ETV Bharat / entertainment

ਇਰਾ-ਨੂਪੁਰ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਨਜ਼ਰੀ ਪਿਆ ਆਮਿਰ ਖਾਨ ਦਾ ਜੈਂਟਲਮੈਨ ਅੰਦਾਜ਼ - ਇਰਾ ਅਤੇ ਨੂਪੁਰ

Ira Khan And Nupur Shikhare Vows Ceremony Pictures: ਉਦੈਪੁਰ ਦੇ ਝੀਲ ਸ਼ਹਿਰ 'ਚ ਹੋਏ ਆਮਿਰ ਖਾਨ ਦੀ ਬੇਟੀ ਇਰਾ ਖਾਨ ਦੇ ਸ਼ਾਹੀ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਵੇਖੋ...।

Ira Khan And Nupur Shikhare Vows Ceremony Pictures

author img

By ETV Bharat Entertainment Team

Published : Jan 11, 2024, 12:21 PM IST

ਮੁੰਬਈ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਬੇਟੀ ਇਰਾ ਖਾਨ ਦੀ ਵਿਦਾਈ ਹੋ ਚੁੱਕੀ ਹੈ। 3 ਜਨਵਰੀ ਨੂੰ ਰਜਿਸਟਰਡ ਵਿਆਹ ਕਰਵਾਉਣ ਤੋਂ ਬਾਅਦ ਇਰਾ ਅਤੇ ਨੂਪੁਰ ਨੇ 10 ਜਨਵਰੀ ਨੂੰ ਰਾਜਸਥਾਨ ਦੇ ਝੀਲ ਸ਼ਹਿਰ ਉਦੈਪੁਰ ਦੇ ਆਲੀਸ਼ਾਨ ਪੈਲੇਸ ਵਿੱਚ ਸ਼ਾਹੀ ਅੰਦਾਜ਼ ਵਿੱਚ ਵਿਆਹ ਕੀਤਾ।

ਇਸ ਵਿਆਹ 'ਚ ਆਮਿਰ ਖਾਨ ਦੇ ਕੁਝ ਖਾਸ ਮਹਿਮਾਨ ਹੀ ਨਜ਼ਰ ਆਏ। ਇਸ 'ਚ ਕਰੀਬੀ ਰਿਸ਼ਤੇਦਾਰਾਂ ਦੇ ਨਾਲ-ਨਾਲ ਨਵੇਂ ਵਿਆਹੇ ਜੋੜੇ ਦੇ ਖਾਸ ਦੋਸਤ ਵੀ ਨਜ਼ਰ ਆਏ। ਇਰਾ ਅਤੇ ਨੂਪੁਰ ਦੇ ਇਸ ਸ਼ਾਹੀ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਣ ਇਸ ਸ਼ਾਹੀ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਆ ਗਈਆਂ ਹਨ।

ਵਿਆਹ 'ਚ ਇਰਾ ਅਤੇ ਨੂਪੁਰ ਕਾਫੀ ਡੈਸ਼ਿੰਗ ਲੱਗ ਰਹੇ ਸਨ। ਈਰਾ ਨੇ ਆਪਣੀ Vows Ceremony ਲਈ ਸਫੈਦ ਰੰਗ ਦਾ ਖੂਬਸੂਰਤ ਗਾਊਨ ਚੁਣਿਆ ਸੀ। ਇਸ ਗਾਊਨ 'ਚ ਇਰਾ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਉਥੇ ਹੀ ਨੂਪੁਰ ਨੇ ਬੇਜ ਕਲਰ ਦਾ ਥ੍ਰੀ-ਪੀਸ ਪਹਿਨਿਆ ਸੀ। ਫਿਟਨੈੱਸ ਟ੍ਰੇਨਰ ਨੂਪੁਰ ਆਪਣੇ ਵਿਆਹ 'ਚ ਇੱਕ ਜੈਂਟਲਮੈਨ ਲੱਗ ਰਹੇ ਸਨ।

ਉੱਥੇ ਹੀ ਸੁਪਰਸਟਾਰ ਆਮਿਰ ਖਾਨ ਨੇ ਇੱਕ ਵਾਰ ਫਿਰ ਆਪਣੀ ਬੇਟੀ ਦੀ Vows Ceremony 'ਚ ਬਲੈਕ ਪਹਿਨ ਕੇ ਆਪਣੀ ਖੂਬਸੂਰਤੀ ਦਿਖਾਈ ਅਤੇ ਉਨ੍ਹਾਂ ਦੀ ਪਹਿਲੀ ਤਲਾਕਸ਼ੁਦਾ ਪਤਨੀ ਰੀਨਾ ਦੱਤਾ ਨੇ ਸਲੇਟੀ ਰੰਗ ਦੀ ਸਾੜ੍ਹੀ ਪਹਿਨੀ ਸੀ। ਤੁਹਾਨੂੰ ਦੱਸ ਦੇਈਏ ਕਿ ਇਰਾ ਅਤੇ ਨੂਪੁਰ ਦੀ Vows Ceremony ਉਦੈਪੁਰ ਦੀ ਖੂਬਸੂਰਤ ਝੀਲ ਅਤੇ ਹਰੀਆਂ ਵਾਦੀਆਂ ਦੇ ਵਿਚਕਾਰ ਹੋਈ ਸੀ।

ਇਰਾ ਅਤੇ ਨੂਪੁਰ ਦੇ Vows Ceremony 'ਚ ਸਿਰਫ ਪਰਿਵਾਰਕ ਮੈਂਬਰ, ਕਰੀਬੀ ਰਿਸ਼ਤੇਦਾਰ ਅਤੇ ਖਾਸ ਦੋਸਤ ਹੀ ਸ਼ਾਮਲ ਹੋਏ ਸਨ। ਇਨ੍ਹਾਂ ਸਾਰਿਆਂ ਨੇ ਹੌਲੀ-ਹੌਲੀ ਇਰਾ ਅਤੇ ਨੂਪੁਰ ਦੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਇਸ ਜੋੜੇ ਨੂੰ ਜ਼ਿੰਦਗੀ ਦੇ ਨਵੇਂ ਸਫ਼ਰ ਲਈ ਹਰ ਪਾਸਿਓ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.