ETV Bharat / entertainment

Any How Mitti Pao Poster: ਦੇਖੋ ਹਰੀਸ਼ ਵਰਮਾ ਦੀ ਫਿਲਮ 'ਐਨੀ ਹਾਓ ਮਿੱਟੀ ਪਾਓ' ਦਾ ਮਜ਼ੇਦਾਰ ਪੋਸਟਰ, ਔਰਤ ਬਣਿਆ ਨਜ਼ਰ ਆਇਆ ਅਦਾਕਾਰ ਕਰਮਜੀਤ ਅਨਮੋਲ - Punjabi Film any how mitti pao poster release

Any How Mitti Pao: ਹਾਲ ਹੀ ਵਿੱਚ ਫਿਲਮ ਨਿਰਮਾਤਾ ਨੇ ਹਰੀਸ਼ ਵਰਮਾ ਦੀ ਨਵੀਂ ਪੰਜਾਬੀ ਫਿਲਮ 'ਐਨੀ ਹਾਓ ਮਿੱਟੀ ਪਾਓ' ਦਾ ਮਜ਼ੇਦਾਰ ਪੋਸਟਰ (Any How Mitti Pao Poster) ਰਿਲੀਜ਼ ਕੀਤਾ ਹੈ। ਪੋਸਟਰ ਵਿੱਚ ਕਰਮਜੀਤ ਅਨਮੋਲ ਕਾਫੀ ਖੂਬਸੂਰਤ ਰੋਲ ਵਿੱਚ ਨਜ਼ਰ ਆ ਰਹੇ ਹਨ।

Any How Mitti Pao Poster
Any How Mitti Pao Poster
author img

By ETV Bharat Punjabi Team

Published : Sep 12, 2023, 5:42 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਹਰ ਬੀਤਦੇ ਦਿਨ ਦੇ ਨਾਲ ਅਤੇ ਨਵੀਂ ਫਿਲਮ ਦੇ ਨਾਲ ਉੱਚਾ ਕਦਮ ਵਧਾ ਰਿਹਾ ਹੈ ਅਤੇ ਪੰਜਾਬੀ ਇੰਡਸਟਰੀ ਵਿੱਚ ਆਏ ਦਿਨ ਨਵੀਆਂ ਫਿਲਮਾਂ ਦਾ ਐਲਾਨ ਹੁੰਦਾ ਰਹਿੰਦਾ ਹੈ। ਕਈਆਂ ਦੇ ਸਿਰਲੇਖ ਇੰਨੇ ਦਿਲਚਸਪ ਹੁੰਦੇ ਹਨ ਕਿ ਪ੍ਰਸ਼ੰਸਕਾਂ ਨੂੰ ਸਿਰਲੇਖ ਹੀ ਮੋਹਿਤ ਕਰ ਲੈਂਦੇ ਹਨ। ਇਸੇ ਤਰ੍ਹਾਂ ਪਿਛਲੇ ਮਹੀਨਿਆਂ ਦੌਰਾਨ ਫਿਲਮ ਦੇ ਸ਼ੌਕੀਨਾਂ ਨੂੰ ਵਧੀਆ ਸਿਨੇਮਾ ਪ੍ਰਦਾਨ ਕਰਨ ਲਈ ਪੰਜਾਬੀ ਫਿਲਮ ਨਿਰਮਾਤਾ ਉਪਕਾਰ ਸਿੰਘ ਅਤੇ ਜਰਨੈਲ ਸਿੰਘ ਨੇ ਇੱਕ ਬਿਲਕੁਲ ਨਵੀਂ ਫਿਲਮ ਦਾ ਐਲਾਨ ਕੀਤਾ ਸੀ। ਫਿਲਮ ਦਾ ਸਿਰਲੇਖ 'ਐਨੀ ਹਾਓ ਮਿੱਟੀ ਪਾਓ' (Any How Mitti Pao Poster) ਹੈ। ਇਹ ਪ੍ਰੋਜੈਕਟ ਸਿੰਬਲਜ਼ ਐਂਟਰਟੇਨਮੈਂਟ ਲਿਮਟਿਡ ਅਤੇ ਵਿਰਾਸਤ ਫਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ।

ਹੁਣ ਫਿਲਮ ਦੇ ਨਿਰਮਾਤਾ ਨੇ ਇਸ ਫਿਲਮ ਦਾ ਇੱਕ ਦਿਲਚਸਪ ਪੋਸਟਰ ਸਾਂਝਾ ਕੀਤਾ ਹੈ, ਪੋਸਟਰ ਵਿੱਚ ਦਿੱਗਜ ਅਦਾਕਾਰ ਕਰਮਜੀਤ ਅਨਮੋਲ ਵੱਖ-ਵੱਖ ਕਿਰਦਾਰਾਂ ਵਿੱਚ ਨਜ਼ਰ ਆ ਰਿਹਾ ਹੈ। ਕਿਤੇ ਉਹ ਜੱਜ ਅਤੇ ਕਿਤੇ ਉਹ ਔਰਤ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ। ਇਸ ਪੋਸਟਰ ਨੇ ਪ੍ਰਸ਼ੰਸਕਾਂ ਨੂੰ ਉਲਝਣ ਵਿੱਚ ਪਾ ਦਿੱਤਾ ਹੈ ਅਤੇ ਉਹ ਕਹਾਣੀ ਬਾਰੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ 'ਐਨੀ ਹਾਓ ਮਿੱਟੀ ਪਾਓ' (Any How Mitti Pao Poster) ਨੂੰ ਜੱਸ ਗਰੇਵਾਲ ਦੁਆਰਾ ਲਿਖਿਆ ਗਿਆ ਹੈ। ਫਿਲਮ ਦਾ ਨਿਰਦੇਸ਼ਨ ਬਹੁਤ ਹੀ ਪ੍ਰਤਿਭਾਸ਼ਾਲੀ ਨਿਰਦੇਸ਼ਕ ਜਨਜੋਤ ਸਿੰਘ ਕਰ ਰਹੇ ਹਨ। ਜਨਜੋਤ ਸਿੰਘ ਪੰਜਾਬੀ ਇੰਡਸਟਰੀ ਦੇ ਚੋਟੀ ਦੇ ਨਿਰਦੇਸ਼ਕਾਂ ਵਿੱਚੋਂ ਇੱਕ ਹੈ ਅਤੇ ਉਹ 'ਚੱਲ ਮੇਰਾ ਪੁੱਤ' ਅਤੇ 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਰਗੀਆਂ ਬਲਾਕਬਸਟਰ ਫਿਲਮਾਂ ਦੇ ਨਿਰਦੇਸ਼ਨ ਲਈ ਜਾਣਿਆ ਜਾਂਦਾ ਹੈ।

ਫਿਲਮ ਦੀ ਸ਼ਾਨਦਾਰ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਕਾਸਟ ਵਿੱਚ ਕਰਮਜੀਤ ਅਨਮੋਲ, ਬੀਐਨ ਸ਼ਰਮਾ, ਪ੍ਰਕਾਸ਼ ਗਾਧੂ, ਮੇਘਾ ਸ਼ਰਮਾ, ਨਿਰਮਲ ਰਿਸ਼ੀ, ਸੀਮਾ ਕੌਸ਼ਲ ਸਮੇਤ ਕਈ ਮੰਝੇ ਹੋਏ ਕਲਾਕਾਰ ਵੀ ਹਨ। ਫਿਲਮ ਇਸ ਸਾਲ 6 ਅਕਤੂਬਰ ਨੂੰ ਰਿਲੀਜ਼ (Any How Mitti Pao release date) ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.