ETV Bharat / entertainment

Roshni Sahota: ਪੰਜਾਬੀ ਫਿਲਮ ਦਾ ਹਿੱਸਾ ਬਣੀ ਬਾਲੀਵੁੱਡ ਅਦਾਕਾਰਾ ਰੋਸ਼ਨੀ ਸਹੋਤਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋਇਆ ਸ਼ੂਟ - pollywood latest news

Roshni Sahota: ਬਾਲੀਵੁੱਡ ਅਦਾਕਾਰਾ ਰੋਸ਼ਨੀ ਸਹੋਤਾ ਇੱਕ ਨਵੀਂ ਪੰਜਾਬੀ ਫਿਲਮ ਦਾ ਹਿੱਸਾ ਬਣ ਗਈ ਹੈ, ਜਿਸ ਦੀ ਸ਼ੂਟਿੰਗ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋ ਗਈ ਹੈ।

Roshni Sahota
Roshni Sahota
author img

By ETV Bharat Punjabi Team

Published : Oct 28, 2023, 5:26 PM IST

ਚੰਡੀਗੜ੍ਹ: ਹਿੰਦੀ, ਤਾਮਿਲ ਅਤੇ ਤੇਲਗੂ ਸਿਨੇਮਾ ਵਿੱਚ ਮਜ਼ਬੂਤ ਪੈੜਾਂ ਸਿਰਜਦੀ ਜਾ ਰਹੀ ਬਾਲੀਵੁੱਡ ਅਦਾਕਾਰਾ ਰੋਸ਼ਨੀ ਸਹੋਤਾ ਹੁਣ ਪੰਜਾਬੀ ਸਿਨੇਮਾ 'ਚ ਵੀ ਪ੍ਰਭਾਵੀ ਪਹਿਚਾਣ ਬਣਾਉਣ ਵੱਲ ਵੱਧ ਰਹੀ ਹੈ, ਜਿਨ੍ਹਾਂ ਦੀ ਨਵੀਂ ਪੰਜਾਬੀ ਫਿਲਮ ਦਾ ਸ਼ੂਟ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋ ਚੁੱਕਾ ਹੈ।

ਸੰਦੀਪ ਸੌਲੰਕੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫਿਲਮ ਵਿੱਚ ਲੀਡ ਭੂਮਿਕਾ ਅਦਾ ਕਰ ਰਹੀ ਹੈ ਇਹ ਪੰਜਾਬ ਮੂਲ ਅਦਾਕਾਰਾ, ਜਿਨ੍ਹਾਂ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਬਿੱਲਾ, ਤੇਜਿੰਦਰ ਕੌਰ, ਹੌਬੀ ਧਾਲੀਵਾਲ, ਵਿਕਟਰ ਜੌਹਨ ਆਦਿ ਜਿਹੇ ਪੰਜਾਬੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਚਿਹਰੇ ਵੀ ਇਸ ਵਿਚ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਰੋਸ਼ਨੀ ਸਹੋਤਾ
ਰੋਸ਼ਨੀ ਸਹੋਤਾ

ਉਕਤ ਫਿਲਮ ਦੇ ਸਿਲਸਿਲੇ ਅਧੀਨ ਧਾਰਮਿਕ ਨਗਰੀ ਅੰਮ੍ਰਿਤਸਰ ਪੁੱਜੀ ਇਸ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਨੇ ਦੱਸਿਆ ਕਿ ਇਸ ਫਿਲਮ ਵਿੱਚ ਉਨਾਂ ਦਾ ਕਿਰਦਾਰ ਇੱਕ ਅਜਿਹੀ ਪੰਜਾਬਣ ਮੁਟਿਆਰ ਦਾ ਹੈ, ਜਿਸ ਨੂੰ ਅਚਾਨਕ ਕਈ ਚੁਣੌਤੀਪੂਰਨ ਪਰ-ਸਥਿਤੀਆਂ ਵਿੱਚੋਂ ਗੁਜ਼ਰਣਾ ਪੈ ਜਾਂਦਾ ਹੈ, ਪਰ ਇਸ ਦੇ ਬਾਵਜੂਦ ਉਹ ਹਰ ਔਖੀ ਹਾਲਤ ਦਾ ਸਾਹਮਣਾ ਬਹੁਤ ਹੀ ਹੌਂਸਲੇ ਅਤੇ ਦਲੇਰੀ ਨਾਲ ਕਰਦੀ ਹੈ।

