਾ ਪੈਸਾ ਵਾਪਸ ਕਰ ਰਹੇ ਹਾਂ। ਦੂਜੇ ਪਾਸੇ ESI ਕੰਪਨੀ ਨੇ ਕਿਹਾ ਕਿ ESI ਦਾ ਪੈਸਾ ਨਹੀਂ ਮਿਲਣ ਤੋਂ ਕਰਮਚਾਰੀ ਪ੍ਰਭਾਵਿਤ ਹੋਏ ਹਨ। ਸੁਣਵਾਈ ਤੋਂ ਬਾਅਦ ਕੋਰਟ ਨੇ ਇਸੇ ਸਾਲ 10 ਅਗਸਤ ਨੂੰ ਜਯਾਪ੍ਰਦਾ ਅਤੇ 3 ਹੋਰਨਾਂ ਨੂੰ ਬਿਨ੍ਹਾਂ ਜ਼ਮਾਨਤ ਦੇ 6 ਮਹੀਨੇ ਦੀ ਕੈਦ ਅਤੇ 5,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ।
- Neeru Bajwa Bollywood Film: ਹੁਣ ਇਸ ਬਾਲੀਵੁੱਡ ਫਿਲਮ ਵਿੱਚ ਨਜ਼ਰ ਆਵੇਗੀ ਪੰਜਾਬੀ ਫਿਲਮਾਂ ਦੀ ਰਾਣੀ ਨੀਰੂ ਬਾਜਵਾ
- Punjabi Film Maharani Jind Kaur: ਮਹਾਰਾਣੀ ਜਿੰਦ ਕੌਰ ਦੇ ਕਿਰਦਾਰ ਨੂੰ ਨਿਭਾਉਂਦੀ ਨਜ਼ਰ ਆਵੇਗੀ ਨਿਮਰਤ ਖਹਿਰਾ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
- Kriti Sanon On Ideal Partner: ਬਹੁਤ ਸਾਰਾ ਪਿਆਰ ਕਰਨ ਵਾਲਾ ਲਾੜਾ ਚਾਹੁੰਦੀ ਹੈ ਕ੍ਰਿਤੀ ਸੈਨਨ, ਆਪਣੇ ਰਿਸ਼ਤੇ ਦੀ ਸਥਿਤੀ ਬਾਰੇ ਬੋਲੀ ਅਦਾਕਾਰਾ
ਇਸ ਮਾਮਲੇ 'ਚ ਜਯਾਪ੍ਰਦਾ ਨੇ ਐਗਮੋਰ ਕੋਰਟ ਦੇ ਆਦੇਸ਼ ਖਿਲਾਫ਼ ਮਦਰਾਸ ਹਾਈ ਕੋਰਟ 'ਚ ਅਪੀਲ ਪਟੀਸ਼ਨ ਦਾਇਰ ਕੀਤੀ। ਇਸ 'ਚ ਦੱਸਿਆ ਗਿਆ ਹੈ ਕਿ ESI ਦਾ ਬਕਾਇਆ 37 ਲੱਖ 68 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਬਾਅਦ 'ਚ ਜੱਜ ਜੈਚੰਦਰਨ ਨੇ ਈ.ਐਸ.ਆਈ ਨੂੰ ਜਵਾਬ ਦੇਣ ਦਾ ਆਦੇਸ਼ ਦਿੱਤਾ ਅਤੇ ਸੁਣਵਾਈ 18 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਯਾਪ੍ਰਦਾ ਖਿਲਾਫ਼ ਹੋਰ ਵੀ ਕਈ ਮਾਮਲੇ ਚੱਲ ਰਹੇ ਹਨ।