ਮੁੁੰਬਈ: 'ਡ੍ਰੀਮ ਗਰਲ' ਆਯੁਸ਼ਮਾਨ ਖੁਰਾਨਾ ਦੇ ਕਰੀਅਰ ਦੀਆਂ ਸਭ ਤੋਂ ਹਿੱਟ ਫਿਲਮਾਂ ਵਿੱਚੋਂ ਇੱਕ ਹੈ। ਫਿਲਮ ਨੂੰ ਦਰਸ਼ਕਾਂ ਤੋਂ ਮਿਲੇ ਪਿਆਰ ਨੂੰ ਦੇਖਦੇ ਹੋਏ ਮੇਕਰਸ ਨੇ ਇਸਦਾ ਅਗਲਾ ਸੀਕਵਲ ਲਿਆਉਣ ਦਾ ਫੈਸਲਾ ਕੀਤਾ। 'ਡ੍ਰੀਮ ਗਰਲ 2' (Dream Girl 2) 25 ਅਗਸਤ ਨੂੰ ਰਿਲੀਜ਼ ਹੋਈ ਅਤੇ ਇਹ ਆਯੁਸ਼ਮਾਨ ਖੁਰਾਨਾ ਦੀ ਪਹਿਲੇ ਦਿਨ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਸਾਬਿਤ ਹੋਈ। ਰੱਖੜੀ ਉਤੇ ਫਿਲਮ ਨੇ ਚੰਗੀ ਕਮਾਈ ਕੀਤੀ ਹੈ।
'ਡ੍ਰੀਮ ਗਰਲ 2' ਨੇ ਆਪਣੇ ਪਹਿਲੇ ਦਿਨ (Dream Girl 2 Collection) ਲਗਭਗ 10.69 ਕਰੋੜ ਰੁਪਏ ਦੀ ਕਮਾਈ ਕੀਤੀ, ਇਸ ਤੋਂ ਬਾਅਦ ਸ਼ਨੀਵਾਰ ਨੂੰ ਫਿਲਮ ਨੇ 14.02 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਪਹਿਲੇ ਐਤਵਾਰ ਫਿਲਮ ਨੇ ਹੋਰ ਵੀ ਜ਼ਬਰਦਸਤ ਕਮਾਈ ਕੀਤੀ ਅਤੇ ਇਹ ਕਮਾਈ 16 ਕਰੋੜ ਰੁਪਏ ਹੋ ਗਈ। ਭਾਵੇਂ ਕਿ ਫਿਲਮ ਸੋਮਵਾਰ ਦੇ ਟੈਸਟ ਵਿੱਚ ਪਾਸ ਹੋ ਗਈ ਪਰ ਫਿਲਮ ਦੀ ਰਫ਼ਤਾਰ ਧੀਮੀ ਪੈ ਗਈ ਅਤੇ ਫਿਲਮ ਸਿਰਫ਼ 4.70 ਕਰੋੜ ਹੀ ਕਮਾ ਸਕੀ, ਹਾਲਾਂਕਿ ਮੰਗਲਵਾਰ ਨੂੰ ਫਿਲਮ ਨੇ 5.87 ਕਰੋੜ ਰੁਪਏ ਕਮਾਏ ਹਨ।
ਜਿਵੇਂ ਕਿ ਉਮੀਦ ਕੀਤੀ ਗਈ ਸੀ ਕਿ ਬੁੱਧਵਾਰ ਨੂੰ ਇਹ ਅੰਕੜਾ ਵੱਧ ਜਾਵੇਗਾ ਅਤੇ ਫਿਲਮ ਉਮੀਦ ਉਤੇ ਖ਼ਰੀ ਉਤਰੀ ਅਤੇ 7.75 ਕਰੋੜ ਰੁਪਏ ਹੋ ਗਈ। 6 ਦਿਨ ਦੇ ਬਾਅਦ ਫਿਲਮ ਦਾ ਸਾਰਾ (Dream Girl 2 Collection Week 1) ਕਲੈਕਸ਼ਨ 59 ਕਰੋੜ ਹੋ ਗਿਆ ਅਤੇ ਹੁਣ 7ਵੇਂ ਦਿਨ ਦੀ ਗੱਲ਼ ਕਰੀਏ ਤਾਂ ਫਿਲਮ ਨੇ 7.50 ਕਰੋੜ ਦੀ ਕਮਾਈ ਕੀਤੀ ਹੈ। ਹੁਣ ਫਿਲਮ ਨੇ 60 ਕਰੋੜ ਦਾ ਅੰਕੜਾ ਪਾ ਕਰ ਲਿਆ ਹੈ।
