ETV Bharat / entertainment

ਹਾਰਡੀ ਸੰਧੂ ਦੇ ਨਵੇਂ ਗੀਤ ਦੀ ਪਹਿਲੀ ਝਲਕ ਨੇ ਮਚਾਈ ਧਮਾਲ, ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਲਦ ਹੋਵੇਗਾ ਰਿਲੀਜ਼ - ਪੰਜਾਬੀ ਗਾਇਕੀ

Harrdy Sandhu New and Untitled Song: ਹਾਲ ਹੀ ਵਿੱਚ ਹਾਰਡੀ ਸੰਧੂ ਨੇ ਆਪਣੀ ਨਵੀਂ ਪੋਸਟ ਰਾਹੀਂ ਨਵੇਂ ਗੀਤ ਵੱਲ ਇਸ਼ਾਰਾ ਕੀਤਾ ਹੈ ਅਤੇ ਨਾਲ ਹੀ ਇੱਕ ਫੋਟੋ ਵੀ ਸਾਂਝੀ ਕੀਤੀ ਹੈ।

Harrdy Sandhu
Harrdy Sandhu
author img

By

Published : Jul 4, 2023, 12:44 PM IST

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਤੋਂ ਬਾਅਦ ਅੱਜਕੱਲ੍ਹ ਬਾਲੀਵੁੱਡ ’ਚ ਵੀ ਆਪਣੀ ਬਾਕਮਾਲ ਗਾਇਕੀ ਦਾ ਲੋਹਾ ਮੰਨਵਾ ਰਹੇ ਅਤੇ ਚਾਹੁੰਣ ਵਾਲਿਆਂ ਦਾ ਘੇਰਾ ਲਗਾਤਾਰ ਵਿਸ਼ਾਲ ਕਰਦੇ ਜਾ ਰਹੇ ਨੌਜਵਾਨ ਗਾਇਕ ਹਾਰਡੀ ਸੰਧੂ ਵੱਲੋਂ ਆਪਣੇ ਨਵੇਂ ਗਾਣੇ ਦਾ ਬਿਨਾਂ ਟਾਈਟਲ ਪਲੇਠਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਸਾਹਮਣੇ ਆਉਂਦਿਆਂ ਹੀ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇਸ ਟਰੈਕ ਅਤੇ ਮਿਊਜ਼ਿਕ ਵੀਡੀਓ ਦੀ ਉਡੀਕ ਸ਼ੁਰੂ ਕਰ ਦਿੱਤੀ ਗਈ ਹੈ।

ਉਕਤ ਸੰਗੀਤਕ ਪ੍ਰੋਜੈਕਟ ਨਾਲ ਜੁੜੀ ਟੀਮ ਅਨੁਸਾਰ ਸਾਡੇ ਸਾਰਿਆਂ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਬਿਨਾਂ ਗਾਣੇ ਦੇ ਟਾਈਟਲ ਨੂੰ ਰਿਲੀਜ਼ ਕਰ ਦਿੱਤੇ ਗਏ ਲੁੱਕ ਨੂੰ ਹੀ ਦਰਸ਼ਕਾਂ ਦਾ ਭਰਪੂਰ ਪਿਆਰ, ਸਨੇਹ ਮਿਲ ਰਿਹਾ ਹੈ, ਜਿਸ ਨਾਲ ਹਾਰਡੀ ਸਮੇਤ ਇਸ ਟਰੈਕ ਅਤੇ ਮਿਊਜ਼ਿਕ ਵੀਡੀਓ ਨਾਲ ਜੁੜੇ ਹਰ ਟੀਮ ਮੈਂਬਰ ਦਾ ਹੌਂਸਲਾ ਬੁਲੰਦ ਹੋਇਆ ਹੈ।

