ਚੰਡੀਗੜ੍ਹ: ਅਦਾਕਾਰ ਗਿੱਪੀ ਗਰੇਵਾਲ ਅਤੇ 'ਕੈਰੀ ਆਨ ਜੱਟਾ 3' ਦੀ ਟੀਮ ਇੱਕ ਹੋਰ ਕਾਮਿਕ ਮੰਨੋਰੰਜਨ 'ਮੌਜਾਂ ਹੀ ਮੌਜਾਂ' ਵਿੱਚ ਨਜ਼ਰ ਆਉਣ ਲਈ ਤਿਆਰ ਹੈ। ਗਿੱਪੀ ਨੇ ਇੰਸਟਾਗ੍ਰਾਮ ਹੈਂਡਲ 'ਤੇ ਜਾ ਕੇ ਪ੍ਰਸ਼ੰਸਕਾਂ ਲਈ ਰਿਲੀਜ਼ ਡੇਟ ਦੀ ਘੋਸ਼ਣਾ ਦੇ ਨਾਲ ਫਸਟ ਲੁੱਕ ਪੋਸਟਰ ਸਾਂਝਾ ਕੀਤਾ ਹੈ।
ਪੋਸਟਰ ਨੂੰ ਸਾਂਝਾ ਕਰਦੇ ਹੋਏ ਉਸਨੇ ਲਿਖਿਆ, 'ਮੌਜਾਂ ਹੀ ਮੌਜਾਂ ਦੀ ਪਹਿਲੀ ਝਲਕ ਆ ਗਈ ਹੈ। ਮਿਲਦੇ ਹਾਂ ਸਿਨੇਮਾਘਰਾਂ ਵਿੱਚ...#20 ਅਕਤੂਬਰ 2023 #maujaanhimaujaan।" ਇਸ ਪੰਜਾਬੀ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ ਅਤੇ ਅਮਰਦੀਪ ਗਰੇਵਾਲ ਦੁਆਰਾ ਨਿਰਮਿਤ ਹੈ। ਪਹਿਲਾਂ 'ਮੌਜਾਂ ਹੀ ਮੌਜਾਂ' 8 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਹੁਣ ਇਹ 20 ਅਕਤੂਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇ ਰਹੀ ਹੈ।
- ਮਸ਼ਹੂਰ ਰੈਪਰ ਏਪੀ ਢਿੱਲੋਂ ਦੇ ਇਵੈਂਟ 'ਚ ਸਲਮਾਨ-ਰਣਵੀਰ ਸਮੇਤ ਇਹਨਾਂ ਸਿਤਾਰਿਆਂ ਦਾ ਲੱਗਿਆ ਮੇਲਾ, ਮ੍ਰਿਣਾਲ ਠਾਕੁਰ ਨੇ ਲੁੱਟੀ ਮਹਿਫ਼ਲ
- Jee Ve Sohneya Jee: ਸਿੰਮੀ ਚਾਹਲ ਦੀ ਨਵੀਂ ਫਿਲਮ 'ਜੀ ਵੇ ਸੋਹਣੇਆ ਜੀ' ਦੀ ਰਿਲੀਜ਼ ਡੇਟ ਦਾ ਐਲਾਨ, ਦੇਖ ਫਿਲਮ ਦਾ ਖੂਬਸੂਰਤ ਪੋਸਟਰ
- ਪੰਜਾਬੀ ਸਿਨੇਮਾ ’ਚ ਇਕ ਹੋਰ ਸ਼ਾਨਦਾਰ ਪਾਰੀ ਵੱਲ ਵਧੇ ਦਿੱਗਜ ਬਾਲੀਵੁੱਡ ਐਕਟਰ ਕਬੀਰ ਬੇਦੀ, ਰਿਲੀਜ਼ ਹੋਣ ਜਾ ਰਹੀ ‘ਜੂਨੀਅਰ’ ’ਚ ਪ੍ਰਭਾਵੀ ਭੂਮਿਕਾ ਵਿਚ ਆਉਣਗੇ ਨਜ਼ਰ
ਤੁਹਾਨੂੰ ਦੱਸ ਦਈਏ ਕਿ ਗਿੱਪੀ 'ਕੈਰੀ ਆਨ ਜੱਟਾ 3' ਦੀ ਬਲਾਕਬਸਟਰ ਕਾਮਯਾਬੀ 'ਤੇ ਛਾ ਗਏ ਹਨ। ਸਮੀਪ ਕੰਗ ਦੁਆਰਾ ਨਿਰਦੇਸ਼ਿਤ ਗਿੱਪੀ ਅਤੇ ਸੋਨਮ ਬਾਜਵਾ ਸਟਾਰਰ ਫਿਲਮ 29 ਜੂਨ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਕਈ ਤਰ੍ਹਾਂ ਦੇ ਰਿਕਾਰਡਾਂ ਨੂੰ ਤੋੜਿਆ।
ਹੁਣ ਇਥੇ ਜੇਕਰ ਗਿੱਪੀ ਗਰੇਵਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਆਪਣੇ ਬੇਟੇ ਸ਼ਿੰਦਾ ਗਰੇਵਾਲ ਨਾਲ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਨਜ਼ਰ ਆਉਣਗੇ। ਫਿਲਮ ਨਰੇਸ਼ ਕਥੂਰੀਆ ਦੁਆਰਾ ਲਿਖੀ ਗਈ ਹੈ ਅਤੇ ਇਸ ਵਿੱਚ ਹਿਨਾ ਖਾਨ ਵੀ ਹੈ, ਜੋ ਆਪਣੀ ਪਹਿਲੀ ਪੰਜਾਬੀ ਫਿਲਮ ਵਿੱਚ ਦਿਖਾਈ ਦੇਵੇਗੀ। ਇਸ ਦੀ ਸ਼ੂਟਿੰਗ ਪੰਜਾਬ ਅਤੇ ਕੈਨੇਡਾ ਵਿੱਚ ਹੋਵੇਗੀ ਅਤੇ ਫਿਲਮ 2024 ਵਿੱਚ ਰਿਲੀਜ਼ ਹੋਣ ਵਾਲੀ ਹੈ।
ਇਸ ਤੋਂ ਇਲਾਵਾ ਗਿੱਪੀ ਗਰੇਵਾਲ 'ਸ਼ੇਰਾਂ ਦੀ ਕੌਮ ਪੰਜਾਬੀ' ਲੈ ਕੇ ਆ ਰਹੇ ਹਨ। ਅਦਾਕਾਰ ਸੰਜੇ ਦੱਤ ਗਿੱਪੀ ਦੇ ਨਾਲ ਮਿਲ ਕੇ ਆਪਣਾ ਪੰਜਾਬੀ ਡੈਬਿਊ ਕਰ ਰਹੇ ਹਨ। ਫਿਲਮ ਨੂੰ ਗਿੱਪੀ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਜਾਵੇਗਾ ਅਤੇ ਅਮਰਦੀਪ ਗਰੇਵਾਲ ਦੁਆਰਾ ਨਿਰਮਿਤ ਕੀਤਾ ਜਾਵੇਗਾ।