ETV Bharat / entertainment

Shahid Kapoor: ਸਿਰ 'ਤੇ ਪੱਗ ਬੰਨ ਕੇ ਸ਼ਾਹਿਦ ਕਪੂਰ ਨੇ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਪ੍ਰਸ਼ੰਸਕ ਬੋਲੇ-'ਕਿਸ ਦੇ ਵਿਆਹ 'ਚ ਜਾ ਰਹੇ ਹੋ' - ਸਟਾਰ ਸ਼ਾਹਿਦ ਕਪੂਰ

Shahid Kapoor Wears Turban: ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਅਦਾਕਾਰ ਨੇ ਪੱਗ ਬੰਨ੍ਹੀ ਹੋਈ ਹੈ। ਇਹਨਾਂ ਤਸਵੀਰਾਂ ਵਿੱਚ ਸ਼ਾਹਿਦ ਦੇ ਪਿਤਾ ਪੰਕਜ ਵੀ ਨਜ਼ਰ ਆ ਰਹੇ ਹਨ।

Shahid Kapoor
Shahid Kapoor
author img

By ETV Bharat Punjabi Team

Published : Aug 29, 2023, 4:42 PM IST

ਮੁੰਬਈ: ਬਾਲੀਵੁੱਡ ਦੇ ਖੂਬਸੂਰਤ ਸਿਤਾਰੇ ਕਦੇ ਵੀ ਸੁਰਖ਼ੀਆਂ ਵਿੱਚ ਆਉਣ ਦਾ ਮੌਕਾ ਨਹੀਂ ਛੱਡਦੇ, ਜਦੋਂ ਵੀ ਉਹਨਾਂ ਨੂੰ ਸਮਾਂ ਲੱਗਦਾ ਹੈ ਤਾਂ ਉਹ ਸ਼ੋਸਲ ਮੀਡੀਆ ਉਤੇ ਆ ਕੇ ਚਰਚਾ ਵਿੱਚ ਆ ਜਾਂਦੇ ਹਨ। ਇਸੇ ਤਰ੍ਹਾਂ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਅਦਾਕਾਰ ਨੇ ਸਿਰ ਉਤੇ ਪੱਗ ਬੰਨ੍ਹੀ ਹੋਈ ਹੈ। ਇਸ ਦੇ ਨਾਲ ਹੀ ਅਦਾਕਾਰ ਦੇ ਪਿਤਾ ਪੰਕਜ ਵੀ ਨਜ਼ਰ ਆ ਰਹੇ ਹਨ, ਉਹਨਾਂ ਨੇ ਵੀ ਸਿਰ ਉਤੇ ਪੱਗ ਹੀ ਬੰਨ੍ਹੀ ਹੋਈ ਹੈ। ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸ਼ਾਹਿਦ ਨੇ ਲਿਖਿਆ ਹੈ, 'ਡੈਡ ਹਮੇਸ਼ਾ ਕਹਿੰਦੇ ਆ ਵੀ ਜਦੋਂ ਵੀ ਆਪਣੇ ਘਰੇ ਵਿਆਹ ਹੋਣਾ ਤਾਂ ਆਪਾਂ ਪੱਗ ਬੰਨ੍ਹਾਂਗੇ।'

ਪੱਗ ਬੰਨਣ ਦਾ ਕਾਰਨ: ਸ਼ਾਹਿਦ ਕਪੂਰ ਨੇ ਇਸ ਤਰ੍ਹਾਂ ਦੀ ਪੱਗ ਬੰਨ ਕੇ ਪ੍ਰਸ਼ੰਸਕਾਂ ਨੂੰ ਉਲਝਣ ਵਿੱਚ ਪਾ ਦਿੱਤਾ ਹੈ, ਉਹ ਸੋਚ ਰਹੇ ਹਨ ਕਿ ਅਦਾਕਾਰ ਕਿਸੇ ਦੇ ਵਿਆਹ ਉਤੇ ਜਾ ਰਿਹਾ ਹੈ ਜਾਂ ਫਿਰ ਕੋਈ ਨਵੀਂ ਫਿਲਮ ਆ ਰਹੀ ਹੈ। ਇਸ ਸਮੇਂ ਅਸੀਂ ਸਿਰਫ਼ ਅੰਦਾਜ਼ਾਂ ਹੀ ਲਾ ਸਕਦੇ ਹਾਂ ਕਿ ਉਹਨਾਂ ਦੇ ਪਰਿਵਾਰ ਵਿੱਚ ਕਿਸੇ ਦਾ ਵਿਆਹ ਹੈ। ਇਸ ਲਈ ਸ਼ਾਹਿਦ ਕਪੂਰ ਨੇ ਪੀਲੇ ਰੰਗ ਦੀ ਪੱਗ ਬੰਨੀ ਹੋਈ ਹੈ। ਜੋ ਅਦਾਕਾਰ ਉਤੇ ਕਾਫੀ ਚੱਜ ਰਹੀ ਹੈ।

ਫੈਨਜ਼ ਨੇ ਕੀਤੇ ਮਜ਼ੇਦਾਰ ਕਮੈਂਟਸ: ਸ਼ਾਹਿਦ ਕਪੂਰ ਨੇ ਜੋ ਫੋਟੋਆਂ ਆਪਣੇ ਸ਼ੋਸਲ ਮੀਡੀਆ ਦੀ ਪ੍ਰੋਫਾਈਲ ਉਤੇ ਸਾਂਝੀਆਂ ਕੀਤੀਆਂ ਹਨ, ਉਹਨਾਂ ਨੂੰ ਦੇਖ ਕੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ 'ਸੱਜ-ਧੱਜ ਕੇ ਟਸ਼ਨ ਵਿੱਚ ਰਹਿਣਾ।' ਇੱਕ ਹੋਰ ਨੇ ਲਿਖਿਆ 'ਕੀ ਤੁਹਾਡੀ ਸਰਦਾਰ ਜੀ ਦੇ ਰੋਲ ਵਿੱਚ ਕੋਈ ਨਵੀਂ ਫਿਲਮ ਆ ਰਹੀ ਹੈ।' ਇੱਕ ਹੋਰ ਨੇ ਲਿਖਿਆ 'ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ।'

ਹੁਣ ਇਥੇ ਸ਼ਾਹਿਦ ਕਪੂਰ ਦੇ ਵਰਕਫੰਰਟ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪਿਛਲੀ ਵਾਰ ਫਿਲਮ 'ਬਲੱਡੀ ਡੈਡੀ' ਵਿੱਚ ਦੇਖਿਆ ਗਿਆ ਹੈ। ਇਹ ਦੇ ਨਾਲ ਹੀ ਕਪੂਰ ਦੀਆਂ ਆਉਣ ਵਾਲੀਆਂ ਫਿਲਮਾਂ 'ਬੁਲ' ਅਤੇ 'ਐਨ ਇੰਪਾਸੀਬਲ ਲਵ ਸਟੋਰੀ' ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.