ਚੰਡੀਗੜ੍ਹ: ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਗਲਿਆਰਿਆਂ ਵਿਚ ਬਤੌਰ ਗਾਇਕ-ਅਦਾਕਾਰ ਵਿਲੱਖਣ ਪਹਿਚਾਣ ਕਾਇਮ ਕਰਨ ਵਿਚ ਸਫ਼ਲ ਰਹੇ ਦਿਲਜੀਤ ਦੁਸਾਂਝ (Diljit Dosanjh news), ਜੋ ਲੰਮੀ ਉਡੀਕ ਬਾਅਦ ਆਪਣੀ ਨਵੀਂ ਐਲਬਮ ‘ਹੈਲੋ ਘੋਸਟ’ ਦੁਆਰਾ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਇਸੇ ਮਹੀਨੇ ਸੰਗੀਤਕ ਮਾਰਕੀਟ ਵਿਚ ਵੱਡੇ ਪੱਧਰ 'ਤੇ ਜਾਰੀ ਕੀਤਾ ਜਾਵੇਗਾ।
ਹਾਲ ਹੀ ਵਿਚ ਸਾਹਮਣੇ ਆਏ ਅਤੇ ਵਿਵਾਦਾਂ ਦਾ ਕੇਂਦਰਬਿੰਦੂ ਆਪਣੇ ਪ੍ਰੋਜੈਕਟ ‘ਪੰਜਾਬ 95’ ਨੂੰ ਲੈ ਕੇ ਸੁਰਖ਼ੀਆ ਦਾ ਹਿੱਸਾ ਬਣੇ ਇਹ ਸ਼ਾਨਦਾਰ ਗਾਇਕ ਅਤੇ ਐਕਟਰ ਇੰਨ੍ਹੀਂ ਦਿਨ੍ਹੀਂ ਆਪਣੇ ਵਰਲਡ ਟੂਰ ਦੀਆਂ ਤਿਆਰੀਆਂ ਨੂੰ ਵੀ ਆਖ਼ਰੀ ਛੋਹਾਂ ਦੇ ਰਹੇ ਹਨ, ਜਿਸ ਦੀ ਸ਼ੁਰੂਆਤ ਆਸਟ੍ਰੇਲੀਆਂ ਦੇ ਵੱਖ-ਵੱਖ ਸ਼ਹਿਰਾਂ ਤੋਂ ਹੋਵੇਗੀ।
ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਆਪਣੀ ਗਾਇਕੀ ਅਤੇ ਅਦਾਕਾਰੀ ਦੀਆਂ ਧੂੰਮਾਂ ਪਾਉਣ ਵਿਚ ਸਫ਼ਲ ਰਹੇ ਇਹ ਪ੍ਰਤਿਭਾਵਾਨ ਗਾਇਕ ਅਤੇ ਐਕਟਰ ਚੁਣਿੰਦਾ ਅਤੇ ਮਿਆਰੀ ਕੰਮ ਕਰਨ ਨੂੰ ਲਗਾਤਾਰ ਤਰਜ਼ੀਹ ਦੇ ਰਹੇ ਹਨ, ਜਿਸ ਦਾ ਇਜ਼ਹਾਰ ਉਨਾਂ ਦੀਆਂ ਪਿਛਲੇ ਦਿਨ੍ਹੀਂ ਰਿਲੀਜ਼ ਹੋਈਆਂ ‘ਜੋਗੀ, 'ਸੂਰਜ ਪੇਂ ਮੰਗਲ ਭਾਰੀ’, ‘ਬਾਬੇ ਭੰਗੜਾ ਪਾਉਂਦੇ ਨੇ’, ‘ਜੋੜੀ’ ਆਦਿ ਹਿੰਦੀ ਅਤੇ ਪੰਜਾਬੀ ਫਿਲਮਾਂ ਨੇ ਵੀ ਬਾਖ਼ੂਬੀ ਕਰਵਾਇਆ ਹੈ।
ਹਿੰਦੀ ਸਿਨੇਮਾ ਦੇ ਉਚਕੋਟੀ ਅਤੇ ਅਜ਼ੀਮ ਫਿਲਮਕਾਰ ਇਮਤਿਆਜ਼ ਅਲੀ ਦੀ ਆਉਣ ਵਾਲੀ ਹਿੰਦੀ ਫਿਲਮ ਬਾਇਓਪਿਕ ‘ਚਮਕੀਲਾ’ ਵੀ ਉਨਾਂ ਦੇ ਮਹੱਤਵਪੂਰਨ ਪ੍ਰੋਜੈਕਟਾਂ ਵਿਚ ਸ਼ਾਮਿਲ ਹੈ, ਜਿਸ ਵਿਚ ਉਹ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ਅਤੇ ਗਾਇਕੀ ਸਫ਼ਰ ਤੋਂ ਲੈ ਕੇ ਅੰਤਲੇ ਸਮੇਂ ਦੀ ਤ੍ਰਾਸਦੀ ਨੂੰ ਜੀਵੰਤ ਕਰਨ ਜਾ ਰਹੇ ਹਨ।
- Rab Di Mehhar Trailer Out: ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ 'ਰੱਬ ਦੀ ਮੇਹਰ' ਦਾ ਟ੍ਰੇਲਰ ਹੋਇਆ ਰਿਲੀਜ਼, ਦੇਖੋ ਕਲਾਕਾਰਾਂ ਦਾ ਦਮਦਾਰ ਲੁੱਕ
