ETV Bharat / entertainment

FWICE ਨੇ ਵਿਵਾਦਾਂ ਦੇ ਵਿਚਕਾਰ ਮਾਲਦੀਵ ਦਾ ਕੀਤਾ ਬਾਈਕਾਟ, ਨਿਰਮਾਤਾਵਾਂ ਨੂੰ ਕੀਤੀ ਇਹ ਅਪੀਲ - maldives controversy

Maldives Controversy: ਲਕਸ਼ਦੀਪ ਬਨਾਮ ਮਾਲਦੀਵ ਵਿਵਾਦਾਂ ਦੇ ਵਿਚਕਾਰ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਨਿਰਮਾਤਾਵਾਂ ਨੂੰ ਮਾਲਦੀਵ ਦਾ ਬਾਈਕਾਟ ਕਰਨ ਅਤੇ ਸਿਰਫ ਭਾਰਤ ਵਿੱਚ ਸ਼ੂਟ ਕਰਨ ਦੀ ਸਲਾਹ ਦਿੱਤੀ ਹੈ। ਫੈਡਰੇਸ਼ਨ ਦਾ ਅਧਿਕਾਰਤ ਐਲਾਨ ਇੱਥੇ ਦੇਖੋ।

FWICE
FWICE
author img

By ETV Bharat Punjabi Team

Published : Jan 11, 2024, 3:02 PM IST

ਮੁੰਬਈ: ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਮਾਲਦੀਵ ਵਿਵਾਦ ਨੂੰ ਲੈ ਕੇ ਆਪਣਾ ਅਧਿਕਾਰਤ ਐਲਾਨ ਜਾਰੀ ਕਰਕੇ ਨਾ ਸਿਰਫ ਮਾਲਦੀਵ ਦਾ ਵਿਰੋਧ ਕੀਤਾ ਹੈ ਸਗੋਂ ਫੈਡਰੇਸ਼ਨ ਨੇ ਲਕਸ਼ਦੀਪ ਦਾ ਸਮਰਥਨ ਕਰਦੇ ਹੋਏ ਭਾਰਤੀ ਨਿਰਮਾਤਾਵਾਂ ਨੂੰ ਵੱਡੀ ਅਪੀਲ ਕੀਤੀ ਹੈ। ਬਾਈਕਾਟ ਦਾ ਫੈਸਲਾ ਲੈਣ ਦੇ ਨਾਲ ਹੀ ਫੈਡਰੇਸ਼ਨ ਨੇ ਫਿਲਮ ਨਿਰਮਾਤਾਵਾਂ ਨੂੰ ਮਾਲਦੀਵ ਵਿੱਚ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਰੱਦ ਕਰਨ ਅਤੇ ਭਵਿੱਖ ਵਿੱਚ ਭਾਰਤ ਵਿੱਚ ਕੋਈ ਸਥਾਨ ਚੁਣਨ ਦੀ ਵੀ ਅਪੀਲ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਮਾਲਦੀਵ ਸਰਕਾਰ ਦੇ ਮੰਤਰੀਆਂ ਦੁਆਰਾ ਸੋਸ਼ਲ ਮੀਡੀਆ 'ਤੇ ਕੀਤੀ ਗਈ ਵਿਵਾਦਤ ਪੋਸਟ ਸੁਰਖੀਆਂ ਵਿੱਚ ਬਣੀ ਸੀ ਅਤੇ ਕੁਝ ਹੀ ਸਮੇਂ ਵਿੱਚ ਉਸ ਪੋਸਟ ਨਾਲ ਮਾਲਦੀਵ ਨੂੰ ਲੈ ਕੇ ਆਲੋਚਨਾ ਦਾ ਹੜ੍ਹ ਆ ਗਿਆ ਸੀ।

ਫਿਲਮ ਇੰਡਸਟਰੀ 'ਚ ਅਮਿਤਾਭ ਬੱਚਨ, ਅਕਸ਼ੈ ਕੁਮਾਰ, ਕੰਗਨਾ ਰਣੌਤ, ਜੌਨ ਅਬ੍ਰਾਹਮ, ਸਲਮਾਨ ਖਾਨ ਸਮੇਤ ਕਈ ਹੋਰ ਸਿਤਾਰਿਆਂ ਨੇ ਮਾਲਦੀਵ ਦੀ ਆਲੋਚਨਾ ਕੀਤੀ ਅਤੇ ਲੋਕਾਂ ਨੂੰ ਭਾਰਤੀ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ। ਇੰਨਾ ਹੀ ਨਹੀਂ ਖੇਡ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਵੀ ਦੇਸ਼ ਦਾ ਖੁੱਲ੍ਹ ਕੇ ਸਮਰਥਨ ਕੀਤਾ। ਇਸ ਦੇ ਨਾਲ ਹੀ ਸਿਆਸੀ ਜਗਤ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ।

ਅਜਿਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀਆਂ 'ਤੇ ਕੀਤੀ ਗਈ ਭੱਦੀ ਟਿੱਪਣੀ ਮਾਲਦੀਵ ਨੂੰ ਮਹਿੰਗੀ ਪਈ ਹੈ। FWICE ਨੇ ਸਾਰੇ ਫਿਲਮ ਅਤੇ ਟੀਵੀ ਨਿਰਮਾਤਾਵਾਂ ਨੂੰ ਮਾਲਦੀਵ ਵਿੱਚ ਆਪਣੀ ਸ਼ੂਟਿੰਗ ਦੀ ਬੁਕਿੰਗ ਰੱਦ ਕਰਨ ਅਤੇ ਦੇਸ਼ ਵਿੱਚ ਸ਼ੂਟਿੰਗ ਕਰਨ ਦੀ ਅਪੀਲ ਕੀਤੀ ਹੈ।

ਤੁਹਾਨੂੰ ਅੱਗੇ ਦੱਸ ਦੇਈਏ ਕਿ FWICE ਵਰਕਰਾਂ, ਟੈਕਨੀਸ਼ੀਅਨਾਂ ਅਤੇ ਕਲਾਕਾਰਾਂ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਸੰਘੀ ਸੰਸਥਾ ਹੈ। ਅਜਿਹੇ 'ਚ ਫੈਡਰੇਸ਼ਨ ਨੇ ਬਿਆਨ 'ਚ ਕਿਹਾ ਕਿ 'ਮੀਡੀਆ ਅਤੇ ਮੰਨੋਰੰਜਨ ਉਦਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਮਾਲਦੀਵ ਦੇ ਮੰਤਰੀਆਂ ਦੀਆਂ ਗੈਰ-ਜ਼ਿੰਮੇਵਾਰਾਨਾ ਅਤੇ ਹਾਸੋਹੀਣੀ ਟਿੱਪਣੀਆਂ ਦੀ ਸਖਤ ਨਿੰਦਾ ਕਰਦਾ ਹੈ। ਰਾਸ਼ਟਰ ਅਤੇ ਇਸਦੇ ਵਿਆਪਕ ਸੱਭਿਆਚਾਰ ਦੇ ਨਾਲ ਇੱਕਮੁੱਠਤਾ ਵਿੱਚ FWICE ਮੈਂਬਰਾਂ ਨੇ ਮਾਲਦੀਵ ਵਿੱਚ ਆਪਣੇ ਸ਼ੂਟਿੰਗ ਸਥਾਨਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਆਪਣੀ ਸ਼ੂਟਿੰਗ ਲਈ ਭਾਰਤ ਵਿੱਚ ਸਥਾਨਾਂ ਦੀ ਚੋਣ ਕਰਨ ਅਤੇ ਸੈਰ ਸਪਾਟੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.