ਅੰਮ੍ਰਿਤਸਰ: ਬ੍ਰਿਟਿਸ਼ ਰੈਪਰ ਸਟੀਫਲੋਨ ਡੌਨ ਨੇ ਐਤਵਾਰ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਪਿੰਡ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬ੍ਰਿਟਿਸ਼ ਕਲਾਕਾਰ ਦਾ ਮਾਨਸਾ ਦੇ ਪਿੰਡ ਮੂਸੇਵਾਲਾ ਦੇ ਘਰ ਉਸ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ।
ਹੁਣ ਹਾਲੀਵੁੱਡ ਰੈਪਰ ਅਤੇ ਗੀਤਕਾਰ 32 ਸਾਲਾਂ ਸਟੀਫਲੋਨ ਡੌਨ ਤੜਕਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੀ। ਸਟੀਫਲੋਨ ਡੌਨ ਆਪਣੇ ਸਾਥੀਆਂ ਦੇ ਨਾਲ ਗੁਰੂ ਘਰ ਮੱਥਾ ਟੇਕਣ ਅਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੀ। ਸਟੀਫਲੋਨ ਡੌਨ ਵੱਲੋਂ ਗੁਰੂ ਘਰ ਵਿਚ ਮੱਥਾ ਟੇਕਿਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਟੀਫਲੋਨ ਡੌਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦੌਰੇ 'ਤੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਅਤੇ ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਣ 'ਤੇ ਸਟੀਫਲਨ ਡੌਨ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨਾਲ ਯਾਦਗਾਰੀ ਤਸਵੀਰਾਂ ਵੀ ਖਿੱਚਵਾਈਆਂ ਗਈਆਂ।
ਜਾਣਕਾਰੀ ਅਨੁਸਾਰ ਸਟੀਫਲੋਨ ਡੌਨ ਦਾ ਸਿੱਧੂ ਮੂਸੇਵਾਲਾ ਦੇ ਨਾਲ ਵੀ ਕਾਫੀ ਲਗਾਅ ਸੀ, ਸਟੀਫਲੋਨ ਡੌਨ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਲੰਗਰ ਘਰ ਵਿੱਚ ਸੇਵਾ ਵੀ ਕੀਤੀ ਗਈ ਸੀ ਅਤੇ ਲੰਗਰ ਵੀ ਵਰਤਾਇਆ ਗਿਆ।
- ਪੰਜਾਬੀ ਫਿਲਮ 'ਚੱਲ ਮੁੜ ਚੱਲੀਏ’ ਦਾ ਹਿੱਸਾ ਬਣੇ ਅਦਾਕਾਰ ਨਗਿੱਦਰ ਗੱਖੜ੍ਹ ਅਤੇ ਵਿਨੀਤ ਅਟਵਾਲ
- ZHZB Collection: ਬਾਕਸ ਆਫਿਸ 'ਤੇ 'ਜ਼ਰਾ ਹਟਕੇ ਜ਼ਰਾ ਬਚਕੇ' ਦਾ ਦਬਦਬਾ ਜਾਰੀ, 12ਵੇਂ ਦਿਨ ਕੀਤੀ ਇੰਨੀ ਕਮਾਈ
- SSR 3rd death Anniversary: ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ 'ਤੇ ਭੈਣ ਸਮੇਤ ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ
ਸਟੀਫਲੋਨ ਡੌਨ ਕੌਣ ਹੈ: ਸਟੀਫਲੋਨ ਡੌਨ ਇੱਕ ਬ੍ਰਿਟਿਸ਼ ਗਾਇਕ, ਰੈਪਰ ਅਤੇ ਗੀਤਕਾਰ ਹੈ, ਉਸ ਦੇ ਗੀਤ ਦੇ ਪ੍ਰਸਿੱਧ ਹੋਣ ਅਤੇ ਯੂਕੇ ਸਿੰਗਲਜ਼ ਚਾਰਟ ਵਿੱਚ 7ਵੇਂ ਨੰਬਰ 'ਤੇ ਪ੍ਰਦਰਸ਼ਿਤ ਹੋਣ ਤੋਂ ਬਾਅਦ ਉਸਨੂੰ ਸੰਗੀਤ ਉਦਯੋਗ ਵਿੱਚ ਪਛਾਣ ਮਿਲੀ। ਲੋਕ ਉਸ ਦੀ ਗਾਇਕੀ ਅਤੇ ਰੈਪਿੰਗ ਸਟਾਈਲ ਨੂੰ ਪਸੰਦ ਕਰਦੇ ਹਨ। ਸਟੀਫਲੋਨ ਡੌਨ ਨੂੰ ਇੰਡਸਟਰੀ 'ਚ ਆਏ ਕੁਝ ਸਾਲ ਹੋ ਗਏ ਹਨ ਅਤੇ ਇਸ ਸਮੇਂ 'ਚ ਉਸ ਨੇ ਮਿਊਜ਼ਿਕ ਇੰਡਸਟਰੀ 'ਚ ਆਪਣਾ ਸਫਲ ਕਰੀਅਰ ਬਣਾਇਆ ਹੈ। ਸਟੀਫਲੋਨ ਡੌਨ ਲਾਈਵ ਸ਼ੋਅ ਵੀ ਕਰਦੀ ਹੈ। ਸਟੀਫਲੋਨ ਡੌਨ ਨੂੰ ਇੰਸਟਾਗ੍ਰਾਮ ਉਤੇ 3.8 ਮਿਲੀਅਨ ਲੋਕ ਪਸੰਦ ਕਰਦੇ ਹਨ।