ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਛੋਟੇ ਪਰਦੇ 'ਤੇ ਬਤੌਰ ਅਦਾਕਾਰ ਅਲੱਗ ਪਹਿਚਾਣ ਸਥਾਪਿਤ ਕਰ ਚੁੱਕੇ ਅਦਾਕਾਰ ਰਮਨ ਢੱਗਾ ਹੁਣ ਬਤੌਰ ਨਿਰਦੇਸ਼ਨ ਵੱਲ ਅੱਗੇ ਵੱਧ ਰਹੇ ਹਨ, ਜੋ ਆਪਣੀ ਨਵੀਂ ਲਘੂ ਫਿਲਮ ‘ਬਾਪ ਹੋ ਤੋ ਐਸਾ’ ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋ ਰਹੇ ਹਨ, ਜਿਸ ਨੂੰ ਅੱਜ 22 ਮਈ ਨੂੰ ਸੋਸ਼ਲ ਪਲੇਟਫ਼ਾਰਮਜ਼ 'ਤੇ ਜਾਰੀ ਕੀਤਾ ਜਾ ਰਿਹਾ ਹੈ।
- " class="align-text-top noRightClick twitterSection" data="
">
‘ਢੱਗਾ ਫਿਲਮ ਕ੍ਰਿਏਸ਼ਨਜ਼’ ਦੇ ਬੈਨਰ ਹੇਠ ਬਣੀ ਇਸ ਕਾਮੇਡੀ ਫਿਲਮ ਵਿਚ ਨਿਰਦੇਸ਼ਕ ਦੇ ਨਾਲ ਨਾਲ ਅਦਾਕਾਰ ਵਜੋਂ ਵੀ ਨਜ਼ਰ ਆਏ ਨੇ ਇਹ ਬਹੁਮੁੱਖੀ ਐਕਟਰ-ਫਿਲਮਕਾਰ। ਜਿੰਨ੍ਹਾਂ ਨਾਲ ਹਰਤਵੀਰ ਸਿੰਘ ਗਿੱਲ, ਲਵਪ੍ਰੀਤ ਕੌਰ, ਰਾਏ ਜੱਸਲ ਆਦਿ ਨਵੇਂ ਅਤੇ ਮੰਝੇ ਹੋਏ ਥੀਏਟਰ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਏ ਹਨ।
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਦਾਕਾਰ-ਨਿਰਦੇਸ਼ਕ ਰਮਨ ਢੱਗਾ ਦੇ ਮੌਜੂਦਾ ਪ੍ਰੋਜੈਕਟਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹੀਂ ਦਿਨ੍ਹੀਂ ਕਲਰਜ਼ 'ਤੇ ਆਨ ਏਅਰ ਸੀਰੀਅਲ ‘ਉਡਾਰੀਆਂ’ ਉਨਾਂ ਲਈ ਬਾਲੀਵੁੱਡ ਦੇ ਦਰਵਾਜ਼ੇ ਖੋਲਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਿਸ ਦਾ ਨਿਰਮਾਣ ਸਰਗੁਣ ਮਹਿਤਾ ਅਤੇ ਰਵੀ ਦੂਬੇ ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਡਰਾਮੀਯਾਤਾ ਫ਼ਿਲਮਜ਼ ਅਧੀਨ ਕੀਤਾ ਜਾ ਰਿਹਾ ਹੈ।
- ਹਿੰਦੀ ਵੈੱਬ ਸੀਰੀਜ਼ ‘ਆਖਰੀ ਗਾਓ’ ਦਾ ਹਿੱਸਾ ਬਣੇ ਪੰਜਾਬੀ ਅਦਾਕਾਰ ਦਲੇਰ ਮਹਿਤਾ, ਇਹਨਾਂ ਪੰਜਾਬੀ ਫਿਲਮਾਂ ਵਿਚ ਵੀ ਆਉਣਗੇ ਨਜ਼ਰ
- Suhana Khan Birthday Special: ਕੀ ਤੁਸੀਂ ਜਾਣਦੇ ਹੋ 'ਕਿੰਗ ਖਾਨ' ਦੀ ਲਾਡਲੀ ਸੁਹਾਨਾ ਖਾਨ ਬਾਰੇ ਇਹ ਦਿਲਚਸਪ ਗੱਲਾਂ, ਜੇਕਰ ਨਹੀਂ ਤਾਂ ਕਰੋ ਕਲਿੱਕ
