ਫਰੀਦਕੋਟ: ਹਿੰਦੀ ਸਿਨੇਮਾਂ ਦੇ ਨਿਰਦੇਸ਼ਕਾਂ 'ਚ ਸ਼ੁਮਾਰ ਕਰਵਾਉਂਦੇ ਸੁਨੀਲ ਦਰਸ਼ਨ ਸਾਲ 2003 ਵਿਚ ਆਈ ਆਪਣੀ ਬਲਾਕ-ਬਾਸਟਰ ਫ਼ਿਲਮ ‘ਅੰਦਾਜ਼’ ਦਾ ਸੀਕਵਲ 2 ਬਣਾਉਣ ਜਾ ਰਹੇ ਹਨ, ਜਿਸ ਬਾਰੇ ਉਨਾਂ ਵੱਲੋਂ ਜਲਦ ਐਲਾਨ ਕੀਤਾ ਜਾਵੇਗਾ। ਸ੍ਰੀ ਕ੍ਰਿਸ਼ਨਾ ਇੰਟਰਨੈਸ਼ਨਲ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੇ ਪ੍ਰੀ ਪ੍ਰੋਡੋਕਸ਼ਨ ਦੀਆਂ ਤਿਆਰੀਆਂ ਜਾਰੀ ਹਨ।
ਫਿਲਮ ਅੰਦਾਜ਼ ਦਾ ਸੀਕਵਲ: ਇਸ ਸਬੰਧੀ ਗੱਲ ਕਰਦਿਆਂ ਬਾਲੀਵੁੱਡ ਨਿਰਦੇਸ਼ਕ ਸੁਨੀਲ ਦਰਸ਼ਨ ਦੱਸਦੇ ਹਨ ਕਿ ਫ਼ਿਲਮ ਦੀ ਕਾਸਟ ਅਤੇ ਹੋਰਨਾਂ ਪਹਿਲੂਆਂ ਦਾ ਢਾਂਚਾਂ ਮੁਕੰਮਲ ਕਰਨ ਲਈ ਅੱਜਕੱਲ੍ਹ ਉਹ ਅਤੇ ਉਨਾਂ ਦੀਆਂ ਕ੍ਰਿਏਟਿਵ ਟੀਮਾਂ ਪੂਰੀ ਮਿਹਨਤ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਦੇਸ਼, ਵਿਦੇਸ਼ ਵਿਚ ਫ਼ਿਲਮ ਅੰਦਾਜ਼ ਨੇ ਕਾਫ਼ੀ ਸਫ਼ਲਤਾ ਹਾਸਲ ਕੀਤੀ ਸੀ। ਇਸ ਲਈ ਹੁਣ ਇਸ ਫਿਲਮ ਦੇ ਸੀਕਵਲ 2 ਬਣਾਉਣ ਦੀਆਂ ਤਿਆਰੀਆਂ ਚਲ ਰਹੀਆਂ ਹਨ। ‘ਅੰਦਾਜ਼’ ਦਾ ਸੀਕਵਲ 2 ਬਣਾਉਣ ਲਈ ਸਕਰੀਨਪਲੇ ਤੋਂ ਇਲਾਵਾ ਇਸ ਦੇ ਗੀਤ-ਸੰਗੀਤ ਪੱਖਾਂ 'ਤੇ ਵੀ ਪੂਰਾ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਤਾਂ ਕਿ ਨੌਜਵਾਨਾਂ ਦੇ ਨਾਲ-ਨਾਲ ਇਹ ਫਿਲਮ ਹਰ ਵਰਗ ਦੇ ਦਰਸ਼ਕਾਂ ਨੂੰ ਭਰਪੂਰ ਮੰਨੋਰੰਜ਼ਨ ਦੇਣ ਵਿਚ ਸਫ਼ਲ ਰਹੇ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਸੀਕਵਲ ਵਿਚ ਪੰਜਾਬੀ ਸਿਨੇਮਾਂ ਨਾਲ ਸਬੰਧਤ ਕੁਝ ਅਦਾਕਾਰ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ।
- Mastaney Trailer Out: ਪੰਜਾਬੀ ਫਿਲਮ ਮਸਤਾਨੇ ਦਾ ਟ੍ਰੇਲਰ ਹੋਇਆ ਰਿਲੀਜ਼, ਤਰਸੇਮ ਜੱਸੜ ਅਤੇ ਸਿੰਮੀ ਚਾਹਲ ਇੱਕ ਵਾਰ ਫ਼ਿਰ ਇਕੱਠੇ ਆਉਣਗੇ ਨਜ਼ਰ
