ETV Bharat / entertainment

Carry On Jatta 3 First Look: 'ਕੈਰੀ ਆਨ ਜੱਟਾ 3' ਦਾ ਪਹਿਲਾਂ ਪੋਸਟਰ ਰਿਲੀਜ਼, ਦੇਖੋ ਸਾਰੇ ਕਲਾਕਾਰਾਂ ਦਾ ਦਮਦਾਰ ਲੁੱਕ - ਕੈਰੀ ਆਨ ਜੱਟਾ 3

Carry On Jatta 3 First look: ਪੰਜਾਬੀ ਮੰਨੋਰੰਜਨ ਜਗਤ ਦੀ ਬਹੁਤ ਸਮੇਂ ਤੋਂ ਇੰਤਜ਼ਾਰ ਕੀਤੀ ਜਾ ਰਹੀ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਦਾ ਪਹਿਲਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਇਥੇ ਦੇਖੋ...।

Carry On Jatta 3 First look
Carry On Jatta 3 First look
author img

By

Published : Apr 4, 2023, 9:41 AM IST

Updated : Apr 4, 2023, 10:39 AM IST

ਚੰਡੀਗੜ੍ਹ: ਗਿੱਪੀ ਗਰੇਵਾਲ, ਕਰਮਜੀਤ ਅਨਮੋਲ ਅਤੇ ਬਿਨੂੰ ਢਿਲੋਂ ਦੀ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਜਾਬੀ ਫਿਲਮਾਂ ਵਿੱਚੋਂ ਇੱਕ ਹੈ 'ਕੈਰੀ ਆਨ ਜੱਟਾ 3'। ਇਹ ਫਿਲਮ ਸਾਲ ਦੀਆਂ ਵਿਸ਼ੇਸ ਫਿਲਮਾਂ ਵਿੱਚੋਂ ਇੱਕ ਹੈ। ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਪਹਿਲਾਂ ਹੀ ਹੋ ਚੁੱਕਿਆ ਹੈ, ਹੁਣ ਫਿਲਮ ਦਾ ਪਹਿਲਾਂ ਲੁੱਕ ਪੋਸਟਰ ਰਿਲੀਜ਼ ਕੀਤਾ ਗਿਆ ਹੈ।

ਫਿਲਮ ਦੇ ਪਹਿਲੇ ਪੋਸਟਰ ਨੂੰ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਅਤੇ ਲਿਖਿਆ 'ਅਸੀਂ ਤੀਹਰੇ ਪਾਗਲਪਨ ਨਾਲ ਵਾਪਸ ਆ ਗਏ ਹਾਂ, ਕੈਰੀ ਆਨ ਜੱਟਾ 3 ਦੀ ਪਹਿਲੀ ਝਲਕ ਆ ਗਈ ਹੈ, #Carryonjatta3 29 ਜੂਨ 2023 ਨੂੰ ਸਿਨੇਮਾਘਰਾਂ ਵਿੱਚ।' ਪੋਸਟਰ ਵਿੱਚ ਸਾਰੇ ਕਲਾਕਾਰ ਹਨ ਅਤੇ ਬੈਕਗਾਊਂਡ ਵਿੱਚ ਗੀਤ ਚੱਲ ਰਿਹਾ...' ਕਿਸੇ ਗੱਲ ਦਾ ਗਮ ਨੀ ਕਰਦੇ, ਵੀਕ ਡੇਅਜ਼ ਉਤੇ ਕੰਮ ਨੀ ਕਰਦੇ, ਵੀਕਐਂਡ ਉਤੇ ਵੀ ਅਸੀਂ ਹੋਈਏ ਨਾ ਫ੍ਰੀ, ਕੈਰੀ ਆਨ, ਕੈਰੀ ਆਨ, ਕੈਰੀ ਆਨ ਜੱਟਾ 3।' ਪੋਸਟਰ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿਨੂੰ ਢਿਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀ ਐਨ ਸ਼ਰਮਾ, ਸ਼ਿੰਦਾ ਗਰੇਵਾਲ, ਪਾਕਿਸਤਾਨੀ ਅਦਾਕਾਰ ਅਤੇ ਹਾਰਬੀ ਸੰਘਾ ਮੌਜੂਦ ਹਨ।

