ਚੰਡੀਗੜ੍ਹ: ਪੰਜਾਬੀ ਗਾਇਕ ਗੁਰਦਾਸ ਇੰਨ੍ਹੀ ਦਿਨੀਂ ਗੀਤ 'ਗੱਲ ਸੁਣੋ ਪੰਜਾਬੀ ਦੋਸਤੋ' ਨੂੰ ਲੈ ਕੇ ਚਰਚਾ ਵਿੱਚ ਬਣਿਆ ਹੋਇਆ ਹੈ ਅਤੇ ਹੁਣ ਗਾਇਕ ਨੇ ਇੱਕ ਅਜਿਹੀ ਵੀਡੀਓ ਸਾਂਝੀ (Englishman sang Gurdas Maan song) ਕੀਤੀ ਹੈ, ਜਿਸ ਨੂੰ ਦੇਖ ਕੇ ਸਭ ਗਾਇਕ ਦੀ ਤਾਰੀਫ਼ ਕਰ ਰਹੇ ਹਨ।
ਦੱਸ ਦਈਏ ਕਿ ਗੁਰਦਾਸ ਮਾਨ ਨੂੰ ਪੰਜਾਬੀ ਬਾਬਾ ਬੋਹੜ ਕਹਿੰਦੇ ਹਨ ਅਤੇ ਗਾਇਕ ਦੇ ਗੀਤ ਅਜਿਹੇ ਹਨ ਜੋ ਕਿ ਹਰ ਬੱਚੇ ਦੀ ਜ਼ੁਬਾਨ ਉਤੇ ਹਨ, ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਗਾਇਕ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਇੱਕ ਅੰਗਰੇਜ਼ ਵਿਅਕਤੀ ਗੁਰਦਾਸ ਮਾਨ ਦਾ ਗੀਤ 'ਦਿਲ ਦਾ ਮਾਮਲਾ ਹੈ' ਗਾ ਰਿਹਾ ਹੈ।
ਇਸ ਵੀਡੀਓ ਨੂੰ ਗਾਇਕ ਨੇ ਹੁਣ ਸਾਂਝਾ ਕੀਤਾ, ਗੀਤ ਨੂੰ ਸਾਂਝਾ ਕਰਦੇ ਹੋ ਗਾਇਕ ਨੇ ਲਿਖਿਆ ਹੈ 'ਦਿਲ ਦਾ ਮਾਮਲਾ ਗੋਰਾ ਮਾਨ ਸਾਹਬ'। ਵੀਡੀਓ ਵਿੱਚ ਅੰਗਰੇਜ਼ ਪੂਰੀ ਸਾਫ਼ ਪੰਜਾਬੀ ਨਾਲ 'ਦਿਲ ਦਾ ਮਾਮਲਾ ਹੈ ਗੀਤ' ਗਾ ਰਿਹਾ ਹੈ।
- " class="align-text-top noRightClick twitterSection" data="
">
ਇਸ ਵੀਡੀਓ ਉਤੇ ਲੋਕ ਕਮੈਂਟਸ ਕਰ ਰਹੇ ਹਨ ਅਤੇ ਗਾਇਕ ਦੀ ਤਾਰੀਫ਼ ਕਰ ਰਹੇ ਹਨ। ਕਪਿਲ ਸ਼ਰਮਾ ਨੇ ਵੀ ਇਸ ਵੀਡੀਓ ਉਤੇ ਕਮੈਂਟ ਕੀਤਾ, ਕਪਿਲ ਸ਼ਰਮਾ ਨੇ ਲਾਲ ਇਮੋਜੀ ਪੋਸਟ ਕੀਤੇ। ਇੱਕ ਉਪਭੋਗਤਾ ਨੇ ਕਮੈਂਟ ਕੀਤਾ ਹੈ ਕਿ 'ਮਾਨ ਸਾਹਬ ਤੁਸੀਂ ਤਾਂ ਗੋਰੇ ਨੂੰ ਵੀ ਪੰਜਾਬੀ ਗਾਣੇ ਗਾਉਣ ਲਾ ਦਿੱਤਾ'।
ਜ਼ਿਕਰਯੋਗ ਹੈ ਕਿ ਗਾਇਕ ਦਾ ਹਾਲ ਹੀ ਵਿੱਚ ਗੀਤ ਗੱਲ ਸੁਣੋ ਪੰਜਾਬੀ ਦੋਸਤੋ ਰਿਲੀਜ਼ ਹੋਇਆ, ਜਿਸ ਨੂੰ ਕੁੱਝ ਹੀ ਸਮੇਂ ਵਿੱਚ ਅਨੇਕਾਂ ਲਾਇਕਸ ਆ ਗਏ ਅਤੇ ਗੀਤ ਉਤੇ ਵੱਖ ਵੱਖ ਵਿਚਾਰ ਦੇਖਣ ਨੂੰ ਮਿਲੇ, ਕਿਸੇ ਨੇ ਗੀਤ ਸਹੀ ਅਤੇ ਕਿਸੇ ਨੇ ਗੀਤ ਨੂੰ ਗਲਤ ਠਹਿਰਾਇਆ।
ਇਹ ਵੀ ਪੜ੍ਹੋ: 'ਚਲੋ ਛੁਟਕਾਰਾ ਤੋਹ ਮਿਲਾ' ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਕਿਸ ਦੇ ਮੂੰਹੋਂ ਨਿਕਲੀ ਇਹ ਸ਼ਰਮਨਾਕ ਗੱਲ, ਜਾਣੋ!