ETV Bharat / entertainment

ਮੁਸੀਬਤ 'ਚ ਫਸੀ ਸਮ੍ਰਿਤੀ ਇਰਾਨੀ ਦੀ ਬੇਟੀ, ਮ੍ਰਿਤਕ ਦੇ ਨਾਂ 'ਤੇ ਚਲਾ ਰਹੀ ਸੀ ਰੈਸਟੋਰੈਂਟ...ਨੋਟਿਸ ਜਾਰੀ

author img

By

Published : Jul 23, 2022, 1:33 PM IST

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਬੇਟੀ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਉਸ 'ਤੇ ਗੈਰ-ਕਾਨੂੰਨੀ ਢੰਗ ਨਾਲ ਬਾਰ ਚਲਾਉਣ ਦਾ ਦੋਸ਼ ਹੈ।

ਮੁਸੀਬਤ 'ਚ ਫਸੀ ਸਮ੍ਰਿਤੀ ਇਰਾਨੀ ਦੀ ਬੇਟੀ, ਮ੍ਰਿਤਕ ਦੇ ਨਾਂ 'ਤੇ ਚਲਾ ਰਹੀ ਸੀ ਰੈਸਟੋਰੈਂਟ...ਨੋਟਿਸ ਜਾਰੀ
ਮੁਸੀਬਤ 'ਚ ਫਸੀ ਸਮ੍ਰਿਤੀ ਇਰਾਨੀ ਦੀ ਬੇਟੀ, ਮ੍ਰਿਤਕ ਦੇ ਨਾਂ 'ਤੇ ਚਲਾ ਰਹੀ ਸੀ ਰੈਸਟੋਰੈਂਟ...ਨੋਟਿਸ ਜਾਰੀ

ਹੈਦਰਾਬਾਦ: ਕੇਂਦਰੀ ਮੰਤਰੀ ਅਤੇ ਸਾਬਕਾ ਅਦਾਕਾਰਾ ਸਮ੍ਰਿਤੀ ਇਰਾਨੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਇਸ ਵਾਰ ਅਦਾਕਾਰਾ ਆਪਣੇ ਕੰਮ ਕਰਕੇ ਨਹੀਂ ਸਗੋਂ ਆਪਣੀ ਬੇਟੀ ਜੋਸ਼ ਇਰਾਨੀ ਲਈ ਸੁਰਖੀਆਂ ਵਿੱਚ ਆਈ ਹੈ। ਦਰਅਸਲ ਸਮ੍ਰਿਤੀ ਦੀ ਬੇਟੀ ਗੋਆ ਵਿੱਚ ਸਿਲੀ ਸੋਲ ਨਾਮ ਦਾ ਇੱਕ ਕੈਫੇ ਬਾਰ (ਰੈਸਟੋਰੈਂਟ) ਚਲਾਉਂਦੀ ਹੈ। ਆਬਕਾਰੀ ਕਮਿਸ਼ਨਰ ਨੇ ਕੈਫੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਬਾਰ ਚਲਾਉਣ ਲਈ ਨੋਟਿਸ ਚਿਪਕਾਇਆ ਹੈ। ਕੈਫੇ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਜਿਸ ਵਿਅਕਤੀ ਦੇ ਨਾਮ 'ਤੇ ਇਹ ਬਾਰ ਚਲਾਇਆ ਜਾ ਰਿਹਾ ਹੈ, ਉਸ ਦੀ ਪਿਛਲੇ ਸਾਲ (2021) ਵਿੱਚ ਮੌਤ ਹੋ ਗਈ ਹੈ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿਛਲੇ ਮਹੀਨੇ ਹੀ ਬਾਰ ਦੇ ਲਾਇਸੈਂਸ ਦਾ ਨਵੀਨੀਕਰਨ ਹੋਇਆ ਸੀ। ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਰਜ਼ੀ ਵਿੱਚ ਲਾਇਸੈਂਸ ਧਾਰਕ ਦੇ ਨਹੀਂ ਬਲਕਿ ਕਿਸੇ ਹੋਰ ਵਿਅਕਤੀ ਦੇ ਦਸਤਖਤ ਪਾਏ ਗਏ ਹਨ। ਅਜਿਹੇ 'ਚ ਧੀ ਸਮ੍ਰਿਤੀ 'ਤੇ ਲਾਇਸੈਂਸ ਲਈ ਧੋਖਾਧੜੀ ਅਤੇ ਦਸਤਾਵੇਜ਼ਾਂ 'ਚ ਹੇਰਾਫੇਰੀ ਦੇ ਦੋਸ਼ ਲੱਗੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਪੂਰੇ ਮਾਮਲੇ ਦੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਤੁਹਾਨੂੰ ਦੱਸ ਦੇਈਏ ਲਾਇਸੈਂਸ ਨਵਿਆਉਣ ਦੀ ਅਰਜ਼ੀ 22 ਜੂਨ 2022 ਨੂੰ ਐਂਥਨੀ ਡੀਗਾਮ ਨਾਮ ਨਾਲ ਦਿੱਤੀ ਗਈ ਸੀ, ਜਦੋਂ ਕਿ ਰਿਕਾਰਡ ਦੇ ਅਨੁਸਾਰ ਇਸ ਵਿਅਕਤੀ ਦੀ ਮੌਤ ਮਈ 2021 ਵਿੱਚ ਹੋਈ ਹੈ।

ਮੀਡੀਆ ਮੁਤਾਬਕ ਸ਼ਿਕਾਇਤਕਰਤਾ ਵਕੀਲ ਰੋਡਰਿਗਜ਼ ਨੇ ਆਰਟੀਆਈ ਰਾਹੀਂ ਇਸ ਮਾਮਲੇ ਵਿੱਚ ਦਸਤਾਵੇਜ਼ ਜਾਰੀ ਕੀਤੇ ਹਨ। ਵਕੀਲ ਦਾ ਕਹਿਣਾ ਹੈ ਕਿ ਮੰਤਰੀ ਦੀ ਧੀ ਅਤੇ ਪਰਿਵਾਰ ਵੱਲੋਂ ਆਬਕਾਰੀ ਅਧਿਕਾਰੀ ਅਤੇ ਸਥਾਨਕ ਪੰਚਾਇਤ ਨਾਲ ਮਿਲ ਕੇ ਕੀਤੀ ਗਈ ਧਾਂਦਲੀ ਦਾ ਸਾਰਿਆਂ ਦੇ ਸਾਹਮਣੇ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ। ਵਕੀਲ ਦਾ ਕਹਿਣਾ ਹੈ ਕਿ ਆਬਕਾਰੀ ਨਿਯਮਾਂ ਮੁਤਾਬਕ ਬਾਰ ਜਾਂ ਰੈਸਟੋਰੈਂਟ ਦੇ ਮਾਲਕ ਨੂੰ ਹੀ ਬਾਰ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਮੰਤਰੀ ਅਤੇ ਸਾਬਕਾ ਅਦਾਕਾਰਾ ਸਮ੍ਰਿਤੀ ਇਰਾਨੀ ਦੋ ਬੱਚਿਆਂ (ਜੋਹਰ ਅਤੇ ਜੋਸ਼) ਦੀ ਮਾਂ ਹੈ। ਹਾਲ ਹੀ 'ਚ ਸਮ੍ਰਿਤੀ ਦੇ ਬੇਟੇ ਜੌਹਰ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਇਸ ਦੇ ਨਾਲ ਹੀ ਸਮ੍ਰਿਤੀ ਨੇ ਬੇਟੇ ਦੇ ਕਨਵੋਕੇਸ਼ਨ ਸਮਾਰੋਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਸਮ੍ਰਿਤੀ ਦੇ ਛੋਟੇ ਪਰਦੇ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਟੀਵੀ ਕੁਈਨ ਏਕਤਾ ਕਪੂਰ ਦੇ ਸੀਰੀਅਲ ' ਸਾਸ ਭੀ ਕਭੀ ਬਹੂ ਥੀ' ਵਿੱਚ ਤੁਲਸੀ ਦੀ ਭੂਮਿਕਾ ਨਿਭਾ ਕੇ ਘਰ-ਘਰ ਪ੍ਰਸਿੱਧ ਹੋ ਗਈ ਸੀ।

ਇਹ ਵੀ ਪੜ੍ਹੋ:ਧਮਕੀ ਤੋਂ ਬਾਅਦ ਸਲਮਾਨ ਖਾਨ ਨੇ ਬੰਦੂਕ ਦੇ ਲਾਇਸੈਂਸ ਲਈ ਕੀਤਾ ਅਪਲਾਈ, ਅਦਾਕਾਰ ਦੀ ਜਾਨ ਨੂੰ ਖਤਰਾ?

ETV Bharat Logo

Copyright © 2024 Ushodaya Enterprises Pvt. Ltd., All Rights Reserved.