ETV Bharat / entertainment

ਸੁਰਿੰਦਰ ਛਿੰਦਾ ਦੀ ਚੰਗੀ ਸਿਹਤ ਲਈ ਗੁਰਲੇਜ ਅਖਤਰ ਨੇ ਕੀਤੀ ਅਰਦਾਸ, ਕਿਹਾ-ਆਓ ਅਰਦਾਸ ਕਰੀਏ - ਸੁਰਿੰਦਰ ਛਿੰਦਾ

Gurlej Akhtar: ਪੰਜਾਬੀ ਗਾਇਕਾ ਗੁਰਲੇਜ ਅਖਤਰ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਗਾਇਕ ਸੁਰਿੰਦਰ ਛਿੰਦਾ ਦੀ ਚੰਗੀ ਸਿਹਤ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।

Gurlej Akhtar
Gurlej Akhtar
author img

By

Published : Jul 14, 2023, 1:57 PM IST

ਚੰਡੀਗੜ੍ਹ: ਪੰਜਾਬੀ ਗਾਇਕ ਸੁਰਿੰਦਰ ਛਿੰਦਾ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ, ਹੁਣ ਦੱਸਿਆ ਜਾ ਰਿਹਾ ਹੈ ਕਿ ਗਾਇਕ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ, ਇਸ ਗੱਲ ਨੇ ਪੂਰੇ ਸੰਗੀਤ ਜਗਤ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਅਤੇ ਸਾਰੇ ਮੰਨੋਰੰਜਨ ਜਗਤ ਦੇ ਅਦਾਕਾਰ-ਗਾਇਕ ਇਸ ਫਨਕਾਰ ਦੀ ਚੰਗੀ ਸਿਹਤ ਲਈ ਅਰਦਾਸ ਕਰ ਰਹੇ ਹਨ ਅਤੇ ਕਈ ਤਾਂ ਹਸਪਤਾਲ ਵਿੱਚ ਜਾ ਕੇ ਗਾਇਕ ਨੂੰ ਮਿਲ ਕੇ ਵੀ ਆ ਰਹੇ ਹਨ।

ਹੁਣ ਪੰਜਾਬੀ ਦੀ ਖੂਬਸੂਰਤ ਗਾਇਕਾ ਗੁਰਲੇਜ ਅਖਤਰ ਨੇ ਵੀ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਗਾਇਕ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ ਹੈ, ਗਾਇਕਾ ਨੇ ਆਪਣੀ ਪੋਸਟ ਵਿੱਚ ਲਿਖਿਆ 'ਆਓ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਸਮਾਨ ਛਿੰਦਾ ਜੀ ਜਲਦੀ ਠੀਕ ਹੋ ਕੇ ਘਰ ਆਉਣ, ਅਸੀਂ ਮਾਲਿਕ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਰੱਬ ਲੰਮੀ ਉਮਰ ਬਖਸ਼ੇ।' ਇਸ ਦੇ ਨਾਲ ਹੀ ਗਾਇਕਾ ਨੇ ਗਾਇਕ ਦੀ ਇੱਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ ਹੈ।

ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਸਿਹਤ ਪਿਛਲੇ ਲੰਮੇਂ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਹੈ। ਉਹਨਾਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਇਸ ਵਿਚਕਾਰ ਹੀ ਸ਼ੋਸਲ ਮੀਡੀਆ ਉਤੇ ਖਬਰ ਫੈਲਣ ਲੱਗੀ ਕਿ ਗਾਇਕ ਛਿੰਦਾ ਸਭ ਨੂੰ ਅਲਵਿਦਾ ਕਹਿ ਗਏ ਹਨ। ਪਰ ਜਦੋਂ ਇਹ ਖਬਰ ਗਾਇਕ ਦੇ ਪਰਿਵਾਰ ਤੱਕ ਪਹੁੰਚੀ ਤਾਂ ਉਹਨਾਂ ਨੇ ਲਾਈਵ ਹੋ ਕੇ ਦੱਸਿਆ ਅਤੇ ਇਹਨਾਂ ਗੱਲਾਂ ਖੰਡਨ ਕੀਤਾ ਅਤੇ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ, ਉਹ ਕਾਫੀ ਸਮੇਂ ਤੋਂ ਬਿਮਾਰ ਸਨ, ਉਹਨਾਂ ਦਾ ਇਲਾਜ ਚੱਲ ਰਿਹਾ ਹੈ।

ਹੁਣ ਉਹਨਾਂ ਦੀ ਸਿਹਤ ਨਾਲ ਸੰਬੰਧਿਤ ਤਾਜ਼ਾ ਅਪਡੇਟ ਇਹ ਹੈ ਕਿ ਗਾਇਕ ਦਾ ਬੀਤੇ ਕੱਲ੍ਹ ਇੱਕ ਅਪਰੇਸ਼ਨ ਹੋਇਆ ਸੀ, ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਹੁਣ ਇਥੇ ਪੰਜਾਬੀ ਗਾਇਕਾ ਗੁਰਲੇਜ ਅਖਤਰ ਦੀ ਗੱਲ ਕਰੀਏ ਤਾਂ ਗਾਇਕਾ ਇੰਨੀਂ ਦਿਨੀਂ ਕਈ ਗੀਤਾਂ ਨੂੰ ਲੈ ਕੇ ਚਰਚਾ ਵਿੱਚ ਹੈ। ਨਿੱਜੀ ਜ਼ਿੰਦਗੀ ਵਿੱਚ ਗਾਇਕਾ ਨੇ ਹਾਲ ਹੀ ਵਿੱਚ ਇੱਕ ਧੀ ਨੂੰ ਜਨਮ ਦਿੱਤਾ ਹੈ। ਜਿਸ ਦੀਆਂ ਵੀਡੀਓਜ਼ ਅਦਾਕਾਰਾ ਆਏ ਦਿਨ ਸਾਂਝੀਆਂ ਕਰਦੀ ਰਹਿੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.