ETV Bharat / entertainment

Avatar 2 Box Office Collection Day 1: 'ਅਵਤਾਰ 2' ਨੇ ਬਾਕਸ ਆਫਿਸ 'ਤੇ ਕੀਤਾ ਧਮਾਕਾ, ਕੀਤੀ ਇੰਨੀ ਕਮਾਈ - ਹਾਲੀਵੁੱਡ ਦੇ ਦਿੱਗਜ ਨਿਰਦੇਸ਼ਕ ਜੇਮਸ ਕੈਮਰਨ

'Avatar 2' ਨੇ ਆਪਣੇ ਪਹਿਲੇ ਦਿਨ ਹੀ ਜ਼ਬਰਦਸਤ ਕਲੈਕਸ਼ਨ ਕੀਤਾ ਹੈ, ਪਰ ਇਹ ਹਾਲੀਵੁੱਡ ਫ਼ਿਲਮ 'Avengers Endgame' ਅਤੇ ਦੱਖਣੀ ਸਿਨੇਮਾ ਦੀ ਬਲਾਕਬਸਟਰ ਫ਼ਿਲਮ 'KGF-2' ਦਾ ਰਿਕਾਰਡ ਤੋੜਨ 'ਚ ਨਾਕਾਮ ਰਹੀ ਹੈ।

Etv Bharat
Etv Bharat
author img

By

Published : Dec 17, 2022, 10:40 AM IST

ਹੈਦਰਾਬਾਦ: ਹਾਲੀਵੁੱਡ ਦੇ ਦਿੱਗਜ ਨਿਰਦੇਸ਼ਕ ਜੇਮਸ ਕੈਮਰਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਅਵਤਾਰ: ਦਿ ਵੇਅ ਆਫ ਵਾਟਰ' ਭਾਰਤ 'ਚ ਬੀਤੀ 16 ਦਸੰਬਰ ਤੋਂ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਲੈ ਕੇ ਭਾਰਤੀ ਦਰਸ਼ਕਾਂ 'ਚ ਖਾਸ ਕ੍ਰੇਜ਼ ਹੈ। ਅਜਿਹੇ 'ਚ ਫਿਲਮ 'ਅਵਤਾਰ-2' ਨੂੰ ਪਹਿਲੇ ਦਿਨ ਚੰਗਾ ਰਿਸਪਾਂਸ ਮਿਲਿਆ ਹੈ। ਟ੍ਰੇਡ ਐਨਾਲਿਸਟ ਮੁਤਾਬਕ ਫਿਲਮ ਨੇ ਪਹਿਲੇ ਦਿਨ ਹੀ ਸਿਨੇਮਾਘਰਾਂ 'ਚ ਧਮਾਲਾਂ ਪਾਈਆਂ ਹਨ ਪਰ ਫਿਲਮ ਤੋਂ ਜੋ ਉਮੀਦਾਂ ਸਨ, ਉਹ ਰਿਕਾਰਡ ਤੋੜ ਉਮੀਦਾਂ 'ਤੇ ਖਰਾ ਨਹੀਂ ਉਤਰ ਸਕੀ। ਫਿਲਮ 'ਅਵਤਾਰ-2' ਹਾਲੀਵੁੱਡ ਫਿਲਮ 'ਐਵੇਂਜਰਸ ਐਂਡਗੇਮ' ਅਤੇ ਸਾਊਥ ਸਿਨੇਮਾ ਦੀ ਮੇਗਾਬਲਾਕਰ ਫਿਲਮ KGF-2 ਦੇ ਓਪਨਿੰਗ ਡੇ ਕਲੈਕਸ਼ਨ ਦਾ ਰਿਕਾਰਡ ਤੋੜਨ 'ਚ ਅਸਫਲ ਰਹੀ ਹੈ। ਆਓ ਜਾਣਦੇ ਹਾਂ 'ਅਵਤਾਰ-2' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਕਿੰਨੀ ਕਮਾਈ ਕੀਤੀ ਅਤੇ ਇਹ ਵੀ ਜਾਣਦੇ ਹਾਂ ਕਿ ਫਿਲਮ 'ਐਵੇਂਜਰਸ ਐਂਡਗੇਮ' ਅਤੇ 'ਕੇਜੀਐਫ-2' ਦੀ ਸ਼ੁਰੂਆਤੀ ਦਿਨ ਦੀ ਕਮਾਈ ਤੋਂ ਕਿੰਨੀ ਪਿੱਛੇ ਰਹੀ?

