ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਬਣੀਆਂ ਕਈ ਵੱਡੀਆਂ ਅਤੇ ਕਾਮਯਾਬ ਫਿਲਮਾਂ ਦਾ ਲੇਖਨ ਕਰ ਚੁੱਕੇ ਧੀਰਜ ਕੇਦਾਰਨਾਥ ਰਤਨ ਹੁਣ ਬਤੌਰ ਨਿਰਦੇਸ਼ਕ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਨਵੀਂ ਫਿਲਮ ‘ਤੁਫ਼ੰਗ’ ਜਲਦ ਰਿਲੀਜ਼ ਹੋਣ ਜਾ ਰਹੀ ਹੈ।
ਉਕਤ ਚਰਚਿਤ ਫਿਲਮ ਵਿਚ ਗੁਰੀ, ਜਗਜੀਤ ਸੰਧੂ ਅਤੇ ਰੁਖਸਾਰ ਢਿੱਲੋਂ ਲੀਡ ਭੂਮਿਕਾਵਾਂ ਵਿਚ ਹਨ, ਜਿੰਨ੍ਹਾਂ ਨਾਲ ਇਸੇ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਚਿਹਰੇ ਵੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ। 'ਗੀਤ ਐਮਪੀ3' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਉਕਤ ਫਿਲਮ ਦਾ ਇਕ ਵਿਸ਼ੇਸ਼ ਗਾਣਾ ‘ਗਲੋਕ’ ਗੀਤ 13 ਜੂਨ ਸ਼ਾਮ ਨੂੰ ਵੱਖ-ਵੱਖ ਪਲੇਟਫ਼ਾਰਮਜ਼ 'ਤੇ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਨਾਲ ਸੰਬੰਧਤ ਅਤੇ ਹੋਣਹਾਰ ਫਿਲਮੀ ਸ਼ਖ਼ਸ਼ੀਅਤ ਵਜੋਂ ਜਾਣੇ ਜਾਂਦੇ ਧੀਰਜ ਕੇਦਾਰਨਾਥ ਰਤਨ ਦੇ ਸ਼ੁਰੂਆਤ ਤੋਂ ਲੈ ਕੇ ਹਾਲੀਆ ਫਿਲਮ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਹ ‘ਹਾਲ ਏ ਦਿਲ’, ‘ਮੁੰਬਈ ਸਾਲਸਾ’, ‘ਸ਼ਿੱਦਤ’ ਤੋਂ ਇਲਾਵਾ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਵਿਕਰਮ ਭੱਟ ਨਿਰਦੇਸ਼ਿਤ ਹਾਰਰ ਮੂਵੀਜ਼ ‘1920’, ‘ਸ਼ਾਪਿਤ’ ਅਤੇ ’ਫਿਰ’ ਵਰਗੀਆਂ ਕਾਮਯਾਬ ਫਿਲਮਾਂ ਦੇ ਸਟੋਰੀ ਅਤੇ ਸਕਰੀਨ-ਪਲੇ ਲੇਖਕ ਵਜੋਂ ਹਿੰਦੀ ਸਿਨੇਮਾ ਖੇਤਰ ਦੇ ਚੋਲੀ ਪਾ ਚੱਕੇ ਹਨ।
- SSR Death Anniversary: ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ 'ਚ ਸਾਂਝੀ ਕੀਤੀ ਪੋਸਟ, ਹੁਣ ਯੂਜ਼ਰਸ ਕਰ ਰਹੇ ਨੇ ਟ੍ਰੋਲ
- Stefflon Don: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਹਾਲੀਵੁੱਡ ਰੈਪਰ ਸਟੀਫਲੋਨ ਡੌਨ
- ‘ਕੈਰੀ ਆਨ ਜੱਟਾ 3’ ਦੇ ਪ੍ਰਮੋਸ਼ਨ ਲਈ ਆਸਟ੍ਰੇਲੀਆ ਪੁੱਜੇ ਗਿੱਪੀ ਗਰੇਵਾਲ-ਸੋਨਮ ਬਾਜਵਾ, ਮੁੰਬਈ ’ਚ ਵੀ ਹੋਵੇਗਾ ਗ੍ਰੈਂਡ ਪ੍ਰੀਮੀਅਰ
