ETV Bharat / entertainment

Singer Channi Singh: ਅਲਾਪ ਗਰੁੱਪ ਯੂ.ਕੇ. ਦੇ ਮਸ਼ਹੂਰ ਗਾਇਕ ਚੰਨੀ ਸਿੰਘ ਪੁੱਜੇ ਪੰਜਾਬ, ਨਿਰਦੇਸ਼ਕ ਰਤਨ ਔਲਖ ਨੇ ਕੀਤਾ ਨਿੱਘਾ ਸੁਆਗਤ - ਗਾਇਕ ਚੰਨੀ ਸਿੰਘ ਪੁੱਜੇ ਪੰਜਾਬ

ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦੇਣ ਵਾਲਾ ਬਾਕਮਾਲ ਗਾਇਕ ਚੰਨੀ ਸਿੰਘ ਇੰਨੀਂ ਦਿਨੀਂ ਲੰਦਨ ਤੋਂ ਪੰਜਾਬ ਆਇਆ ਹੋਇਆ ਹੈ। ਗਾਇਕ ਨੇ ਹਿੰਦੀ ਦੀ ਦਿੱਗਜ ਗਾਇਕਾ ਆਸ਼ਾ ਭੋਸਲੇ ਨਾਲ ਵੀ ਗੀਤ ਗਾਏ ਹਨ।

Singer Channi Singh
Singer Channi Singh
author img

By

Published : Apr 12, 2023, 10:51 AM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿਚ ਅੰਤਰਰਾਸ਼ਟਰੀ ਪਹਿਚਾਣ ਰੱਖਦੇ ਅਤੇ ਮਕਬੂਲੀਅਤ ਹਾਸਿਲ ਕਰ ਚੁੱਕੇ ਬਾਕਮਾਲ ਗਾਇਕ ਚੰਨੀ ਸਿੰਘ ਆਪਣੇ ਵਿਸ਼ੇਸ਼ ਦੌਰੇ ਅਧੀਨ ਅੱਜਕੱਲ੍ਹ ਪੰਜਾਬ ਆਏ ਹੋਏ ਹਨ, ਜੋ ਇਸੇ ਟੂਰ ਅਧੀਨ ਦਾਰਾ ਸਟੂਡਿਓ ਮੋਹਾਲੀ ਵੀ ਪੁੱਜੇ, ਜਿੱਥੇ ਇੱਥੋਂ ਦੇ ਪ੍ਰਬੰਧਕ ਅਤੇ ਐਕਟਰ-ਨਿਰਦੇਸ਼ਕ ਰਤਨ ਔਲਖ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਆਪਣੇ ਮਨ ਦੇ ਵਿਚਾਰ ਸਾਂਝੇ ਕਰਦਿਆਂ ਗਾਇਕ ਚੰਨੀ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਦੇ ਲੰਦਨ ਕੀਤੇ ਪੱਕੇ ਵਸੇਬੇ ਕਾਰਣ ਆਪਣੀਆਂ ਅਸਲ ਜੜ੍ਹਾਂ ਨਾਲ ਚਾਹੇ ਉਨ੍ਹਾਂ ਦਾ ਨਿੱਜੀ ਵਾਸਤਾ ਬਹੁਤ ਘੱਟ ਸੰਭਵ ਹੋ ਪਾਇਆ ਹੈ, ਪਰ ਉਨ੍ਹਾਂ ਆਪਣੇ ਗੀਤਾਂ ਅਤੇ ਗਾਇਕੀ ਦੁਆਰਾ ਇੱਥੋਂ ਨਾਲ ਹਮੇਸ਼ਾ ਆਪਣੇ ਆਪ ਨੂੰ ਜੋੜੇ ਰੱਖਿਆ ਹੈ।

ਗਾਇਕ ਚੰਨੀ ਸਿੰਘ
ਗਾਇਕ ਚੰਨੀ ਸਿੰਘ

ਆਪਣੇ ਹੁਣ ਤੱਕ ਦੇ ਗਾਇਕੀ ਦੌਰਾਨ ਅਰਥਭਰਪੂਰ ਗੀਤ ਗਾ ਚੁੱਕੇ ਗਾਇਕ ਚੰਨੀ ਸਿੰਘ ਦੇ ਕਈ ਗੀਤਾਂ ਨੇ ਸਫ਼ਲਤਾ ਦੇ ਨਵੇਂ ਮੀਲ ਪੱਥਰ ਕਾਇਮ ਕੀਤੇ ਹਨ, ਜਿੰਨ੍ਹਾਂ ਵਿਚ ਆਸ਼ਾ ਭੋਸਲੇ ਨਾਲ ਗਾਇਆ ‘ਮੈਨੂੰ ਚੂੜੀਆਂ ਚੜ੍ਹਾਦੇ ਚੰਨ ਵੇਂ’, ‘ਭਾਬੀਏ ਨੀ ਭਾਈਏ’, ‘ਚੁੰਨੀ ਉੱਡ ਉਡ ਜਾਏ’, ‘ਦਿਲ ਦਿਲ ਦਿਲ’, ‘ਮੱਖਣਾ’, ‘ਜੀ ਨਾ ਲੱਗੇ ਬਿਨ ਤੇਰੇ ਯਾਰਾਂ’, ‘ਵੇਂ ਵਣਜਾਰਿਆਂ’ ਆਦਿ ਸ਼ਾਮਿਲ ਰਹੇ ਹਨ।