ਉਨਾਂ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਹਾਰਡੀ ਇਸ ਗਾਣੇ ਅਤੇ ਮਿਊਜ਼ਿਕ ਵੀਡੀਓ ਦੁਆਰਾ ਕੁਝ ਵਿਲੱਖਣ ਕਰਨ ਜਾ ਰਹੇ ਹਨ, ਜਿੰਨ੍ਹਾਂ ਦਾ ਇਹ ਗੀਤ ਸਾਜ਼ਿਸ਼ ਅਤੇ ਸਸਪੈਂਸ ਪੈਦਾ ਕਰ ਦਿੱਤੀਆਂ ਪਰਸਥਿਤੀਆਂ ਦੁਆਲੇ ਕੇਂਦਰਿਤ ਹੈ। ਉਨਾਂ ਦੱਸਿਆ ਕਿ ਨੌਜਵਾਨ ਦਿਲ੍ਹਾਂ ਦੀ ਧੜ੍ਹਕਣ ਬਣ ਚੁੱਕੇ ਗਾਇਕ ਹਾਰਡੀ ਜਿੱਥੇ ਆਪਣੀ ਸ਼ਾਨਦਾਰ ਅਤੇ ਸੁਰੀਲੀ ਗਾਇਕੀ ਨੂੰ ਲੈ ਕੇ ਮਾਣਮੱਤੀਆਂ ਪ੍ਰਾਪਤੀਆਂ ਲਗਾਤਾਰ ਆਪਣੀ ਝੋਲੀ ਪਾ ਰਹੇ ਹਨ, ਉਥੇ ਨਾਲ ਹੀ ਸਾਊ ਰਵੱਈਏ ਕਾਰਨ ਵੀ ਦਰਸ਼ਕਾਂ ਅਤੇ ਬਾਲੀਵੁੱਡ ਸ਼ਖ਼ਸ਼ੀਅਤਾਂ ਦਾ ਦਿਲ ਜਿੱਤ ਰਹੇ ਹਨ, ਜਿੰਨ੍ਹਾਂ ਦੇ ਇਸ ਫ਼ਖਰ ਭਰੇ ਕਰੀਅਰ ਨੂੰ ਹੋਰ ਸ਼ਾਨਦਾਰ ਪੜ੍ਹਾਅ ਦੇਵੇਗਾ ਰਿਲੀਜ਼ ਹੋਣ ਜਾ ਰਿਹਾ ਇਹ ਗਾਣਾ।

ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਹ ਹੋਣਹਾਰ ਗਾਇਕ ਆਉਂਦੀ 6 ਸਤੰਬਰ ਨੂੰ ਆਪਣੇ ਜਨਮ ਦਿਨ ਮੌਕੇ ਇਸ ਬਹੁ-ਚਰਚਾ ਹਾਸਿਲ ਕਰ ਰਹੇ ਗੀਤ ਅਤੇ ਇਸ ਦੇ ਮਿਊਜ਼ਿਕ ਵੀਡੀਓ ਨੂੰ ਦਰਸ਼ਕਾਂ ਸਨਮੁੱਖ ਕਰਨਗੇ, ਜਿਸ ਦਾ ਟੀਜ਼ਰ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ।

ਇਸ ਨਵੇਂ ਗਾਣੇ ਸੰਬੰਧੀ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਗਾਇਕ ਹਾਰਡੀ ਸੰਧੂ ਦੱਸਦੇ ਹਨ ਕਿ ਮੇਰੇ ਹਰ ਜਨਮ-ਦਿਨ ਨੂੰ ਮੇਰੇ ਚਾਹੁੰਣ ਵਾਲਿਆਂ ਵੱਲੋਂ ਹਮੇਸ਼ਾ ਨਿੱਘੇ ਪਿਆਰ, ਸਨੇਹ ਨਾਲ ਨਿਵਾਜ਼ਿਆ ਗਿਆ ਹੈ, ਜਿੰਨ੍ਹਾਂ ਦੀਆਂ ਇੰਨ੍ਹਾਂ ਅਪਣੱਤ ਭਰੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਨਾਂ ਲਈ ਇਕ ਤੋਹਫ਼ੇ ਵਾਂਗ ਸਾਹਮਣੇ ਲਿਆ ਰਿਹਾ ਹਾਂ ਆਪਣਾ ਇਹ ਨਵਾਂ ਟਰੈਕ, ਜਿਸ ਦੇ ਬੋਲ ਅਤੇ ਸੰਗੀਤ ਜਿੱਥੇ ਸੰਗੀਤਕ ਖੇਤਰ ਨੂੰ ਨਵੇਂ ਆਯਾਮ ਦੇਣਗੇ, ਉਥੇ ਇਸ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਵੱਡੇ ਪੱਧਰ 'ਤੇ ਫ਼ਿਲਮਾਇਆ ਗਿਆ ਹੈ, ਜਿਸ ਨੂੰ ਬਹੁਤ ਹੀ ਮਨਮੋਹਕ ਲੋਕੇਸ਼ਨਜ਼ 'ਤੇ ਸ਼ੂਟ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਹ ਟਰੈਕ ਵੀ ਦਰਸ਼ਕਾਂ ਲਈ ਇੱਕ ਰੋਮਾਂਚਕ ਅਤੇ ਤਰੋਤਾਜ਼ਗੀ ਭਰਿਆ ਸੰਗੀਤਕ ਅਨੁਭਵ ਹੋਵੇਗਾ, ਜਿਸ ਨੂੰ ਨੌਜਵਾਨਾਂ ਦੇ ਨਾਲ ਨਾਲ ਹਰ ਵਰਗ ਦੇ ਸਰੋਤਿਆਂ ਦੀ ਪਸੰਦ ਕਸਵੱਟੀ 'ਤੇ ਖਰਾ ਉਤਾਰਨ ਦੀ ਹਰ ਸੰਭਵ ਕੋਸ਼ਿਸ਼ ਅਤੇ ਮਿਹਨਤ ਕੀਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.