ਬਾਲੀਵੁੱਡ ਤੋਂ ਬਾਅਦ ਪੰਜਾਬੀ ਸਿਨੇਮਾ ਇੰਡਸਟਰੀ ’ਚ ਵੀ ਲੇਖਕ ਦੇ ਤੌਰ 'ਤੇ ਪੜਾਅ ਦਰ ਪੜ੍ਹਾਅ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਅਤੇ ਆਪਣਾ ਵਿਸ਼ੇਸ਼ ਮੁਕਾਮ ਹਾਸਿਲ ਕਰਨ ਵਿਚ ਸਫ਼ਲ ਰਹੇ ਇਹ ਪ੍ਰਤਿਭਾਵਾਨ ਕਹਾਣੀ ਅਤੇ ਸਕਰੀਨ ਪਲੇ ਲੇਖਕ ਹਨ। ਉਨ੍ਹਾਂ ਵੱਲੋਂ ਲਿਖੀਆਂ ਫਿਲਮਾਂ ਵਿਚ ‘ਜੱਟ ਐਂਡ ਜੂਲੀਅਟ’, ‘ਬੈਸਟ ਆਫ਼ ਲੱਕ’ , ‘ਰੋਮਿਓ ਰਾਂਝਾ’, ‘ਸਿੰਘ ਵਰਸਿਸ਼ ਕੌਰ’, ‘ਸ਼ਰੀਕ’, ‘ਅੰਬਰਸਰੀਆਂ’, ‘ਸਰਦਾਰ ਜੀ 2’, ‘ਕਪਤਾਨ’, ‘ਜਿੰਦੂਆਂ’, ‘ਗੋਲਡ ਬੁਗਨੀ ਬੈਂਕ ਤੇ ਬਟੂਆ’, ‘ਜੱਟ ਬ੍ਰਦਰਜ਼’, ‘ਪ੍ਰਾਹੁਣਾ 2’, ‘ਅੜ੍ਹਬ ਮੁਟਿਆਰਾ’, ‘ਤਾਰਾ ਮੀਰਾ’, ‘ਸਿੰਘਮ’, ‘ਲਾਈਏ ਜੇ ਯਾਰੀਆਂ’, ‘ਬੰਜ਼ਾਰਾ ਦਾ ਟਰੱਕ ਡਰਾਈਵਰ’, ‘ਸੰਨ ਆਫ਼ ਮਨਜੀਤ ਸਿੰਘ’ ਆਦਿ ਹਨ, ਜਿੰਨ੍ਹਾਂ ਦੁਆਰਾ ਨਾਮੀ ਨਿਰਦੇਸ਼ਕ ਨਵਨੀਅਤ ਸਿੰਘ ਨਾਲ ਲਗਾਤਾਰ ਕੀਤੀਆਂ ਕਈ ਫਿਲਮਾਂ ਕਾਫ਼ੀ ਕਾਮਯਾਬ ਅਤੇ ਚਰਚਿਤ ਰਹੀਆਂ ਹਨ।
ਹਾਲ ਹੀ ਵਿਚ ਆਈ ‘ਸਿਕੰਦਰ 2’ ਜਿਹੀ ਸੁਪਰਡੁਪਰ ਹਿੱਟ ਦਾ ਫਿਲਮ ਦਾ ਵੀ ਲੇਖਨ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਇਹ ਲੇਖਕ ਇੰਨ੍ਹੀਂ ਦਿਨ੍ਹੀਂ ਪਾਲੀਵੁੱਡ ਅਤੇ ਬਾਲੀਵੁੱਡ ਦੋਹਾਂ ਖੇਤਰ ਵਿਚ ਬਰਾਬਰ ਸਰਗਰਮ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਉਨਾਂ ਦੀ ਨਵੀਂ ਫਿਲਮ ਨੌਜਵਾਨ ਪੀੜ੍ਹੀ ਦੇ ਜੋਸ਼ ਭਰੇ ਮਨ ਵਲਵਲਿਆਂ 'ਤੇ ਆਧਾਰਿਤ ਹੈ, ਜਿਸ ਵਿਚ ਸ਼ਾਨਦਾਰ ਐਕਸ਼ਨ ਅਤੇ ਮਨ ਨੂੰ ਛੂਹ ਲੈਣ ਵਾਲਾ ਗੀਤ, ਸੰਗੀਤ, ਸੁਣਨ ਅਤੇ ਵੇਖਣ ਨੂੰ ਮਿਲੇਗਾ।
ਪੰਜਾਬੀ ਸਿਨੇਮਾ ਦੇ ਸੁਪਰਸਟਾਰ ਦਿਲਜੀਤ ਦੁਸਾਂਝ ਅਤੇ ਅਮਰਿੰਦਰ ਗਿੱਲ ਨਾਲ ਮਲਟੀਸਟਾਰਰ ‘ਸਾਡੀ ਲਵ ਸਟੋਰੀ’, ਸ਼ੈਰੀ ਮਾਨ-ਰਣਵਿਜੇ ਸਿੰਘ ਨਾਲ ਇਸ਼ਕ ਗਰਾਰੀ ਦਾ ਨਿਰਦੇਸ਼ਨ ਕਰ ਚੁੱਕੇ ਧੀਰਜ ਕੇਦਾਰਨਾਥ ਰਤਨ ਪਿਛਲੇ ਲੰਮੇ ਸਮੇਂ ਤੋਂ ਨਿਰਦੇਸ਼ਨ ਦੀ ਬਜਾਏ ਲੇਖਕ ਦੇ ਤੌਰ 'ਤੇ ਹੀ ਆਪਣੀ ਕਰਮਭੂਮੀ ਵਿਚ ਜਿਆਦਾ ਕਾਰਜਸ਼ਾਲੀ ਰਹੇ ਹਨ, ਜੋ ਇਕ ਵਾਰ ਨਿਰਦੇਸ਼ਕ ਵਜੋਂ ਇਕ ਹੋਰ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।