ਹਾਲ ਹੀ ਵਿੱਚ ਕੀਤੀ ਆਪਣੀ ਵੱਡੀ ਤੇਲਗੂ ਫਿਲਮ 'ਓ ਕਾਲਾ' ਨੂੰ ਲੈ ਕੇ ਫਿਲਮੀ ਗਲਿਆਰਿਆਂ ਵਿੱਚ ਅਥਾਹ ਚਰਚਾ ਦਾ ਕੇਂਦਰ-ਬਿੰਦੂ ਬਣੀ ਹੋਈ ਇਹ ਦਿਲਕਸ਼ ਅਦਾਕਾਰਾ ਇੰਨੀਂ ਦਿਨੀਂ ਇੱਕ ਹੋਰ ਵੱਡੇ ਤੇਲਗੂ ਪ੍ਰੋਜੈਕਟ 'ਨਿਡਰਿਨਚੂ ਜਹਾਂਪਨਾਹ' ਵੀ ਫੀਮੇਲ ਲੀਡ ਕਿਰਦਾਰ ਅਦਾ ਕਰ ਰਹੀ ਹੈ, ਜੋ ਜਲਦ ਹੀ ਪੈਨ ਇੰਡੀਆ ਰਿਲੀਜ਼ ਹੋਣ ਜਾ ਰਹੀ ਹੈ।

ਰੋਸ਼ਨੀ ਸਹੋਤਾ
ਰੋਸ਼ਨੀ ਸਹੋਤਾ

ਆਪਣੀ ਉਕਤ ਪੰਜਾਬੀ ਫਿਲਮ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਇਸ ਅਦਾਕਾਰਾ ਨੇ ਦੱਸਿਆ ਕਿ ਫਿਲਮ ਵਿੱਚ ਉਸਦੇ ਕਿਰਦਾਰ ਦਾ ਨਾਮ ਸਿਮਰਨ ਹੈ, ਜੋ ਬਹੁਤ ਹੀ ਚੰਚਲ ਅਤੇ ਪਿਆਰੀ ਲੜਕੀ ਹੈ, ਜਿਸ ਦੇ ਨਾਲ ਉਸਦੇ ਮਾਪੇ ਹੀ ਨਹੀਂ, ਸਗੋਂ ਪਿੰਡ ਵਾਲੇ ਵੀ ਕਾਫ਼ੀ ਲਾਡ-ਸਨੇਹ ਕਰਦੇ ਹਨ ਅਤੇ ਉਹ ਵੀ ਸਾਰਿਆਂ ਨੂੰ ਸਤਿਕਾਰ ਦੇਣਾ ਆਪਣਾ ਅਹਿਮ ਫਰਜ਼ ਸਮਝਦੀ ਹੈ।

ਰੋਸ਼ਨੀ ਸਹੋਤਾ
ਰੋਸ਼ਨੀ ਸਹੋਤਾ

ਮੂਲ ਰੂਪ ਵਿੱਚ ਦੁਆਬੇ ਦੇ ਜਿਲ੍ਹਾਂ ਹੁਸ਼ਿਆਰਪੁਰ ਨਾਲ ਸੰਬੰਧਤ ਇਸ ਬਾ-ਕਮਾਲ ਅਦਾਕਾਰਾ ਵੱਲੋਂ ਪੰਜਾਬੀ ਸਿਨੇਮਾ ਵਿੱਚ ਆਪਣਾ ਡੈਬਿਊ 'ਦਾ ਗ੍ਰੇਟ ਸਰਦਾਰ' ਨਾਲ ਕੀਤਾ ਗਿਆ ਸੀ, ਜਿਸ ਵਿੱਚ ਉਸਨੇ ਦਿਲਪ੍ਰੀਤ ਢਿੱਲੋਂ ਦੇ ਨਾਲ ਲੀਡ ਰੋਲ ਪਲੇ ਕੀਤਾ, ਜਿਸ ਨੂੰ ਕਾਫੀ ਸਰਾਹਿਆ ਗਿਆ। ਇਸ ਉਪਰੰਤ ਪੰਜਾਬੀ ਮਿਊਜ਼ਿਕ ਵੀਡੀਓਜ਼ ਦਾ ਵੀ ਹਿੱਸਾ ਰਹੀ ਇਹ ਅਦਾਕਾਰਾ, ਹੁਣ ਆਪਣੀ ਨਵੀਂ ਪੰਜਾਬੀ ਫਿਲਮ ਨੂੰ ਲੈ ਕੇ ਵੀ ਬਹੁਤ ਉਤਸ਼ਾਹਿਤ ਹੈ, ਜੋ ਇਸੇ ਫਿਲਮ ਦੀ ਸ਼ੂਟਿੰਗ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵੀ ਉਚੇਚੇ ਤੌਰ 'ਤੇ ਨਤਮਸਤਕ ਹੋਈ ਅਤੇ ਫਿਲਮ ਦੀ ਸਫਲਤਾ ਅਤੇ ਸਰਬੱਤ ਦੇ ਭਲੇ ਲਈ ਸ਼ੁਕਰਾਨਾ ਅਰਦਾਸ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.