ਫਰੀਦਕੋਟ: ਭਜਨ ਸਮਰਾਟ ਅਨੂਪ ਜਲੋਟਾ ਦੀ ਮੁੱਖ ਭੂਮਿਕਾ ਵਾਲੀ ਫਿਲਮ ਸੱਤਿਆ ਸਾਈਂ ਬਾਬਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਇਸ ਦਾ ਸੀਕਵਲ ਬਣਨ ਜਾ ਰਿਹਾ ਹੈ। ਅਨੂਪ ਜਲੋਟਾ ਦੀ ਆਵਾਜ਼ 'ਚ ਇਸ ਦੇ ਟਾਈਟਲ ਗੀਤ ਦੀ ਰਿਕਾਰਡਿੰਗ ਦੇ ਨਾਲ ਫਿਲਮ 'ਸੱਤਿਆ ਸਾਈਂ ਬਾਬਾ 2' ਦਾ ਮੁਹੂਰਤਾ ਮੁੰਬਈ ਦੇ ਅਜੀਵਾਸਨ ਸਟੂਡੀਓ 'ਚ ਕੀਤਾ ਗਿਆ। ਅਨੂਪ ਜਲੋਟਾ ਨੇ ਤਾੜੀ ਦੇ ਕੇ ਇਸ ਅਧਿਆਤਮਿਕ ਸਿਨੇਮਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਨੂਪ ਜਲੋਟਾ ਤੋਂ ਇਲਾਵਾ ਨਿਰਮਾਤਾ ਬਾਲਕ੍ਰਿਸ਼ਨ ਸ੍ਰੀਵਾਸਤਵ, ਬਬਨ ਰਾਓ ਘੋਲਪ, ਨਿਰਦੇਸ਼ਕ ਰਾਜਨ ਲਾਇਲਪੁਰੀ, ਲੇਖਕ ਸਚਿੰਦਰ ਸ਼ਰਮਾ, ਅਦਾਕਾਰਾ ਏਕਤਾ ਜੈਨ, ਟੀਨਾ ਘਈ, ਵਿਧੀ, ਸੋਮੇਸ਼ਵਰੀ ਅਤੇ ਸੰਗੀਤਕਾਰ ਇਕਬਾਲ ਦਰਬਾਰ ਹਾਜ਼ਰ ਸਨ।
ਹਿੰਦੀ ਤੋਂ ਇਲਾਵਾ ਇਨ੍ਹਾਂ ਭਾਸ਼ਾਵਾਂ ਵਿੱਚ ਵੀ ਰਿਲੀਜ ਹੋਵੇਗੀ ਇਹ ਫ਼ਿਲਮ: ਐਵਨ ਕ੍ਰਿਏਸ਼ਨਜ਼ ਦੇ ਬਾਲਕ੍ਰਿਸ਼ਨ ਸ਼੍ਰੀਵਾਸਤਵ ਦੁਆਰਾ ਨਿਰਮਿਤ ਫਿਲਮ ਆਤਮਾ ਫਿਲਮਜ਼ ਦੇ ਬਬਨਰਾਓ ਘੋਲਪ ਪੇਸ਼ ਕਰਦੇ ਹਨ। ਫਿਲਮ ਦੀ ਕਹਾਣੀ ਸਚਿੰਦਰ ਸ਼ਰਮਾ ਨੇ ਲਿਖੀ ਹੈ। ਹਿੰਦੀ ਤੋਂ ਇਲਾਵਾ ਇਹ ਫਿਲਮ ਅੰਗਰੇਜ਼ੀ, ਮਰਾਠੀ ਅਤੇ ਤੇਲਗੂ ਵਿੱਚ ਵੀ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਗੀਤਕਾਰ ਅਤੇ ਨਿਰਦੇਸ਼ਕ ਰਾਜਨ ਲਾਇਲਪੁਰੀ ਹਨ। ਨਿਕਿਤਾ ਸ਼੍ਰੀਵਾਸਤਵ ਫਿਲਮ ਦੀ ਕਾਸਟਿਊਮ ਡਿਜ਼ਾਈਨਰ ਹੈ ਅਤੇ ਅੰਕਿਤਾ ਸ਼੍ਰੀਵਾਸਤਵ ਫਿਲਮ ਦੀ ਕਾਰਜਕਾਰੀ ਨਿਰਮਾਤਾ ਹੈ, ਅਨਿਲ ਢਾਂਡਾ ਫਿਲਮ ਦੇ ਕੈਮਰਾਮੈਨ ਹਨ।
ਇਸ ਫ਼ਿਲਮ ਵਿੱਚ ਸਾਈਂ ਬਾਬਾ ਦੇ ਜੀਵਨ ਦੇ ਅਜਿਹੇ ਪਹਿਲੂਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਜਿਨ੍ਹਾਂ ਤੋਂ ਲੋਕ ਘੱਟ ਹੀ ਜਾਣੂ ਹੋਣ: ਅਨੂਪ ਜਲੋਟਾ ਨੇ ਦੱਸਿਆ ਕਿ ਬਾਬਾ ਦੇ ਆਸ਼ੀਰਵਾਦ ਨਾਲ ਲੋਕ ਸੱਤਿਆ ਸਾਈਂ ਬਾਬਾ ਨੂੰ ਬਹੁਤ ਪਸੰਦ ਕਰਦੇ ਸਨ ਅਤੇ ਹੁਣ ਅਸੀਂ ਇਸ ਦਾ ਦੂਜਾ ਭਾਗ ਤੈਅ ਕਰ ਦਿੱਤਾ ਹੈ। ਸੱਤਿਆ ਸਾਈਂ ਬਾਬਾ 2 ਦਾ ਸੰਕਲਪ ਅਤੇ ਪੇਸ਼ਕਾਰੀ ਬਿਲਕੁਲ ਵੱਖਰੀ ਹੋਵੇਗੀ। ਜਿਸ ਦੀ ਸ਼ੂਟਿੰਗ ਜੂਨ ਵਿੱਚ ਸ਼ੁਰੂ ਹੋਵੇਗੀ। ਸਾਈਂ ਬਾਬਾ ਦੇ ਜੀਵਨ ਨਾਲ ਜੁੜੀਆਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹਨ ਜਿਨ੍ਹਾਂ ਦੇ ਦਸ ਭਾਗ ਵੀ ਬਣਾ ਲਏ ਜਾਣ ਤਾਂ ਇਹ ਘਟ ਹੀ ਜਾਣਗੇ। ਫਿਲਮ ਦੇ ਨਿਰਦੇਸ਼ਕ ਰਾਜਨ ਲਾਇਲਪੁਰੀ ਨੇ ਦੱਸਿਆ ਕਿ ਪਹਿਲੇ ਭਾਗ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਦੂਜੇ ਭਾਗ ਤੋਂ ਦਰਸ਼ਕਾਂ ਦੀਆਂ ਉਮੀਦਾਂ ਕਾਫੀ ਵੱਧ ਜਾਣਗੀਆਂ। ਇਸ ਲਈ ਅਸੀਂ ਦੂਜੇ ਭਾਗ ਵਿੱਚ ਸਾਈਂ ਬਾਬਾ ਦੇ ਜੀਵਨ ਦੇ ਅਜਿਹੇ ਪਹਿਲੂਆਂ ਨੂੰ ਵੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਜਿਨ੍ਹਾਂ ਤੋਂ ਲੋਕ ਘੱਟ ਹੀ ਜਾਣੂ ਹਨ। ਲੋਕ ਉਨ੍ਹਾਂ ਦੇ ਚਮਤਕਾਰਾਂ ਬਾਰੇ ਜਾਣਦੇ ਹਨ, ਉਨ੍ਹਾਂ ਬਾਰੇ ਗੱਲ ਕਰਦੇ ਹਨ ਅਤੇ ਦੂਜੇ ਭਾਗ ਵਿੱਚ ਅਸੀਂ ਸਮਾਜ ਲਈ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਦਿਖਾਵਾਂਗੇ।
ਇਸ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਬਾਕੀ ਕਲਾਕਾਰਾਂ ਦਾ ਵੀ ਜਲਦ ਕੀਤਾ ਜਾਵੇਗਾ ਐਲਾਨ: ਆਤਮਾ ਫਿਲਮਜ਼ ਦੇ ਬਬਨਰਾਓ ਘੋਲਪ ਨੇ ਦੱਸਿਆ ਕਿ ਸੱਤਿਆ ਸਾਈਂ ਬਾਬਾ 2 ਵਿੱਚ ਅਸੀਂ ਉਨ੍ਹਾਂ ਦੇ ਚਮਤਕਾਰਾਂ ਬਾਰੇ ਘੱਟ ਅਤੇ ਉਨ੍ਹਾਂ ਦੇ ਸਮਾਜਿਕ ਕੰਮਾਂ ਬਾਰੇ ਜ਼ਿਆਦਾ ਦੱਸਾਂਗੇ। ਨਿਰਮਾਤਾ ਬਾਲਕ੍ਰਿਸ਼ਨ ਸ਼੍ਰੀਵਾਸਤਵ ਨੇ ਦੱਸਿਆ ਕਿ ਸਾਈਂ ਬਾਬਾ ਦੇ ਕਿਰਦਾਰ ਵਿੱਚ ਅਨੂਪ ਜਲੋਟਾ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਉਹ ਟਾਈਟਲ ਰੋਲ ਨਿਭਾ ਰਹੇ ਹਨ। ਬਾਕੀ ਕਲਾਕਾਰਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- Online 24×7 Web Series: ਵੈੱਬਸੀਰੀਜ਼ ‘ਆਨਲਾਈਨ 24x7’ ਲੈ ਕੇ ਦਰਸ਼ਕਾਂ ਸਨਮੁੱਖ ਹੋਣਗੇ ਨਿਰਦੇਸ਼ਕ ਸੰਜੇ ਸ਼ਰਮਾ, ਜਲਦ ਹੋਵੇਗੀ ਰਿਲੀਜ਼