ਚੰਡੀਗੜ੍ਹ: ਕਲਰਜ਼ 'ਤੇ ਇੰਨ੍ਹੀਂ ਦਿਨ੍ਹੀਂ ਆਨ-ਏਅਰ ਅਤੇ ਆਪਾਰ ਲੋਕਪ੍ਰਿਯਤਾ ਹਾਸਿਲ ਕਰ ਰਹੇ ਸੀਰੀਅਲ ‘ਜਨੂੰਨੀਅਤ’ ਨੂੰ ਚਾਰ ਚੰਨ ਲਾਉਣ ’ਚ ਅੱਜਕੱਲ੍ਹ ਪੰਜਾਬੀ ਸਿਨੇਮਾ, ਥੀਏਟਰ ਅਤੇ ਕਲਾ ਖਿੱਤੇ ਨਾਲ ਜੁੜੇ ਕਈ ਮੰਝੇ ਹੋਏ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਦੀ ਹੀ ਲੜ੍ਹੀ ਨੂੰ ਹੁਣ ਹੋਰ ਸੋਹਣੇ ਨਕਸ਼ ਦੇਣ ਦਾ ਮਾਣ ਹਾਸਿਲ ਕਰਨ ਜਾ ਰਹੇ ਹਨ ਬਹੁਮੁੱਖੀ ਅਦਾਕਾਰ ਇੰਦਰਜੀਤ ਸਿੰਘ। ਜਿੰਨ੍ਹਾਂ ਨੂੰ ਇਸ ਸ਼ੋਅ ਵਿਚ ਇਕ ਅਹਿਮ ਭੂਮਿਕਾ ਲਈ ਚੁਣਿਆ ਗਿਆ ਹੈ।
‘ਡਰਾਮੀਯਾਤਾ ਪ੍ਰੋਡੋਕਸ਼ਨ ਹਾਊਸ’ ਦੇ ਬੈਨਰ ਅਧੀਨ ਨਿਰਮਾਤਰੀ ਸਰਗੁਣ ਮਹਿਤਾ ਅਤੇ ਉਨਾਂ ਦੇ ਪਤੀ ਰਵੀ ਦੂਬੇ ਵੱਲੋਂ ਨਿਰਮਿਤ ਕੀਤਾ ਰਿਹਾ ਇਹ ਸੀਰੀਅਲ ਆਪਣੀ ਸੰਗੀਤਮਈ ਰੰਗਾਂ ’ਚ ਕਹਾਣੀ ਅਤੇ ਕਲਾਕਾਰਾਂ ਦੇ ਸ਼ਾਨਦਾਰ ਅਭਿਨੈ ਨੂੰ ਲੈ ਕੇ ਕਾਫ਼ੀ ਚਰਚਾ ਅਤੇ ਮਕਬੂਲੀਅਤ ਹਾਸਿਲ ਕਰ ਰਿਹਾ ਹੈ, ਜਿਸ ਵਿਚ ਲੀਡ ਭੂਮਿਕਾਵਾਂ ਬਿੱਗ ਬੌਗ 16 ਦੇ ਚਰਚਿਤ ਚਿਹਰੇ ਰਹੇ ਅੰਕਿਤ ਗੁਪਤਾ, ਗੌਤਮ ਵਿਜ਼ ਤੋਂ ਇਲਾਵਾ ਨੇਹਾ ਰਾਣਾ, ਰਿੰਕੂ ਘੋਸ਼, ਟਾਈਗਰ ਹਰਮੀਕ ਸਿੰਘ, ਅਭੀਨਾਸ਼ੂ ਵੋਹਰਾ, ਬਲਵਿੰਦਰ ਕੌਰ, ਗੁਰਵਿੰਦਰ ਕੌਰ, ਪਾਲੀ ਸੰਧੂ, ਪ੍ਰਮੋਦ ਪੱਬੀ ਆਦਿ ਅਦਾ ਕਰ ਰਹੇ ਹਨ।
ਹਰਿਆਣਾ ਦੇ ਪੰਚਕੂਲਾ ਨਾਲ ਸੰਬੰਧਤ ਅਤੇ ਮੌਜੂਦਾ ਸਮੇਂ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਨਾਲ ਨਾਲ ਛੋਟੇ ਪਰਦੇ ਲਈ ਵੀ ਬਰਾਬਰ ਸਰਗਰਮ ਇੰਦਰਜੀਤ ਸਿੰਘ ਦੱਸਦੇ ਹਨ, ਬਾਲੀਵੁੱਡ ਦੇ ਇਕ ਵੱਡੇ ਪ੍ਰੋਡੋਕਸ਼ਨ ਹਾਊਸ ਦੁਆਰਾ ਇਕ ਪ੍ਰਭਾਵੀ ਭੂਮਿਕਾ ਲਈ ਚੁਣਿਆ ਜਾਣਾ ਉਨਾਂ ਲਈ ਮਾਣ ਵਾਲੀ ਗੱਲ ਹੈ।
- ਰਣਬੀਰ ਕਪੂਰ ਨੇ ਲੰਡਨ 'ਚ ਪਰਿਵਾਰ ਨਾਲ ਮਨਾਇਆ ਮਾਂ ਨੀਤੂ ਸਿੰਘ ਦਾ ਜਨਮਦਿਨ, ਪਤਨੀ ਆਲੀਆ ਅਤੇ ਬੇਟੀ ਰਾਹਾ ਨੂੰ ਕੀਤਾ ਯਾਦ
- ਕਾਰਤਿਕ ਆਰੀਅਨ ਦੀ ਸਪੋਰਟਸ ਡਰਾਮਾ 'ਚੰਦੂ ਚੈਂਪੀਅਨ' 'ਚ ਸ਼ਰਧਾ ਕਪੂਰ ਦੀ ਐਂਟਰੀ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
