ETV Bharat / entertainment

Gadar 2 Collection Day 6: ਬਾਕਸ ਆਫਿਸ 'ਤੇ ਸੰਨੀ ਦਿਓਲ ਦੀ ਚੜ੍ਹਾਈ ਬਰਕਰਾਰ, ਹੁਣ 'ਗਦਰ 2' 300 ਕਰੋੜ ਦੇ ਕਲੱਬ 'ਚ ਹੋਈ ਸ਼ਾਮਲ - ਗਦਰ 2

Gadar 2 Collection Day 6: ਬਾਕਸ ਆਫਿਸ 'ਤੇ ਸੰਨੀ ਦਿਓਲ ਦੀ ਚੜ੍ਹਾਈ ਜਾਰੀ ਹੈ, ਹੁਣ 'ਗਦਰ 2' 300 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।

Gadar 2 Collection Day 6
Gadar 2 Collection Day 6
author img

By

Published : Aug 17, 2023, 9:48 AM IST

ਮੁੰਬਈ: ਬਾਕਸ ਆਫਿਸ ਉਤੇ ਪੰਜ ਦਿਨਾਂ ਵਿੱਚ 230.08 ਕਰੋੜ ਰੁਪਏ ਦਾ ਕਲੈਕਸ਼ਨ ਕਰਨ ਤੋਂ ਬਾਅਦ ਸੰਨੀ ਦਿਓਲ ਦੀ ਗਦਰ 2 ਦੀ ਬਾਕਸ ਆਫਿਸ ਉਤੇ ਚੜਾਈ ਅਜੇ ਵੀ ਬਰਕਰਾਰ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਇਸ ਫਿਲਮ ਦਾ ਕਲੈਕਸ਼ਨ 6 ਦਿਨਾਂ ਦਾ ਕਾਫੀ ਚੰਗਾ ਰਿਹਾ ਹੈ। ਹਾਲਾਂਕਿ ਇਸ ਕਲੈਕਸ਼ਨ ਵਿੱਚ ਸੋਮਵਾਰ ਨੂੰ 10 ਫੀਸਦੀ ਕਮੀ ਦੇਖੀ ਗਈ ਹੈ ਪਰ ਇਸਦਾ ਬਾਕਸ ਆਫਿਸ ਉਤੇ ਦਬਦਬਾ ਬਣਿਆ ਹੋਇਆ ਹੈ।

ਸੁਤੰਤਰਤਾ ਦਿਵਸ ਦੇ ਬਾਅਦ ਵੀ ਗਦਰ 2 ਬਾਕਸ ਆਫਿਸ ਉਤੇ ਜ਼ੋਰਦਾਰ ਪ੍ਰਦਰਸ਼ਨ ਕਰ ਰਹੀ ਹੈ। ਪਿਛਲੇ ਦਿਨਾਂ ਦੀ ਕਮਾਈ ਇਹ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਕੁੱਝ ਵੱਡਾ ਹੋਣ ਵਾਲਾ ਹੈ ਅਤੇ ਹਿੰਦੀ ਫਿਲਮ ਜਗਤ ਵਿੱਚ ਇਹ ਚਰਚਾ ਵੀ ਹੋ ਰਹੀ ਹੈ ਕਿ ਇਹ ਫਿਲਮ ਪਠਾਨ ਨੂੰ ਪਿਛੇ ਛੱਡ ਸਕਦੀ ਹੈ ਅਤੇ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣ ਸਕਦੀ ਹੈ।

ਰਿਪੋਰਟਾਂ ਮੁਤਾਬਕ ਫਿਲਮ ਨੇ 6ਵੇਂ ਦਿਨ 33.50 ਤੋਂ 36 ਕਰੋੜ ਰੁਪਏ ਦੇ ਵਿਚਕਾਰ ਕਮਾਈ ਕੀਤੀ ਹੈ, 6ਵੇਂ ਦਿਨ ਤੋਂ ਬਾਅਦ ਫਿਲਮ ਦਾ ਸਾਰਾ ਕਲੈਕਸ਼ਨ 263.58 ਤੋਂ 256 ਕਰੋੜ ਰੁਪਏ ਹੋ ਗਿਆ ਹੈ। ਗਦਰ 2 ਹੁਣ ਦੁਨੀਆਂ ਭਰ ਵਿੱਚ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ਦੀ ਸੂਚੀ ਵਿੱਚ 36ਵੇਂ ਅਤੇ ਹਿੰਦੀ 100 ਕਰੋੜ ਕਲੱਬ ਦੀ ਸੂਚੀ ਵਿੱਚ 16ਵੇਂ ਸਥਾਨ ਉਤੇ ਹੈ।

  • NEW ALL TIME DOMESTIC HIGHEST GROSSER Loading#Pathaan (only Hindi) Vs #Gadar2:

    Day 1: 55 cr / 40.10 cr
    Day 2: 68 cr / 43.08 cr
    Day 3: 38 cr / 51.70 cr
    Day 4: 51.50 cr / 38.70 cr
    Day 5: 58.50 cr / 55.40 cr
    Day 6: 25.50 / 33.50 cr

    Total: 306.50 cr / 262.48 cr (15% behind)… https://t.co/GeBmrnJyUn

    — Box Office Worldwide (@BOWorldwide) August 16, 2023 " class="align-text-top noRightClick twitterSection" data=" ">

ਹੁਣ ਇਹ ਫਿਲਮ 280 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਦੇ ਪਹਿਲੇ ਹਫਤੇ ਵੱਲ ਵਧ ਰਹੀ ਹੈ, ਜੋ ਹੁਣ ਤੱਕ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹੈ। ਖਬਰਾਂ ਅਨੁਸਾਰ ਜੇਕਰ ਗਦਰ 2 ਦੇ ਸਾਹਮਣੇ ਕੋਈ ਹੋਰ ਫਿਲਮ ਨਾ ਹੁੰਦੀ ਤਾਂ ਇਸ ਫਿਲਮ ਨੇ ਇਸ ਤੋਂ ਕਿਤੇ ਵੱਧ ਕਮਾਈ ਕੀਤੀ ਹੁੰਦੀ, ਜਿਸ ਨਾਲ ਫਿਲਮ ਦੀ 7 ਦਿਨਾਂ ਦੀ ਕੁੱਲ 340 ਕਰੋੜ ਰੁਪਏ ਦੀ ਕਮਾਈ ਹੋ ਜਾਂਦੀ, ਜੋ ਕਿ ਕਿਸੇ ਵੀ ਹਿੰਦੀ ਫਿਲਮ ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਹੈ। ਇਹ ਕਲੈਕਸ਼ਨ ‘ਪਠਾਨ’ ਨੂੰ ਮਾਤ ਪਾਉਂਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.