ETV Bharat / entertainment

Hema Malini Turns 75: 'ਡ੍ਰੀਮ ਗਰਲ' ਤੋਂ ਲੈ ਕੇ 'ਬਸੰਤੀ' ਤੱਕ, ਇਹ ਨੇ ਹੇਮਾ ਮਾਲਿਨੀ ਦੇ ਆਈਕੋਨਿਕ ਰੋਲ - Hema Malini best films

Hema Malini Birthday: ਹਿੰਦੀ ਸਿਨੇਮਾ ਦੀ ਸਦਾਬਹਾਰ ਅਦਾਕਾਰਾ ਹੇਮਾ ਮਾਲਿਨੀ ਦਾ ਅੱਜ 75ਵਾਂ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਅਸੀਂ ਅਦਾਕਾਰਾ ਦੇ ਉਹਨਾਂ ਕਿਰਦਾਰਾਂ ਬਾਰੇ ਜਾਣਾਂਗੇ, ਜੋ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ-ਦਿਮਾਗ 'ਤੇ ਛਾਏ ਹੋਏ ਹਨ।

Hema Malini Turns 75
Hema Malini Turns 75
author img

By ETV Bharat Punjabi Team

Published : Oct 16, 2023, 10:36 AM IST

ਮੁੰਬਈ: ਬਾਲੀਵੁੱਡ ਦੀ ਮਸ਼ਹੂਰ 'ਡ੍ਰੀਮ ਗਰਲ' ਅਤੇ 'ਬਸੰਤੀ' ਹੇਮਾ ਮਾਲਿਨੀ ਅੱਜ ਆਪਣਾ 75ਵਾਂ ਜਨਮਦਿਨ (Hema Malini birthday) ਮਨਾ ਰਹੀ ਹੈ। ਬਾਲੀਵੁੱਡ ਤੋਂ ਰਾਜਨੀਤੀ ਤੱਕ ਦਾ ਸਫਰ ਤੈਅ ਕਰਨ ਵਾਲੀ ਹੇਮਾ ਮਾਲਿਨੀ ਅੱਜ ਵੀ ਆਪਣੇ ਕਿਰਦਾਰਾਂ ਲਈ ਜਾਣੀ ਜਾਂਦੀ ਹੈ, ਚਾਹੇ ਉਹ 'ਸ਼ੋਲੇ' ਦੀ 'ਬਸੰਤੀ' ਹੋਵੇ ਜਾਂ 'ਡ੍ਰੀਮ ਗਰਲ'। ਸਦਾਬਹਾਰ ਅਦਾਕਾਰਾ ਨੂੰ ਅੱਜ ਵੀ ਆਪਣੇ ਪ੍ਰਸ਼ੰਸਕਾਂ ਦਾ ਪਿਆਰ ਮਿਲਦਾ ਹੈ। ਆਪਣੀ ਸ਼ਾਨਦਾਰ ਅਦਾਕਾਰੀ ਨਾਲ ਉਸ ਨੇ ਨਾ ਸਿਰਫ ਹਿੰਦੀ ਸਿਨੇਮਾ ਸਗੋਂ ਦੱਖਣ ਫਿਲਮ ਇੰਡਸਟਰੀ 'ਚ ਵੀ ਆਪਣਾ ਨਾਂ ਬਣਾਇਆ ਹੈ।

ਹੇਮਾ ਮਾਲਿਨੀ ਦਾ ਜਨਮ 16 ਅਕਤੂਬਰ 1948 ਨੂੰ ਚੇੱਨਈ ਵਿੱਚ ਇੱਕ ਤਾਮਿਲ ਬ੍ਰਾਹਮਣ ਪਰਿਵਾਰ (Hema Malini birthday) ਵਿੱਚ ਹੋਇਆ ਸੀ। ਉਸਨੇ ਦੱਖਣ ਫਿਲਮ ਉਦਯੋਗ ਵਿੱਚ ਕੁਝ ਭੂਮਿਕਾਵਾਂ ਨਿਭਾ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੂੰ ਰਾਜ ਕਪੂਰ ਦੇ ਉਲਟ ਮੁੱਖ ਅਦਾਕਾਰਾ ਵਜੋਂ ਚੁਣਿਆ ਗਿਆ ਸੀ। ਇਸ ਤੋਂ ਬਾਅਦ ਹੇਮਾ ਮਾਲਿਨੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਹ ਜਲਦੀ ਹੀ ਮੰਨੋਰੰਜਨ ਜਗਤ ਦੀ 'ਡ੍ਰੀਮ ਗਰਲ' ਬਣ ਗਈ।

