ਮੁੰਬਈ: ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਸੁਪਰਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਕਤਲ ਕਰਵਾਉਣ ਦੀ ਗੱਲ ਵੀ ਕਬੂਲੀ ਹੈ। ਉਸ ਨੇ ਸਾਫ਼ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਉਸ ਨੇ ਕਰਵਾਇਆ ਸੀ ਅਤੇ ਹੁਣ ਸਲਮਾਨ ਖ਼ਾਨ ਦੀ ਵਾਰੀ ਹੈ।
ਇਸ ਤੋਂ ਪਹਿਲਾਂ ਸਿੰਗਰ ਦੀ ਮੌਤ ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਜੁੜਿਆ ਸੀ। ਇੱਕ ਇੰਟਰਵਿਊ ਵਿੱਚ ਬਰਾੜ ਨੇ ਖੁਲਾਸਾ ਕੀਤਾ ਕਿ ਉਸਨੇ 'ਸੋ ਹਾਈ' ਹਿੱਟਮੇਕਰ ਨੂੰ ਮਾਰਿਆ ਹੈ। ਕਿਉਂਕਿ ਸਿੱਧੂ ਮੂਸੇ ਵਾਲਾ ਹੰਕਾਰੀ ਬੰਦਾ ਸੀ। ਉਸ ਨੇ ਕਿਹਾ 'ਉਸ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ, ਇਸੇ ਲਈ ਉਸ ਨੂੰ ਸਬਕ ਸਿਖਾਇਆ ਗਿਆ'। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਮੂਸੇਵਾਲਾ ਨੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਨੁਕਸਾਨ ਪਹੁੰਚਾਇਆ, ਜਿਸ ਨੂੰ ਮੈਂ ਮੁਆਫ਼ ਨਹੀਂ ਕਰ ਸਕਦਾ। ਇਸ ਤੋਂ ਪਹਿਲਾਂ ਬਰਾੜ ਨੇ ਕਿਹਾ ਸੀ ਕਿ ਗਾਇਕ ਦੀ ਹੱਤਿਆ ਯੁਵਾ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤੀ ਗਈ ਸੀ।
- Sapna Gill: ਕ੍ਰਿਕਟਰ ਪ੍ਰਿਥਵੀ ਸ਼ਾਅ ਨੂੰ ਸਪਨਾ ਗਿੱਲ ਨੇ ਝੂਠੇ ਇਲਜ਼ਾਮਾਂ 'ਚ ਫਸਾਇਆ, ਕੋਰਟ 'ਚ ਮੁੰਬਈ ਪੁਲਿਸ ਬੋਲੀ- 'ਛੇੜਛਾੜ ਦੀ ਗੱਲ ਬੇਬੁਨਿਆਦ'
- ਟੀਵੀ 'ਤੇ ਪਹਿਲੀ ਵਾਰ KISS ਕਰਨ ਤੋਂ ਬਾਅਦ ਇਸ ਤਰ੍ਹਾਂ ਬੀਤੀ ਸੀ ਨੀਨਾ ਗੁਪਤਾ ਦੀ ਰਾਤ, ਸਾਂਝੀ ਕੀਤੀ ਘਟਨਾ
- Honey Singh Threats Case: ਗਾਇਕ ਹਨੀ ਸਿੰਘ ਨੂੰ ਮਿਲੀ ਸੁਰੱਖਿਆ, 2 ਪੁਲਿਸ ਵਾਲੇ ਹਰ ਸਮੇਂ ਰਹਿਣਗੇ ਉਨ੍ਹਾਂ ਦੇ ਨਾਲ
ਗੋਲਡੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਮੈਂਬਰ ਹੈ, ਜੋ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲਈ ਮਸ਼ਹੂਰ ਹੋਇਆ ਸੀ। ਹੁਣ ਗੋਲਡੀ ਨੇ 'ਦਬੰਗ' ਸਟਾਰ ਨੂੰ ਜਾਨੋਂ ਮਾਰਨ ਦੀ ਤਾਜ਼ਾ ਧਮਕੀ ਦਿੱਤੀ ਹੈ। ਉਸ ਨੇ ਖੁੱਲ੍ਹ ਕੇ ਕਿਹਾ ਹੈ ਕਿ 'ਅਸੀਂ ਉਸ ਨੂੰ ਮਾਰਾਂਗੇ, ਅਸੀਂ ਜ਼ਰੂਰ ਮਾਰਾਂਗੇ'। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਦੁਸ਼ਮਣਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। ਸਲਮਾਨ ਖਾਨ ਸਾਡੇ ਨਿਸ਼ਾਨੇ 'ਤੇ ਹਨ, ਇਸ 'ਚ ਕੋਈ ਸ਼ੱਕ ਨਹੀਂ ਹੈ।
ਗੋਲਡੀ ਬਰਾੜ ਉਰਫ਼ ਸਤਿੰਦਰਜੀਤ ਸਿੰਘ ਭਗੌੜਾ ਗੈਂਗਸਟਰ ਹੈ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। 2017 ਵਿੱਚ ਉਹ ਵਿਦਿਆਰਥੀ ਵੀਜ਼ੇ 'ਤੇ ਭਾਰਤ ਤੋਂ ਕੈਨੇਡਾ ਚਲਾ ਗਿਆ। ਉਸਨੇ ਵਿਦੇਸ਼ ਤੋਂ 2022 ਵਿੱਚ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਦੱਸਿਆ ਜਾਂਦਾ ਹੈ ਕਿ ਬਰਾੜ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦਾ ਮੂਲ ਨਿਵਾਸੀ ਹੈ।