ਇਸ ਤੋਂ ਇਲਾਵਾ ਹਿੰਦੀ ਸਿਨੇਮਾ ਦੀਆਂ ‘ਯਲਗਾਰ’ ਆਦਿ ਜਿਹੀਆਂ ਕਈ ਚਰਚਿਤ ਫਿਲਮਾਂ ਵਿਚ ‘ਹੋ ਜਾਤਾ ਹੈ ਕੈਸੇ ਪਿਆਰ’, ‘ਸ਼ਹਿਰ ਮੇਂ ਗਾਂਵ ਮੇਂ’, ‘ਤੇਰੀ ਚੁੰਨੀ ਪੇ ਸਿਤਾਰੇ’ ਆਦਿ ਗੀਤਾਂ ਨਾਲ ਵੀ ਉਨ੍ਹਾਂ ਦੇ ਸੰਗੀਤ ਅਤੇ ਗਾਇਕੀ ਦੀ ਪਈ ਬਾਲੀਵੁੱਡ ਧਮਕ ਨੇ ਉਨ੍ਹਾਂ ਦੇ ਨਾਂਅ ਨੂੰ ਹੋਰ ਚਾਰ ਚੰਨ ਲਾਏ ਹਨ।

ਗਾਇਕ ਚੰਨੀ ਸਿੰਘ
ਗਾਇਕ ਚੰਨੀ ਸਿੰਘ

ਮੂਲ ਰੂਪ ਵਿਚ ਪੰਜਾਬ ਦੇ ਮਲੇਰਕੋਟਲਾ ਨਾਲ ਸੰਬੰਧਤ ਚੰਨੀ ਸਿੰਘ ਦਾ ਅਸਲ ਅਤੇ ਪਰਿਵਾਰਿਕ ਨਾਂਅ ਹਰਚਰਨਜੀਤ ਸਿੰਘ ਰੁਪਲ ਹੈ, ਜੋ ਬ੍ਰਿਟਿਸ਼ ਇੰਡੀਅਨ ਭੰਗੜਾਂ ਮਿਊਜ਼ਿਕ ਖੇਤਰ ਵਿਚ ਵੀ ਚੌਖਾ ਨਾਮਣਾ ਖੱਟ ਚੁੱਕੇ ਹਨ। ਉਕਤ ਮੌਕੇ ਗਾਇਕ ਚੰਨੀ ਸਿੰਘ ਵੱਲੋਂ ਆਪਣੇ ਸਮੇਂ ਦੀਆਂ ਸੰਗੀਤਕ ਯਾਦਾਂ ਨੂੰ ਵੀ ਸਟੂਡਿਓ ਪ੍ਰਮੁੱਖ ਔਲਖ ਅਤੇ ਹਾਜ਼ਰ ਫਿਲਮੀ ਅਤੇ ਸੰਗੀਤਕ ਸ਼ਖ਼ਸ਼ੀਅਤਾਂ ਨਾਲ ਸਾਂਝਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਧੁਨਿਕ ਸੰਗੀਤ ਅੱਜ ਸੁਣਨ ਨਹੀਂ ਸਗੋਂ ਕੇਵਲ ਵੇਖਣ ਯੋਗ ਹੀ ਰਹਿ ਗਿਆ ਹੈ, ਜਿਸ ਵਿਚੋਂ ਸੁਰੀਲਾਪਣ ਅਤੇ ਸਕੂਨ ਕਿਧਰੇ ਗਾਇਬ ਹੋ ਗਿਆ ਹੈ। ਜੋ ਸਾਲਾਂ ਬੱਧੀ ਸਰੋਤਿਆਂ ਅਤੇ ਦਰਸ਼ਕਾਂ ਦੇ ਮਨ੍ਹਾਂ ’ਚ ਆਪਣਾ ਜਾਦੂ ਬਰਕਰਾਰ ਰੱਖਦਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਰਹੀ ਹੈ ਕਿ ਸਰੋਤਿਆਂ ਅਤੇ ਦਰਸ਼ਕਾਂ ਦਾ ਅੱਜ ਵੀ ਉਨ੍ਹਾਂ ਨੂੰ ਬਹੁਤ ਸਾਰਾ ਪਿਆਰ ਸਨੇਹ ਮਿਲ ਰਿਹਾ ਹੈ ਅਤੇ ਉਨਾਂ ਦੇ ਪੁਰਾਣੇ ਗੀਤਾਂ ਦੀ ਹੁਣ ਵੀ ਹੋਣ ਵਾਲੇ ਪੁਰਾਤਨ ਸੰਗੀਤ ਮੇਲਿਆਂ ਵਿਚ ਮੰਗ ਅਤੇ ਸਰਦਾਰੀ ਕਾਇਮ ਚਲੀ ਆ ਰਹੀ ਹੈ। ਆਪਣੀਆਂ ਆਗਾਮੀ ਸੰਗੀਤ ਯੋਜਨਾਵਾਂ 'ਤੇ ਚਰਚਾ ਕਰਦੇ ਉਨ੍ਹਾਂ ਕਿਹਾ ਕਿ ਜਲਦ ਹੀ ਉਹ ਆਪਣੇ ਨਵੇਂ ਗੀਤਾਂ ਨਾਲ ਫਿਰ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।

ਇਹ ਵੀ ਪੜ੍ਹੋ: Sidhu Moosewala: ਯੂਟਿਊਬ 'ਤੇ ਸਿੱਧੂ ਮੂਸੇਵਾਲਾ ਦੇ 20 ਮਿਲੀਅਨ ਸਬਸਕ੍ਰਾਈਬਰਸ, ਭਾਰਤ ਦਾ ਪਹਿਲਾਂ ਸੰਗੀਤ ਕਲਾਕਾਰ ਜਿਸ ਨੂੰ ਮਿਲੀ ਇਹ ਪ੍ਰਾਪਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.