- Balle O Chalak Sajjna: ਪੰਜਾਬੀ ਫਿਲਮ ‘ਬੱਲੇ ਓ ਚਲਾਕ ਸੱਜਣਾ‘ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਰੋਇਲ ਸਿੰਘ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ
ਉਨ੍ਹਾਂ ਦੱਸਿਆ ਕਿ ਸੀਰੀਅਲ ਵਿਚ ਉਨਾਂ ਦੇ ਕਈ ਅਹਿਮ ਸੀਨਾਂ ਦਾ ਫਿਲਮਾਂਕਣ ਅਦਾਕਾਰ ਅੰਕਿਤ ਗੁਪਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ, ਜਿਸ ਵਿਚ ਦਰਸ਼ਕ ਅਤੇ ਉਨਾਂ ਦੇ ਚਾਹੁੰਣ ਵਾਲੇ ਇਕ ਸ਼ਾਨਦਾਰ ਕਿਰਦਾਰ ਵਿਚ ਉਨਾਂ ਨੂੰ ਵੇਖਣਗੇ।
ਉਨ੍ਹਾਂ ਦੱਸਿਆ ਕਿ ਸੰਗੀਤ ਨਾਲ ਜੁੜੀ ਭਾਵਪੂਰਨ ਅਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਆਧਾਰਿਤ ਅਤੇ ਇਸ ਖੇਤਰ ਵਿਚ ਆਪਣਾ ਉੱਚ ਮੁਕਾਮ ਬਣਾਉਣ ਲਈ ਜਨੂੰਨੀਅਤ ਦੀ ਹਰ ਹੱਦ ਪਾਰ ਕਰ ਜਾਣ ਵਾਲੇ ਨੌਜਵਾਨਾਂ ਨਾਲ ਸੰਬੰਧਤ ਇਸ ਸੀਰੀਅਲ ਪ੍ਰਤੀ ਦਰਸ਼ਕਾਂ ਦਾ ਜੁੜ੍ਹਾਵ ਦਿਨ-ਬ-ਦਿਨ ਵੱਧ ਰਿਹਾ ਹੈ, ਜਿਸ ਦੇ ਮੱਦੇਨਜ਼ਰ ਦਰਸ਼ਕ ਦਾਇਰਾ ਲਗਾਤਾਰ ਵਿਸ਼ਾਲ ਕਰਦੇ ਜਾ ਰਹੇ ਇਸ ਸ਼ੋਅ ਵਿਚ ਕਈ ਟਵਿੱਸਟ ਆਉਣ ਵਾਲੇ ਦਿਨ੍ਹਾਂ ਵਿਚ ਵੇਖਣ ਨੂੰ ਮਿਲਣਗੇ।
ਬਾਲੀਵੁੱਡ, ਪਾਲੀਵੁੱਡ ਤੋਂ ਇਲਾਵਾ ਟੀ.ਵੀ ਆਦਿ ’ਚ ਵੱਖ ਵੱਖ ਤਰਾਂ ਦੇ ਕਿਰਦਾਰ ਨਿਭਾਉਣ ਅਤੇ ਅਲਹਦਾ ਕੰਟੈਂਟ ਪ੍ਰੋਜੈਕਟਸ਼ ਕਰਨ ਨੂੰ ਤਰਜ਼ੀਹ ਦੇ ਰਹੇ ਅਦਾਕਾਰ ਇੰਦਰਜੀਤ ਸਿੰਘ ਆਪਣੇ ਹੁਣ ਤੱਕ ਦੇ ਸਫ਼ਰ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਦੇ ਹਨ ਕਿ ਇੰਨ੍ਹਾਂ ਵਿਚ ਜੀ.ਪੰਜਾਬੀ ਦਾ ‘ਗੀਤ ਢੋਲੀ’, ਰਿਐਲਟੀ ਸ਼ੋਅ ‘ਪੰਜਾਬੀਆਂ ਦੀ ਦਾਦਾਗਿਰੀ’, ਕਲਰਜ਼ ਦਾ ‘ਉਡਾਰੀਆਂ’ ਆਦਿ ਸ਼ਾਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਉਕਤ ਤੋਂ ਇਲਾਵਾ ਅਗਲੇ ਦਿਨ੍ਹੀਂ ਟੀ.ਵੀ ਦੇ ਵੱਖ-ਵੱਖ ਹੋਰਨਾਂ ਸੋਅਜ਼ ਵਿਚ ਉਹ ਆਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ।