ਚੰਡੀਗੜ੍ਹ: ਪੰਜਾਬੀ ਗੀਤਕਾਰ ਅਤੇ ਸੰਗੀਤਕਾਰਾਂ ਵਿੱਚੋਂ ਇੱਕ ਜਾਨੀ ਹੈ, ਜਿਸ ਨੇ ਇੰਡਸਟਰੀ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ ਅਤੇ ਅੱਜ ਕਲਾਕਾਰ ਇੱਕ ਸਾਲ ਵੱਡਾ ਹੋ ਗਿਆ ਹੈ, ਜੀ ਹਾਂ...ਇਹ ਗੀਤਕਾਰ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਅਸੀਂ ਤੁਹਾਡੇ ਲਈ ਇਸ ਸ਼ਾਨਦਾਰ ਗੀਤਕਾਰ ਬਾਰੇ ਕੁੱਝ ਅਣਸੁਣੇ ਤੱਥ ਲੈ ਕੇ ਆਏ ਹਾਂ।
ਕੀ ਹੈ ਜਾਨੀ ਦਾ ਅਸਲੀ ਨਾਂ: ਅੱਜ ਤੱਕ ਹਰ ਕੋਈ ਸਭ ਤੋਂ ਹਿੱਟ ਗੀਤਾਂ ਦੇ ਪਿੱਛੇ 'ਜਾਨੀ ਤੇਰਾ ਨਾਂ' ਗੂੰਜਦਾ ਸੁਣਦਾ ਹੈ, ਪਰ ਗੀਤਕਾਰ ਦਾ ਅਸਲੀ ਨਾਮ ਕੁਝ ਲੋਕ ਹੀ ਜਾਣਦੇ ਹਨ। ਇੱਕ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਜਾਨੀ ਦਾ ਅਸਲੀ ਨਾਮ ਅੱਖਰ 'ਆਰ' ਨਾਲ ਸ਼ੁਰੂ ਹੁੰਦਾ ਹੈ। ਜੀ ਹਾਂ...ਜਾਨੀ ਦਾ ਅਸਲੀ ਨਾਂ ਰਾਜੀਵ ਕੁਮਾਰ ਹੈ।
ਜਾਨੀ ਕੋਲ ਹੋਟਲ ਮੈਨੇਜਮੈਂਟ ਵਿੱਚ ਡਿਪਲੋਮਾ ਹੈ: ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਜਾਨੀ ਹੋਟਲ ਮੈਨੇਜਮੈਂਟ ਦਾ ਵਿਦਿਆਰਥੀ ਸੀ। ਹਾਲਾਂਕਿ ਉਹ ਜਿਸ ਤਰ੍ਹਾਂ ਗੀਤ ਲਿਖਦਾ ਹੈ, ਉਸਦੇ ਪ੍ਰਸ਼ੰਸਕ ਅਕਸਰ ਸੋਚਦੇ ਹਨ ਕਿ ਉਸਦਾ ਸਾਹਿਤਕ ਪਿਛੋਕੜ ਹੈ। ਅਸਲ ਵਿੱਚ ਜਾਨੀ ਨੇ ਆਪਣਾ ਪਹਿਲਾਂ ਗੀਤ ਉਦੋਂ ਲਿਖਿਆ ਜਦੋਂ ਉਹ ਆਪਣੇ ਕੋਰਸ ਦੇ ਆਖਰੀ ਸਮੈਸਟਰ ਵਿੱਚ ਸੀ।
- Karan Johar Birthday: ਜਦੋਂ ਸ਼ਾਹਰੁਖ ਖਾਨ ਨਾਲ ਜੋੜਿਆ ਜਾਣ ਲੱਗਿਆ ਕਰਨ ਜੌਹਰ ਦਾ ਨਾਂ, ਇਥੇ 'ਕੁਛ ਕੁਛ ਹੋਤਾ ਹੈ' ਦੇ ਨਿਰਦੇਸ਼ਕ ਬਾਰੇ ਹੋਰ ਜਾਣੋ
