ETV Bharat / entertainment

Diljit Performance At Coachella: ‘ਕੋਚੇਲਾ’ 'ਚ ਪੇਸ਼ਕਾਰੀ 'ਤੇ ਭਾਵੁਕ ਹੋਏ ਨਿਰਦੇਸ਼ਕ ਜਗਦੀਪ ਸਿੱਧੂ, ਸਾਂਝੀ ਕੀਤੀ ਦਿਲਜੀਤ ਦੇ ਸੰਘਰਸ਼ ਦੀ ਕਹਾਣੀ - ਦਿਲਜੀਤ ਦੁਸਾਂਝ ਕੋਚੇਲਾ

ਭਾਰਤੀ ਕਲਾਕਾਰਾਂ ਲਈ ਇੱਕ ਇਤਿਹਾਸਕ ਪਲ ਸੀ ਕਿਉਂਕਿ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਅਮਰੀਕਾ ਦੇ ਪ੍ਰਸਿੱਧ ਕੋਚੇਲਾ ਸੰਗੀਤ ਸਮਾਰੋਹ ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾਂ ਪੰਜਾਬੀ ਗਾਇਕ ਬਣ ਗਿਆ। ਹੁਣ ਇਸ ਨੂੰ ਲੈ ਕੇ ਪੰਜਾਬੀ ਨਿਰਦੇਸ਼ਕ ਜਗਦੀਪ ਸਿੱਧੂ ਭਾਵੁਕ ਹੋ ਗਏ ਹਨ, ਉਸ ਨੇ ਗਾਇਕ ਲਈ ਇੱਕ ਪੋਸਟ ਸਾਂਝੀ ਕਰਕੇ ਆਪਣੀ ਭਾਵਨਾ ਵਿਅਕਤ ਕੀਤੀ ਹੈ।

Diljit Performance At Coachella
Diljit Performance At Coachella
author img

By

Published : Apr 17, 2023, 11:20 AM IST

ਚੰਡੀਗੜ੍ਹ: ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਕੈਲੀਫੋਰਨੀਆ ਵਿੱਚ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਵਿੱਚ ਪ੍ਰਦਰਸ਼ਨ ਕਰਕੇ ਇਤਿਹਾਸ ਰਚ ਦਿੱਤਾ ਹੈ। ਵੀਕੈਂਡ ਦੀ ਪਰਫਾਰਮੈਂਸ ਨਾ ਸਿਰਫ ਪੰਜਾਬੀ ਇੰਡਸਟਰੀ ਵਿੱਚ ਸਗੋਂ ਗਲੋਬਲ ਪੱਧਰ 'ਤੇ ਉਸ ਦੇ ਦਬਦਬੇ ਨੂੰ ਦਰਸਾਉਂਦੀ ਹੈ।

ਹੁਣ ਗਾਇਕ ਦੀ ਇਸ ਪ੍ਰਾਪਤੀ ਉਤੇ 'ਛੜਾ' ਨਿਰਦੇਸ਼ਕ ਜਗਦੀਪ ਸਿੱਧੂ ਨੇ ਇੱਕ ਭਾਵੁਕ ਵੀਡੀਓ ਦੇ ਨਾਲ ਨੋਟ ਸਾਂਝਾ ਕੀਤਾ ਹੈ, ਨਿਰਦੇਸ਼ਕ ਨੇ ਲਿਖਿਆ ਹੈ 'ਇਹ ਬਹੁਤ ਭਾਵੁਕ ਹੈ…ਇੱਕ ਬੱਚਾ ਜਿਹਦੇ ਕੋਲ ਚੰਡੀਗੜ੍ਹ ਜਾਣ ਦੇ ਪੇਸੇ ਹੈ ਨੀ ਸੀ … ਇੱਕ ਦੋਸਤ ਤੋਂ 100 ਰੁਪਏ ਫੜ ਕੇ ਆਪਣੇ ਸੁਫ਼ਨੇ ਵਾਲੀ ਬੱਸ ਚੜਦਾ ਏ…ਅਤੇ ਅੱਜ ਪੌੜੀਆਂ ਚੜਦਾ ਚੜਦਾ #ਕੋਚੇਲਾ ਦੀ ਸਟੇਜ 'ਤੇ ਚੜ੍ਹ ਗਿਆ… ਨਫ਼ਰਤ ਬੀਜਣ ਵਾਲੇ ਟਾਈਮ ਟਾਈਮ 'ਤੇ ਰੌਂਲਾ ਪਾਉਂਦੇ ਆ… “ਇਹ ਸਾਡਾ ਨੀ… ਇਹ ਸਾਡਾ ਨੀ…ਪਰ ਉਹ ਬੱਚਾ ਵਾਰ ਵਾਰ ਸਾਡੀ ਸਰਦਾਰੀ ਦੀ ਪੱਗ ਲੈ ਕੇ ਐਸੇ ਸਿਖਰਾਂ 'ਤੇ ਚੜ ਜਾਂਦਾ ਏ...ਕਿ ਥੱਲੇ ਖੜਿਆ ਨੂੰ ਉਹਦੀ ਪੱਗ ਦਾ ਤੁਰਲਾ ਦੱਸ ਦਾ ਏ...ਉਹ ਕਿੰਨ੍ਹਾਂ ਸਾਡਾ ਹੈ...#proud ਨਫ਼ਰਤ ਨਾ ਸੁਣੋ...ਸਰਦਾਰ ਸੁਣੋ…ਇਸ ਕੌਮ ਨੂੰ ਅਤੇ ਇਸ ਦੇਸ਼ ਨੂੰ ਮਾਣ ਆ ਬਾਈ ਤੇਰੇ 'ਤੇ…#firstindia #firstpunjabi।' ਇਸਦੇ ਨਾਲ ਹੀ ਨਿਰਦੇਸ਼ਕ ਨੇ ਗਾਇਕ ਦੀ ਇੱਕ ਵੀਡੀਓ ਨੂੰ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਗਾਇਕ ਦਿਲਜੀਤ ਦੁਸਾਂਝ ਨਜ਼ਰ ਆ ਰਹੇ ਹਨ।

