ਅੰਮ੍ਰਿਤਸਰ: ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਥੇ ਆਉਂਦੇ ਹੀ ਹਰ ਇਕ ਵਿਅਕਤੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ, ਉਥੇ ਹੀ 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਫੇਮ ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਨਤਮਸਤਕ ਹੋਣ ਲਈ ਪੁੱਜੇ, ਗਾਇਕ ਨੇ ਉੱਥੇ ਪਹੁੰਚਦਿਆਂ ਹੀ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਇਸ ਤੋਂ ਬਾਅਦ ਗਾਇਕ ਜਸਬੀਰ ਸਿੰਘ ਜੱਸੀ ਨੇ ਅਕਾਲ ਤਖ਼ਤ ਦੇ ਮੁੱਖ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮਿਲਣੀ ਕੀਤੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਾਇਕ ਨੇ ਕਿਹਾ ਕਿ ਬਾਬਾ ਜੀ ਕਿਰਪਾ ਸਦਕਾ ਜਦੋਂ ਵੀ ਥੋੜਾ ਜਿਹਾ ਟਾਇਮ ਮਿਲਦਾ ਹੈ ਕਿ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਜਾਂਦੇ ਹਾਂ, ਦਿਲ ਕਰਦਾ ਹੈ ਬਾਬਾ ਜੀ ਕੋਲ ਆਈਏ ਅਤੇ ਬਾਬਾ ਜੀ ਕੋਲੋ ਸੇਧ ਲੈ ਕੇ ਜਾਈਏ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅਮਨ ਦਾ ਕੇਂਦਰ ਹੈ, ਇਥੋਂ ਅਮਨ ਸ਼ੁਰੂ ਹੁੰਦਾ ਹੈ, ਇੱਥੇ ਆ ਕੇ ਆਨੰਦ ਆ ਗਿਆ। ਜੱਸੀ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਨਾਲ ਵੀ ਮਿਲਣੀ ਕੀਤੀ ਹੈ ਉਹਨਾਂ ਨਾਲ ਕਈ ਮਸਲਿਆਂ 'ਤੇ ਵਿਚਾਰ ਚਰਚਾ ਵੀ ਕੀਤੀ ਆ। ਉਨ੍ਹਾਂ ਕੋਲ ਸਮਾਂ ਘੱਟ ਸੀ ਕੁਝ ਬੇਨਤੀਆਂ ਸੀ ਜੋ ਗਿਆਨੀ ਜੀ ਨਾਲ ਸਾਂਝੀਆਂ ਕਰਨੀਆਂ ਸਨ।
ਗਾਇਕ ਨੇ ਪੰਜਾਬੀ ਗਾਇਕਾ ਨੂੰ ਮਿਲ ਰਹੀਆਂ ਧਮਕੀਆਂ 'ਤੇ ਕਿਹਾ ਹੈ ਖ਼ਬਰਾਂ ਹਨ, ਇਸਦੇ ਬਾਰੇ ਮੈਂ ਕੀ ਦੱਸਾਂ? ਮੇਰੇ ਕਾਫੀ ਨਵੇਂ ਗੀਤ ਆ ਰਹੇ ਹਨ। ਧਾਰਮਿਕ ਗਾਣੇ ਅਤੇ ਕੁਰਬਾਨੀ ਉੱਤੇ ਵੀ ਕੁਝ ਪ੍ਰੋਜੈਕਟ ਚੱਲ ਰਹੇ ਹਨ, ਜੱਸੀ ਨੇ ਆਪਣੇ ਸਰੋਤਿਆਂ ਨੂੰ ਬਾਬਾ ਜੀ ਅਤੇ ਧਾਰਮਿਕ ਗੀਤ ਵੀ ਸੁਣਾਇਆ।
ਕੌਣ ਹਨ ਜਸਬੀਰ ਜੱਸੀ: ਪੰਜਾਬੀ ਗਾਇਕ ਜਸਬੀਰ ਸਾਲ 1998 'ਚ 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਨਾਲ ਪ੍ਰਸਿੱਧੀ 'ਤੇ ਚੜ੍ਹਿਆ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਮਸ਼ਹੂਰ ਗੀਤ ਆਏ। ਜੱਸੀ ਨੇ ਕਈ ਗੀਤਾਂ ਦੇ ਰੀਮੇਕ ਵੀ ਬਣਾਏ। ਇਸ ਤੋਂ ਇਲਾਵਾ ਉਹ ਫਿਲਮ 'ਪਟਿਆਲਾ ਹਾਊਸ' 'ਚ ਮਹਾਲਕਸ਼ਮੀ ਅਈਅਰ ਅਤੇ ਹਾਰਡ ਕੌਰ ਨਾਲ ਗੀਤ 'ਲੌਂਗ ਦਾ ਲਸ਼ਕਰ' 'ਚ ਵੀ ਪਰਫਾਰਮ ਕਰ ਚੁੱਕੇ ਹਨ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇੱਕ ਸਮਾਗਮ ਵਿੱਚ ਜਸਬੀਰ ਜੱਸੀ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਮਿਲਿਆ । ਜੱਸੀ ਨੇ ਆਮਿਰ ਖਾਨ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਕੈਪਸ਼ਨ 'ਚ ਜਸਬੀਰ ਜੱਸੀ ਨੇ ਲਿਖਿਆ ''ਦਿਲ ਦਾ ਅਮੀਰ, ਆਮਿਰ ਖਾਨ। ਉਸਨੇ ਹੈਸ਼ਟੈਗ "ਆਮਿਰ ਖਾਨ" ਦੀ ਵਰਤੋਂ ਵੀ ਕੀਤੀ ਸੀ। ਟਵਿੱਟਰ ਪੋਸਟ ਨੂੰ ਆਮਿਰ ਖਾਨ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲਿਆ ਸੀ।
ਇਹ ਵੀ ਪੜ੍ਹੋ:Chal Jindiye: ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੀ ਫਿਲਮ 'ਚੱਲ ਜਿੰਦੀਏ' ਦੀ ਟੀਮ, ਫਿਲਮ ਇਸ ਦਿਨ ਹੋਵੇਗੀ ਰਿਲੀਜ਼