ETV Bharat / entertainment

ਫਿਲਮ 'ਮੌਜਾਂ ਹੀ ਮੌਜਾਂ' 'ਚ ਤੁਹਾਨੂੰ ਹਸਾਉਣ ਆ ਰਹੀ ਹੈ ਗਿੱਪੀ, ਬਿੰਨੂ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ - ਨਿਰਦੇਸ਼ਨ ਅਦਾਕਾਰ ਸਮੀਪ ਕੰਗ

ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ। ਇਹ ਫਿਲਮ ਅੱਗੇ ਸਾਲ ਸਤੰਬਰ ਵਿੱਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਗਿੱਪੀ ਗਰੇਵਾਲ, ਬਿਨੂੰ ਢਿਲੋਂ ਅਤੇ ਕਰਮਜੀਤ ਅਨਮੋਲ(Gippy Grewal Karamjit Anmol and binnu dhillon) ਦੀ ਕਮੇਡੀ ਦੇਖਣ ਨੂੰ ਮਿਲੇਗੀ।

ਮੌਜਾਂ ਹੀ ਮੌਜਾਂ
ਮੌਜਾਂ ਹੀ ਮੌਜਾਂ
author img

By

Published : Dec 22, 2022, 10:03 AM IST

ਚੰਡੀਗੜ੍ਹ: ਸਤੰਬਰ 2023 ਵਿੱਚ ਤੁਹਾਡਾ ਮੰਨੋਰੰਜਨ ਕਰਨ ਆ ਰਹੀ ਹੈ ਗਿੱਪੀ, ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ। ਜੀ ਹਾਂ...ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਨੇ ਸ਼ੋਸਲ ਮੀਡੀਆ ਉਤੇ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਦੱਸ ਦਈਏ ਕਿ ਫਿਲਮ ਦਾ ਨਿਰਦੇਸ਼ਨ ਅਦਾਕਾਰ ਸਮੀਪ ਕੰਗ ਕਰ ਰਹੇ ਹਨ। ਫਿਲਮ ਅਗਲੇ ਸਾਲ ਯਾਨੀ ਕਿ ਸਤੰਬਰ 2023 ਵਿੱਚ ਸਿਨੇਮਾਘਰਾਂ ਵਿੱਚ ਆ ਜਾਵੇਗੀ।

ਕੀ ਹੈ ਫਿਲਮ ਦਾ ਨਾਂ: ਅਦਾਕਾਰ ਗਿੱਪੀ ਗਰੇਵਾਲ ਨੇ ਪੋਸਟ ਸਾਂਝੀ ਕਰਕੇ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ, ਪੋਸਟਰ ਵਿੱਚ ਰਾਸ਼ਟਰ ਪਿਤਾ ਗਾਂਧੀ ਜੀ ਦੇ ਤਿੰਨ ਬਾਂਦਰ ਦਿਖਾਈ ਦੇ ਰਹੇ, ਇਹਨਾਂ ਬਾਂਦਰਾਂ ਉਪਰ ਦਿੱਗਜ ਕਮੇਡੀ ਕਲਾਕਾਰਾਂ ਦੇ ਨਾਮ ਲਿਖੇ ਹੋਏ ਹਨ। ਪਹਿਲੇ ਬਾਂਦਰ ਉਪਰ ਵਿਨੂੰ ਢਿਲੋਂ, ਦੂਜੇ ਉਪਰ ਗਿੱਪੀ ਗਰੇਵਾਲ ਅਤੇ ਤੀਜੇ ਉਪਰ ਕਰਮਜੀਤ ਅਨਮੋਲ ਦਾ ਨਾਂ ਲਿਖਿਆ ਹੋਇਆ ਹੈ। ਫਿਲਮ ਦੇ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਫਿਲਮ ਦਾ ਨਾਂ 'ਮੌਜਾਂ ਹੀ ਮੌਜਾਂ' (Maujaan Hi Maujaan film) ਹੈ।

ਕਦੋਂ ਹੋਵੇਗੀ ਰਿਲੀਜ਼:
ਫਿਲਮ ਸਤੰਬਰ 2023 ਦੇ ਪਹਿਲੇ ਹਫ਼ਤੇ ਯਾਨੀ ਕਿ 8 ਸਤੰਬਰ (Maujaan Hi Maujaan release date) ਨੂੰ ਸਿਨੇਮਾਘਰਾਂ ਵਿੱਚ ਆ ਜਾਵੇਗੀ। ਫਿਲਮ ਦਾ ਨਿਰਦੇਸ਼ਨ ਅਦਾਕਾਰ ਸਪੀਮ ਕੰਗ ਕਰ ਰਹੇ ਹਨ, ਪ੍ਰੋਡਿਊਸਰ ਅਮਰਦੀਪ ਗਰੇਵਾਲ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਤੋਂ ਅਦਾਕਾਰ ਫਿਲਮ ਦੀ ਅਪਡੇਟ ਸਾਂਝੀ ਕਰ ਰਹੇ ਹਨ ਅਤੇ ਲਗਾਤਾਰ ਫੋਟੋਆਂ ਸਾਂਝੀਆਂ ਕਰਦੇ ਰਹਿੰਦੇ ਹਨ।

