ਚੰਡੀਗੜ੍ਹ: ਇਨ੍ਹੀਂ ਦਿਨੀਂ ਕੇਦਾਰਨਾਥ ਧਾਮ ਦੀਆਂ ਕਈ ਪਰੇਸ਼ਾਨ ਕਰਨ ਵਾਲੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਘੋੜਿਆਂ ਅਤੇ ਖੱਚਰਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਕਈ ਲੋਕ ਇਸ ਦੇ ਖਿਲਾਫ ਨਾਰਾਜ਼ਗੀ ਵੀ ਪ੍ਰਗਟ ਕਰ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਪੰਜਾਬੀ ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕੇਦਾਰਨਾਥ ਟ੍ਰੈਕ 'ਤੇ ਬੇਹੋਸ਼ ਪਏ ਇਕ ਘੋੜੇ ਨੂੰ ਪਿਆਰ ਨਾਲ ਸੰਭਾਲਦੇ ਹੋਏ ਉਸ ਨੂੰ ਆਪਣੇ ਹੱਥਾਂ ਨਾਲ ਪਾਣੀ ਦਿੰਦੇ ਹੋਏ ਨਜ਼ਰ ਆ ਰਹੀ ਹੈ।
ਜੀ ਹਾਂ...ਹਿਮਾਂਸ਼ੀ ਖੁਰਾਣਾ ਇੱਕ ਪੰਜਾਬੀ ਗਾਇਕਾ ਅਤੇ ਅਦਾਕਾਰਾ ਹੈ। ਹਿਮਾਂਸ਼ੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਲੋਕ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਕੁਝ ਲੋਕ ਅਦਾਕਾਰਾ ਦੇ ਸਮਰਥਨ 'ਚ ਬੋਲ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਲੋਕ ਉਸ ਨੂੰ ਟ੍ਰੋਲ ਵੀ ਕਰ ਰਹੇ ਹਨ।
- ਨੱਚਣ-ਟੱਪਣ ਤੋਂ ਲੈ ਕੇ ਵਿਆਹ ਹੋਣ ਤੱਕ, ਇਥੇ ਦੇਖੋ ਰਾਣਾ ਰਣਬੀਰ ਦੀ ਲਾਡਲੀ ਸੀਰਤ ਦੇ ਵਿਆਹ ਦੀਆਂ ਸਾਰੀਆਂ ਤਸਵੀਰਾਂ
- ਵੈੱਬ ਸੀਰੀਜ਼ ‘ਸੁੱਖਾ ਰੇਡਰ’ ਦਾ ਪ੍ਰਭਾਵੀ ਹਿੱਸਾ ਬਣੇ ਅਦਾਕਾਰ ਰਤਨ ਔਲਖ, ਕਬੱਡੀ ਕੋਚ ਦੀ ਭੂਮਿਕਾ ’ਚ ਆਉਣਗੇ ਨਜ਼ਰ
- Paris Di Jugni: ਤੁਹਾਨੂੰ ਨੱਚਣ ਲਈ ਮਜ਼ਬੂਰ ਕਰ ਦੇਵੇਗਾ ਸਤਿੰਦਰ ਸਰਤਾਜ ਦਾ ਨਵਾਂ ਗੀਤ 'ਪੈਰਿਸ ਦੀ ਜੁਗਨੀ', ਦੇਖੋ
ਹਿਮਾਂਸ਼ੀ ਖੁਰਾਨਾ ਇਨ੍ਹੀਂ ਦਿਨੀਂ ਕੇਦਾਰਨਾਥ ਗਈ ਹੋਈ ਹੈ ਜਿੱਥੋਂ ਉਸ ਨੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਹਿਮਾਂਸ਼ੀ ਦਾ ਇੱਕ ਹੋਰ ਵੀਡੀਓ ਹੈ, ਜੋ ਕੇਦਾਰਨਾਥ ਦਾ ਹੈ। ਜਿਸ ਵਿੱਚ ਅਦਾਕਾਰਾ ਇੱਕ ਬੇਹੋਸ਼ ਘੋੜੇ ਨੂੰ ਪਾਣੀ ਪਿਲਾ ਰਹੀ ਹੈ ਅਤੇ ਘੋੜੇ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਅਦਾਕਾਰਾ ਵੀ ਕਾਫੀ ਭਾਵੁਕ ਹੋ ਗਈ ਹੈ। ਇਸ ਤੋਂ ਬਾਅਦ ਇਹ ਘੋੜਾ ਉੱਠ ਕੇ ਹੇਠਾਂ ਬੈਠ ਜਾਂਦਾ ਹੈ। ਇਸ ਦੌਰਾਨ ਉਹ ਆਪਣੇ ਸਿਰ 'ਤੇ ਸ਼ਾਲ ਬੰਨ੍ਹੀ ਹੋਈ ਅਤੇ ਮੱਥੇ 'ਤੇ ਤਿਲਕ ਲਗਾਈ ਹੋਈ ਨਜ਼ਰ ਆਈ। ਹਿਮਾਂਸ਼ੀ ਦੇ ਇਸ ਵੀਡੀਓ 'ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਤਰਸ ਆਵੇਗਾ।
ਇਕ ਯੂਜ਼ਰ ਨੇ ਟਿੱਪਣੀ ਕੀਤੀ ਕਿ 'ਉਹ ਜ਼ਿੰਦਗੀ ਦੀ ਅਸਲੀ ਰੱਬ ਹੈ, ਉਹ ਹਮੇਸ਼ਾ ਬੋਲਦੀ ਹੈ ਅਤੇ ਅੱਗੇ ਆਉਂਦੀ ਹੈ ਭਾਵੇਂ ਕੁਝ ਵੀ ਹੋਵੇ। ਉਹ ਹਰ ਕਿਸੇ ਦੀ ਮਦਦ ਕਰਦੀ ਹੈ'। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਕਿ ਧਾਰਮਿਕ ਸਥਾਨਾਂ 'ਤੇ ਜਾਨਵਰਾਂ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਕਈ ਯੂਜ਼ਰਸ ਨੇ ਹਿਮਾਂਸ਼ੀ ਦੇ ਇਸ ਵੀਡੀਓ ਦੀ ਤਾਰੀਫ ਕੀਤੀ ਅਤੇ ਉਸ ਨੂੰ ਸੱਚਾ ਇਨਸਾਨ ਕਿਹਾ।