ਦਰਸ਼ਕਾਂ ਨੇ ਕੀਤਾ 13 ਸਾਲ ਇੰਤਜ਼ਾਰ: 'ਅਵਤਾਰ' (2009) ਦੇ ਸੀਕਵਲ ਲਈ ਦਰਸ਼ਕਾਂ ਨੂੰ 13 ਸਾਲ ਇੰਤਜ਼ਾਰ ਕਰਨਾ ਪਿਆ। ਭਾਰਤ 'ਚ 'ਅਵਤਾਰ-2' ਦੇਸ਼ ਭਰ 'ਚ 3800 ਸਕ੍ਰੀਨਜ਼ 'ਤੇ ਰਿਲੀਜ਼ ਹੋ ਚੁੱਕੀ ਹੈ, ਜਿਸ ਦੇ ਰੋਜ਼ਾਨਾ 17,000 ਸ਼ੋਅ ਹੋ ਰਹੇ ਹਨ। ਫਿਲਮ ਦੀ ਐਡਵਾਂਸ ਬੁਕਿੰਗ 'ਚ ਵੀ ਵੱਡਾ ਵਾਧਾ ਹੋਇਆ ਹੈ। ਹੁਣ 'ਅਵਤਾਰ: ਦਿ ਵੇ ਆਫ ਵਾਟਰ' ਦੀ ਪਹਿਲੇ ਦਿਨ ਦੀ ਬਾਕਸ ਆਫਿਸ ਕਲੈਕਸ਼ਨ ਰਿਪੋਰਟ ਆ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਨੇ ਭਾਰਤ 'ਚ ਬਾਕਸ ਆਫਿਸ 'ਤੇ ਪਹਿਲੇ ਦਿਨ 30 ਤੋਂ 40 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਰਿਪੋਰਟਾਂ ਮੁਤਾਬਕ 'ਅਵਤਾਰ: ਦਿ ਵੇ ਆਫ ਵਾਟਰ' ਦੇ ਪਹਿਲੇ ਦਿਨ ਭਾਰਤ ਭਰ 'ਚ ਕੁੱਲ 4,41,960 ਟਿਕਟਾਂ ਵਿਕੀਆਂ ਹਨ।

Avatar 2 Box Office Collection Day 1
Avatar 2 Box Office Collection Day 1

Avatar: The Way of Water ਅਤੇ ਭਾਰਤ 'ਚ ਫਿਲਮ ਨੂੰ ਲੈ ਕੇ ਵਧਿਆ ਕ੍ਰੇਜ਼ ਦੱਸ ਰਿਹਾ ਸੀ ਕਿ ਫਿਲਮ 'ਅਵਤਾਰ-2' ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਸੀ। ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਦਾ ਰਿਕਾਰਡ ਰੱਖਣ ਵਾਲੀ ਮਾਰਵਲ ਸਟੂਡੀਓ ਦੀ ਹਾਲੀਵੁੱਡ ਫਿਲਮ 'ਐਵੇਂਜਰਸ ਐਂਡਗੇਮ' ਰਿਕਾਰਡ ਤੋੜੇਗੀ, ਪਰ ਅਜਿਹਾ ਨਹੀਂ ਹੋ ਸਕਿਆ। ਤੁਹਾਨੂੰ ਦੱਸ ਦੇਈਏ ਕਿ 'Avengers Endgame' ਨੇ ਭਾਰਤ 'ਚ ਪਹਿਲੇ ਦਿਨ 53 ਕਰੋੜ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਰੌਕਿੰਗ ਸਟਾਰ ਯਸ਼ ਸਟਾਰਰ ਫਿਲਮ 'ਕੇਜੀਐਫ-2' ਨੇ ਇਸ ਸਾਲ ਬਾਕਸ ਆਫਿਸ 'ਤੇ ਪਹਿਲੇ ਦਿਨ 53.95 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