ਬੀਤੇ ਦਿਨ ਪ੍ਰੋਡਿਊਸਰ ਅਮਰਦੀਪ ਗਰੇਵਾਲ ਨੇ ਇੱਕ ਪੋਸਟ ਸਾਂਝੀ ਕੀਤੀ ਸੀ ਅਤੇ ਫਿਲਮ ਦੀ ਕਾਸਟ ਦੀ ਫੋਟੋ ਸਾਂਝੀ ਕੀਤੀ ਸੀ। ਲਿਖਿਆ ਸੀ ਕਿ 'ਵਾਹਿਗੁਰੂ ਜੀ ਦੇ ਅਸ਼ੀਰਵਾਦ ਅਤੇ ਮੇਰੇ ਵੱਡੇ ਵੀਰ ਹੈਰੀ ਗਿੱਲ ਅਤੇ @garry_gill_dilpreet ਦੇ ਬਿਨਾਂ ਸ਼ਰਤ ਸਹਿਯੋਗ ਨਾਲ ਅਸੀਂ ਆਉਣ ਵਾਲੀ ਫਿਲਮ ਮੌਜਾਂ ਹੀ ਮੌਜਾਂ ਦੀ ਸ਼ੂਟਿੰਗ ਸਮੇਂ ਸਿਰ ਪੂਰੀ ਕਰ ਲਈ ਹੈ।

ਉਨ੍ਹਾਂ ਨੇ ਅੱਗੇ ਲਿਖਿਆ ਸੀ 'ਸੁਪਰਸਟਾਰ ਤੋਂ ਸ਼ੁਰੂ ਕਰਦੇ ਹੋਏ ਮੇਰੇ ਵੱਡੇ ਭਰਾ, ਮੇਰੇ ਗਾਈਡ ਗਿੱਪੀ ਗਰੇਵਾਲ ਹਰ ਚੀਜ਼ ਲਈ ਤੁਹਾਡਾ ਧੰਨਵਾਦ ਭਰਾ ਅਤੇ ਮੇਰੇ ਭਰਾਵਾਂ ਵਿਨੂੰ ਢਿਲੋਂ, ਕਰਮਜੀਤ ਅਨਮੋਲ। Gem @smeepkang ਦੁਆਰਾ ਨਿਰਦੇਸ਼ਿਤ ਅਤੇ ਬ੍ਰਹਿਮੰਡ ਦੇ ਸਰਵੋਤਮ @bal_deo ਦੁਆਰਾ ਸਿਨੇਮੈਟੋਗ੍ਰਾਫ਼ ਕੀਤਾ ਗਿਆ। ਹਰ ਆਦਮੀ ਦੇ ਪਿੱਛੇ ਇੱਕ ਔਰਤ ਹੁੰਦੀ ਹੈ ਅਤੇ ਇਸ ਫਿਲਮ ਦੇ ਪਿੱਛੇ ਅਤੇ ਮੈਂ ਆਪਣੀ ਭੈਣ @mannatc ਨੂੰ ਪੇਸ਼ ਕਰਦਾ ਹਾਂ, ਉਸਦੇ ਬਿਨਾਂ ਕੁਝ ਵੀ ਸੰਭਵ ਨਹੀਂ ਸੀ, ਉਹ ਮੌਜਾਂ ਹੀ ਮੌਜਾਂ ਦੀ ਰੀੜ੍ਹ ਦੀ ਹੱਡੀ ਹੈ।

ਫਿਰ ਉਹ ਲਿਖਦੇ ਹਨ 'ਗਲੈਮਰਸ ਅਦਾਕਾਰਾ ਤਨੂੰ ਗਰੇਵਾਲ, ਹਸ਼ਨੀਨ ਚੌਹਾਨ, ਸੰਜਨਾ ਸਿੰਘ ਹਨ। ਸਭ ਕੁਝ ਲਈ ਵਾਹਿਗੁਰੂ ਜੀ ਦਾ ਧੰਨਵਾਦ।

ਦੱਸ ਦਈਏ ਕਿ ਗਿੱਪੀ ਗਰੇਵਾਲ, ਕਰਮਜੀਤ ਅਨਮੋਲ ਅਤੇ ਬਿਨੂੰ ਢਿਲੋਂ ਦੀ ਤਿੱਕੜੀ ਪਹਿਲਾਂ ਵੀ 'ਕੈਰੀ ਆਨ ਜੱਟਾ', 'ਮਰ ਗਏ ਉਏ ਲੋਕੋ', 'ਸਿੰਘ ਬਨਾਮ ਕੌਰ', 'ਬੈਸਟ ਆਫ਼ ਲੱਕ' ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਜੌਹਰ ਦਿਖਾ ਚੁੱਕੇ ਹਨ। ਹੁਣ ਇਹ ਜੋੜੀ ਫਿਲਮ 'ਮੌਜਾਂ ਹੀ ਮੌਜਾਂ' ਵਿੱਚ ਕਮਾਲ ਦਿਖਾਉਣ ਲਈ ਤਿਆਰ ਹੈ।

ਇਹ ਵੀ ਪੜ੍ਹੋ:ਵਿਵਾਦਤ ਗੀਤ 'ਬੇਸ਼ਰਮ ਰੰਗ' 'ਤੇ ਤਾਨੀਆ ਨੇ ਦਿਖਾਇਆ ਹੁਸਨ ਦਾ ਜਲਵਾ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.