ETV Bharat / entertainment

Booo Main Dargi: ਰਿਲੀਜ਼ ਲਈ ਤਿਆਰ ਹੈ ਪੰਜਾਬੀ ਸਿਨੇਮਾ ਦੀ ਪਲੇਠੀ ਹੌਰਰ ਕਾਮੇਡੀ ਫਿਲਮ 'ਬੂ ਮੈਂ ਡਰਗੀ', ਲੀਡ ਭੂਮਿਕਾਵਾਂ ’ਚ ਨਜ਼ਰ ਆਉਣਗੇ ਰੌਸ਼ਨ ਪ੍ਰਿੰਸ-ਈਸ਼ਾ ਰਿਖੀ - ਕਾਮੇਡੀ ਫਿਲਮ ਬੂ ਮੈਂ ਡਰਗੀ

First Horror Comedy Film of Punjabi Cinema: ਪੰਜਾਬੀ ਸਿਨੇਮਾ ਦੀ ਪਲੇਠੀ ਹੌਰਰ ਕਾਮੇਡੀ ਫਿਲਮ 'ਬੂ ਮੈਂ ਡਰਗੀ' ਰਿਲੀਜ਼ ਲਈ ਤਿਆਰ ਹੈ, ਫਿਲਮ ਵਿੱਚ ਈਸ਼ਾ ਰਿਖੀ ਅਤੇ ਰੌਸ਼ਨ ਪ੍ਰਿੰਸ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

first horror comedy film of Punjabi cinema

author img

By ETV Bharat Punjabi Team

Published : Sep 19, 2023, 3:22 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਵਿਲੱਖਣਤਾ ਦੇ ਰੰਗਾਂ ਵਿਚ ਰੰਗ ਰਹੀਆਂ ਅਲਹਦਾ ਫਿਲਮਾਂ ਦੀ ਲੜ੍ਹੀ ਵਿਚ ਸ਼ੁਮਾਰ ਕਰਵਾਉਣ ਜਾ ਰਹੀ ਹੈ ਹੌਰਰ-ਕਾਮੇਡੀ ਫਿਲਮ ‘ਬੂ ਮੈਂ ਡਰਗੀ’, ਜਿਸ ਵਿਚ ਰੌਸ਼ਨ ਪ੍ਰਿੰਸ ਅਤੇ ਈਸ਼ਾ ਰਿਖੀ ਲੀਡ ਭੂਮਿਕਾਵਾਂ (Roshan Prince and Isha Rikhi) ਵਿਚ ਨਜ਼ਰ ਆਉਣਗੇ।

‘ਨੈਕਸਟ ਇਮੇਜ਼ ਇੰਟਰਨੈਸ਼ਨਲ’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇੇਸ਼ਨ ਪੰਜਾਬੀ ਸਿਨੇਮਾ ਦੇ ਉਭਰਦੇ ਅਤੇ ਹੋਣਹਾਰ ਨੌਜਵਾਨ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਇਸ ਤੋਂ ਪਹਿਲਾਂ ‘ਕੁੜਮਾਈ’, ‘ਤੂੰ ਮੇਰਾ ਕੀ ਲੱਗਦਾ’, ‘ਵਿਚ ਬੋਲੂਗਾਂ ਤੇਰੇ’ ਆਦਿ ਜਿਹੀਆਂ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਦਾ ਨਿਰਦੇਸ਼ਨ ਕੀਤਾ ਜਾ ਚੁੱਕਾ ਹੈ।

ਇਸ ਤੋਂ ਇਲਾਵਾ ਉਨਾਂ ਵੱਲੋਂ ਡਾਇਰੈਕਟ ਕੀਤੀ ਗਈ ਇਕ ਹੋਰ ਪੰਜਾਬੀ ਫਿਲਮ ‘ਵੇਖੀ ਜਾਂ ਛੇੜ੍ਹੀ ਨਾ’ ਵੀ ਮੁਕੰਮਲ ਹੋ ਚੁੱਕੀ ਹੈ। ਚੰਡੀਗੜ੍ਹ ਅਤੇ ਹਰਿਆਣਾ ਦੀ ਖ਼ੂਬਸੂਰਤ ਸੈਲਾਨੀਗਾਹ ਮੋਰਨੀ ਹਿੱਲਜ਼ ਵਿਖੇ ਸ਼ੂਟ ਕੀਤੀ ਗਈ ਉਕਤ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਫਿਲਮ ਦੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਨੇ ਦੱਸਿਆ ਕਿ ਉਨਾਂ ਦੀ ਟੀਮ ਵੱਲੋਂ ਪਹਿਲੀ ਵਾਰ ਕੁਝ ਵੱਖਰੀ ਤਰ੍ਹਾਂ ਦਾ ਅਤੇ ਸਨਸਨੀਖੇਜ਼-ਦਿਲਚਸਪ ਕੰਟੈਂਟ ਤਜ਼ਰਬਾ ਪੰਜਾਬੀ ਸਿਨੇਮਾ ਲਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਫਿਲਮ ਦਾ ਖਾਸ ਆਕਰਸ਼ਨ ਇਹ ਹੈ ਕਿ ਰੌਸ਼ਨ ਪ੍ਰਿੰਸ, ਯੋਗਰਾਜ ਸਿੰਘ, ਗੁਰਮੀਤ ਸਾਜਨ, ਨਿਸ਼ਾ ਬਾਨੋ, ਅਨੀਤਾ ਦੇਵਗਨ, ਹਾਰਬੀ ਸੰਘਾ, ਬੀ.ਐਨ ਸ਼ਰਮਾ, ਪ੍ਰਕਾਸ਼ ਗਾਧੂ ਆਦਿ ਜਿਹੇ ਮੰਨੇ ਪ੍ਰਮੰਨੇ ਕਲਾਕਾਰ ਇਸ ਵਿਚ ਪਹਿਲੀ ਵਾਰ ਲੀਕ ਤੋਂ ਹੱਟ ਕੇ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ, ਜਿੰਨ੍ਹਾਂ ਵੱਲੋਂ ਇਸ ਤਰ੍ਹਾਂ ਦੇ ਅਨੂਠੇ ਕਿਰਦਾਰ ਪਹਿਲਾਂ ਕਿਸੇ ਵੀ ਫਿਲਮ ਵਿਚ ਅਦਾ ਨਹੀਂ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਫਿਲਮ ਦਾ ਲੇਖਨ ਰਾਜੂ ਵਰਮਾ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਦੀ ਸਟਾਰ-ਕਾਸਟ ਵਿਚ ਸੋਨੀ ਨੰਦਾ, ਸੁੱਖੀ ਚਾਹਲ, ਵਿਜੇ ਟੰਡਨ, ਦਿਲਾਵਰ ਸੰਧੂ, ਸਤਵਿੰਦਰ ਕੌਰ, ਗੁਰਚੇਤ ਚਿੱਤਰਕਾਰ, ਅਨਮੋਲ ਵਰਮਾ, ਰਾਖੀ ਹੁੰਦਲ, ਜੱਗੀ ਧੂਰੀ, ਉਮੰਗ ਸ਼ਰਮਾ ਆਦਿ ਵਿਚ ਸ਼ਾਮਿਲ ਹਨ।

ਨਿਰਦੇਸ਼ਨ ਟੋਨੀ ਅਨੁਸਾਰ ਜਲਦ ਹੀ ਵਰਲਡਵਾਈਡ ਰਿਲੀਜ਼ (Booo Main Dargi release date) ਕੀਤੀ ਜਾ ਰਹੀ ਇਸ ਫਿਲਮ ਦਾ ਸੰਗੀਤ ਵੀ ਬਹੁਤ ਹੀ ਉਮਦਾ ਤਿਆਰ ਕੀਤਾ ਗਿਆ ਹੈ, ਜਿਸ ਸੰਬੰਧੀ ਗਾਣਿਆਂ ਨੂੰ ਰੌਸ਼ਨ ਪ੍ਰਿੰਸ, ਨਿੰਜਾ ਤੋਂ ਇਲਾਵਾ ਹੋਰ ਕਈ ਨਾਮੀ ਗਾਇਕਾ ਵੱਲੋਂ ਪਿੱਠਵਰਤੀ ਆਵਾਜ਼ਾਂ ਦਿੱਤੀਆਂ ਗਈਆਂ ਹਨ।

ਪੰਜਾਬੀ ਫਿਲਮ ਇੰਡਸਟਰੀ (Roshan Prince and Isha Rikhi) ਵਿਚ ਬਹੁਤ ਹੀ ਥੋੜੇ ਜਿਹੇ ਸਮੇਂ ਵਿਚ ਚੌਖੀ ਪਹਿਚਾਣ ਸਥਾਪਿਤ ਕਰ ਲੈਣ ਵਿਚ ਸਫ਼ਲ ਰਹੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਨੇ ਦੱਸਿਆ ਕਿ ਸੋਨੀ ਨੰਦਾ, ਕਰਮਜੀਤ ਥਿੰਦ, ਪਰਵਿੰਦਰ ਨੰਦਾ ਦੁਆਰਾ ਨਿਰਮਿਤ ਕੀਤੀ ਗਈ ਇਸ ਫਿਲਮ ਵਿਚ ਵੀ.ਐਫ਼.ਐਕਸ ਦਾ ਵੀ ਬਹੁਤ ਹੀ ਬੇਹਤਰੀਨ ਇਸਤੇਮਾਲ ਕੀਤਾ ਗਿਆ ਹੈ, ਜਿਸ ਅਧੀਨ ਪੰਜਾਬੀ ਸਿਨੇਮਾ ਲਈ ਪਹਿਲੀ ਵਾਰ ਦਰਸ਼ਕਾਂ ਨੂੰ ਕਾਫ਼ੀ ਕੁਝ ਨਿਵੇਕਲਾ ਵੇਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਨਿਰਮਾਣ ਪੜ੍ਹਾਅ ਤੋਂ ਹੀ ਦਰਸ਼ਕਾਂ ਲਈ ਉਤਸੁਕਤਾ ਦਾ ਕੇਂਦਰ-ਬਿੰਦੂ ਬਣੀ ਇਸ ਫਿਲਮ ਨੂੰ ਵਾਈਟ ਹਿੱਲ ਸਟੂਡਿਓਜ਼ ਵੱਲੋਂ ਦੇਸ਼, ਵਿਦੇਸ਼ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.