- Yaariyan 2: ਮਾਮਲਾ ਦਰਜ ਹੋਣ ਤੋਂ ਬਾਅਦ ‘ਯਾਰੀਆਂ 2’ ਫਿਲਮ ਦੀ ਨਿਰਦੇਸ਼ਕ ਜੋੜੀ ਨੇ ਦਿੱਤੀ ਇਹ ਸਫ਼ਾਈ, ਐਸਜੀਪੀਸੀ ਦਿੱਲੀ ਦੀ ਸ਼ਿਕਾਇਤ 'ਤੇ ਹੋਈ ਹੈ ਕਾਰਵਾਈ
- Punjabi Short Film Bhagaurha: ਰਿਲੀਜ਼ ਲਈ ਤਿਆਰੀ ਹੈ ਅਰਥ-ਭਰਪੂਰ ਪੰਜਾਬੀ ਲਘੂ ਫਿਲਮ ‘ਭਗੌੜਾ’, ਗੁਰਦੀਪ ਸਿੰਘ ਸੇਹਰਾ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ
- Jawan Trailer Dialogue: ਦੇਸ਼ ਲਈ ਲੜਨ ਵਾਲੇ 'ਜਵਾਨ' ਨੂੰ ਆਲੀਆ ਭੱਟ ਦੀ ਲੋੜ, ਪ੍ਰਸ਼ੰਸਕ ਬੋਲੇ-Killing it
ਅੱਜ ਫਿਲਮ ਆਪਣੇ ਦੂਜੇ ਹਫ਼ਤੇ ਵਿੱਚ ਐਂਟਰੀ ਕਰ ਰਹੀ ਹੈ, ਜੇਕਰ ਕਲੈਕਸ਼ਨ ਦਾ ਸਿਲਸਿਲਾ ਇਸ ਤਰ੍ਹਾਂ ਹੀ ਰਿਹਾ ਤਾਂ ਫਿਲਮ ਆਉਣ ਵਾਲੇ ਦਿਨਾਂ ਵਿੱਚ 100 ਕਰੋੜ ਦਾ ਅੰਕੜਾ ਵੀ ਪਾਰ ਕਰ ਸਕਦੀ ਹੈ।
35 ਕਰੋੜ ਰੁਪਏ ਦੇ ਬਜਟ 'ਤੇ ਬਣੀ 'ਡ੍ਰੀਮ ਗਰਲ 2' ਆਯੁਸ਼ਮਾਨ ਅਤੇ ਅਨੰਨਿਆ ਲਈ ਇੱਕ ਸਫਲ ਫਿਲਮ ਸਾਬਤ ਹੋਈ ਹੈ। ਏਕਤਾ ਅਤੇ ਸ਼ੋਭਾ ਕਪੂਰ ਦੀ ਬਾਲਾਜੀ ਮੋਸ਼ਨ ਪਿਕਚਰਜ਼ ਦੁਆਰਾ ਪੇਸ਼ ਕੀਤੀ ਗਈ। 'ਡ੍ਰੀਮ ਗਰਲ 2' ਵਿੱਚ ਪਰੇਸ਼ ਰਾਵਲ, ਅੰਨੂ ਕਪੂਰ, ਰਾਜਪਾਲ ਯਾਦਵ, ਵਿਜੇ ਰਾਜ਼ ਅਤੇ ਹੋਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ।