ਚੰਡੀਗੜ੍ਹ: ਪੰਜਾਬ ਦੀ ਪੁਰਾਤਨ ਦ੍ਰਿਸ਼ਾਵਲੀ ਨੂੰ ਮੁੜ ਜੀਵੰਤ ਕਰਦੀ ਇੱਕ ਹੋਰ ਪੰਜਾਬੀ ‘ਪਾਰ ਚਨਾ ਦੇ’ ਦਾ ਐਲਾਨ (Paar Channa De) ਕੀਤਾ ਗਿਆ ਹੈ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਪੰਜਾਬੀ ਫਿਲਮ ਇੰਡਸਟਰੀ ਵਿੱਚ ਅਹਿਮ ਪਹਿਚਾਣ ਰੱਖਦੇ ਧੀਰਜ ਕੇਦਾਰਨਾਥ ਰਤਨ ਵੱਲੋਂ ਕੀਤਾ ਜਾ ਰਿਹਾ ਹੈ। 'ਸ਼੍ਰੀ ਨਰੋਤਮ ਜੀ ਸਟੂਡਿਓਜ਼' ਅਤੇ 'ਪ੍ਰੋਟੈਕਸ ਸਟੂਡੀਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਮਰਹੂਮ ਸੁਰਜੀਤ ਬਿੰਦਰਖੀਆ ਦੇ ਬੇਟੇ ਗੀਤਾਜ ਬਿੰਦਰਖੀਆ ਅਤੇ ਤਾਨੀਆ ਦੀ ਖੂਬਸੂਰਤ ਜੋੜੀ ਲੀਡ ਭੂਮਿਕਾ ਅਦਾ ਕਰਨ ਜਾ ਰਹੀ ਹੈ, ਜਦਕਿ ਉਨਾਂ ਨਾਲ ਇਸੇ ਸਿਨੇਮਾ ਨਾਲ ਜੁੜੀ ਅਦਾਕਾਰਾ ਮੈਂਡੀ ਤੱਖੜ ਅਤੇ ਹੋਰ ਕਈ ਮੰਨੇ-ਪ੍ਰਮੰਨੇ ਐਕਟਰਜ਼ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਜੇਕਰ ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਧੀਰਜ ਕੇਦਾਰਨਾਥ ਰਤਨ (Dheeraj Kedarnath Rattan films) ਦੇ ਹੁਣ ਤੱਕ ਦੇ ਸਿਨੇਮਾ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਵੱਲੋਂ ਆਪਣੇ ਕਰੀਅਰ ਦਾ ਆਗਾਜ਼ ਬਤੌਰ ਲੇਖਕ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਲਿਖੀਆਂ ‘ਮੇਲ ਕਰਾਂਦੇ ਰੱਬਾ’, ‘ਸਿੰਘ ਵਰਸਿਸ਼ ਕੌਰ’, ‘ਜੱਟ ਐਂਡ ਜੂਲੀਅਟ’, ‘ਜੱਟ ਐਂਡ ਜੂਲੀਅਟ 2’, ‘ਸਰਦਾਰ ਜੀ’, ‘ਸਰਦਾਰ ਜੀ 2’, ‘ਅੰਬਰਸਰੀਆ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਸਿਕੰਦਰ 2’, ‘ਅੜ੍ਹਬ ਮੁਟਿਆਰ’, ‘ਜੱਟ ਬ੍ਰਦਰਜ਼’ ਆਦਿ ਜਿਹੀਆਂ ਕਈ ਫਿਲਮਾਂ ਖਾਸੀ ਚਰਚਾ ਅਤੇ ਕਾਮਯਾਬੀ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ।
ਇਸ ਤੋਂ ਇਲਾਵਾ ਨਿਰਦੇਸ਼ਕ ਦੇ ਤੌਰ 'ਤੇ ਉਨ੍ਹਾਂ ਵੱਲੋਂ ਆਪਣੀਆਂ ਉਮਦਾ ਨਿਰਦੇਸ਼ਨ ਸਮਰੱਥਾਵਾਂ ਦਾ ਪ੍ਰਗਟਾਵਾ ਕੀਤਾ ਜਾ ਚੁੱਕਾ ਹੈ, ਜਿੰਨ੍ਹਾਂ ਵੱਲੋਂ ਫਿਲਮਕਾਰ ਦੇ ਤੌਰ 'ਤੇ ਕੀਤੀਆਂ ਫਿਲਮਾਂ ਵਿੱਚ ਦਿਲਜੀਤ ਦੁਸਾਂਝ-ਅਮਰਿੰਦਰ ਗਿੱਲ ਸਟਾਰਰ ‘ਸਾਡੀ ਲਵ ਸਟੋਰੀ’, ਸ਼ੈਰੀ ਮਾਨ ਨਾਲ ‘ਇਸ਼ਕ ਗਰਾਰੀ’ ਆਦਿ ਸ਼ੁਮਾਰ ਹਨ।
- Pahlaj Nihalani Upcoming Film: ਹਿੰਦੀ ਸਿਨੇਮਾ ’ਚ ਫਿਰ ਸ਼ਾਨਦਾਰ ਵਾਪਸੀ ਲਈ ਤਿਆਰ ਹੈ ਨਿਰਮਾਤਾ ਪਹਿਲਾਜ ਨਿਹਲਾਨੀ, ਇਸ ਨਵੀਂ ਫਿਲਮ ਨੂੰ ਕਰਨਗੇ ਦਰਸ਼ਕਾਂ ਦੇ ਸਨਮੁੱਖ
- Fukrey 3 Collection Day 1: ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਕਾਮੇਡੀ ਫਿਲਮ 'ਫੁਕਰੇ 3' ਦਾ ਜਾਦੂ, ਜਾਣੋ ਪਹਿਲੇ ਦਿਨ ਦੀ ਕਮਾਈ
- Paar Channa De: ਇੱਕ ਵਾਰ ਫਿਰ ਪਰਦੇ ਉਤੇ ਇੱਕਠੇ ਨਜ਼ਰ ਆਉਣਗੇ ਗੀਤਾਜ ਅਤੇ ਤਾਨੀਆ, ਨਵੀਂ ਫਿਲਮ 'ਪਾਰ ਚਨਾ ਦੇ' ਦਾ ਹੋਇਆ ਐਲਾਨ
ਪੰਜਾਬੀ ਸਿਨੇਮਾ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਲੇਖਕ ਦੇ ਤੌਰ ਵਿਲੱਖਣ ਮੁਕਾਮ ਰੱਖਦੇ ਇਹ ਹੋਣਹਾਰ ਕਹਾਣੀ-ਸਕਰੀਨਪਲੇ ਰਾਈਟਰ ‘ਯਮਲਾ ਪਗਲਾ ਦੀਵਾਨਾ 2’ ਜਿਹੀਆਂ ਦਿਲਚਸਪ ਫਿਲਮਾਂ ਵੀ ਲਿਖ ਚੁੱਕੇ ਹਨ। ਉਕਤ ਨਵੀਂ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੁਰਾਤਨ ਪੰਜਾਬ ਦੇ ਰੰਗਾਂ ਨਾਲ ਅੋਤ ਪੋਤ ਇਸ ਫਿਲਮ ਵਿੱਚ ਅਤੀਤ ਦੀਆਂ ਗਹਿਰਾਈਆਂ ਵਿੱਚ ਗੁੰਮ ਹੋ ਚੁੱਕੀਆਂ ਕਈ ਅਸਲ ਵੰਨਗੀਆਂ ਦੀ ਝਲਕ ਵੇਖਣ ਨੂੰ ਮਿਲੇਗੀ।
ਉਨ੍ਹਾਂ ਦੱਸਿਆ ਮਿਊਜ਼ਿਕਲ-ਰੋਮਾਂਟਿਕ ਕਹਾਣੀ ਆਧਾਰਿਤ ਇਸ ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਪੰਜਾਬੀ ਸਿਨੇਮਾ ਖੇਤਰ ਵਿੱਚ ਪੜ੍ਹਾਅ ਦਰ ਪੜ੍ਹਾਅ ਨਿਰਦੇਸ਼ਕ ਦੇ ਤੌਰ 'ਤੇ ਵੀ ਆਪਣੀਆਂ ਜੜ੍ਹਾਂ ਮਜ਼ਬੂਤ ਕਰਦੇ ਜਾ ਰਹੇ ਇਸ ਲੇਖਕ-ਫਿਲਮਕਾਰ ਨੇ ਦੱਸਿਆ ਕਿ ਗੀਤਾਜ ਬਿੰਦਰਖੀਆ ਅਤੇ ਤਾਨੀਆ ਹਾਲ ਹੀ ਦੀਆਂ ਕਈ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਮੁਜ਼ਾਹਰਾ ਕਰ ਚੁੱਕੇ ਹਨ, ਪਰ ਇਸ ਫਿਲਮ ਵਿੱਚ ਉਨਾਂ ਦੇ ਬਿਲਕੁਲ ਅਲਹਦਾ ਅਦਾਕਾਰੀ ਸ਼ੇਡਜ਼ ਅਤੇ ਕਿਰਦਾਰ ਵੇਖਣ ਨੂੰ ਮਿਲਣਗੇ, ਜਿਸ ਤਰ੍ਹਾਂ ਦੀਆਂ ਭੂਮਿਕਾਵਾਂ ਉਨਾਂ ਨੇ ਪਹਿਲੋਂ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤੀਆਂ।