ETV Bharat / entertainment

ਕਾਮੇਡੀਅਨ ਭਾਰਤੀ ਨੇ ਵਿਵਾਦਿਤ ਟਿੱਪਣੀ 'ਤੇ ਮੰਗੀ ਮਾਫ਼ੀ, ਵੀਡੀਓ ਦੇਖੋ!

ਵਿਵਾਦਿਤ ਟਿੱਪਣੀ 'ਤੇ ਭਾਰਤੀ ਨੇ ਮਾਫ਼ੀ ਮੰਗ ਲਈ ਹੈ, ਜਾਣੋ! ਪੂਰਾ ਮਾਮਲਾ...

ਕਾਮੇਡੀਅਨ ਭਾਰਤੀ ਨੇ ਵਿਵਾਦਿਤ ਟਿੱਪਣੀ 'ਤੇ ਮੰਗੀ ਮਾਫ਼ੀ, ਵੀਡੀਓ ਦੇਖੋ!
ਕਾਮੇਡੀਅਨ ਭਾਰਤੀ ਨੇ ਵਿਵਾਦਿਤ ਟਿੱਪਣੀ 'ਤੇ ਮੰਗੀ ਮਾਫ਼ੀ, ਵੀਡੀਓ ਦੇਖੋ!
author img

By

Published : May 16, 2022, 4:24 PM IST

Updated : May 16, 2022, 4:50 PM IST

ਹੈਦਰਾਬਾਦ: ਕਾਮੇਡੀਅਨ ਭਾਰਤੀ ਵਿਵਾਦਾਂ 'ਚ ਫਸ ਚੁੱਕੀ ਹੈ ਕਿਉਂਕਿ ਉਸਨੇ ਬੀਤੇ ਸਮੇਂ ਦੌਰਾਨ ਦਾੜ੍ਹੀ ਮੁੱਛਾਂ 'ਤੇ ਵਿਵਾਦਿਤ ਟਿੱਪਣੀ ਕੀਤੀ ਸੀ। ਹਾਲਾਂਕਿ ਉਨ੍ਹਾਂ ਦੀ ਇਹ ਟਿੱਪਣੀ ਮਜ਼ਾਕ ਸੀ ਪਰ ਟਵਿੱਟਰ 'ਤੇ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਭਾਰਤੀ ਦੇ ਬਿਆਨ ਨੂੰ ਇਤਰਾਜ਼ਯੋਗ ਦੱਸਦੇ ਹੋਏ ਲੋਕਾਂ ਨੇ ਉਨ੍ਹਾਂ ਨੂੰ ਇੱਜ਼ਤ 'ਚ ਰਹਿਣ ਲਈ ਕਿਹਾ। ਹੁਣ ਉਹ ਟਵਿੱਟਰ 'ਤੇ ਜ਼ਬਰਦਸਤ ਟ੍ਰੋਲ ਹੋ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਭਾਰਤੀ ਨੇ ਅੱਜ ਸੋਮਵਾਰ ਨੂੰ ਇੱਕ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ 'ਮੈਂ ਕਾਮੇਡੀ ਕਰਦੀ ਹਾਂ ਲੋਕਾਂ ਨੂੰ ਖੁਸ਼ ਕਰਨ ਲਈ। ਨਾ ਕਿ ਕਿਸੇ ਦਾ ਦਿਲ ਦੁਖਾਉਣ ਲਈ। ਜੇਕਰ ਮੇਰੀ ਕਿਸੇ ਗੱਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਤਾਂ ਮੈਂ ਮਾਫ਼ੀ ਮੰਗਦੀ ਹਾਂ।'

ਆਖੀਰ ਕੀ ਕਿਹਾ ਸੀ ਭਾਰਤੀ ਨੇ: ਭਾਰਤੀ ਨੇ ਟੀਵੀ ਸ਼ੋਅ ਦੌਰਾਨ ਕਿਹਾ ਕਿ ਦਾੜ੍ਹੀ ਅਤੇ ਮੁੱਛਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ। ਦੁੱਧ ਪੀਣ ਦੇ ਬਾਅਦ ਦਾੜ੍ਹੀ ਨੂੰ ਮੂੰਹ ਵਿੱਚ ਪਾਓ ਤਾਂ ਸੇਵੀਆਂ ਦਾ ਟੇਸਟ ਆਉਂਦਾ ਹੈ। ਫਿਰ ਵੀ ਉਹ ਨਹੀਂ ਰੁਕੀ। ਉਸ ਨੇ ਦੱਸਿਆ ਕਿ ਉਸ ਦੀਆਂ ਕਈ ਸਹੇਲੀਆਂ ਦੇ ਵਿਆਹ ਹੋ ਚੁੱਕੇ ਹਨ ਅਤੇ ਉਹ ਹੁਣ ਦਾੜ੍ਹੀ ਅਤੇ ਮੁੱਛਾਂ ਵਿੱਚੋਂ ਜੂੰਆਂ ਹਟਾਉਣ ਵਿੱਚ ਰੁੱਝੀਆਂ ਰਹਿੰਦੀਆਂ ਹਨ। ਇਸ ਸ਼ਬਦਾਵਲੀ 'ਤੇ ਉਹ ਟ੍ਰੋਲ ਹੋ ਰਹੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਖੁਦ ਅੰਮ੍ਰਿਤਸਰ, ਪੰਜਾਬ ਵਿੱਚ ਜੰਮੀ-ਪਲੀ ਹੈ ਅਤੇ ਉਹ ਅਜਿਹਾ ਕਹਿ ਰਹੀ ਹੈ। ਉਨ੍ਹਾਂ ਦੇ ਇਸ ਮਜ਼ਾਕ ਤੋਂ ਬਾਅਦ ਸਿੱਖਾਂ 'ਚ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਕਰਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ।

ਇਹ ਵੀ ਪੜ੍ਹੋ:ਟਵਿੱਟਰ 'ਤੇ ਕਾਮੇਡੀਅਨ ਭਾਰਤੀ ਦਾ ਵਿਰੋਧ: ਸ਼ੋਅ ਦੌਰਾਨ ਦਾੜ੍ਹੀ-ਮੁੱਛ ਦਾ ਉਡਾਇਆ ਮਜ਼ਾਕ

Last Updated : May 16, 2022, 4:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.