ਹੈਦਰਾਬਾਦ: ਬਾਲੀਵੁੱਡ ਅਦਾਕਾਰ ਦਲੀਪ ਤਾਹਿਲ ਕਾਨੂੰਨੀ ਮੁਸ਼ਕਿਲ 'ਚ ਫ਼ਸ ਗਏ ਹਨ। 'ਬਾਜ਼ੀਗਰ' ਫੇਮ ਅਦਾਕਾਰ ਨੂੰ 2018 ਦੇ 'ਹਿਟ ਐਂਡ ਰਨ' ਮਾਮਲੇ 'ਚ ਦੋ ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਨਸ਼ੇ 'ਚ ਆਦਾਕਾਰ ਨੇ ਆਪਣੀ ਕਾਰ ਨਾਲ ਇੱਕ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਸੀ, ਜਿਸ 'ਚ ਇੱਕ ਔਰਤ ਗੰਭੀਰ ਰੂਪ ਨਾਲ ਜਖਮੀ ਹੋ ਗਈ ਸੀ। ਮੈਜਿਸਟ੍ਰੇਟ ਅਦਾਲਤ ਨੇ ਡਾਕਟਰ ਦੇ ਸਬੂਤਾਂ ਦੇ ਆਧਾਰ 'ਤੇ ਅਦਾਕਾਰ ਨੂੰ ਦੋਸ਼ੀ ਠਹਿਰਾਇਆ ਅਤੇ ਦੋ ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ।
ਦਲੀਪ ਤਾਹਿਲ ਨੂੰ ਦੋ ਮਹੀਨੇ ਜੇਲ ਦੀ ਸਜ਼ਾ: ਰਿਪੋਰਟਸ ਅਨੁਸਾਰ, ਡਾਕਟਰ ਦੇ ਸਬੂਤਾਂ 'ਤੇ ਭਰੋਸਾ ਕਰਦੇ ਹੋਏ ਦਲੀਪ ਤਾਹਿਲ ਨੂੰ ਦੋ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਕਾਰ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੇ ਕੋਲੋ ਸ਼ਰਾਬ ਦੀ ਬਦਬੂ ਆ ਰਹੀ ਸੀ ਅਤੇ ਨਾ ਹੀ ਉਹ ਠੀਕ ਤਰ੍ਹਾਂ ਚਲ ਅਤੇ ਬੋਲ ਪਾ ਰਹੇ ਸੀ। 65 ਸਾਲ ਦੇ ਅਦਾਕਾਰ ਨਸ਼ੇ 'ਚ ਕਾਰ ਚਲਾ ਰਹੇ ਸੀ। ਉਨ੍ਹਾਂ ਨੇ 2018 'ਚ ਮੁੰਬਈ ਦੇ ਖਾਰ ਇਲਾਕੇ 'ਚ ਇੱਕ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਇੱਕ ਔਰਤ ਨੂੰ ਜਖਮੀ ਕਰ ਦਿੱਤਾ ਸੀ।
- HBD Parineeti Chopra: ਅੱਜ ਹੈ ਪਰਿਣੀਤੀ ਚੋਪੜਾ ਦਾ ਜਨਮਦਿਨ, ਕੁਝ ਇਸ ਅਦਾਜ਼ 'ਚ ਪ੍ਰਿਅੰਕਾ ਚੋਪੜਾ ਨੇ ਦਿੱਤੀ ਜਨਮਦਿਨ ਦੀ ਵਧਾਈ
- Singer Singga: ਪੰਜਾਬੀ ਗਾਇਕ ਸਿੰਗਾ ਨੇ ਇੱਕ ਦਿਨ 'ਚ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ 185 ਪੋਸਟਾਂ, ਪ੍ਰਸ਼ੰਸਕ ਹੋਏ ਹੈਰਾਨ
- Tiger 3: ਜਦੋਂ ਕੈਟਰੀਨਾ ਕੈਫ ਨੇ ਸਾਂਝੀਆਂ ਕੀਤੀਆਂ ਹੌਟ ਫੋਟੋਆਂ, ਤਾਂ ਸਲਮਾਨ ਖਾਨ ਨੇ ਦਿੱਤਾ ਇਹ ਰਿਐਕਸ਼ਨ
ਦਲੀਪ ਤਾਹਿਲ ਨੇ ਭੱਜਣ ਦੀ ਕੀਤੀ ਸੀ ਕੋਸ਼ਿਸ਼: ਮੀਡੀਆ ਰਿਪੋਰਟਸ ਅਨੁਸਾਰ, ਹਾਦਸੇ ਤੋਂ ਬਾਅਦ ਅਦਾਕਾਰ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਗਣੇਸ਼ ਵਿਸਰਜਣ ਕਾਰਨ ਲੱਗੇ ਟ੍ਰੈਫਿਕ 'ਚ ਫਸ ਗਏ। ਯਾਤਰੀਆਂ ਨੇ ਦਲੀਪ ਤਾਹਿਲ ਦੀ ਕਾਰ ਨੂੰ ਫੜ ਲਿਆ। ਅਜਿਹੇ 'ਚ ਕਿਹਾ ਜਾਂਦਾ ਹੈ ਕਿ ਉਹ ਲੜਨ ਲੱਗੇ। ਪੁਲਿਸ ਨੂੰ ਬੁਲਾਉਣ ਤੋਂ ਬਾਅਦ ਦਲੀਪ ਨੂੰ ਹਿਰਾਸਤ 'ਚ ਲੈ ਲਿਆ ਗਿਆ। ਅਦਾਕਾਰ ਦਲੀਪ ਤਾਹਿਲ ਨੇ ਬਾਜ਼ੀਗਰ, ਰਾਜਾ, ਹਮ ਹੈ ਰਾਹੀ ਪਿਆਰ ਕੇ ਅਤੇ ਕਿਆਮਤ ਤੋਂ ਕਿਆਮਤ ਤੱਕ ਅਤੇ ਕਈ ਹੋਰ ਫਿਲਮਾਂ 'ਚ ਕੰਮ ਕੀਤਾ ਹੈ।