- Web Series Outlaw: ਗਿੱਪੀ ਗਰੇਵਾਲ ਦੀ ਵੈੱਬਸੀਰੀਜ਼ 'ਆਊਟਲਾਅ' ਦੀ ਰਿਲੀਜ਼ ਮਿਤੀ ਦਾ ਐਲਾਨ, ਇਸ ਜੁਲਾਈ ਹੋਵੇਗੀ ਰਿਲੀਜ਼
ਰਿਲੀਜ਼ ਹੋਣ ਜਾ ਰਹੀ ਸ਼ੈਰੀ ਮਾਨ ਸਟਾਰਰ ਪੰਜਾਬੀ ਫਿਲਮ ‘ਬਾਰਾਤਬੰਦੀ’ ਤੋਂ ਇਲਾਵਾ ਪੰਜਾਬੀ ਸਿਨੇਮਾ ਖੇਤਰ ਵਿਚ ਬਤੌਰ ਚੀਫ਼ ਅਤੇ ਐਸੋਸੀਏਟ ਨਿਰਦੇਸ਼ਕ ਕਈ ਫਿਲਮਾਂ ਕਰ ਚੁੱਕੇ ਹਨ ਅਦਾਕਾਰ ਰਮਨ ਢੱਗਾ, ਜਿੰਨ੍ਹਾਂ ਅਨੁਸਾਰ ਨਿਰਦੇਸ਼ਨ ਉਨਾਂ ਦਾ ਹਮੇਸ਼ਾ ਪਹਿਲਾਂ ਪਿਆਰ ਰਿਹਾ ਹੈ, ਪਰ ਅਦਾਕਾਰ ਦੇ ਤੌਰ 'ਤੇ ਵਧੇ ਰੁਝੇਵਿਆਂ ਕਾਰਨ ਉਨ੍ਹਾਂ ਨੂੰ ਆਪਣੇ ਨਿਰਦੇਸ਼ਨ ‘ਜਨੂੰਨ’ ਨੂੰ ਕੁਝ ਸਮੇਂ ਲਈ ਰੋਕ ਦੇਣਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਰਿਲੀਜ਼ ਹੋਈ ਦੇਵ ਖਰੌੜ ਸਟਾਰਰ ਅਤੇ ਮਨਦੀਪ ਬੈਨੀਪਾਲ ਵੱਲੋਂ ਨਿਰਦੇਸ਼ਿਤ ਕੀਤੀ ਚਰਚਿਤ ਪੰਜਾਬੀ ਫਿਲਮ ‘ਰੁਤਬਾ’ ’ਚ ਵੀ ਉਨਾਂ ਨੂੰ ਉਮਦਾ ਕਿਰਦਾਰ ਨਿਭਾਉਣ ਦਾ ਅਵਸਰ ਮਿਲਿਆ, ਜਿਸ ਤੋਂ ਬਾਅਦ ਜਲਦ ਹੀ ਉਹ ਕੁਝ ਹੋਰ ਪੰਜਾਬੀ ਫਿਲਮਾਂ ਦੁਆਰਾ ਵੀ ਦਰਸ਼ਕਾਂ ਸਨਮੁੱਖ ਹੋਣਗੇ।
ਟੈਲੀਵਿਜ਼ਨ ਦੇ ਖੇਤਰ ਵਿਚ ਅਦਾਕਾਰ ਦੇ ਤੌਰ 'ਤੇ ਲਗਾਤਾਰ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਅਦਾਕਾਰ ਰਮਨ ਢੱਗਾ ਦੱਸਦੇ ਹਨ ਕਿ ਅਦਾਕਾਰੀ ਦੇ ਖੇਤਰ ਵੀ ਉਨਾਂ ਲਈ ਹੁਣ ਇਕ ਚੈਲੇਜ਼ ਵਾਂਗ ਬਣ ਗਿਆ ਹੈ, ਜਿਸ ਵਿਚ ਕੁਝ ਨਾ ਕੁਝ ਖਾਸ ਕਰਦੇ ਰਹਿਣਾ ਲਗਾਤਾਰ ਪਸੰਦ ਕਰਨਗੇ। ਇਸ ਦੇ ਨਾਲ ਹੀ ਨਿਰਦੇਸ਼ਕ ਦੇ ਤੌਰ 'ਤੇ ਬਰਾਬਰ ਸਰਗਰਮ ਰਹਿਣਾ ਉਨਾਂ ਦੀ ਪੂਰੀ ਤਰਜੀਹ ਰਹੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ‘ਨਹਿਲੇ 'ਤੇ ਦਹਿਲਾ ਅਤੇ ‘ਸਭ ਤੋਂ ਵੱਡਾ ਸਤਿਗੁਰੂ ਨਾਨਕ’ ਆਦਿ ਟੈਲੀਫ਼ਿਲਮਾਂ ਦਾ ਨਿਰਦੇਸ਼ਨ ਅਤੇ ‘ਡਾਕੂਆਂ ਦਾ ਮੁੰਡਾ 2’, ‘ਪੇਂਟਰ’, ‘ਹੀਰ ਰਾਂਝਾ’, ‘ਏਹ ਜਨਮ ਤੁਮਹਾਰੇ ਲੇਖੇ’, ਨਿਧੀ ਸਿੰਘ, ਵੈੱਬ ਸੀਰੀਜ਼ ਵਾਰਦਾਤ ਅਤੇ ਜੀ ਪੰਜਾਬੀ ਦੇ ਅਪਾਰ ਮਕਬੂਲ ਸੀਰੀਅਲ ‘ਖਸਮਾਂ ਨੂੰ ਖਾਣੀ’ ਆਦਿ ਵੀ ਉਨ੍ਹਾਂ ਦੇ ਅਹਿਮ ਪ੍ਰੋਜੈਕਟਾਂ ਵਿਚੋਂ ਰਹੇ ਹਨ।