ਹੈਦਰਾਬਾਦ: ਗੂਗਲ ਇੰਡੀਆ ਨੇ ਬੁੱਧਵਾਰ ਨੂੰ 'ਈਅਰ ਇਨ ਸਰਚ 2022' ਦੇ ਨਤੀਜਿਆਂ ਵਿੱਚ ਸਭ ਤੋਂ ਵੱਧ ਖੋਜੇ ਗਏ ਸਵਾਲਾਂ, ਘਟਨਾਵਾਂ, ਸ਼ਖਸੀਅਤਾਂ ਅਤੇ ਹੋਰ ਬਹੁਤ ਕੁਝ ਦਾ ਖੁਲਾਸਾ ਕੀਤਾ, ਜਿਸ ਵਿੱਚ ਰਣਬੀਰ ਕਪੂਰ-ਆਲੀਆ ਭੱਟ ਸਟਾਰਰ 'ਬ੍ਰਹਮਾਸਤਰ' ਦੇਸ਼ ਵਿੱਚ ਸਭ ਤੋਂ ਵੱਧ ਖੋਜੀ ਗਈ ਫਿਲਮ ਸੀ।
- ਬ੍ਰਹਮਾਸਤਰ: 9 ਸਤੰਬਰ 2022 ਨੂੰ ਰਿਲੀਜ਼ ਹੋਈ ਆਲੀਆ ਭੱਟ ਅਤੇ ਰਣਬੀਰ ਕਪੂਰ ਸਟਾਰਰ ਫਿਲਮ 'ਬ੍ਰਹਮਾਸਤਰ' ਭਾਰਤ 'ਚ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਫਿਲਮ ਹੈ, ਜਦੋਂ ਕਿ ਫਿਲਮ ਨੂੰ ਇਸਦੀ ਕਹਾਣੀ ਅਤੇ ਸੰਵਾਦਾਂ ਲਈ ਆਲੋਚਕਾਂ ਤੋਂ ਮਿਸ਼ਰਤ ਸਮੀਖਿਆਵਾਂ ਪ੍ਰਾਪਤ ਹੋਈਆਂ ਸਨ।
- ਕੇਜੀਐੱਫ ਚੈਪਟਰ 2: ਸਾਊਥ ਦੇ ਦਮਦਾਰ ਅਦਾਕਾਰ ਯਸ਼ ਸਟਾਰਰ ਫਿਲਮ ਕੇਜੀਐੱਫ 2 ਭਾਰਤ 'ਚ ਗੂਗਲ 'ਤੇ ਦੂਜੀ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਫਿਲਮ ਹੈ, ਫਿਲਮ 14 ਅਪ੍ਰੈਲ 2022 ਨੂੰ ਰਿਲੀਜ਼ ਹੋਈ ਸੀ, ਫਿਲਮ ਨੇ 1188 ਕਰੋੜ ਦੀ ਕਮਾਈ ਕੀਤੀ।
- ਦਿ ਕਸ਼ਮੀਰੀ ਫਾਇਲਜ਼: ਫਿਲਮਕਾਰ ਵਿਵੇਕ ਅਗਨੀਹੋਤਰੀ ਦੀ ਫਿਲਮ 'ਦਿ ਕਸ਼ਮੀਰ ਫਾਈਲਜ਼' ਭਾਰਤ 'ਚ ਗੂਗਲ 'ਤੇ ਸਭ ਤੋਂ ਜ਼ਿਆਦਾ ਤੀਜੀ ਸਰਚ ਕੀਤੀ ਜਾਣ ਵਾਲੀ ਫਿਲਮ ਹੈ, ਫਿਲਮ 11 ਮਾਰਚ 2022 ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ 'ਤੇ 250 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।
- ਆਰਆਰਆਰ: ਐੱਸ.ਐੱਸ. ਰਾਜਾਮੌਲੀ ਦੁਆਰਾ ਨਿਰਦੇਸ਼ਤ ਫਿਲਮ 'ਆਰਆਰਆਰ' ਨੇ ਬਾਕਸ ਆਫਿਸ ਉਤੇ ਤੂਫਾਨ ਲਿਆ ਦਿੱਤਾ ਸੀ, 24 ਮਾਰਚ 2022 ਨੂੰ ਰਿਲੀਜ਼ ਹੋਈ ਫਿਲਮ ਨੇ 1200 ਕਰੋੜ ਦੀ ਕਮਾਈ ਕੀਤੀ ਸੀ। ਇਹ ਫਿਲਮ ਗੂਗਲ 'ਤੇ ਸਭ ਤੋਂ ਜ਼ਿਆਦਾ ਚੌਥੀ ਸਰਚ ਕੀਤੀ ਜਾਣ ਵਾਲੀ ਫਿਲਮ ਹੈ।