Avatar 2 Box Office Collection Day 1
Avatar 2 Box Office Collection Day 1

'ਦ੍ਰਿਸ਼ਯਮ 2' ਦੀ ਕਮਾਈ ਰੁਕੀ:
ਪਿਛਲੇ 18 ਨਵੰਬਰ ਤੋਂ ਭਾਰਤੀ ਸਿਨੇਮਾਘਰਾਂ 'ਤੇ ਰਾਜ ਕਰ ਰਹੀ ਅਜੈ ਦੇਵਗਨ ਦੀ ਫਿਲਮ 'ਦ੍ਰਿਸ਼ਯਮ 2' ਨੇ ਬਾਕਸ ਆਫਿਸ 'ਤੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਅਜਿਹੇ 'ਚ ਇਕ ਮਹੀਨੇ ਬਾਅਦ ਰਿਲੀਜ਼ ਹੋਣ ਵਾਲੀ 'ਅਵਤਾਰ-2' ਕਾਰਨ 'ਦ੍ਰਿਸ਼ਮ 2' ਦੀ ਕਮਾਈ ਨੂੰ ਬਰੇਕ ਲੱਗ ਗਈ ਹੈ। ਇਹ ਅੰਦਾਜ਼ਾ ਸਹੀ ਸਾਬਤ ਹੋਇਆ ਕਿ 'ਅਵਤਾਰ-2' ਦੇ ਆਉਣ ਨਾਲ 'ਦ੍ਰਿਸ਼ਮ 2' ਦੀ ਕਰੋੜਾਂ ਦੀ ਕਮਾਈ ਦਾ ਅੰਕੜਾ ਲੱਖਾਂ 'ਚ ਆ ਜਾਵੇਗਾ। ਦੱਸ ਦਈਏ ਕਿ 14 ਦਸੰਬਰ ਨੂੰ 'ਦ੍ਰਿਸ਼ਮ 2' ਨੇ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ 'ਅਵਤਾਰ-2' ਰਿਲੀਜ਼ ਹੁੰਦੇ ਹੀ ਫਿਲਮ 29ਵੇਂ ਦਿਨ 70 ਲੱਖ ਰੁਪਏ ਤੱਕ ਘੱਟ ਗਈ। ਹੁਣ ਇਸ ਫਿਲਮ ਦਾ 250 ਕਰੋੜ ਦੇ ਅੰਕੜੇ ਨੂੰ ਛੂਹਣਾ ਮੁਸ਼ਕਿਲ ਜਾਪਦਾ ਹੈ।

Avatar 2 Box Office Collection Day 1
Avatar 2 Box Office Collection Day 1

ਵੀਕੈਂਡ 'ਤੇ 'ਅਵਤਾਰ-2' ਦੀ ਕਮਾਈ 'ਚ ਆਏਗਾ ਉਛਾਲ: ਕਰੀਬ 2000 ਕਰੋੜ ਰੁਪਏ 'ਚ ਬਣੀ ਫਿਲਮ 'ਅਵਤਾਰ-2' ਦੀ ਸ਼ੁਰੂਆਤ ਭਾਵੇਂ ਹੀ ਕਮਜ਼ੋਰ ਰਹੀ ਪਰ ਸ਼ਨੀਵਾਰ (17 ਦਸੰਬਰ) ਨੂੰ ) ਅਤੇ ਐਤਵਾਰ (18 ਦਸੰਬਰ) ਫਿਲਮ ਆਪਣੇ ਓਪਨਿੰਗ ਡੇ ਕਲੈਕਸ਼ਨ ਤੋਂ ਵੱਧ ਕਲੈਕਸ਼ਨ ਕਰ ਸਕਦੀ ਹੈ। ਵੀਕਐਂਡ 'ਤੇ ਜ਼ਿਆਦਾਤਰ ਲੋਕ ਫਿਲਮਾਂ ਦੇਖਣ ਲਈ ਸਿਨੇਮਾਘਰਾਂ 'ਚ ਜਾ ਸਕਦੇ ਹਨ।

ਇਹ ਵੀ ਪੜ੍ਹੋ:ਮੰਗਲ ਗ੍ਰਹਿ ਦਾ ਤਾਂ ਪਤਾ ਨਹੀਂ ਪਰ 'ਅਵਤਾਰ-2' ਤੁਹਾਨੂੰ ਅਣਦੇਖੀ ਦੁਨੀਆ ਦੀ ਕਰਵਾ ਦੇਵੇਗੀ ਸੈਰ

ETV Bharat Logo

Copyright © 2025 Ushodaya Enterprises Pvt. Ltd., All Rights Reserved.