ਚੰਡੀਗੜ੍ਹ: ਪੰਜਾਬੀ ਕਾਮੇਡੀ ਫਿਲਮਾਂ ਦੇ ਖੇਤਰ ਵਿੱਚ ਬਤੌਰ ਅਦਾਕਾਰ ਅਤੇ ਨਿਰਮਾਣਕਾਰ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਗੁਰਚੇਤ ਚਿੱਤਰਕਾਰ, ਜਿੰਨ੍ਹਾਂ ਵੱਲੋਂ ਇਸ ਨਵੇਂ ਵਰ੍ਹੇ ਦੇ ਆਗਾਜ਼ ਨੂੰ ਹੋਰ ਖੂਬਸੂਰਤ ਰੰਗ ਦਿੰਦਿਆਂ ਆਪਣੀਆਂ ਤਿੰਨ ਨਵੀਆਂ ਫਿਲਮਾਂ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਆਪਣੇ ਸ਼ੂਟਿੰਗਜ਼ ਪੜਾਵਾਂ ਵੱਲ ਵਧਣ ਜਾ ਰਹੀਆਂ ਹਨ।
'ਫੈਮਲੀ ਪ੍ਰੋਡੋਕਸ਼ਨ' ਦੇ ਬੈਨਰਜ਼ ਅਧੀਨ ਬਣਾਈਆਂ ਜਾ ਰਹੀਆਂ ਇੰਨ੍ਹਾਂ ਪੰਜਾਬੀ ਫੀਚਰ ਫਿਲਮਾਂ ਵਿੱਚ 'ਨਾਨਕੇ', 'ਪੇਂਡੂ ਨੀ ਦਿਲਾਂ ਦੇ ਮਾੜੇ' ਅਤੇ 'ਲਾਣੇਦਾਰ' ਸ਼ਾਮਿਲ ਹਨ, ਜਿੰਨਾਂ ਦਾ ਨਿਰਦੇਸ਼ਨ ਪਾਲੀਵੁੱਡ ਵਿੱਚ ਨਵੀਂ ਸਿਨੇਮਾ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਬਿਕਰਮ ਗਿੱਲ ਦੁਆਰਾ ਕੀਤਾ ਜਾਵੇਗਾ।
ਹਾਲ ਹੀ ਵਿੱਚ ਸਾਹਮਣੇ ਆਏ 'ਨਜ਼ਾਰਾ ਸਿੰਘ ਅੜਬ ਪਰਾਉਣਾਂ', 'ਤਮਾਸ਼ਾ', 'ਗਦਰ 1947' ਆਦਿ ਜਿਹੇ ਆਪਣੇ ਕਈ ਮਿਆਰੀ ਅਤੇ ਅਰਥ-ਭਰਪੂਰ ਪ੍ਰੋਜੈਕਟਾਂ ਦੁਆਰਾ ਲਗਾਤਾਰ ਚਰਚਾ ਦਾ ਕੇਂਦਰ ਬਿੰਦੂ ਬਣਦੇ ਆ ਰਹੇ ਹਨ ਅਦਾਕਾਰ ਗੁਰਚੇਤ ਚਿੱਤਰਕਾਰ, ਜੋ ਇੰਨੀਂ ਦਿਨੀਂ ਵੀ ਕਈ ਫਿਲਮੀ ਪ੍ਰੋਜੈਕਟਸ ਦਾ ਹਿੱਸਾ ਬਣੇ ਨਜ਼ਰੀ ਆ ਰਹੇ ਹਨ।
ਜਿੰਨਾਂ ਦੇ ਨਾਲ ਹੀ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਦੁਆਰਾ ਬਣਾਈਆਂ ਜਾ ਰਹੀਆਂ ਮੰਨੋਰੰਜਕ ਫਿਲਮਾਂ ਨੂੰ ਵੀ ਹੋਰ ਨਵੇਂ ਅਯਾਮ ਦੇਣ ਲਈ ਉਹ ਬਰਾਬਰਤਾ ਨਾਲ ਆਪਣੀਆਂ ਜਿੰਮੇਵਾਰੀਆਂ ਸਫਲਤਾਪੂਰਵਕ ਨਿਭਾਅ ਰਹੇ ਹਨ, ਜਿੰਨਾਂ ਦੀ ਜਾਰੀ ਇੰਨਾਂ ਯਤਨਾਂ ਦੀ ਲੜੀ ਦੇ ਤੌਰ 'ਤੇ ਹੀ ਸਾਹਮਣੇ ਆਉਣ ਜਾ ਰਹੀਆਂ ਹਨ ਉਕਤ ਫਿਲਮਾਂ, ਜਿੰਨਾਂ ਦੀ ਸਟਾਰ ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆਂ ਸੰਬੰਧੀ ਰਸਮੀ ਐਲਾਨ ਅਗਲੇ ਦਿਨੀਂ ਕੀਤਾ ਜਾਵੇਗਾ।