- ਕਾਂਤਾਰਾ: 30 ਸਤੰਬਰ 2022 ਨੂੰ ਰਿਲੀਜ਼ ਹੋਈ ਦੱਖਣੀ ਅਦਾਕਾਰ ਰਿਸ਼ਭ ਸ਼ੈੱਟੀ ਸਟਾਰਰ ਕੰਨੜ ਫਿਲਮ 'ਕਾਂਤਾਰਾ ਭਾਰਤ 'ਚ ਗੂਗਲ 'ਤੇ ਪੰਜਵੀਂ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਫਿਲਮ ਹੈ। ਫਿਲਮ ਨੇ ਕਈ ਤਰ੍ਹਾਂ ਦੀ ਰਿਕਾਰਡ ਤੋੜੇ ਸਨ।
- ਪੁਸ਼ਪਾ: 17 ਦਸੰਬਰ 2021 ਨੂੰ ਰਿਲੀਜ਼ ਹੋਈ ਸਾਊਥ ਅਦਾਕਾਰ ਸਟਾਰਰ ਅੱਲੂ ਅਰਜੁਨ ਫਿਲਮ 'ਪੁਸ਼ਪਾ ਦਿ ਰਾਈਜ਼' ਭਾਰਤ 'ਚ ਗੂਗਲ 'ਤੇ ਛੇਵੀਂ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਫਿਲਮ ਹੈ। ਫਿਲਮ ਨੇ 350 ਤੋਂ ਵੱਧ ਕਰੋੜ ਦੀ ਕਮਾਈ ਕੀਤੀ ਸੀ।
- ਵਿਕਰਮ: ਵਿਕਰਮ 2022 ਦੀ ਭਾਰਤੀ ਤਮਿਲ ਭਾਸ਼ਾ ਦੀ ਐਕਸ਼ਨ ਥ੍ਰਿਲਰ ਫਿਲਮ ਹੈ, ਇਹ ਭਾਰਤ 'ਚ ਗੂਗਲ 'ਤੇ ਸੱਤਵੀਂ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਫਿਲਮ ਹੈ। ਫਿਲਮ ਨੇ 300 ਤੋਂ ਵੱਧ ਦੀ ਕਮਾਈ ਕੀਤੀ।
- ਲਾਲ ਸਿੰਘ ਚੱਢਾ: ਸੁਪਰਸਟਾਰ ਆਮਿਰ ਖਾਨ ਸਟਾਰਰ ਫਿਲਮ ਲਾਲ ਸਿੰਘ ਚੱਢਾ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੀ ਹੋਈ ਸੀ, ਫਿਲਮ ਜਿਆਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ, ਪਰ ਫਿਰ ਵੀ ਇਹ ਅੱਠਵੀਂ ਸਭ ਤੋਂ ਜਿਆਦਾ ਸਰਚ ਕਰਨ ਵਾਲੀ ਫਿਲਮ ਹੈ।
- ਦ੍ਰਿਸ਼ਯਮ-2: ਬਾਲੀਵੁੱਡ ਅਦਾਕਾਰ ਅਜੈ ਦੇਵਗਨ ਅਤੇ ਸਾਊਥ ਅਦਾਕਾਰਾ ਸ਼੍ਰੀਆ ਸਰਨ ਸਟਾਰਰ ਫਿਲਮ 'ਦ੍ਰਿਸ਼ਯਮ-2' ਨੇ ਭਾਰਤ 'ਚ ਗੂਗਲ 'ਤੇ ਨੌਵੀਂ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਫਿਲਮ ਹੈ। 18 ਨਵੰਬਰ 2022 ਨੂੰ ਰਿਲੀਜ਼ ਹੋਈ ਫਿਲਮ ਨੇ ਲਗਭਗ 200 ਤੋਂ ਵੱਧ ਦੀ ਕਮਾਈ ਕਰ ਲਈ ਹੈ।
- ਥੋਰ: ਲਵ ਐਂਡ ਥੰਡਰ: ਇਹ 2022 ਦੀ ਅਮਰੀਕੀ ਸੁਪਰਹੀਰੋ ਫਿਲਮ ਹੈ, ਜੋ ਮਾਰਵਲ ਕਾਮਿਕਸ 'ਤੇ ਅਧਾਰਤ ਹੈ। ਫਿਲਮ 6 ਜੁਲਾਈ 2022 ਨੂੰ ਰਿਲੀਜ਼ ਹੋਈ ਸੀ।
ਇਹ ਵੀ ਪੜ੍ਹੋ:ਸਾਰਾ ਅਲੀ ਖਾਨ ਦੀ ਨਵੀਂ ਫਿਲਮ 'ਮੈਟਰੋ ਇਨ ਦਿਨੋਂ' ਦਾ ਐਲਾਨ, ਪਹਿਲੀ ਵਾਰ ਇਸ ਅਦਾਕਾਰ ਨਾਲ ਕਰੇਗੀ ਕੰਮ