ਸੀਤਾ ਔਰ ਗੀਤਾ (1972): ਹੇਮਾ ਮਾਲਿਨੀ ਨੇ ਸੀਤਾ ਅਤੇ ਗੀਤਾ ਦੀ ਦੋਹਰੀ ਭੂਮਿਕਾ ਨਿਭਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਫਿਲਮ ਵਿੱਚ ਦੋਨਾਂ ਭੂਮਿਕਾਵਾਂ ਲਈ ਉਨ੍ਹਾਂ ਦੀ ਕਾਫੀ ਤਾਰੀਫ਼ ਹੋਈ ਸੀ। ਉਸ ਦੇ ਪਤੀ ਧਰਮਿੰਦਰ ਨੇ ਫਿਲਮ ਵਿੱਚ ਸਹਿ-ਕਲਾਕਾਰ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਨਾਲ ਹੇਮਾ ਮਾਲਿਨੀ ਨੇ ਆਪਣੇ ਆਪ ਨੂੰ ਇੱਕ ਮਹਾਨ ਅਦਾਕਾਰਾ ਵਜੋਂ ਸਥਾਪਿਤ ਕੀਤਾ।

ਬਸੰਤੀ (ਸ਼ੋਲੇ 1975): ਬਸੰਤੀ ਦੇ ਰੂਪ ਵਿੱਚ ਉਸਦੀ ਭੂਮਿਕਾ ਨੇ ਇੰਡਸਟਰੀ ਵਿੱਚ ਸਾਰੀਆਂ ਅਦਾਕਾਰਾ ਲਈ ਇੱਕ ਬੈਂਚਮਾਰਕ ਛੱਡ ਦਿੱਤਾ। ਉਨ੍ਹਾਂ ਦੀ ਇਹ ਭੂਮਿਕਾ ਅੱਜ ਵੀ ਕਈ ਅਦਾਕਾਰਾਂ ਵਿੱਚ ਨਜ਼ਰ ਆਉਂਦੀ ਹੈ। ਬਸੰਤੀ ਦਾ ਕਿਰਦਾਰ ਸਿਰਫ਼ ਉਸ ਦੀ ਖ਼ੂਬਸੂਰਤੀ ਦਾ ਹੀ ਨਹੀਂ ਸੀ ਸਗੋਂ ਉਸ ਦੇ ਪਿਆਰੇ ਡਾਇਲਾਗ ਅੱਜ ਵੀ ਦਰਸ਼ਕਾਂ ਨੂੰ ਮੰਤਰਮੁਗਧ ਕਰਦੇ ਹਨ।

ਚੰਪਾਬਾਈ (ਡ੍ਰੀਮ ਗਰਲ 1977): ਇਹ 1977 ਦੀ ਉਹ ਫਿਲਮ ਹੈ, ਜਿਸ ਕਾਰਨ ਉਹ ਅੱਜ ਵੀ 'ਡ੍ਰੀਮ ਗਰਲ' ਵਜੋਂ ਜਾਣੀ ਜਾਂਦੀ ਹੈ। ਇਸ ਰੁਮਾਂਟਿਕ ਕਾਮੇਡੀ ਫਿਲਮ ਵਿੱਚ ਹੇਮਾ ਮਾਲਿਨੀ ਨੇ ਇੱਕ ਠੱਗ ਕਲਾਕਾਰ ਦੀ ਭੂਮਿਕਾ ਨਿਭਾਈ ਸੀ, ਜਿਸ ਨੇ ਦਰਸ਼ਕਾਂ ਦੇ ਦਿਲਾਂ ਨੂੰ ਆਪਣੇ ਵੱਲ ਖਿੱਚ ਲਿਆ ਸੀ। ਉਸ ਨੇ ਆਪਣੇ ਕਿਰਦਾਰ ਨਾਲ ਇਸ ਤਰ੍ਹਾਂ ਇਨਸਾਫ ਕੀਤਾ ਕਿ ਦਹਾਕਿਆਂ ਬਾਅਦ ਵੀ ਲੋਕ ਉਸ ਦੀ ਅਦਾਕਾਰੀ ਨੂੰ ਇਸ ਤਰ੍ਹਾਂ ਯਾਦ ਕਰਦੇ ਹਨ ਜਿਵੇਂ ਕੁਝ ਸਮਾਂ ਪਹਿਲਾਂ ਉਸ ਨੇ ਇਹ ਫਿਲਮ ਕੀਤੀ ਹੋਵੇ।

ਇੰਦੂ ਆਰ. ਆਨੰਦ (ਸੱਤੇ ਪੇ ਸੱਤਾ, 1982): ਹੇਮਾ ਮਾਲਿਨੀ ਇੱਕ ਵਾਰ ਫਿਰ ਅਮਿਤਾਭ ਬੱਚਨ ਨਾਲ 7 ਭਰਾਵਾਂ ਦੇ ਆਲੇ-ਦੁਆਲੇ ਘੁੰਮਦੀ ਫਿਲਮ 'ਸੱਤੇ ਪੇ ਸੱਤਾ' ਵਿੱਚ ਨਜ਼ਰ ਆਈ ਸੀ। ਇਸ ਫਿਲਮ ਵਿੱਚ ਉਸਨੇ ਇੰਦੂ ਦੀ ਭੂਮਿਕਾ ਨਿਭਾਈ, ਜਿਸ ਵਿੱਚ ਪਿਆਰ ਦੇ ਨਾਲ-ਨਾਲ ਗੁੱਸਾ, ਦਰਦ ਅਤੇ ਦੇਖਭਾਲ ਵਰਗੀਆਂ ਭਾਵਨਾਵਾਂ ਹਨ।

ਪੂਜਾ ਮਲਹੋਤਰਾ (ਬਾਗਬਾਨ, 2003): ਬਾਗਬਾਨ ਇੱਕ ਅਜਿਹੀ ਫਿਲਮ ਹੈ, ਜਿਸ ਨੂੰ ਦਰਸ਼ਕ ਜਿੰਨੀ ਵਾਰ ਵੀ ਦੇਖ ਲੈਣ, ਉਨ੍ਹਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਜੇਕਰ ਕਿਸੇ ਹੋਰ ਅਦਾਕਾਰਾ ਨੇ ਪੂਜਾ ਦਾ ਕਿਰਦਾਰ ਨਿਭਾਇਆ ਹੁੰਦਾ ਤਾਂ ਸ਼ਾਇਦ ਇਹ ਫਿਲਮ ਕਦੇ ਵੀ ਇੰਨੀ ਸਫ਼ਲ ਨਾ ਹੁੰਦੀ। ਇਹ ਕਿਰਦਾਰ ਹੇਮਾ ਮਾਲਿਨੀ ਨੂੰ ਬਹੁਤ ਢੁੱਕਦਾ ਸੀ। ਕਿਸੇ ਵੀ ਪੀੜ੍ਹੀ ਦੇ ਲੋਕ ਇਸ ਫਿਲਮ ਨੂੰ ਦੇਖ ਸਕਦੇ ਹਨ ਅਤੇ ਸਮਝ ਸਕਦੇ ਹਨ ਕਿ ਪੂਜਾ ਆਪਣੇ ਬੱਚਿਆਂ ਦੀ ਖ਼ਾਤਰ ਕੀ ਕਰਦੀ ਹੈ। ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਸ ਨੇ ਇਸ ਕਿਰਦਾਰ ਨੂੰ ਕਿੰਨੀ ਚੰਗੀ ਤਰ੍ਹਾਂ ਨਿਭਾਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.