ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਜਗਤ ’ਚ ਮਿਆਰੀ ਫਿਲਮਾਂ ਦੀ ਸਿਰਜਨਾਂ ਨੂੰ ਪਹਿਲ ਦੇ ਰਹੇ ਨੌਜਵਾਨ ਨਿਰਦੇਸ਼ਕ ਮਨਜੋਤ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਨ੍ਹਾਂ ਦੀ ਪਹਿਲੀ ਪੰਜਾਬੀ ਫੀਚਰ ਫਿਲਮ ‘ਜੱਟੂ ਨਿਖੱਟੂ’ ਦਾ ਫਸਟ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਜਲਦ ਹੀ ਓਟੀਟੀ ਪਲੇਟਫ਼ਾਰਮ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
‘ਈਐਮਐਮ ਈਐਮਐਮ ਮੂਵੀਜ਼’ ਅਤੇ ‘ਪੰਜਾਬੀ ਸਕਰੀਨ’ ਦੇ ਬੈਨਰਜ਼ ਹੇਠ ਬਣੀ ਇਸ ਫਿਲਮ ਵਿਚ ਨਵੇਂ ਚਿਹਰੇ ਹਰਵਿੰਦਰ ਔਜਲਾ ਅਤੇ ਦਿਵਜੋਤ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਤਰਸੇਮ ਪਾਲ, ਵਿਜੇ ਟੰਡਨ, ਸਵ.ਸਤੀਸ਼ ਕੌਲ, ਮਲਕੀਤ ਰੌਣੀ, ਗੁਰਿੰਦਰ ਮਕਨਾ, ਬੋਬ ਖ਼ਹਿਰਾ, ਅਰਵਿੰਦਰ ਸਿੰਘ ਭੱਟੀ, ਵਿਜੇ ਸ਼ਰਮਾ, ਮੀਨੂੰ ਸ਼ਰਮਾ, ਸੀਮਾ ਸ਼ਰਮਾ ਆਦਿ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।
ਪੰਜਾਬੀ ਸਿਨੇਮਾ ਖੇਤਰ ਵਿਚ ਬਤੌਰ ਸਹਾਇਕ ਨਿਰਦੇਸ਼ਕ ਆਪਣੇ ਫਿਲਮੀ ਸਫ਼ਰ ਦਾ ਆਗਾਜ਼ ਕਰਨ ਵਾਲੇ ਮਨਜੋਤ ਸਿੰਘ ਕਈ ਸਫ਼ਲ ਅਤੇ ਚਰਚਿਤ ਪੰਜਾਬੀ ਫਿਲਮਾਂ ਨਾਲ ਐਸੋਸੀਏਟ ਨਿਰਦੇਸ਼ਕ ਦੇ ਤੌਰ 'ਤੇ ਵੀ ਜੁੜੇ ਰਹੇ ਹਨ। ਇਸ ਤੋਂ ਇਲਾਵਾ ਐਕਟਰ ਦੇ ਤੌਰ 'ਤੇ ਉਨਾਂ ਮੁੰਬਈ ਨਗਰੀ ਵਿਚ ਕਾਫ਼ੀ ਪ੍ਰੋਜੈਕਟ ਕਰਨ ਦਾ ਮਾਣ ਹਾਸਿਲ ਕੀਤਾ ਹੈ, ਜਿੰਨ੍ਹਾਂ ਵਿਚ ‘ਤਾਰਕ ਮਹਿਤਾ ਕਾ ਓਲਟਾ ਚਸ਼ਮਾ’, ‘ਸੀਆਈਡੀ’ ਆਦਿ ਟੀ.ਵੀ ਸੋਅਜ਼ ਵੀ ਸ਼ਾਮਿਲ ਰਹੇ ਹਨ।
ਮੂਲ ਰੂਪ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਇਸ ਹੋਣਹਾਰ ਨਿਰਦੇਸ਼ਕ ਨੇ ਆਪਣੀ ਉਕਤ ਨਵੀਂ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਮ ਦੀ ਕਹਾਣੀ ਇਕ ਐਸੇ ਨੌਜਵਾਨ 'ਤੇ ਆਧਾਰਿਤ ਹੈ, ਜਿਸ ਨੂੰ ਸਾਰੇ ਨਿਖੱਟੂ ਸਮਝਦੇ ਹਨ, ਪਰ ਇਕ ਦਿਨ ਇਹੀ ਨਿਖੱਟੂ ਆਪਣੀ ਹੁਨਰਮੰਦੀ ਅਤੇ ਦਰਿਆਦਿਲੀ ਨਾਲ ਸਾਰਿਆਂ ਦਾ ਦਿਲ ਜਿੱਤ ਲੈਣ ਵਿਚ ਕਾਮਯਾਬ ਰਹਿੰਦਾ ਹੈ।
- Watch: ਚਲਦੀ ਕਾਰ ਵਿੱਚ ਜਦੋਂ ਨਿਕ ਜੋਨਸ ਨੇ ਕੀਤੀ ਪ੍ਰਿਯੰਕਾ ਚੋਪੜਾ ਦੀ ਪੋਨੀਟੇਲ ਖੋਲ੍ਹਣ ਦੀ ਕੋਸ਼ਿਸ਼, ਅਦਾਕਾਰਾ ਨੇ ਸ਼ੇਅਰ ਕੀਤੀ ਇਹ ਪਿਆਰੀ ਵੀਡੀਓ
