ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿਚ ਚਰਚਿਤ ਨਾਂਅ ਮੰਨੇ ਜਾਂਦੇ ਨੌਜਵਾਨ ਗਾਇਕ ਗਗਨ ਕੋਕਰੀ ਅੱਜ ਆਪਣਾ ਨਵਾਂ ਗੀਤ 'ਮਾਈ ਲਾਰਡ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਏ ਹਨ, ਗੀਤ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਮਲਵਈ ਜ਼ਿਲ੍ਹੇ ਮੋਗਾ ਆਉਂਦੇ ਪਿੰਡ ਕੋਕਰੀ ਕਲਾਂ ਨਾਲ ਸੰਬੰਧਤ ਅਤੇ ਅੱਜਕੱਲ ਵਿਕਟੋਰੀਆਂ ਆਸਟ੍ਰੇਲੀਆ ਵੱਸਦੇ ਇਸ ਹੋਣਹਾਰ ਗਾਇਕ ਵੱਲੋਂ ਗਾਏ ਅਨੇਕਾਂ ਗੀਤ ਨੌਜਵਾਨ ਮਨ੍ਹਾਂ ਦੀ ਤਰਜ਼ਮਾਨੀ ਕਰਨ ਵਿਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿਚੋਂ ਆਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਗਾਣਿਆਂ ਵਿਚ ‘ਬਲੈਸਿੰਗ ਆਫ਼ ਸਿਸਟਰ’, ‘ਬਲੈਸਿੰਗ ਆਫ਼ ਬੇਬੇ’, ‘ਦਾ ਬਲੈਸਿੰਗ ਆਫ਼ ਬਾਪੂ, ‘ਖਾਸ ਬੰਦੇ’, ‘ਰੇਜ਼’, ‘ਚਿਲ ਮੂਡ’, ‘ਸ਼ਤਰੰਜ਼’, ‘ਸੇਡਜ਼ ਆਫ਼ ਬਲੈਕ’, ‘ਸੋਹਣਾ ਯਾਰ’, ‘ਤੂੰ ਵੀ ਦੱਸ ਜੱਟਾ’, ‘ਜੱਟਾ ਬਨ ਲਾਈਫ਼ ਲਾਈਨ ਵੇ’ ਆਦਿ ਸ਼ਾਮਿਲ ਰਹੇ ਹਨ।
ਪੰਜਾਬ ਅਤੇ ਪੰਜਾਬੀਅਤ ਦੀ ਬਾਤ ਪਾਉਂਦੇ ਗਾਣਿਆਂ ਨੂੰ ਗਾਉਣ ਵਿਚ ਹਮੇਸ਼ਾ ਪਹਿਲਕਦਮੀ ਕਰਨ ਵਾਲੇ ਗਾਇਕ ਗਗਨ ਕੋਕਰੀ ਅਨੁਸਾਰ ਅਰਥ ਭਰਪੂਰ ਅਤੇ ਮਿਆਰੀ ਗਾਇਕੀ ਉਨ੍ਹਾਂ ਦੇ ਗਾਇਕੀ ਕਰੀਅਰ ਦਾ ਅਹਿਮ ਹਿੱਸਾ ਰਹੀ ਹੈ ਅਤੇ ਅੱਗੇ ਵੀ ਉਨ੍ਹਾਂ ਦੀ ਕੋਸ਼ਿਸ਼ ਅਜਿਹੇ ਹੀ ਸਾਰਥਿਕ ਗੀਤਾਂ ਦੀ ਚੋਣ ਕਰਨ ਅਤੇ ਉਨ੍ਹਾਂ ਦੀ ਗਾਉਣ ਦੀ ਰਹੇਗੀ, ਜਿਸ ਨਾਲ ਟੁੱਟ ਰਹੇ ਆਪਸੀ ਰਿਸ਼ਤਿਆਂ ਅਤੇ ਗੁੰਮ ਹੋ ਰਹੀਆਂ ਕਦਰਾਂ-ਕੀਮਤਾਂ ਨੂੰ ਮੁੜ ਸੁਰਜੀਤੀ ਦਿੱਤੀ ਜਾ ਸਕੇ।
- " class="align-text-top noRightClick twitterSection" data="
">
- Gufi Paintal Death: ਮਸ਼ਹੂਰ ਬਾਲੀਵੁੱਡ ਐਕਟਰ ਗੁਫੀ ਪੇਂਟਲ ਦਾ ਹੋਇਆ ਦੇਹਾਂਤ, ਬਾਅਦ ਦੁਪਹਿਰ ਕੀਤਾ ਜਾਵੇਗਾ ਸਸਕਾਰ
- ZHZB Collection Day 3: 'ਜ਼ਰਾ ਹਟਕੇ ਜ਼ਰਾ ਬਚਕੇ' ਨੇ ਬਾਕਸ ਆਫਿਸ 'ਤੇ ਮਚਾਈ ਧਮਾਲ, ਵੀਕੈਂਡ 'ਤੇ ਕੀਤਾ ਚੰਗਾ ਕਾਰੋਬਾਰ
