ETV Bharat / entertainment

Project K Prabhas Look: 'ਪ੍ਰੋਜੈਕਟ ਕੇ' ਤੋਂ ਪ੍ਰਭਾਸ ਦੀ ਪਹਿਲੀ ਝਲਕ ਹੋਈ ਰਿਲੀਜ਼, ਦੇਖੋ ਅਦਾਕਾਰ ਦਾ ਦਮਦਾਰ ਲੁੱਕ - ਪ੍ਰੋਜੈਕਟ ਕੇ

ਦੀਪਿਕਾ ਪਾਦੂਕੋਣ ਦੇ ਬਾਅਦ ਹੁਣ 'ਪ੍ਰੋਜੈਕਟ ਕੇ' ਤੋਂ ਨਿਰਮਾਤਾਵਾਂ ਨੇ ਸੁਪਰ ਸਟਾਰ ਪ੍ਰਭਾਸ ਦਾ ਵੀ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਹੈ। ਦੇਖੋ।

Project K Prabhas Look
Project K Prabhas Look
author img

By

Published : Jul 19, 2023, 5:14 PM IST

ਹੈਦਰਾਬਾਦ: ਕਾਫੀ ਤੋਂ ਉਡੀਕੀ ਜਾ ਰਹੀ ਫਿਲਮ 'ਪ੍ਰੋਜੈਕਟ ਕੇ' ਹੁਣ ਫਿਰ ਸੁਰਖ਼ੀਆਂ ਵਿੱਚ ਆ ਗਈ ਹੈ, ਨਿਰਮਾਤਾਵਾਂ ਨੇ ਫਿਲਮ ਦੇ ਮੁੱਖ ਕਿਰਦਾਰ ਪ੍ਰਭਾਸ ਦਾ ਪਹਿਲਾਂ ਲੁੱਕ ਰਿਲੀਜ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਫਿਲਮ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਲੁੱਕ ਜਾਰੀ ਕੀਤਾ ਸੀ। ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ। ਇਸ ਫਿਲਮ ਵਿੱਚ ਪ੍ਰਭਾਸ ਅਤੇ ਦੀਪਿਕਾ ਤੋਂ ਇਲਾਵਾ ਅਮਿਤਾਬ ਬੱਚਨ, ਕਮਲ ਹਸਨ ਵਰਗੇ ਵੱਡੇ ਅਦਾਕਾਰ ਵੀ ਹਨ। ਤੁਹਾਨੂੰ ਦੱਸ ਦਈਏ ਕਿ ਫਿਲਮ ਦੋ ਭਾਗਾਂ ਵਿੱਚ ਰਿਲੀਜ਼ ਹੋਵੇਗੀ। ਜਿਸਦਾ ਪਹਿਲਾਂ ਭਾਗ 12 ਜਨਵਰੀ, 2024 ਵਿੱਚ ਰਿਲੀਜ਼ ਕੀਤੀ ਜਾਵੇਗੀ।

19 ਜੁਲਾਈ ਨੂੰ ਫਿਲਮ ਦੇ ਪ੍ਰੋਡਕਸ਼ਨ ਹਾਊਸ ਵੈਜਯੰਤੀ ਮੂਵੀਜ਼ ਨੇ ਸ਼ੋਸਲ ਮੀਡੀਆ ਉਤੇ ਫਿਲਮ ਤੋਂ ਪ੍ਰਭਾਸ ਦਾ ਪਹਿਲਾਂ ਲੁੱਕ ਪੋਸਟਰ ਜਾਰੀ ਕੀਤਾ ਹੈ, ਉਹਨਾਂ ਨੇ ਲਿਖਿਆ ਹੈ 'ਦਿ ਹੀਰੋ ਰਾਈਜ਼। ਹੁਣ ਤੋਂ ਖੇਡ ਬਦਲ ਜਾਵੇਗੀ...ਇਹ ਹੈ ਪ੍ਰਭਾਸ, ਪ੍ਰੋਜੈਕਟ-ਕੇ ਦਾ ਬਾਗੀ ਸਟਾਰ। 20 ਜੁਲਾਈ (ਅਮਰੀਕਾ) ਅਤੇ 21 ਜੁਲਾਈ (ਭਾਰਤ) ਨੂੰ ਪਹਿਲੀ ਝਲਕ'। ਪਹਿਲੀ ਝਲਕ ਵਿੱਚ ਤੁਸੀਂ ਪ੍ਰਭਾਸ ਦਾ ਦਮਦਾਰ ਲੁੱਕ ਦੇਖ ਸਕਦੇ ਹੋ। ਪ੍ਰਭਾਸ ਇੱਕ ਸੁਪਰਹੀਰੋ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਉਹਨਾਂ ਨੇ ਪੋਸਟਰ ਵਿੱਚ ਜ਼ਮੀਨ ਨੂੰ ਛੂਹਦੇ ਹੋਏ ਪੋਜ਼ ਦਿੱਤਾ ਹੈ। ਇਸ ਤੋਂ ਇਲਾਵਾ ਪੋਸਟਰ ਵਿੱਚ ਪ੍ਰਭਾਸ ਦੀ ਦਾੜੀ ਅਤੇ ਲੰਬੇ ਵਾਲ਼ ਦੇਖੇ ਜਾ ਸਕਦੇ ਹਨ।

ਪ੍ਰਭਾਸ ਅਤੇ ਰਾਣਾ ਡੱਗੂਬਾਤੀ ਸੈਨ ਡਿਏਗੋ ਪਹੁੰਚਦੇ ਹੀ 'ਪ੍ਰੋਜੈਕਟ ਕੇ' ਸਵੈਟਸ਼ਰਟ 'ਚ ਨਜ਼ਰ ਆਏ। ਇਸੇ ਤਰ੍ਹਾਂ ਕਮਲ ਹਸਨ ਵੀ 18 ਜੁਲਾਈ ਨੂੰ ਅਮਰੀਕਾ ਪਹੁੰਚੇ ਸਨ। ਦੀਪਿਕਾ ਪਾਦੂਕੋਣ ਪਹਿਲਾਂ ਸੈਨ ਡਿਏਗੋ ਕਾਮਿਕ-ਕਾਨ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੀ ਸੀ। ਕਿਉਂਕਿ ਉਹ SAG-AFTRA ਦੀ ਮੈਂਬਰ ਹੈ, ਉਹ 21 ਜੁਲਾਈ ਨੂੰ ਹੋਣ ਵਾਲੇ ਪ੍ਰਚਾਰ ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗੀ। ਇਹ ਫਿਲਮ 600 ਕਰੋੜ ਰੁਪਏ ਦੇ ਬਜਟ 'ਤੇ ਬਣੀ ਹੈ, ਜਿਸ ਨਾਲ ਇਹ ਹੁਣ ਤੱਕ ਦੀ ਸਭ ਤੋਂ ਮਹਿੰਗੀ ਭਾਰਤੀ ਫਿਲਮ ਬਣ ਗਈ ਹੈ। 'ਪ੍ਰੋਜੈਕਟ ਕੇ' 12 ਜਨਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.