- Neeru Bajwa: ਸਾੜੀ ਵਿੱਚ ਇੰਨੀ HOT ਦਿਖਦੀ ਹੈ ਪਾਲੀਵੁੱਡ ਦੀ ਇਹ ਅਦਾਕਾਰਾ, ਦੇਖੋ ਤਸਵੀਰਾਂ
- Movies Based on Punjabi Literature:'ਪਿੰਜਰ' ਤੋਂ ਲੈ ਕੇ 'ਡਾਕੂਆਂ ਦਾ ਮੁੰਡਾ' ਤੱਕ, ਪੰਜਾਬੀ ਸਾਹਿਤ ਤੋਂ ਪ੍ਰੇਰਿਤ ਨੇ ਪਾਲੀਵੁੱਡ-ਬਾਲੀਵੁੱਡ ਦੀਆਂ ਇਹ ਫਿਲਮਾਂ
ਜਾਨੀ ਦਾ ਪਹਿਲਾਂ ਗੀਤ ਕਦੇ ਰਿਲੀਜ਼ ਨਹੀਂ ਹੋਇਆ: ਅੱਜ ਜਾਨੀ ਦੇ ਨਾਮ 'ਤੇ ਬਹੁਤ ਸਾਰੇ ਹਿੱਟ ਗੀਤ ਹਨ, ਉਨ੍ਹਾਂ ਦੀ ਸੂਚੀ ਬਹੁਤ ਲੰਮੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਲਿਖਿਆ ਪਹਿਲਾਂ ਗੀਤ ਕਦੇ ਰਿਲੀਜ਼ ਨਹੀਂ ਹੋਇਆ। ਕਥਿਤ ਤੌਰ 'ਤੇ ਉਸ ਦੇ ਪਹਿਲੇ ਲਿਖੇ ਗੀਤ ਦਾ ਨਾਂ 'ਕਾਬਿਲ' ਸੀ, ਜਿਸ ਨੇ ਕਦੇ ਵੀ ਦਿਨ ਦੀ ਰੌਸ਼ਨੀ ਨਹੀਂ ਵੇਖੀ ਸੀ।
ਤੁਹਾਨੂੰ ਦੱਸ ਦਈਏ ਕਿ ਜਾਨੀ ਦੇ ਬਹੁਤ ਸਾਰੇ ਗੀਤ ਪਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਗਾ ਚੁੱਕੇ ਹਨ। ਜਾਨੀ ਨੇ ਕਈ ਫਿਲਮਾਂ ਲਈ ਵੀ ਸ਼ਾਨਦਾਰ ਗੀਤ ਲਿਖੇ ਹਨ। ਜਿਸ ਵਿੱਚ ਫਿਲਮ 'ਲੇਖ', 'ਕਿਸਮਤ', 'ਕਿਸਮਤ-2', 'ਸੁਫ਼ਨਾ' ਵਰਗੀਆਂ ਕਈ ਹਿੱਟ ਪੰਜਾਬੀ ਫਿਲਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਬੀ ਪਰਾਕ, ਅਫਸਾਨਾ ਖਾਨ, ਸੁਨੰਦਾ ਸ਼ਰਮਾ, ਗੁਰਨਾਮ ਭੁੱਲਰ, ਹਾਰਡੀ ਸੰਧੂ, ਐਮੀ ਵਿਰਕ ਅਤੇ ਹੋਰ ਕਈ ਮਸ਼ਹੂਰ ਸਿਤਾਰੇ ਉਨ੍ਹਾਂ ਦੁਆਰਾ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ। ਪਾਲੀਵੁੱਡ ਵਿੱਚ ਬੀ ਪਰਾਕ ਅਤੇ ਜਾਨੀ ਦੀ ਹਿੱਟ ਜੋੜੀ ਮੰਨੀ ਜਾਂਦੀ ਹੈ, ਇਹਨਾਂ ਦੇ ਬਹੁਤ ਸਾਰੇ ਗੀਤ ਇੱਕਠੇ ਸਫ਼ਲ ਹੋਏ ਹਨ।