ਨਵੀਂ ਦਿੱਲੀ: ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ (200 crore money laundering case) 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਅੰਤਰਿਮ ਜ਼ਮਾਨਤ ਅੱਜ ਰਾਜਧਾਨੀ ਦੀ ਪਟਿਆਲਾ ਹਾਊਸ ਕੋਰਟ 'ਚ ਖਤਮ ਹੋ ਗਈ। ਇਸ ਤੋਂ ਪਹਿਲਾਂ ਅਦਾਲਤ ਨੇ ਜੈਕਲੀਨ ਫਰਨਾਂਡੀਜ਼ ਨੂੰ 50,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਅੰਤ੍ਰਿਮ ਜ਼ਮਾਨਤ ਦਿੱਤੀ ਸੀ। ਉਸਦੀ ਅੰਤਰਿਮ ਜ਼ਮਾਨਤ ਦੋ ਵਾਰ ਵਧਾਈ ਜਾ ਚੁੱਕੀ ਹੈ ਅਤੇ ਜੈਕਲੀਨ 26 ਸਤੰਬਰ ਤੋਂ ਲਗਾਤਾਰ ਅੰਤਰਿਮ ਜ਼ਮਾਨਤ 'ਤੇ ਬਾਹਰ ਹੈ।
ਇਹ ਵੀ ਪੜੋ: ਅਧਿਆਪਕ ਭਰਤੀ ਪ੍ਰੀਖਿਆ 'ਚ ਵਿਦਿਆਰਥੀ ਦੇ ਐਡਮਿਟ ਕਾਰਡ 'ਤੇ ਲੱਗੀ ਸੰਨੀ ਲਿਓਨ ਦੀ ਬੋਲਡ ਫੋਟੋ, ਮੱਚਿਆ ਹੰਗਾਮਾ
ਜੈਕਲੀਨ ਦੇ ਵਕੀਲ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਸਵੇਰੇ 10 ਵਜੇ ਪਟਿਆਲਾ ਹਾਊਸ ਕੋਰਟ ਪਹੁੰਚੇਗੀ। ਉਸ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਲਗਾਤਾਰ ਜਾਂਚ ਏਜੰਸੀਆਂ ਨੂੰ ਸਹਿਯੋਗ ਦੇ ਰਹੀ ਹੈ ਅਤੇ ਜਦੋਂ ਵੀ ਜਾਂਚ ਏਜੰਸੀ ਨੇ ਉਸ ਨੂੰ ਬੁਲਾਇਆ, ਜੈਕਲੀਨ ਪੁੱਛਗਿੱਛ ਲਈ ਦਿੱਲੀ ਪਹੁੰਚੀ ਹੈ। ਉਨ੍ਹਾਂ ਦੇ ਵਕੀਲ ਨੇ ਇਹ ਵੀ ਦੱਸਿਆ ਕਿ ਜਾਂਚ ਏਜੰਸੀਆਂ ਨੇ ਜੈਕਲੀਨ ਤੋਂ ਕਈ ਘੰਟੇ ਪੁੱਛਗਿੱਛ ਕੀਤੀ।
ਇਸ ਕਾਰਨ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦਿੰਦਿਆਂ ਅੰਤਰਿਮ ਜ਼ਮਾਨਤ ਤਾਂ ਦੇ ਦਿੱਤੀ ਸੀ ਪਰ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਉਸ ਦੇ ਵਿਦੇਸ਼ ਜਾਣ ’ਤੇ ਪਾਬੰਦੀ ਲਾ ਦਿੱਤੀ ਸੀ। ਇਸ ਦੇ ਨਾਲ ਹੀ ਪਟਿਆਲਾ ਹਾਊਸ ਕੋਰਟ ਨੇ ਜਾਂਚ ਏਜੰਸੀਆਂ ਵੱਲੋਂ ਬੁਲਾਏ ਜਾਣ 'ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਵੀਰਵਾਰ ਨੂੰ ਜੈਕਲੀਨ ਵਿਸ਼ੇਸ਼ ਜੱਜ ਦੀ ਅਦਾਲਤ 'ਚ ਪੇਸ਼ ਹੋਵੇਗੀ ਜਿੱਥੇ ਉਸ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਵੇਗੀ।
ਇਹ ਹੈ ਮਾਮਲਾ: ਧਿਆਨ ਦੇਣ ਯੋਗ ਹੈ ਕਿ ਦਿੱਲੀ ਪੁਲਿਸ ਨੇ ਫੋਰਟਿਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਮੋਹਨ ਸਿੰਘ ਦੀ ਪਤਨੀ ਆਦਿਤਿਆ ਸਿੰਘ ਸਮੇਤ ਕਈ ਹਾਈ ਪ੍ਰੋਫਾਈਲ ਲੋਕਾਂ ਤੋਂ ਜਬਰੀ ਵਸੂਲੀ ਦੇ ਮਾਮਲੇ ਵਿੱਚ ਸੁਕੇਸ਼ ਚੰਦਰਸ਼ੇਖਰ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ 'ਚ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸੁਕੇਸ਼ ਦੇ ਸੰਪਰਕ 'ਚ ਰਹਿਣ ਕਾਰਨ ਬਾਲੀਵੁੱਡ ਦੀਆਂ ਕਈ ਅਦਾਕਾਰਾਵਾਂ ਵੀ ਸ਼ੱਕ ਦੇ ਘੇਰੇ 'ਚ ਹਨ। ਜੈਕਲੀਨ 'ਤੇ ਇਲਜ਼ਾਮ ਹੈ ਕਿ ਉਸ ਨੂੰ ਸੁਕੇਸ਼ ਚੰਦਰਸ਼ੇਖਰ ਨੇ ਕਈ ਮਹਿੰਗੇ ਤੋਹਫੇ ਦਿੱਤੇ ਸਨ।
ਇਹ ਵੀ ਪੜੋ: ਫਿਲਮ 'ਬਾਪ' ਤੋਂ ਮਿਥੁਨ, ਸੰਨੀ ਦਿਓਲ, ਸੰਜੇ ਦੱਤ ਅਤੇ ਜੈਕੀ ਸ਼ਰਾਫ ਦੀ ਪਹਿਲੀ ਝਲਕ, ਇੱਥੇ ਦੇਖੋ