- Gurchet Chitarkar: ਕੈਨੇਡਾ ’ਚ ਪਹਿਲੀ ਵਾਰ ਸਟੇਜ ਸ਼ੋਅ ਦੀ ਪੇਸ਼ਕਾਰੀ ਕਰਨਗੇ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ, ਬ੍ਰਿਟਿਸ਼ ਕੋਲੰਬੀਆਂ ਦੇ ਵੱਖ-ਵੱਖ ਸ਼ਹਿਰਾਂ ’ਚ ਕਰਨਗੇ ਲਾਈਵ ਸ਼ੋਅ
- Gurchet Chitarkar Film Tamasha: 'ਤਮਾਸ਼ਾ' ਨਾਲ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਂਦੇ ਨਜ਼ਰ ਆਉਣਗੇ ਗੁਰਚੇਤ ਚਿੱਤਰਕਾਰ, ਫਿਲਮ ਜਲਦ ਹੋਵੇਗੀ ਰਿਲੀਜ਼
- ਆਉਣ ਵਾਲੀ ਫਿਲਮ 'ਮੁੰਡਾ ਰੌਕਸਟਾਰ' ਦਾ ਪ੍ਰਭਾਵੀ ਹਿੱਸਾ ਬਣੇ ਕਾਮੇਡੀਅਨ ਗੁਰਚੇਤ ਚਿੱਤਰਕਾਰ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
ਫਿਲਮਾਂ ਦੇ ਨਾਲ-ਨਾਲ ਅੰਤਰਾਸ਼ਟਰੀ ਪੱਧਰ 'ਤੇ ਵੀ ਆਪਣੀਆਂ ਉਮਦਾ ਕਲਾਵਾਂ ਦਾ ਵੱਧ ਚੜ੍ਹ ਕੇ ਇਜ਼ਹਾਰ ਕਰਵਾ ਰਹੇ ਹਨ ਇਹ ਬੇਹਤਰੀਨ ਅਦਾਕਾਰ, ਜਿੰਨਾਂ ਵੱਲੋਂ ਹਾਲੀਆ ਦਿਨੀਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੇਡੇ ਗਏ ਉਨਾਂ ਦੇ ਮਸ਼ਹੂਰ ਨਾਟਕ 'ਚੱਲ ਪਿੰਡ ਨੂੰ ਮੁੜ ਚੱਲੀਏ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ, ਜਿਸ ਨਾਲ ਉਤਸ਼ਾਹਿਤ ਹੋਏ ਇਹ ਬਹੁ-ਆਯਾਮੀ ਕਲਾਕਾਰ ਆਉਣ ਵਾਲੇ ਦਿਨਾਂ ਵੀ ਕਈ ਵੱਡੇ ਵਿਦੇਸ਼ੀ ਸ਼ੋਅਜ਼ ਕਰਨ ਦੀਆਂ ਤਿਆਰੀਆਂ ਨੂੰ ਅੱਜਕੱਲ੍ਹ ਆਖਰੀ ਛੋਹਾਂ ਦੇ ਰਹੇ ਹਨ।
ਇਸ ਤੋਂ ਇਲਾਵਾ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮੁੰਡਾ ਰੌਕਸਟਾਰ' ਵਿੱਚ ਵੀ ਉਹ ਨਿਭਾਏ ਆਪਣੇ ਪ੍ਰਭਾਵਸ਼ਾਲੀ ਕਿਰਦਾਰ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।