ਹੁਣ ਇਸ ਪੋਸਟ ਉਤੇ ਪ੍ਰਸ਼ੰਸਕ ਵੀ ਬਹੁਤ ਖੂਬਸੂਰਤ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ 'ਜੋ ਵੀ ਪੰਜਾਬੀ ਪੰਜਾਬ ਦਾ ਨਾਮ ਰੌਸ਼ਨ ਕਰਦਾ ਉਸਨੂੰ ਸਤਿਕਾਰ ਦੇਣਾ ਚਾਹੀਦਾ ਨਾ ਕਿ ਨਫ਼ਰਤ, ਹਾਰ ਬੰਦਾ ਆਪਣੇ ਆਪ 'ਚ ਸਹੀ ਐ।'

ਦੁਸਾਂਝ ਦੀ ਪਰਫਾਰਮੈਂਸ ਬਾਰੇ: ਇੱਕ ਆਲ-ਕਾਲਾ ਰਵਾਇਤੀ ਪੰਜਾਬੀ ਪਹਿਰਾਵਾ ਪਹਿਨੇ ਦੁਸਾਂਝ ਨੇ ਸਟੇਜ 'ਤੇ ਦਾਖਲ ਹੋਣ ਤੋਂ ਪਹਿਲਾਂ ਪ੍ਰਾਰਥਨਾ ਕੀਤੀ ਅਤੇ ਆਤਿਸ਼ਬਾਜ਼ੀ ਦੇ ਵਿਚਕਾਰ ਪ੍ਰਸ਼ੰਸਕਾਂ ਦੁਆਰਾ ਭਾਰੀ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਦੁਸਾਂਝ ਨੇ ਪੰਜਾਬੀ ਵਿੱਚ ਸਟੇਜ 'ਤੇ ਕਿਹਾ "ਹੁਣ ਇਹ ਇਤਿਹਾਸ ਵਿੱਚ ਲਿਖਿਆ ਗਿਆ ਹੈ। ਪੰਜਾਬੀ ਆ ਗਏ ਕੋਚੇਲਾ ਵਿੱਚ ਅਤੇ ਜੋ ਮੇਰੇ ਗੀਤਾਂ ਨੂੰ ਨਹੀਂ ਸਮਝਦੇ, ਉਹ ਵਾਈਬ ਫੜੋ" ਦੁਸਾਂਝ ਨੇ ਪੰਜਾਬੀ ਵਿੱਚ ਸਟੇਜ 'ਤੇ ਕਿਹਾ। ਗਾਇਕ-ਅਦਾਕਾਰ ਨੇ "ਜੱਟ ਦਾ ਪਿਆਰ", "ਪਟਿਆਲਾ ਪੈੱਗ" ਵਰਗੇ ਹਿੱਟ ਗੀਤ ਪੇਸ਼ ਕੀਤੇ।

ਪੂਰੇ ਪ੍ਰਦਰਸ਼ਨ ਦੌਰਾਨ ਦੁਸਾਂਝ ਦੇ ਪਿਛਲੇ ਸੰਗੀਤ ਸਮਾਰੋਹਾਂ ਦੇ ਸ਼ਾਟ ਸਟੇਜ 'ਤੇ ਬੈਕਗ੍ਰਾਉਂਡ ਵਿੱਚ ਇੱਕ ਵੱਡੀ ਸਕ੍ਰੀਨ 'ਤੇ ਚੱਲ ਰਹੇ ਸਨ। ਕਰੀਬ 45 ਮਿੰਟ ਲੰਬੇ ਸੈੱਟ ਦੌਰਾਨ ਉਨ੍ਹਾਂ ਦੇ ਨਾਲ ਲਾਈਵ ਬੈਂਡ ਅਤੇ ਭੰਗੜਾ ਡਾਂਸ ਦੀ ਟੋਲੀ ਮੌਜੂਦ ਸੀ।

ਇਹ ਵੀ ਪੜ੍ਹੋ: Coachella: ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ, ਕੋਚੇਲਾ ਵਿਖੇ ਪਰਫਾਰਮ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਗਾਇਕ

ETV Bharat Logo

Copyright © 2024 Ushodaya Enterprises Pvt. Ltd., All Rights Reserved.