ETV Bharat / entertainment

Deepika Padukone at Oscars: 'ਨਾਟੂ-ਨਾਟੂ' ਦੇ ਆਸਕਰ ਜਿੱਤਣ 'ਤੇ ਦੀਪਿਕਾ ਪਾਦੂਕੋਣ ਹੋਈ ਭਾਵੁਕ, ਭਰੀ ਮਹਿਫ਼ਲ 'ਚ ਛਲਕੇ ਹੰਝੂ - ਲੇਖਕ ਚੰਦਰਬੋਜ਼

Deepika Padukone at Oscars: ਨਾਟੂ-ਨਾਟੂ ਨੇ ਆਸਕਰ ਜਿੱਤ ਕੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਬਣਾ ਦਿੱਤਾ ਹੈ। ਇਸ ਜਿੱਤ ਦਾ ਪੂਰੇ ਦੇਸ਼ ਵਿੱਚ ਅਤੇ ਭਾਰਤੀ ਫਿਲਮ ਇੰਡਸਟਰੀ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਾਟੂ-ਨਾਟੂ ਦੀ ਜਿੱਤ 'ਤੇ ਦੀਪਿਕਾ ਪਾਦੂਕੋਣ ਭਾਵੁਕ ਹੋ ਗਈ।

Deepika Padukone at Oscars
Deepika Padukone at Oscars
author img

By

Published : Mar 13, 2023, 10:05 AM IST

ਲਾਸ ਏਂਜਲਸ: 95ਵੇਂ ਆਸਕਰ ਐਵਾਰਡਜ਼ 2023 ਸਮਾਰੋਹ ਨੇ ਭਾਰਤੀ ਸਿਨੇਮਾ ਵਿੱਚ ਇਤਿਹਾਸ ਰਚ ਦਿੱਤਾ ਹੈ। ਸਾਊਥ ਫਿਲਮ 'ਆਰਆਰਆਰ' ਦੇ ਦੁਨੀਆ ਭਰ 'ਚ ਸੁਪਰਹਿੱਟ ਗੀਤ ਨਾਟੂ-ਨਾਟੂ ਨੇ ਆਸਕਰ ਜਿੱਤ ਕੇ ਦੁਨੀਆ 'ਚ ਭਾਰਤ ਦਾ ਨਾਂ ਮਾਣ ਨਾਲ ਉੱਚਾ ਕੀਤਾ ਹੈ। ਪੂਰਾ ਦੇਸ਼ ਨਾਟੂ-ਨਾਟੂ ਦੇ ਆਸਕਰ ਜਿੱਤਣ ਲਈ ਪ੍ਰਾਰਥਨਾ ਕਰ ਰਿਹਾ ਸੀ। ਇੱਥੇ ਜਿਵੇਂ ਹੀ ਨਾਟੂ-ਨਾਟੂ ਦੀ ਜਿੱਤ ਦਾ ਐਲਾਨ ਹੋਇਆ ਤਾਂ ਫਿਲਮ ਦੀ ਪੂਰੀ ਟੀਮ ਸਮੇਤ ਦੇਸ਼ ਭਰ 'ਚ ਖੁਸ਼ੀ ਦੀ ਲਹਿਰ ਦੌੜ ਗਈ।

ਇੱਥੇ ਗੀਤ ਦੇ ਲੇਖਕ ਚੰਦਰਬੋਜ਼ ਅਤੇ ਸੰਗੀਤਕਾਰ ਐਮਐਮ ਕਿਰਵਾਨੀ ਨੇ ਆਸਕਰ ਦੇ ਮੰਚ 'ਤੇ ਭਾਸ਼ਣ ਦਿੱਤਾ। ਉੱਘੇ ਸੰਗੀਤਕਾਰ ਕਿਰਵਾਨੀ ਨੇ ਆਸਕਰ ਐਵਾਰਡ ਨੂੰ ਭਾਰਤ ਦੀ ਜਿੱਤ ਦੱਸਿਆ ਅਤੇ ਇਸ ਨੂੰ ਹਰ ਦੇਸ਼ ਵਾਸੀ ਦੇ ਨਾਂ 'ਤੇ ਰੱਖਿਆ। ਇਸ ਦੌਰਾਨ ਆਸਕਰ 'ਚ ਮਹਿਮਾਨਾਂ 'ਚ ਬੈਠੀ ਦੀਪਿਕਾ ਪਾਦੂਕੋਣ ਨੇ ਜਦੋਂ ਕਿਰਵਾਨੀ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਤਾਂ ਉਹ ਭਾਵੁਕ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੂਕੋਣ 95ਵੇਂ ਆਸਕਰ ਐਵਾਰਡ ਸਮਾਰੋਹ 'ਚ ਪੇਸ਼ਕਾਰ ਦੇ ਤੌਰ 'ਤੇ ਸ਼ਾਮਲ ਹੋਈ ਹੈ।