- Lambra Da Lana: ਪੰਜਾਬੀ ਫ਼ਿਲਮ ‘ਲੰਬੜਾਂ ਦਾ ਲਾਣਾ’ 'ਚ ਸਾਰਾ ਗੁਰਪਾਲ ਦੇ ਪਿਤਾ ਦਾ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ ਅਦਾਕਾਰ ਰਤਨ ਔਲਖ
- Film Sangrand: ਲੇਖ਼ਕ ਇੰਦਰਪਾਲ ਸਿੰਘ ਬਤੌਰ ਨਿਰਦੇਸ਼ਕ ਆਪਣੀ ਦੂਜੀ ਪੰਜਾਬੀ ਫਿਲਮ 'ਸੰਗ਼ਰਾਦ' ਦਾ ਕਰਨ ਜਾ ਰਹੇ ਨਿਰਦੇਸ਼ਨ, ਲੀਡ ਭੂਮਿਕਾ 'ਚ ਗੈਵੀ ਚਾਹਲ ਆਉਣਗੇ ਨਜ਼ਰ
ਫ਼ਿਲਮਕਾਰ ਸੁਨੀਲ ਦਰਸ਼ਨ ਦਾ ਕਰੀਅਰ: ਮਾਇਆਨਗਰੀ ਮੁੰਬਈ ਦੇ ਉਚਕੋਟੀ ਨਿਰਦੇਸ਼ਕ ਵਜੋਂ ਜਾਂਣੇ ਜਾਂਦੇ ਫ਼ਿਲਮਕਾਰ ਸੁਨੀਲ ਦਰਸ਼ਨ ਦੇ ਹੁਣ ਤੱਕ ਦੇ ਕਰਿਅਰ ਦੀ ਗੱਲ ਕੀਤੀ ਜਾਵੇ ਤਾਂ ਉਨਾਂ ਵੱਲੋਂ ਨਿਰਦੇਸ਼ਿਤ ਅਤੇ ਨਿਰਮਿਤ ਕੀਤੀਆ ਜਿਆਦਾਤਰ ਫ਼ਿਲਮਾਂ ਕਾਮਯਾਬੀ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ, ਜਿੰਨ੍ਹਾਂ ਵਿਚ ਇੰਤਕਾਮ, ਲੁਟੇਰੇ, ਜਾਨਵਰ, ਏਕ ਰਿਸ਼ਤਾ, ਹਾ ਮੈਨੇਂ ਵੀ ਪਿਆਰ ਕਿਆ, ਅੰਦਾਜ਼, ਬਰਸਾਤ, ਦੋਸਤੀ, ਸ਼ਾਕਾ ਲਾਕਾ ਬੂਮ ਬੂਮ ਆਦਿ ਸ਼ਾਮਿਲ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਸਿਵ ਦਰਸ਼ਨ ਵੀ ਉਨਾਂ ਦੀਆਂ ਹਾਲ ਹੀ ਵਿੱਚ ਦੋ ਚਰਚਿਤ ਫ਼ਿਲਮਾਂ ‘ਕਰਲੇ ਪਿਆਰ ਕਰਲੇ’ ਅਤੇ ‘ਏਕ ਹਸੀਨਾ ਥੀ-ਏਕ ਦੀਵਾਨਾ ਥਾ’ ਦਾ ਹਿੱਸਾ ਰਹੇ ਹਨ, ਜੋ ਜਲਦ ਹੀ ਇਕ ਹੋਰ ਵੱਡੀ ਫ਼ਿਲਮ ਦਾ ਹਿੱਸਾ ਬਣੇ ਨਜ਼ਰ ਆਉਣਗੇ। ਮੁੰਬਈ ਦੇ ਅੰਧੇਰੀ ਸਥਿਤ ਅਪਣੇ ਆਲੀਸ਼ਾਨ ਦਫ਼ਤਰ ਵਿਚ ਇਸ ਨਵੀਂ ਫ਼ਿਲਮ ਸਬੰਧੀ ਹੋਰ ਵਿਸਥਾਰਪੂਰਵਕ ਗੱਲ ਕਰਦਿਆਂ ਨਿਰਦੇਸ਼ਕ ਸੁਨੀਲ ਦਰਸ਼ਨ ਨੇ ਦੱਸਿਆ ਕਿ ਉਨਾਂ ਦੀ ਹੁਣ ਤੱਕ ਰਿਲੀਜ਼ ਹੋਈ ਹਰ ਫ਼ਿਲਮ ਦਾ ਮਨਮੋਹਕ ਗੀਤ-ਸੰਗੀਤ ਪੱਖ ਵੀ ਲੋਕਾਂ ਦੇ ਖਾਸ ਆਕਰਸ਼ਨ ਦਾ ਕੇਂਦਰ ਰਿਹਾ ਹੈ। ਇਸ ਨੂੰ ਬਰਕਰਾਰ ਰੱਖਦਿਆਂ ਅੰਦਾਜ਼ ਦੇ ਸੀਕਵਲ 2 ਨੂੰ ਬਹੁਤ ਹੀ ਮਨਮੋਹਕ ਸੰਗੀਤਕ ਰੰਗਾਂ ਵਿਚ ਢਾਲਿਆ ਜਾ ਰਿਹਾ ਹੈ।