- Parinda Paar Geya: ਗੁਰਨਾਮ ਭੁੱਲਰ ਦੀ ਫਿਲਮ 'ਪਰਿੰਦਾ ਪਾਰ ਗਿਆ' ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ, ਹੁਣ ਇਸ ਅਕਤੂਬਰ ਹੋਵੇਗੀ ਰਿਲੀਜ਼
- Ranjit Bawa New Song: ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ 'ਨੀ ਮਿੱਟੀਏ', ਹੁਣ ਤੱਕ ਮਿਲੇ ਇੰਨੇ ਵਿਊਜ਼
ਉਨ੍ਹਾਂ ਦੱਸਿਆ ਕਿ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੇ ਵਿਸ਼ੇ ਨਾਲ ਅੋਤ ਪੋਤ ਹੈ ਇਹ ਫਿਲਮ, ਜੋ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ, ਜਿਸ ਦੇ ਨਿਰਮਾਤਾ ਮਨਮੋਹਨ ਸਿੰਘ ਹਨ। ਉਨ੍ਹਾਂ ਦੱਸਿਆ ਕਿ ਅਗਸਤ ਦੇ ਪਹਿਲੇ ਹਫ਼ਤੇ ਆਨ ਸਟਰੀਮ ਹੋਣ ਜਾ ਰਹੀ ਇਸ ਫਿਲਮ ਦੀ ਸਟੋਰੀ ਸਿਨੇਮਾ ਨਾਲ ਜੁੜੀ ਅਜ਼ੀਮ ਸ਼ਖ਼ਸ਼ੀਅਤ ਮਨਮੋਹਨ ਸਿੰਘ ਵੱਲੋਂ ਲਿਖੀ ਗਈ ਹੈ, ਜਦਕਿ ਸਕਰੀਨਪਲੇ ਅਤੇ ਡਾਇਲਾਗ ਲੇਖਨ ਜਗਦੀਸ਼ ਸਚਦੇਵਾ ਦਾ ਹੈ।
ਉਨ੍ਹਾਂ ਦੱਸਿਆ ਕਿ ਫਿਲਮ ਦੇ ਗੀਤ ਦਿਲਜੀਤ ਸਿੰਘ ਅਰੋੜਾ ਨੇ ਲਿਖੇ ਹਨ, ਜਿੰਨ੍ਹਾਂ ਨੂੰ ਸੰਗੀਤਬੱਧ ਗੁਰਮੀਤ ਸਿੰਘ ਨੇ ਕੀਤਾ ਹੈ ਅਤੇ ਆਵਾਜ਼ਾਂ ਗੁਰਮੀਤ ਸਿੰਘ, ਮੰਨਤ ਨੂਰ, ਜਯੋਤਿਕਾ ਟਾਂਗਰੀ, ਤਰਲੋਚਨ ਤੋਚੀ, ਸਿਮਰਨ ਚੌਧਰੀ, ਯਾਕੂਬ ਨੇ ਦਿੱਤੀਆਂ ਹਨ।
ਨਿਰਦੇਸ਼ਕ ਮਨਜੋਤ ਅਨੁਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਫਿਲਮਾਈ ਗਈ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਪਰਮਿੰਦਰ ਸਿੰਘ ਪੈਰੀ, ਕੋਰਿਓਗ੍ਰਾਫ਼ਰ ਪਰਮਵੀਰ ਸਿੰਘ, ਲਾਈਨ ਨਿਰਮਾਤਾ ਗੁਰ ਰੰਧਾਵਾ, ਕਾਰਜਕਾਰੀ ਨਿਰਮਾਤਾ ਦਿਲਜੀਤ ਸਿੰਘ ਅਰੋੜਾ ਅਤੇ ਸਹਿ ਨਿਰਮਾਤਾ ਗੁਰਿੰਦਰ ਸਿੰਘ ਭਾਟੀਆ ਹਨ।
ਹਾਲ ਹੀ ਵਿਚ ਆਈ ਅਰਥਭਰਪੂਰ ਲਘੂ ਫਿਲਮ ‘ਮੁਲਾਕਾਤ’ ਦੁਆਰਾ ਬਤੌਰ ਨਿਰਦੇਸ਼ਕ ਚੌਖੀ ਸਲਾਹੁਤਾ ਹਾਸਿਲ ਕਰ ਚੁੱਕੇ ਨਿਰਦੇਸ਼ਕ ਮਨਜੋਤ ਸਿੰਘ ਦੱਸਦੇ ਹਨ ਕਿ ਬਤੌਰ ਨਿਰਦੇਸ਼ਕ ਉਨਾਂ ਦੀ ਕੋਸ਼ਿਸ਼ ਮੇਨ ਸਟਰੀਮ ਤੋਂ ਅਲਹਦਾ ਅਤੇ ਸੰਦੇਸ਼ਮਕ ਕਰਨ ਦੀ ਰਹਿੰਦੀ ਹੈ, ਜਿਸ ਦੇ ਮੱਦੇਨਜ਼ਰ ਆਉਣ ਵਾਲੇ ਦਿਨ੍ਹਾਂ ਵਿਚ ਵੀ ਉਨਾਂ ਵੱਲੋਂ ਹੋਰ ਕਈ ਮਿਆਰੀ ਫਿਲਮ ਪ੍ਰੋਜੈਕਟ ਦਰਸ਼ਕਾਂ ਸਨਮੁੱਖ ਕੀਤੇ ਜਾਣਗੇ।