- Hardeep Grewal EP Track: ਸਤੰਬਰ ਦੀ ਇਸ ਤਾਰੀਖ਼ ਨੂੰ ਲੈ ਕੇ ਆ ਰਹੇ ਨੇ ਹਰਦੀਪ ਗਰੇਵਾਲ ਗੀਤਾਂ ਦਾ ਪਟਾਰਾ
- Diljit Dosanjh Track Palpita: ਲੈਟਿਨ ਪੌਪ ਗਾਇਕ ਕੈਮੀਲੋ ਨੇ ਕੀਤੀ ਦਿਲਜੀਤ ਦੁਸਾਂਝ ਦੀ ਰੱਜ ਕੇ ਤਾਰੀਫ਼
ਮਾਇਆਨਗਰੀ ਮੁੰਬਈ ਵਿਚ ਪੰਜਾਬੀਅਤ ਦਾ ਰੁਤਬਾ ਹੋਰ ਬੁਲੰਦ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਇਹ ਹੋਣਹਾਰ ਗਾਇਕ ਅਤੇ ਐਕਟਰ ਦੀ ਰਿਲੀਜ਼ ਹੋਣ ਜਾ ਰਹੀ ਨਵੀਂ ਐਲਬਮ ਵਿਚ ਕਈ ਨਾਮਵਰ ਪ੍ਰਤਿਭਾਸ਼ਾਲੀ ਗੀਤਕਾਰਾਂ ਦੇ ਗੀਤ ਸ਼ਾਮਿਲ ਕੀਤੇ ਜਾ ਰਹੇ ਹਨ, ਜਿੰਨ੍ਹਾਂ ਵਿਚ ਨੌਜਵਾਨ ਅਤੇ ਸਫ਼ਲ ਗੀਤਕਾਰ ਰਾਜ ਰਣਜੋਧ ਦੀਆਂ ਰਚਨਾਵਾਂ ਵੀ ਸ਼ਾਮਿਲ ਹਨ, ਜਿੰਨ੍ਹਾਂ ਦੇ ਪਹਿਲਾਂ ਲਿਖੇ ਗਾਣੇ ਪੰਜਾਬ 1984 ਦਾ ਭਾਵਨਾਤਮਕ ਗਾਣਾ ‘ਆਵਾਂਗਾ ਸੁਆਹ ਬਣ ਕੇ’ ਅਤੇ ਐਲਬਮ ਪੀੜ੍ਹ ਦੇ ਟਾਈਟਲ ਗੀਤ ਆਦਿ ਨੇ ਗਾਇਕ ਦਿਲਜੀਤ ਦੁਸਾਂਝ (Diljit Dosanjh New Album news) ਦੀ ਗਾਇਕੀ ਅਤੇ ਕਰੀਅਰ ਨੂੰ ਹੋਰ ਨਵੇਂ ਆਯਾਮ ਦੇਣ ਵਿਚ ਅਹਿਮ ਯੋਗਦਾਨ ਦਿੱਤਾ ਹੈ।
ਉਕਤ ਐਲਬਮ ਸੰਬੰਧੀ ਕੁਝ ਹੋਰ ਜਾਣਕਾਰੀ ਦਿੰਦਿਆਂ ਗਾਇਕ-ਅਦਾਕਾਰ ਦੀ ਸੰਗੀਤਕ ਟੀਮ ਨੇ ਦੱਸਿਆ ਕਿ ਨਵੀਂ ਐਲਬਮ ਵਿਚ ਪੰਜਾਬੀਅਤ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਹਰ ਪੁਰਾਤਨ ਰੰਗ ਦੇ ਗੀਤ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਨੂੰ ਵੱਖੋਂ-ਵੱਖਰੇ ਅਤੇ ਉਮਦਾ ਸੰਗੀਤਕਾਰਾਂ ਵੱਲੋਂ ਬਹੁਤ ਹੀ ਮਨ ਮੋਹਦੀਆਂ ਧੁੰਨਾਂ ਅਤੇ ਪੁਰਾਣੇ ਸਾਜ਼ਾਂ ਦੇ ਸੁਮੇਲ ਅਧੀਨ ਸੰਗੀਤਬੱਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਦੇਸੀ ਅਤੇ ਵਿਦੇਸ਼ੀ ਟੱਚ ਵਾਲੀ ਇਸ ਐਲਬਮ ਵਿਚ ਹਰ ਵਰਗ ਦੀ ਪਸੰਦ ਅਨੁਸਾਰ ਗਾਣੇ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਦੇ ਮਿਊੂਜ਼ਿਕ ਵੀਡੀਓਜ਼ ਨੂੰ ਵੀ ਤੇਜ਼ੀ ਨਾਲ ਵਿਦੇਸ਼ੀ ਅਤੇ ਖੂਬਸੂਰਤ ਲੋਕੇਸ਼ਨਜ਼ 'ਤੇ ਸੰਪੂਰਨ ਕੀਤਾ ਜਾ ਰਿਹਾ ਹੈ।