- Monu Kamboj: ਫਿਲਮ 'ਮੌੜ’ ਨਾਲ ਚਰਚਾ ’ਚ ਨੇ ਐਕਸ਼ਨ ਨਿਰਦੇਸ਼ਕ ਮੋਨੂੰ ਕੰਬੋਜ, ਨਿੱਕੀ ਉਮਰੇ ਹਾਸਿਲ ਕਰ ਰਿਹਾ ਐ ਵੱਡੀਆਂ ਪ੍ਰਾਪਤੀਆਂ
ਉਨ੍ਹਾਂ ਦੱਸਿਆ ਕਿ ਰਿਲੀਜ਼ ਹੋਇਆ ਉਨ੍ਹਾਂ ਦਾ ਨਵਾਂ ਟਰੈਕ 'ਮਾਈ ਲਾਰਡ' ਵੀ ਉਨ੍ਹਾਂ ਦੇ ਖੁਦ ਦੇ ਨੌਜਵਾਨੀ ਵਲਵਲਿਆਂ ਨਾਲ ਬੁਣਿਆ ਗਿਆ ਇਕ ਸੁਰੀਲਾ ਗੀਤ ਹੈ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਅਤੇ ਪ੍ਰਭਾਵੀ ਬਣਾਇਆ ਗਿਆ ਹੈ, ਜੋ ਨੌਜਵਾਨ ਪਸੰਦ 'ਤੇ ਪੂਰਾ ਖ਼ਰਾ ਉਤਰੇਗਾ।
ਉਨ੍ਹਾਂ ਕਿਹਾ ਕਿ ਆਪਣੇ ਹਰ ਸੰਗੀਤਕ ਟਰੈਕ ਦੀ ਤਰ੍ਹਾਂ ਉਨ੍ਹਾਂ ਇਸ ਵਾਰ ਵੀ ਆਪਣੇ ਇਸ ਨਵੇਂ ਗਾਣੇ ਅਤੇ ਇਸ ਦੇ ਮਿਊਜ਼ਿਕ ਵੀਡੀਓ ਨੂੰ ਉਮਦਾ ਬਣਾਉਣ ਲਈ ਪੂਰੀ ਮਿਹਨਤ ਕੀਤੀ ਹੈ, ਜਿਸ ਦੁਆਰਾ ਸਮਾਜ ਅਤੇ ਕਾਨੂੰਨ ਦੀਆਂ ਕਈ ਤਲਖ਼ ਸੱਚਾਈਆਂ ਨੂੰ ਵੀ ਪ੍ਰਤੀਬਿੰਬ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਗਾਣੇ ਦੇ ਬੋਲ ਦੀਪ ਅਰਾਈਚਾ ਦੀ ਕਲਮ ’ਚ ਜਨਮੇ ਹਨ, ਜਦਕਿ ਇਸ ਦਾ ਮਨ ਨੂੰ ਛੂਹ ਜਾਣ ਵਾਲਾ ਮਿਊਜ਼ਿਕ ਮਿਆਵਿਨ ਵੱਲੋਂ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਵੀਡੀਓ ਪੀਬੀਐਕਸਆਈਆਈ ਵੱਲੋਂ ਪਿਕਚਰਾਈਜ਼ ਕੀਤਾ ਗਿਆ ਹੈ, ਜਿਸ ਵਿਚ ਉਹ ਖ਼ੁਦ ਵੀ ਫ਼ੀਚਰਿੰਗ ਕਰਦੇ ਦਿਖਾਈ ਦਿੱਤੇ। ਗਾਇਕੀ ਖੇਤਰ ਦੇ ਨਾਲ ਨਾਲ ਪੰਜਾਬੀ ਸਿਨੇਮਾ ’ਚ ਪੜ੍ਹਾਅ ਦਰ ਪੜ੍ਹਾਅ ਬਤੌਰ ਐਕਟਰ ਚਰਚਾ ਹਾਸਿਲ ਕਰ ਰਹੇ ਗਗਨ ਕੋਕਰੀ ਆਪਣੀਆਂ ਹਾਲੀਆ ਫਿਲਮਾਂ ‘ਲਾਟੂ’ ਅਤੇ ‘ਯਾਰਾਂ ਵੇ’ ਨਾਲ ਵੀ ਭਰਵੀਂ ਸਲਾਹੁਤਾ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ, ਜਿੰਨ੍ਹਾਂ ਅਨੁਸਾਰ ਪੰਜਾਬੀ ਸਿਨੇਮਾ ਖੇਤਰ ’ਚ ਵੀ ਆਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਜਲਦ ਹੀ ਉਹ ਫਿਰ ਕਰਵਾਉਣਗੇ, ਜਿਸ ਲਈ ਵੀ ਉਹ ਅਲਹਦਾ ਫਿਲਮਾਂ ਦੀ ਚੋਣ ਕਰਨ ਲਈ ਕਾਫ਼ੀ ਸੋਝ ਸਮਝ ਕੇ ਕਦਮ ਅੱਗੇ ਵਧਾ ਰਹੇ ਹਨ।