ਗੀਤ ਨੂੰ ਖੜ੍ਹੇ ਹੋ ਕੇ ਤਾੜੀਆਂ ਮਿਲਣ ਤੋਂ ਥੋੜ੍ਹੀ ਦੇਰ ਬਾਅਦ 'ਨਾਟੂ ਨਾਟੂ' ਨੂੰ ਸਰਵੋਤਮ ਮੂਲ ਗੀਤ ਲਈ ਸ਼ਾਰਟਲਿਸਟ ਕੀਤਾ ਗਿਆ ਅਤੇ ਜੇਤੂ ਘੋਸ਼ਿਤ ਕੀਤਾ ਗਿਆ। ਐਵਾਰਡ ਲੈਣ ਤੋਂ ਬਾਅਦ ਸਟੇਜ 'ਤੇ ਜਦੋਂ ਗੀਤ ਦੇ ਸੰਗੀਤਕਾਰ ਐਮਐਮ ਕੀਰਵਾਨੀ ਗੀਤ ਬਾਰੇ ਆਪਣੀਆਂ ਭਾਵਨਾਵਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਸਨ ਤਾਂ ਦੀਪਿਕਾ ਪਾਦੂਕੋਣ ਭਾਵੁਕ ਹੁੰਦੀ ਨਜ਼ਰ ਆਈ। ਇਹ ਦ੍ਰਿਸ਼ ਕੈਮਰੇ ਵਿੱਚ ਵੀ ਕੈਦ ਹੋ ਗਿਆ।

ਦੀਪਿਕਾ ਪਾਦੂਕੋਣ ਨੇ ਗੀਤ ਨਾਟੂ ਨਾਟੂ ਦੀ ਪੇਸ਼ਕਾਰੀ ਦੇ ਪਹਿਲੇ ਸਟੇਜ 'ਤੇ ਹੀ ਇਸ ਗੀਤ ਦੀ ਤਾਰੀਫ ਕੀਤੀ ਸੀ ਅਤੇ ਹਾਲੀਵੁੱਡ ਦੇ ਡਾਲਬੀ ਥੀਏਟਰ 'ਚ ਬੈਠੇ ਲੋਕਾਂ ਨੂੰ ਗੀਤ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਕਲਾਕਾਰਾਂ ਨੇ ਇਸ ਗੀਤ ਨੂੰ ਜ਼ਬਰਦਸਤ ਤਰੀਕੇ ਨਾਲ ਪੇਸ਼ ਕੀਤਾ ਤਾਂ ਗੀਤ ਖਤਮ ਹੁੰਦੇ ਹੀ ਲੋਕਾਂ ਨੇ ਖੜ੍ਹੇ ਹੋ ਕੇ ਗੀਤ ਦਾ ਸਨਮਾਨ ਕੀਤਾ।

ਤੁਹਾਨੂੰ ਦੱਸ ਦਈਏ ਕਿ ਹੁਣ ਪੂਰਾ ਦੇਸ਼ ਖੁਸ਼ੀਆਂ ਮਨਾ ਰਿਹਾ ਹੈ, ਸਾਰੇ ਸਿਤਾਰਿਆਂ ਨੇ ਪੂਰਾ ਸ਼ੋਸ਼ਲ ਮੀਡੀਆ ਨਾਟੂ ਨਾਟੂ ਦੇ ਵਧਾਈ ਸੰਦੇਸ਼ਾਂ ਨਾਲ ਭਰ ਦਿੱਤਾ ਹੈ। 'ਨਾਟੂ ਨਾਟੂ' ਗੀਤ ਦੀ ਗੀਤਕਾਰ ਚੰਦਰਬੋਸ ਦੀ ਪਤਨੀ ਸੁਚਿਤਰਾ ਨੇ ਜਿੱਤ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਇਸ ਦੇ ਲਈ ਐਸਐਸ ਰਾਜਾਮੌਲੀ ਸਰ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ-ਨਾਲ ਨਾਟੂ ਨਾਟੂ ਦੇ ਸੰਗੀਤਕਾਰ ਐਮ.ਐਮ. ਕੀਰਵਾਨੀ ਨੂੰ ਵੀ ਵਧਾਈ ਦੇਣੀ ਚਾਹੀਦੀ ਹੈ, ਜਿਨ੍ਹਾਂ ਦੀ ਮਿਹਨਤ ਨਾਲ ਇਹ ਗੀਤ ਤਿਆਰ ਹੋਇਆ ਹੈ ਅਤੇ ਅੱਜ ਦੁਨੀਆ ਵਿੱਚ ਗੂੰਜ ਰਿਹਾ ਹੈ।

ਦੂਜੇ ਪਾਸੇ ਗੀਤ ਨੂੰ ਆਸਕਰ ਮਿਲਣ 'ਤੇ ਨਾਟੂ ਨਾਟੂ ਦੇ ਸੰਗੀਤਕਾਰ ਐਮ.ਐਮ.ਕੀਰਵਾਨੀ ਨੇ ਸਟੇਜ 'ਤੇ ਆਪਣਾ ਦਿਲ ਜ਼ਾਹਰ ਕੀਤਾ ਅਤੇ ਗੀਤ ਦੀ ਸਫਲਤਾ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਗੀਤ ਨੂੰ ਪੂਰੇ ਦੇਸ਼ ਨੂੰ ਸਮਰਪਿਤ ਕੀਤਾ। ਇਸ ਦੌਰਾਨ ਦਰਸ਼ਕਾਂ 'ਚ ਬੈਠੀ ਦੀਪਿਕਾ ਪਾਦੂਕੋਣ ਦੀਆਂ ਅੱਖਾਂ 'ਚ ਹੰਝੂ ਆ ਗਏ।

ਇਹ ਵੀ ਪੜ੍ਹੋ:Naatu Naatu wins Oscar: ਐਮਐਮ ਕੀਰਵਾਨੀ ਨੇ ਰਾਜਾਮੌਲੀ ਦਾ ਇਸ ਅੰਦਾਜ਼ ਵਿੱਚ ਕੀਤਾ ਧੰਨਵਾਦ, ਗਾਇਆ ਗੀਤ

ETV Bharat Logo

Copyright © 2024 Ushodaya Enterprises Pvt. Ltd., All Rights Reserved.