ਚੰਡੀਗੜ੍ਹ: ਅੱਜ ਕੱਲ੍ਹ ਪੰਜਾਬੀ ਗੀਤਾਂ ਦੀ ਫੈਨ ਫਾਲੋਇੰਗ ਬਹੁਤ ਵੱਧ ਗਈ ਹੈ। ਪਰ ਅੱਜ ਅਸੀਂ ਜਿਸ ਵਿਅਕਤੀ ਦੀ ਗੱਲ ਕਰ ਰਹੇ ਹਾਂ, ਉਸ ਨੇ ਲੋਕਾਂ ਨੂੰ ਪੰਜਾਬੀ ਗੀਤਾਂ ਨਾਲ ਪਿਆਰ ਕਰਨਾ ਸਿਖਾਇਆ ਹੈ। ''ਹੋ ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ, ਸਾਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ'' ਗੀਤ ਨਾਲ ਸਾਰਿਆਂ ਦਾ ਦਿਲ ਪਿਆਰ ਨਾਲ ਭਰਨ ਵਾਲੇ ਸਤਿੰਦਰ ਸਰਤਾਜ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਅੱਜ ਇਸ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ ਦੱਸਾਂਗੇ।
ਇਹ ਹੈ ਗਾਇਕ ਦਾ ਸਭ ਤੋਂ ਪਸੰਦ ਦਾ ਗੀਤ: ਇੱਕ ਨਿੱਜੀ ਇੰਟਰਵਿਊ ਦੌਰਾਨ ਅਦਾਕਾਰ-ਗਾਇਕ ਦੱਸਦੇ ਹਨ ਕਿ ਉਹਨਾਂ ਦੇ ਸਾਰੇ ਗੀਤਾਂ ਵਿੱਚੋਂ ਉਹਨਾਂ ਦੇ ਪਸੰਦ ਦਾ ਕੀਤਾ 'ਨਦਾਨ ਜਿਹੀ ਆਸ' ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਨਵੀਆਂ ਨਵੀਆਂ ਜਗ੍ਹਾਵਾਂ ਉਤੇ ਜਾ ਕੇ ਗੀਤਾਂ ਨੂੰ ਸ਼ੂਟ ਕਰਨਾ ਕਾਫੀ ਪਸੰਦ ਹੈ।
- Mastaney Box Office Collection Day 6: 15 ਕਰੋੜ ਤੋਂ ਬਸ ਇੰਨੀ ਕਦਮ ਦੂਰ ਹੈ ਤਰਸੇਮ ਜੱਸੜ ਦੀ ਫਿਲਮ 'ਮਸਤਾਨੇ', 6ਵੇਂ ਦਿਨ ਕੀਤੀ ਇੰਨੀ ਕਮਾਈ
- Himanshi Khurana: ਹਿਮਾਂਸ਼ੀ ਖੁਰਾਣਾ ਨੇ ਰੱਖੜੀ 'ਤੇ ਸਾੜੀ ਵਿੱਚ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਪ੍ਰਸ਼ੰਸਕ ਬੋਲੇ- 'ਸੁੰਦਰੀ'
- Gippy Grewal: ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਨੂੰ ਇਸ ਅੰਦਾਜ਼ ਵਿੱਚ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ, ਸਾਂਝੀ ਕੀਤੀ ਰੁਮਾਂਟਿਕ ਵੀਡੀਓ
ਕਿਸਾਨ ਦਾ ਬੇਟਾ ਕਿਵੇਂ ਬਣਿਆ ਸਤਿੰਦਰ ਸਰਤਾਜ: ਗਾਇਕ-ਅਦਾਕਾਰ ਸਤਿੰਦਰ ਸਰਤਾਜ ਦੱਸਦੇ ਹਨ ਕਿ ਉਹਨਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ, ਪਰ ਜ਼ਿੰਦਗੀ ਵਿੱਚ ਉਹ ਇੱਕ ਚੰਗਾ ਪ੍ਰੋਫੈਸਰ ਬਣਨਾ ਚਾਹੁੰਦੇ ਸਨ, ਸ਼ੁਰੂ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਦਾ ਉਹ ਲਿਖਦੇ ਹਨ, ਇਸ ਤਰ੍ਹਾਂ ਦੀ ਕਵਿਤਾ ਬਹੁਤ ਘੱਟ ਲੋਕਾਂ ਨੂੰ ਪਸੰਦ ਆਉਂਦੀ ਹੈ। ਪਰ, ਕਦੇ ਸੋਚਿਆ ਨਹੀਂ ਸੀ ਕਿ ਇੰਨੀ ਤਾਦਾਦ ਵਿੱਚ ਲੋਕ ਇਸ ਨੂੰ ਸੁਣਨਾ ਪਸੰਦ ਕਰਨਗੇ। ਗਾਇਕ ਨੇ ਦੱਸਿਆ ਕਿ ਲੋਕਾਂ ਦੇ ਰਿਸਪਾਂਸ ਨੇ ਹੀ ਉਹਨਾਂ ਨੂੰ ਟ੍ਰੈਕਟਰ ਦੇ ਹੈਂਡਲ ਤੋਂ ਸਟੇਜ ਦਾ ਮਾਈਕ ਫੜਾ ਦਿੱਤਾ।
ਜੇਕਰ ਸਤਿੰਦਰ ਸਰਤਾਜ ਗਾਇਕ ਨਾ ਹੁੰਦੇ ਤਾਂ ਕੀ ਹੁੰਦੇ : ਇੱਕ ਇੰਟਰਵਿਊ ਵਿੱਚ ਗਾਇਕ-ਅਦਾਕਾਰ ਦੱਸਦੇ ਹਨ ਕਿ ਜੇਕਰ ਉਹ ਸਤਿੰਦਰ ਸਰਤਾਜ ਨਾ ਹੁੰਦੇ ਭਾਵ ਕਿ ਗਾਇਕ ਨਾ ਹੁੰਦੇ ਤਾਂ ਉਹ ਟੀਚਰ ਹੁੰਦੇ ਅਤੇ ਦੂਜਾ ਅਦਾਕਾਰ-ਗਾਇਕ ਦੱਸਦੇ ਹਨ ਕਿ ਉਹਨਾਂ ਨੂੰ ਪੁਰਾਣੀਆਂ ਇਮਾਰਤਾਂ ਨਾਲ ਬਹੁਤ ਲਗਾਅ ਹੈ ਤਾਂ ਜੇਕਰ ਉਹ ਗਾਇਕ ਨਾ ਹੁੰਦੇ ਤਾਂ ਯਕੀਨਨ ਉਹ ਆਰਕੀਟੈਕਟ ਹੁੰਦੇ। ਇਹ ਉਹਨਾਂ ਦਾ ਪਹਿਲਾਂ ਪਿਆਰ ਹੈ।