ਚੰਡੀਗੜ੍ਹ: 'ਮੌਜਾਂ ਹੀ ਮੌਜਾਂ' ਅਤੇ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਹੁਣ ਕਾਮੇਡੀਅਨ ਬਿਨੂੰ ਢਿਲੋਂ ਨੇ ਇੱਕ ਨਵੀਂ ਫਿਲਮ ਦੀ ਸ਼ੂਟਿੰਗ ਦਾ ਐਲਾਨ ਕੀਤਾ ਹੈ। ਜੀ ਹਾਂ...2023 ਪਾਲੀਵੁੱਡ ਸਿਨੇਮਾ ਲਈ ਕਾਫ਼ੀ ਚੰਗਾ ਸਾਬਿਤ ਹੋਣ ਦੀ ਸੰਭਾਵਨਾ ਹੈ, ਕਿਉਂਕਿ ਆਏ ਦਿਨ ਨਵੀਆਂ ਫਿਲਮਾਂ ਦਾ ਐਲਾਨ ਅਤੇ ਕੁੱਝ ਫਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ, ਜੋ ਕਿ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਪੈਦਾ ਕਰ ਰਹੀਆਂ ਹਨ। ਇਸੇ ਤਰ੍ਹਾਂ ਹੀ ਪੰਜਾਬੀ ਦੇ ਮਸ਼ਹੂਰ ਕਾਮੇਡੀਅਨ ਬਿਨੂੰ ਢਿਲੋਂ ਨੇ ਇੱਕ ਹੋਰ ਫਿਲਮ ਦਾ ਐਲਾਨ ਕਰ ਦਿੱਤਾ ਹੈ।
ਦਰਅਸਲ, ਅੱਜ ਯਾਨੀ ਕਿ 20 ਜਨਵਰੀ ਨੂੰ ਬਿਨੂੰ ਢਿਲੋਂ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਫਿਲਮ ਦਾ ਸ਼ੂਟਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਨੋਟ ਵੀ ਸਾਂਝਾ ਕੀਤਾ, ਅਦਾਕਾਰ ਨੇ ਲਿਖਿਆ 'ਇਕ ਚੜ੍ਹਦੇ ਤੋਂ, ਇਕ ਲਹਿੰਦਾ ਤੋਂ...ਦੇਖੋ ਕਿਹੜਾ ਭੱਜਦਾ, ਪੰਗਾ ਪੈਣਦੇ ਤੋਂ...' ਅਸੀਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਮਾਨ ਬਨਾਮ ਖਾਨ' ਦੇ ਮਹੂਰਤ ਦਾ ਐਲਾਨ ਕਰਨ ਲਈ ਉਤਸ਼ਾਹਿਤ ਹਾਂ। ਚੜ੍ਹਦਾ ਪੰਜਾਬ (ਭਾਰਤ) ਦੇ ਮਾਨ ਪਰਿਵਾਰ ਅਤੇ ਲਹਿੰਦਾ ਪੰਜਾਬ (ਪਾਕਿਸਤਾਨ) ਦੇ ਖਾਨ ਪਰਿਵਾਰ ਵਿਚਕਾਰ ਝਗੜੇ ਦਾ ਇੱਕ ਪਰਿਵਾਰਕ ਕਾਮੇਡੀ ਡਰਾਮਾ ਹੈ। ਮੁੱਖ ਤੌਰ 'ਤੇ ਲੰਡਨ ਵਿੱਚ ਸ਼ੂਟ ਕਰਨ ਲਈ, ਮਾਨ ਬਨਾਮ ਖਾਨ ਇੱਕ ਪ੍ਰਸੰਨ ਅਤੇ ਭਾਵਨਾਤਮਕ ਘਟਨਾਵਾਂ ਦੀ ਇੱਕ ਰੋਲਰ ਕੋਸਟਰ ਲੜੀ ਹੈ। ਇਸ ਦੀ ਸ਼ੂਟਿੰਗ ਅੱਜ ਪੰਜਾਬ ਵਿੱਚ ਸ਼ੁਰੂ ਹੋ ਗਈ ਹੈ। ਦੁਆਰਾ ਪੇਸ਼ ਕੀਤਾ ਗਿਆ- ਉਹ ਰਿਕਾਰਡ officialtheyseerecords ਅਤੇ ਕਲੈਪਸਟਮ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ।'
- " class="align-text-top noRightClick twitterSection" data="
">
ਇਸ ਪੋਸਟ ਦੇ ਨਾਲ ਅਦਾਕਾਰ ਨੇ ਫੋਟੋਆਂ ਦੀ ਲੜੀ ਸਾਂਝੀ ਕੀਤੀ, ਫੋਟੋਆਂ ਵਿੱਚ ਬਿਨੂੰ ਢਿਲੋਂ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ, ਨਿਰਦੇਸ਼ਕ ਸਪੀਮ ਕੰਗ ਨਜ਼ਰ ਆ ਰਹੇ ਹਨ।
![film Maan Vs Khan](https://etvbharatimages.akamaized.net/etvbharat/prod-images/17533147_thumbn.jpg)
ਬਿਨੂੰ ਢਿਲੋਂ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਇਸ ਸਾਲ ਅਦਾਕਾਰ ਦੀ ਫਿਲਮ 'ਗੋਲਗੋਪੇ', ਜੋ ਕਿ 17 ਫਰਵਰੀ ਨੂੰ ਰਿਲੀਜ਼ ਹੋਣ ਲਈ ਤਿਆਰ ਹੈ, ਇਸ ਫਿਲਮ ਤੋਂ ਇਲਾਵਾ 'ਮੌਜਾਂ ਹੀ ਮੌਜਾਂ' ਅਤੇ 'ਕੈਰੀ ਆਨ ਜੱਟਾ 3' ਨੂੰ ਲੈ ਕੇ ਵੀ ਚਰਚਾ ਵਿੱਚ ਹਨ। ਹਾਲ ਹੀ ਵਿੱਚ ਅਦਾਕਾਰ ਨੇ ਫਿਲਮ 'ਕੈਰੀ ਆਨ ਜੱਟਾ 3' ਅਤੇ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹਨਾਂ ਫਿਲਮਾਂ ਵਿੱਚ ਅਦਾਕਾਰ ਗਿੱਪੀ ਗਰੇਵਾਲ ਅਤੇ ਕਰਮਜੀਤ ਅਨਮੋਲ ਨਾਲ ਹਸਾਉਂਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ:ਟੋਰਾਂਟੋ ਦੀਆਂ ਸੜਕਾਂ ਉਤੇ ਮਸਤੀ ਕਰਦੀ ਨਜ਼ਰ ਆਈ ਤਾਨੀਆ, ਦੇਖੋ ਵੀਡੀਓ