ਕੈਰੀ ਆਨ ਜੱਟਾ 3 ਬਾਰੇ ਹੋਰ ਗੱਲ ਕਰੀਏ ਤਾਂ ਦਰਸ਼ਕ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਵਿਚਕਾਰ ਇੱਕ ਪਿਆਰੀ ਪ੍ਰੇਮ ਕਹਾਣੀ ਦੇ ਦੇਖਣਗੇ। ਇਸ ਤੋਂ ਇਲਾਵਾ ਬੀਨੂੰ ਢਿੱਲੋਂ ਅਤੇ ਕਵਿਤਾ ਕੌਸ਼ਿਕ ਪਤੀ-ਪਤਨੀ ਦੇ ਕਿਰਦਾਰ 'ਚ ਨਜ਼ਰ ਆਉਣਗੇ ਜਦਕਿ ਸ਼ਿੰਦਾ ਗਰੇਵਾਲ ਉਨ੍ਹਾਂ ਦੇ ਬੇਟੇ ਦੀ ਭੂਮਿਕਾ ਨਿਭਾਏਗੀ। ਫਿਲਮ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਨਰੇਸ਼ ਕਥੂਰੀਆ ਵੀ ਨਜ਼ਰ ਆਉਣਗੇ।

'ਕੈਰੀ ਆਨ ਜੱਟਾ 3' ਦਾ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ ਅਤੇ ਹੰਬਲ ਮੋਸ਼ਨ ਪਿਕਚਰਜ਼ ਦੁਆਰਾ ਨਿਰਮਿਤ ਹੈ। ਇਹ ਕੈਰੀ ਆਨ ਜੱਟਾ 2 (2018) ਦਾ ਸੀਕਵਲ ਹੈ। ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੇ ਨਾਲ ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਨਾਸਿਰ ਚਿਨਯੋਤੀ, ਜਸਵਿੰਦਰ ਭੱਲਾ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ ਅਤੇ ਉਪਾਸਨਾ ਸਿੰਘ ਅਤੇ ਜੋਤੀ ਸੇਠੀ ਸਹਾਇਕ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਹੈ। ਫਿਲਮ ਦੀ ਪੂਰੀ ਸ਼ੂਟਿੰਗ ਗ੍ਰੇਟ ਯਾਰਮਾਊਥ, ਨੌਰਫੋਕ, ਯੂਕੇ ਵਿੱਚ ਹੋਈ। 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਦੁਨੀਆਂਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

ਗਿੱਪੀ ਗਰੇਵਾਲ ਦਾ ਵਰਕਫੰਟ: 'ਕੈਰੀ ਆਨ ਜੱਟਾ 3' ਤੋਂ ਇਲਾਵਾ ਗਿੱਪੀ ਗਰੇਵਾਲ ਦੀਆਂ ਕਈ ਫਿਲਮਾਂ ਰਿਲੀਜ਼ਾਂ ਲਈ ਤਿਆਰ ਹਨ, ਜੋ ਜਲਦੀ ਹੀ ਸਿਨੇਮਾਘਰਾਂ ਵਿੱਚ ਆਉਣਗੀਆਂ। ਜਿਸ ਵਿੱਚ 'ਵਾਰਨਿੰਗ 2', 'ਮੌਜਾਂ ਹੀ ਮੌਜਾਂ', 'ਜੱਟ ਨੂੰ ਚੁੜੇਲ ਟੱਕਰੀ', 'ਫੱਟੇ ਦਿੰਦੇ ਚੱਕ ਪੰਜਾਬੀ', 'ਸ਼ੇਰਾਂ ਦੀ ਕੌਮ ਪੰਜਾਬੀ', 'ਮੰਜੇ ਬਿਸਤਰੇ 3' ਆਦਿ।

ਇਹ ਵੀ ਪੜ੍ਹੋ:First Poster Of Carry On Jatta 3: ਕੱਲ੍ਹ ਰਿਲੀਜ਼ ਹੋਵੇਗਾ 'ਕੈਰੀ ਆਨ ਜੱਟਾ 3' ਦਾ ਧਮਾਕੇਦਾਰ ਪਹਿਲਾਂ ਪੋਸਟਰ, ਫਿਲਮ ਇਸ ਦਿਨ ਹੋਵੇਗੀ ਰਿਲੀਜ਼

Last Updated : Apr 4, 2023, 10:39 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.